Breaking News
Home / ਦੁਨੀਆ (page 142)

ਦੁਨੀਆ

ਦੁਨੀਆ

ਪਾਕਿ ਦੇ ਸਿੱਖ ਆਗੂ ਰਾਦੇਸ਼ ਟੋਨੀ ਨੇ ਮੁਲਕ ਛੱਡਿਆ, ਭਾਰਤ ‘ਚ ਸ਼ਰਣ ਲਏ ਜਾਣ ਦੀ ਸੰਭਾਵਨਾ

ਨਵੀਂ ਦਿੱਲੀ : ਆਪਣਾ ਟਵਿੱਟਰ ਖਾਤਾ ਬੰਦ ਕਰਨ ਮਗਰੋਂ ਪਿਸ਼ਾਵਰ ਛੱਡ ਕੇ ਲਾਹੌਰ ਵਸੇ ਸਿੱਖ ਆਗੂ, ਜਿਸ ਉੱਪਰ ਕੁਝ ਹਫ਼ਤੇ ਪਹਿਲਾਂ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕੀਤਾ ਸੀ, ਨੇ ਆਪਣੀ ਜਾਨ ਨੂੰ ਖ਼ਤਰੇ ਦੇ ਮੱਦੇਨਜ਼ਰ ਹੁਣ ਪਾਕਿਸਤਾਨ ਹੀ ਛੱਡ ਦਿੱਤਾ ਹੈ। ਇਸਲਾਮਾਬਾਦ ਵਿਚਲੇ ਸੂਤਰਾਂ ਨੇ ਦੱਸਿਆ ਕਿ ਧਮਕੀਆਂ ਮਿਲਣ ਕਾਰਨ …

Read More »

ਅਮਰੀਕਾ ‘ਚ ਸਿੱਖਾਂ ਦੀ ਵੱਖਰੇ ਭਾਈਚਾਰੇ ਵਜੋਂ ਹੋਵੇਗੀ ਗਿਣਤੀ

ਵਾਸ਼ਿੰਗਟਨ : ਅਮਰੀਕਾ ‘ਚ ਇਸੇ ਸਾਲ 2020 ਦੀ ਮਰਦਮਸ਼ੁਮਾਰੀ ‘ਚ ਸਿੱਖਾਂ ਦੀ ਗਿਣਤੀ ਵੱਖਰੇ ਭਾਈਚਾਰੇ ਵਜੋਂ ਕੀਤੀ ਜਾਵੇਗੀ। ਸਿੱਖਾਂ ਦੇ ਇਕ ਸੰਗਠਨ ਨੇ ਇਹ ਜਾਣਕਾਰੀ ਦਿੰਦੇ ਹੋਏ ਇਸ ਨੂੰ ਮੀਲ ਦਾ ਪੱਥਰ ਕਰਾਰ ਦਿੱਤਾ। ਸੈਨ ਡਿਆਗੋ ਦੀ ਸਿੱਖ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਦੀਆਂ ਕੋਸ਼ਿਸ਼ਾਂ …

Read More »

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਦਿਵਸ ਮਨਾਇਆ

ਡੇਰਾ ਬਾਬਾ ਨਾਨਕ : ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਪਹਿਲੀ ਵਾਰ ਸ੍ਰੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਦਿਵਸ ਮਨਾਇਆ ਗਿਆ। ਇਸ ਸਬੰਧ ‘ਚ ਭਾਰਤ ਵਾਲੇ ਪਾਸਿਓਂ 101 ਸਿੱਖ ਸੰਗਤਾਂ ਦਾ ਵਿਸ਼ੇਸ਼ ਜਥਾ ਗੁਰਦੁਆਰਾ ਕਰਤਾਪੁਰ ਸਾਹਿਬ ਦੇ ਦਰਸ਼ਨਾਂ ਲਈ ਗਿਆ। ਇਸ ਜਥੇ ‘ਚ ਪ੍ਰਬੰਧਕ ਰੁਪਿੰਦਰ ਸਿੰਘ ਸ਼ਾਮਪੁਰਾ, ਖਾਲਸਾ ਏਡ …

Read More »

ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਮਹਾਂ ਸਿੰਘ ਦੀ ਪਾਕਿ ‘ਚ ਸਮਾਧ ਹੋਈ ਕਬਜ਼ਾ ਮੁਕਤ

ਸਮਾਧ ਦੀ ਨਵ-ਉਸਾਰੀ ਮੁਕੰਮਲ ਹੋਣ ਉਪਰੰਤ ਇਹ ਸਿੱਖ ਸੰਗਤ ਲਈ ਖੋਲ੍ਹ ਦਿੱਤੀ ਜਾਵੇਗੀ ਅੰਮ੍ਰਿਤਸਰ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਪਿਤਾ ਸ. ਮਹਾਂ ਸਿੰਘ ਸ਼ੁਕਰਚੱਕੀਆ ਦੀ ਸਮਾਧ ਨੂੰ ਪਾਕਿਸਤਾਨ ਦੇ ਜ਼ਿਲ੍ਹਾ ਗੁਜਰਾਂਵਾਲਾ ਦੇ ਪ੍ਰਸ਼ਾਸਨ ਨੇ ਕਬਜ਼ਾ ਮੁਕਤ ਕਰਵਾ ਲਿਆ ਹੈ ਅਤੇ ਇਸ ਦੀ ਨਵ-ਉਸਾਰੀ ਪੁਰਾਤਤਵ ਵਿਭਾਗ ਦੇ ਮਾਹਿਰਾਂ ਪਾਸੋਂ ਬਹੁਤ …

Read More »

ਖੂਬ ਮਘੀ ਪੰਜਾਬੀ ਕਲਚਰਲ ਸੈਂਟਰ ਦੇ ਵਿਹੜੇ ਵਿੱਚ ਲੋਹੜੀ

ਗੀਤ ਸੰਗੀਤ ਤੇ ਖਾਣ ਪੀਣ ਦੌਰਾਨ ਬਾਲੀਆਂ ਧੂਣੀਆਂ ਦਾ ਸਭਨਾਂ ਨੇ ਮਾਣਿਆ ਆਨੰਦ ਫਰਿਜ਼ਨੋ : ਪੰਜਾਬੀ ਰੇਡੀਓ ਯੂ.ਐੱਸ.ਏ. ਦੇ ਫਰਿਜ਼ਨੋਂ ਸਟੂਡੀਓ ਦੇ ਵਿਹੜੇ ਵਿੱਚ ਲੰਘੇ ਸ਼ਨਿਚਰਵਾਰ ਦੀ ਸ਼ਾਮ ਲੋਹੜੀ ਦਾ ਜਸ਼ਨ ਵੇਖਣ ਹੀ ਵਾਲਾ ਸੀ। ਲੋਹੜੀ ਦੇ ਤਿਉਹਾਰ ਨੂੰ ਸਮਰਪਿਤ ਲਗਭਗ ਤਿੰਨ ਘੰਟਿਆਂ ਤੱਕ ਚੱਲੇ ਰੰਗਾਰੰਗ ਦੌਰਾਨ ਖੂਬ ਭਖੀ ਲੋਹੜੀ …

Read More »

ਡੋਨਾਲਡ ਟਰੰਪ ਦੀਆਂ ਹਮਲਾ ਕਰਨ ਦੀਆਂ ਸ਼ਕਤੀਆਂ ਵਿਰੁੱਧ ਕਾਂਗਰਸ ਵਲੋਂ ਮਤਾ ਪਾਸ

ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕੀ ਸੰਸਦ ਦੇ ਸਦਨ ਕਾਂਗਰਸ ਨੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਨਾਲ ਜੰਗ ਛੇੜਨ ਦੇ ਖਤਰੇ ਪ੍ਰਤੀ ਫਿਕਰਮੰਦੀ ਦਾ ਪ੍ਰਗਟਾਵਾ ਕਰਦਿਆਂ ਰਾਸ਼ਟਰਪਤੀ ਦੀਆਂ ਸ਼ਕਤੀਆਂ ਨੂੰ ਮੁੜ ਤੋਂ ਨਿਰਧਾਰਤ ਕਰਨ ਲਈ ਮਤਾ ਪਾਸ ਕਰ ਦਿੱਤਾ ਹੈ। ਮਤੇ ਅਨੁਸਾਰ ਰਾਸ਼ਟਰਪਤੀ ਉਦੋਂ ਤੱਕ ਇਰਾਨ ਵਿਰੁੱਧ ਕੋਈ ਫੌਜੀ ਕਾਰਵਾਈ ਨਹੀਂ ਕਰੇਗਾ …

Read More »

ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪ੍ਰਵੇਸ਼ ਮੁਸ਼ਰੱਫ ਦੀ ਮੌਤ ਦੀ ਸਜ਼ਾ ਮਾਫ

ਹਾਈਕੋਰਟ ਨੇ ਕਿਹਾ – ਵਿਸ਼ੇਸ਼ ਅਦਾਲਤ ਦਾ ਫੈਸਲਾ ਅਸੰਵਿਧਾਨਕ ਇਸਲਾਮਾਬਾਦ/ਬਿਊਰੋ ਨਿਊਜ਼ ਲਾਹੌਰ ਹਾਈਕੋਰਟ ਨੇ ਅੱਜ ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪ੍ਰਵੇਜ਼ ਮੁਸ਼ਰੱਫ ਦੀ ਮੌਤ ਦੀ ਸਜ਼ਾ ਮਾਫ ਕਰ ਦਿੱਤੀ। ਹਾਈਕੋਰਟ ਨੇ ਮੁਸ਼ਰਫ ਦੀ ਸਜ਼ਾ ਮੁਆਫ ਕਰਦੇ ਹੋਏ ਕਿਹਾ ਕਿ ਇਸ ਮਾਮਲੇ ਵਿਚ ਵਿਸ਼ੇਸ਼ ਅਦਾਲਤ ਦਾ ਫੈਸਲਾ ਅਸੰਵਿਧਾਨਕ ਹੈ। ਧਿਆਨ ਰਹੇ …

Read More »

ਪਾਕਿਸਤਾਨ ਕਿਸੇ ਹੋਰ ਦੇ ਯੁੱਧ ਵਿਚ ਨਹੀਂ ਹੋਵੇਗਾ ਸ਼ਾਮਲ

ਇਮਰਾਨ ਖਾਨ ਨੇ ਕਿਹਾ – ਪਹਿਲਾਂ ਕੀਤੀਆਂ ਗਲਤੀਆਂ ਨੂੰ ਨਹੀਂ ਦੁਹਰਾਵਾਂਗੇ ਇਸਲਾਮਾਬਾਦ/ਬਿਊਰੋ ਨਿਊਜ਼ ਅਮਰੀਕਾ ਅਤੇ ਈਰਾਨ ਦਰਮਿਆਨ ਤਣਾਅ ਦੇ ਚੱਲਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਹੈ ਕਿ ਪਾਕਿਸਤਾਨ ਕਿਸੇ ਹੋਰ ਦੇ ਯੁੱਧ ‘ਚ ਸ਼ਾਮਲ ਨਹੀਂ ਹੋਵੇਗਾ, ਕਿਉਂਕਿ ਉਹ ਪਹਿਲਾਂ ਹੀ ਅਜਿਹੀਆਂ …

Read More »

ਗੁਰਦੁਆਰਾ ਨਨਕਾਣਾ ਸਾਹਿਬ ‘ਤੇ ਪਥਰਾਅ

ਗਜੀਤ ਕੌਰ ਨੂੰ ਅਗਵਾ ਕਰਨ ਵਾਲੇ ਤੋਂ ਪੁਲਿਸ ਵਲੋਂ ਪੁੱਛ-ਗਿੱਛ ਕਰਨ ‘ਤੇ ਭਖਿਆ ਮਾਮਲਾ ਅੰਮ੍ਰਿਤਸਰ : ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੀ ਜਗਜੀਤ ਕੌਰ ਨੂੰ ਕਥਿਤ ਤੌਰ ‘ਤੇ ਅਗਵਾ ਕਰਨ ਵਾਲੇ ਮੁਹੰਮਦ ਅਹਿਸਾਨ ਨਾਮੀ ਨੌਜਵਾਨ ਪਾਸੋਂ ਪੁਲਿਸ ਦੁਆਰਾ ਪੁੱਛਗਿੱਛ ਕਰਨ ‘ਤੇ ਮਾਮਲਾ ਭੜਕ ਉੱਠਿਆ ਅਤੇ ਉਕਤ ਨੌਜਵਾਨ ਦੇ ਵੱਡੇ …

Read More »

ਨਿੱਜੀ ਝਗੜੇ ਤੋਂ ਬਾਅਦ ਪੁਲਿਸ ਦੇ ਖਿਲਾਫ ਭੜਕੀ ਭੀੜ ਨੇ ਘੇਰਿਆ ਸੀ ਗੁਰਦੁਆਰਾ ਨਨਕਾਣਾ ਸਾਹਿਬ

ਨਨਕਾਣਾ ਸਾਹਿਬ : ਪਾਕਿਸਤਾਨ ਵਿਚ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ‘ਤੇ ਲੰਘੇ ਦਿਨੀਂ ਭੜਕੀ ਭੀੜ ਨੇ ਪਥਰਾਅ ਕਰ ਦਿੱਤਾ ਸੀ। ਇਸ ਮਾਮਲੇ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਦਯਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਪੂਰਾ ਹੰਗਾਮਾ ਇਕ ਨਿੱਜੀ ਝਗੜੇ ਤੋਂ ਸ਼ੁਰੂ ਹੋਇਆ ਸੀ। ਫਿਰ ਇਸ …

Read More »