Breaking News
Home / ਦੁਨੀਆ (page 216)

ਦੁਨੀਆ

ਦੁਨੀਆ

ਕਾਮਾਗਾਟਾਮਾਰੂ ਕਾਂਡ ਅਤੇ ਕੈਨੇਡਾ ਸਰਕਾਰ ਦੀ ਮੁਆਫੀ ਦੇ ਸੰਘਰਸ਼ ਨੂੰ ਯੂਨੀਵਰਸਿਟੀਆਂ ਵਿਚ ਪੜ੍ਹਾਇਆ ਜਾਵੇ : ਜਸਵਿੰਦਰ ਤੂਰ

ਮੋਗਾ : ਕੇਂਦਰ ਸਰਕਾਰ ਨੂੰ ਕਾਮਾਗਾਟਾਮਾਰੂ ਕਾਂਡ ਅਤੇ ਕੈਨੇਡਾ ਸਰਕਾਰ ਵਲੋਂ ਦੋ ਵਾਰ ਮੁਆਫੀ ਮੰਗਵਾਉਣ ਨੂੰ ਲੈ ਕੇ ਹੋਏ ਸੰਘਰਸ਼ ਨੂੰ ਯੂਨੀਵਰਸਿਟੀਆਂ ਦੇ ਸਿਲੇਬਸ ਵਿਚ ਸ਼ਾਮਲ ਕਰਨਾ ਚਾਹੀਦਾ ਹੈ। ਇਹ ਮੰਗ 8 ਸਾਲ ਦੇ ਸੰਘਰਸ਼ ਤੋਂ ਬਾਅਦ ਕੈਨੇਡਾ ਸਰਕਾਰ ਕੋਲੋਂ ਦੋ ਵਾਰ ਮੁਆਫੀ ਮੰਗਵਾ ਚੁੱਕੇ ਜਸਵਿੰਦਰ ਸਿੰਘ ਨੇ ਕੀਤੀ ਹੈ। …

Read More »

ਛੇ ਲੱਖ ਦੀ ਆਬਾਦੀ ਵਾਲੇ ਸਿੱਕਮ ‘ਚ 53 ਹਜ਼ਾਰ ਵਾਹਨ

ਗੰਗਟੋਕ : ਵਾਹਨਾਂ ਦੀ ਵਜ੍ਹਾ ਨਾਲ ਲੱਗਣ ਵਾਲੇ ਜਾਮ ਤੇ ਪ੍ਰਦੂਸ਼ਣ ਦੀ ਸਮੱਸਿਆ ਤੋਂ ਹੁਣ ਦੇਸ਼ ਦੇ ਛੋਟੇ ਸੂਬੇ ਵੀ ਅਣਛੋਹੇ ਨਹੀਂ ਹਨ। ਭਾਰਤ ਦੇ ਦੂਜੇ ਸਭ ਤੋਂ ਛੋਟੇ ਸੂਬੇ ਸਿੱਕਮ ‘ਚ ਪਿਛਲੇ ਪੰਜ ਸਾਲ ਵਿਚ ਵਾਹਨਾਂ ਦੀ ਗਿਣਤੀ ਦੁੱਗਣੀ ਹੋ ਗਈ ਹੈ। ਛੇ ਲੱਖ ਦੀ ਆਬਾਦੀ ਵਾਲੇ ਇਸ ਸੂਬੇ …

Read More »

ਭਾਰਤ-ਅਮਰੀਕਾ ਵੱਡੇ ਭਾਈਵਾਲ

ਅਮਰੀਕੀ ਰਾਸ਼ਟਰਪਤੀ ਦੀ ਬੇਟੀ ਸੰਮੇਲਨ ‘ਚ ਅਮਰੀਕੀ ਵਫਦ ਦੀ ਅਗਵਾਈ ਕਰੇਗੀ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਬੇਟੀ ਤੇ ਸਲਾਹਕਾਰ ਇਵਾਂਕਾ ਟਰੰਪ ਨੇ ਵਿਸ਼ਵ ਸਨਅਤੀ ਸੰਮੇਲਨ (ਜੀਈਐਸ) 2017 ਨੂੰ ਭਾਰਤ ਤੇ ਅਮਰੀਕਾ ਦੀ ਪੱਕੀ ਦੋਸਤੀ ਦਾ ਨਮੂਨਾ ਦੱਸਿਆ। ਇਵਾਂਕਾ ਸੰਮੇਲਨ ਵਿਚ ਉਚ ਪੱਧਰੀ ਅਮਰੀਕੀ ਵਫਦ ਦੀ ਅਗਵਾਈ ਕਰੇਗੀ। ਪ੍ਰਧਾਨ …

Read More »

ਸਾਊਦੀ ਅਰਬ ਦੇ ਸ਼ੇਖ ਦੇ ਜਾਲ ‘ਚੋਂ ਨਿਕਲ ਕੇ ਪਿੰਡ ਪਰਤੀ ਰੀਨਾ

ਟਾਂਡਾ/ਬਿਊਰੋ ਨਿਊਜ਼ ਰੁਜ਼ਗਾਰ ਦੀ ਭਾਲ ਵਿੱਚ ਸਾਊਦੀ ਅਰਬ ਗਈ ਟਾਂਡਾ ਦੇ ਪਿੰਡ ਬੋਦਲ ਕੋਟਲੀ ਦੀ ਰੀਨਾ, ਜੋ ਕਿ ਉੱਥੋਂ ਦੇ ਇੱਕ ਸ਼ੇਖ ਦੇ ਚੁੰਗਲ ਵਿੱਚ ਫਸੀ ਹੋਈ ਸੀ, ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੇ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਦੇ ਯਤਨਾਂ ਸਦਕਾ ਆਪਣੇ ਪਿੰਡ ਪੁੱਜ ਗਈ। …

Read More »

ਬਰਤਾਨੀਆ ‘ਚ ਹਵਾਈ ਹਾਦਸਾ, ਭਾਰਤੀ ਮੂਲ ਦੇ ਦੋ ਵਿਅਕਤੀਆਂ ਦੀ ਮੌਤ

ਲੰਡਨ : ਦੱਖਣੀ ਪੂਰਬੀ ਇੰਗਲੈਂਡ ਵਿਚ ਇਥ ਹਲਕੇ ਹਵਾਈ ਜਹਾਜ਼ ਤੇ ਹੈਲੀਕਾਪਟਰ ਵਿਚਕਾਰ ਹੋਏ ਹਾਦਸੇ ਵਿਚ ਭਾਰਤੀ ਮੂਲ ਦੇ 18 ਸਾਲਾ ਟ੍ਰੇਨੀ ਪਾਇਲਟ ਤੇ ਉਸਦੇ ਸਾਥੀ ਇੰਸਟਰੱਕਟਰ ਵੀ ਮੌਤ ਹੋ ਗਈ। ਬਕਿੰਘਮਸ਼ਾਇਰ ਨਿਊ ਯੂਨੀਵਰਸਿਟੀ ਦਾ ਏਰੋਨਾਟਿਕਸ ਦਾ ਵਿਦਿਆਰਥੀ ਸਾਵਾਨ ਮੁੰਡੇ ਜੋਕਿ ਕਮਰਸ਼ੀਅਲ ਪਾਇਲਟ ਦੀ ਟ੍ਰੇਨਿੰਗ ‘ਤੇ ਸੀ ਆਪਣੇ ਇੰਸਟਰੱਕਟਰ ਜਸਪਾਲ …

Read More »

ਧੁਆਂਖੀ ਧੁੰਦ ਦੀ ਸਮੱਸਿਆ ਨਾਲ ਨਿਪਟਣ ਲਈ ਮੰਗੀ ਮੱਦਦ

ਇਸਲਾਮਾਬਾਦ/ਬਿਊਰੋ ਨਿਊਜ਼ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਮੁੱਖ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਧੁਆਂਖੀ ਧੁੰਦ ਦੀ ਸਮੱਸਿਆ ਨਾਲ ਨਜਿੱਠਣ ਲਈ ਮਦਦ ਮੰਗੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਤੋਂ ਬਾਅਦ ਹੁਣ ਸ਼ਾਹਬਾਜ਼ ਸ਼ਰੀਫ਼ ਨੇ ਵੀ …

Read More »

ਮੁੰਬਈ ਹਮਲੇ ਦਾ ਮੁੱਖ ਦੋਸ਼ੀ ਸਈਦ ਹੋਵੇਗਾ ਰਿਹਾਅ

ਪਾਕਿ ਨਿਆਇਕ ਸਮੀਖਿਆ ਬੋਰਡ ਨੇ ਦਿੱਤੇ ਹੁਕਮ ਲਾਹੌਰ/ਬਿਊਰੋ ਨਿਊਜ਼ ਪਾਕਿਸਤਾਨੀ ਨਿਆਂਇਕ ਸਮੀਖਿਆ ਬੋਰਡ ਨੇ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਸ ਨਾਲ 2008 ਮੁੰਬਈ ਅੱਤਵਾਦੀ ਹਮਲੇ ਦੇ ਮੁੱਖ ਸਾਜ਼ਿਸ਼ਘਾੜੇ ਨੂੰ ਨਿਆਂ ਦੇ ਕਟਹਿਰੇ ਵਿਚ ਠੱਲ੍ਹਣ ਸਬੰਧੀ ਭਾਰਤ ਦੇ ਯਤਨਾਂ ਨੂੰ ਝਟਕਾ ਲੱਗਾ ਹੈ। ਦੱਸਣਯੋਗ …

Read More »

ਨਜ਼ਰਬੰਦੀ ਤੋਂ ਅਜ਼ਾਦ ਹੋਇਆ ਪਾਕਿ ਅੱਤਵਾਦੀ ਹਾਫਿਜ਼ ਸਈਦ

ਵਧ ਸਕਦੀ ਹੈ ਪਾਕਿਸਤਾਨ ਦੀ ਮੁਸੀਬਤ ਲਾਹੌਰ/ਬਿਊਰੋ ਨਿਊਜ਼ ਅੱਤਵਾਦੀ ਹਾਫਿਜ਼ ਸਈਦ ਦੀ ਨਜ਼ਰਬੰਦੀ ‘ਤੇ ਪਾਕਿਸਤਾਨ ਸਰਕਾਰ ਦੀ ਕੋਈ ਦਲੀਲ ਕੰਮ ਨਹੀਂ ਆ ਸਕੀ। ਲਾਹੌਰ ਹਾਈਕੋਰਟ ਨੇ ਸਰਕਾਰ ਦੀਆਂ ਦਲੀਲਾਂ ਨੂੰ ਇਕ ਪਾਸੇ ਕਰਕੇ ਹਾਫਿਜ਼ ਸਈਦ ਨੂੰ ਨਜ਼ਰਬੰਦੀ ਤੋਂ ਰਿਹਾਅ ਕਰਨ ਲਈ ਕਹਿ ਦਿੱਤਾ ਹੈ। ਭਲਕੇ ਵੀਰਵਾਰ ਨੂੰ ਹਾਫਿਜ਼ ਸਈਦ ਦੀ …

Read More »

ਮੋਦੀ ਨੇ ਟਰੰਪ ਨਾਲ ਕਈ ਮਸਲਿਆਂ ‘ਤੇ ਕੀਤੀ ਗੱਲਬਾਤ

ਏਸ਼ੀਆ ਦੇ ਭਵਿੱਖ ਲਈ ਮਿਲ ਕੇ ਕਰਨਗੇ ਕੰਮ ਮਨੀਲਾ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਕਈ ਮਸਲਿਆਂ ‘ਤੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਦੋਵੇਂ ਮੁਲਕ ਦੁਵੱਲੇ ਸਬੰਧਾਂ ਤੋਂ ਉਪਰ ਉੱਠ ਕੇ ਏਸ਼ੀਆ ਦੇ ਭਵਿੱਖ ਲਈ ਮਿਲ ਕੇ ਕੰਮ ਕਰ ਸਕਦੇ ਹਨ, ਜਿਸ …

Read More »

ਚੀਨ ਦੇ ਟਾਕਰੇ ਲਈ ਚਹੁੰ-ਪੱਖੀ ਸਹਿਯੋਗ

ਮਨੀਲਾ/ਬਿਊਰੋ ਨਿਊਜ਼ : ਤਜਵੀਜ਼ਤ ਚਹੁੰ-ਪੱਖੀ ਗਠਜੋੜ ਤਹਿਤ ਸੁਰੱਖਿਆ ਸਹਿਯੋਗ ਦਾ ਘੇਰਾ ਮੋਕਲਾ ਕਰਨ ਦਾ ਸੰਕੇਤ ਦਿੰਦਿਆਂ ਭਾਰਤ, ਅਮਰੀਕਾ, ਜਾਪਾਨ ਤੇ ਆਸਟਰੇਲੀਆ ਦੇ ਅਧਿਕਾਰੀਆਂ ਨੇ ਰਣਨੀਤਕ ਪੱਖੋਂ ਅਹਿਮ ਭਾਰਤ-ਪ੍ਰਸ਼ਾਂਤ ਖਿੱਤੇ ਵਿੱਚ ਸਾਂਝੇ ਹਿੱਤਾਂ ‘ਤੇ ਪਹਿਰਾ ਦੇਣ ਲਈ ਵਿਸਤਾਰ ਨਾਲ ਗੱਲਬਾਤ ਕੀਤੀ। ਇਸ ਖਿੱਤੇ ਵਿੱਚ ਚੀਨ ਹਮਲਾਵਰ ਰੁਖ਼ ਅਪਣਾਉਂਦਿਆਂ ਆਪਣੀ ਫੌਜੀ ਮੌਜੂਦਗੀ …

Read More »