Breaking News
Home / Mehra Media (page 3586)

Mehra Media

ਹੁਸ਼ਿਆਰਪੁਰ ਦੇ ਪੰਜ ਨੌਜਵਾਨਾਂ ਦੀ ਹਿਮਾਚਲ ‘ਚ ਡੁੱਬਣ ਨਾਲ ਮੌਤ

ਜਵਾਲਾ ਜੀ ਗਏ ਸਨ ਮੱਥਾ ਟੇਕਣ ਹੁਸ਼ਿਆਰਪੁਰ/ਬਿਊਰੋ ਨਿਊਜ਼ ਹੁਸ਼ਿਆਰਪੁਰ ਦੇ ਪਿੰਡ ਅਰਿਹਾਣਾ ਕਲਾਂ ਤੋਂ ਜਵਾਲਾ ਜੀ ਵਿਖੇ ਮੱਥਾ ਟੇਕਣ ਗਏ ਸ਼ਰਧਾਲੂਆਂ ਵਿੱਚੋਂ ਪੰਜ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੀ ਕੁੰਡਲੀ ਹਰ ਤਹਿਸੀਲ ਦੀ ਨਾਕੇਡ ਖੱਡ ਵਿੱਚ ਡੁੱਬ ਗਏ ਤੇ ਇੱਕ 14 ਸਾਲਾ ਬੱਚੇ ਸਮੇਤ ਦੋ ਨੂੰ ਸਥਾਨਕ ਵਿਅਕਤੀਆਂ ਨੇ ਬਚਾਅ ਲਿਆ। …

Read More »

ਸੋਨੀਆ ਗਾਂਧੀ ਨੂੰ ਹਸਪਤਾਲੋਂ ਮਿਲੀ ਛੁੱਟੀ

ਨਵੀਂ ਦਿੱਲੀ/ਬਿਊਰੋ ਨਿਊਜ਼ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸਰ ਗੰਗਾ ਰਾਮ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ, ਪਰ ਹਾਲੇ ਉਨ੍ਹਾਂ ਨੂੰ ਆਰਾਮ ਕਰਨ ਲਈ ਕਿਹਾ ਗਿਆ ਹੈ। ਉਹ ਬੁਖ਼ਾਰ ਅਤੇ ਮੋਢੇ ਦੀ ਸੱਟ ਕਾਰਨ ਪਿਛਲੇ ਦਿਨਾਂ ਤੋਂ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਡਾਕਟਰਾਂ ਨੇ ਕਿਹਾ ਕਿ ਸ੍ਰੀਮਤੀ ਗਾਂਧੀ ਦੀ …

Read More »

ਮੋਦੀ ਦਾ ਦਬਕਾ ਕਰ ਗਿਆ ਕੰਮ

ਪਾਕਿਸਤਾਨ ਨੇ ਕਸ਼ਮੀਰ ‘ਤੇ ਗੱਲਬਾਤ ਦਾ ਭੇਜਿਆ ਸੱਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਨੂੰ ਪਿਛਲੇ ਕੁਝ ਦਿਨਾਂ ਤੋਂ ਮੋਦੀ ਸਰਕਾਰ ਉਸੇ ਦੀ ਭਾਸ਼ਾ ਵਿਚ ਜਵਾਬ ਦੇ ਰਹੀ ਹੈ। ਖਾਸ ਕਰ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਤੇ ਆਪਣਾ ਹੱਕ ਜਤਾ ਕੇ ਨਰਿੰਦਰ ਮੋਦੀ ਨੇ ਪਾਕਿਸਤਾਨ ਨੂੰ ਜਿਵੇਂ ਹੀ ਦਬਕਾ ਮਾਰਿਆ ਉਸ ਦਬਕੇ …

Read More »

ਮਨਪ੍ਰੀਤ ਬਾਦਲ ਨੇ ਪੰਜਾਬੀਆਂ ਨਾਲ ਧੋਖਾ ਕਮਾਇਆ : ਸੁਖਬੀਰ ਬਾਦਲ

ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕਾਂਗਰਸ ਦਾ ਚਾਪਲੂਸ ਬਣਕੇ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬੀਆਂ ਨਾਲ ਧੋਖਾ ਕਮਾਇਆ ਹੈ। ਉਨ੍ਹਾਂ ਕਿਹਾ ਕਿ ਜਿਹੜਾ ਬੰਦਾ ਬਾਦਲ ਸਾਬ੍ਹ ਦਾ ਨਹੀਂ ਬਣ ਸਕਿਆ ਉਹ ਕਿਸੇ ਦਾ ਨਹੀਂ ਬਣ ਸਕਦਾ। ਗਿੱਦੜਬਾਹਾ ਹਲਕੇ ਦੇ ਸੰਗਤ …

Read More »

ਜਲੰਧਰ ਵਿਚ ਸੰਘ ਨੇਤਾ ਜਗਦੀਸ਼ ਗਗਨੇਜਾ ‘ਤੇ ਕਾਤਲਾਨਾ ਹਮਲਾ

ਜਲੰਧਰ/ਬਿਊਰੋ ਲਿਊਜ਼ ਜਲੰਧਰ ‘ਚ ਦੋ ਮੋਟਰਸਾਈਕਲ ਸਵਾਰਾਂ ਨੇ ਆਰਐਸਐਸ ਦੀ ਪੰਜਾਬ ਇਕਾਈ ਦੇ ਮੀਤ ਪ੍ਰਧਾਨ (ਸਹਿ ਸੰਚਾਲਕ) 65 ਸਾਲਾ ਬ੍ਰਿਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ‘ਤੇ ਗੋਲੀਆਂ ਚਲਾ ਕੇ ਕਾਤਲਾਨਾ ਹਮਲਾ ਕੀਤਾ। ਸ਼ਨੀਵਾਰ ਰਾਤੀਂ ਕਰੀਬ ਅੱਠ ਵਜੇ ਜਦੋਂ ਸ਼ਹਿਰ ਦੇ ਧੁਰ ਅੰਦਰ ਜੋਤੀ ਚੌਕ ਨੇੜੇ ਗਗਨੇਜਾ ਪਿਸ਼ਾਬ ਦੀ ਹਾਜਤ ਲਈ ਆਪਣੀ ਕਾਰ …

Read More »

ਸੁਖਬੀਰ ਵੱਲੋਂ ‘ਯੂਥ ਫਾਰ ਪੰਜਾਬ’ ਮੁਹਿੰਮ ਦਾ ਆਗਾਜ਼

‘ਪੰਜਾਬ-ਪੰਜਾਬੀਆਂ ਦਾ’ ਨਾਅਰਾ ਦੇ ਕੇ ਕਾਂਗਰਸ ਅਤੇ ‘ਆਪ’ ਨੂੰ ਹਰਾਉਣ ਦਾ ਦਿੱਤਾ ਸੱਦਾ ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਪੰਜਾਬ ਦੇ ਨੌਜਵਾਨਾਂ ਲਈ ‘ਯੂਥ ਫਾਰ ਪੰਜਾਬ’ ਮੁਹਿੰਮ ਦਾ ਆਗਾਜ਼ ਕੀਤਾ। ਇਸ ਮੌਕੇ ਬਾਦਲ ਨੇ ‘ਪੰਜਾਬ-ਪੰਜਾਬੀਆਂ ਦਾ’ ਨਾਅਰਾ ਦਿੰਦਿਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ …

Read More »

ਪਰਗਟ ਸਿੰਘ ਵੱਲੋਂ ਚਿੱਠੀ ਰਾਹੀਂ ਬਾਦਲਾਂ ਨੂੰ ਝੰਜੋੜਨ ਦਾ ਯਤਨ

ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਵਿਧਾਇਕ ਪਰਗਟ ਸਿੰਘ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਤਿੱਖੇ ਹਮਲੇ ਕੀਤੇ ਹਨ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਲਿਖੀ ਚਿੱਠੀ ਰਾਹੀਂ ਇਸ ਵਿਧਾਇਕ ਨੇ ਪਾਰਟੀ ਪ੍ਰਧਾਨ ‘ਤੇ ਦੋਸ਼ ਲਾਇਆ ਕਿ ਸੁਖਬੀਰ ਬਾਦਲ ਸਿੱਖੀ ਸਿਧਾਂਤਾਂ ਅਤੇ ਪਾਰਟੀ ਨੂੰ ਦਾਅ ‘ਤੇ ਲਾ ਕੇ …

Read More »

‘ਆਪ’ ਸਰਕਾਰ ਨੇ ਜ਼ਬਤ ਕੀਤੀਆਂ ਬਾਦਲਾਂ ਦੀਆਂ ਲਗਜ਼ਰੀ ਬੱਸਾਂ

ਪੰਜਾਬ ਦੀ ਸਿਆਸੀ ਜੰਗ ਦਾ ਅਸਰ ਦਿੱਲੀ ‘ਚ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਦਿੱਲੀ ਸਰਕਾਰ ਨੇ ਪਿਛਲੇ ਹਫਤੇ ਬਾਦਲ ਪਰਿਵਾਰ ਲਾਲ ਸਬੰਧਤ 8 ਲਗਜ਼ਰੀ ਬੱਸਾਂ ਦੇ ਇੱਥੇ ਚਲਾਨ ਕੀਤੇ। ਟਰਾਂਸਪੋਰਟ ਅਧਿਕਾਰੀਆਂ ਨੇ ਦੱਸਿਆ ਕਿ ਇਹ ਚਲਾਨ ਪਰਮਿਟ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੀਤੇ …

Read More »

ਪੰਥਕ ਜਥੇਬੰਦੀਆਂ ਨਾਲ ਮਿਲ ਕੇ ਲੜਾਂਗੇ ਅਗਾਮੀ ਚੋਣਾਂ: ਮਾਨ

ਅੰਮ੍ਰਿਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਇੱਥੇ ਕਿਹਾ ਕਿ ਪਾਰਟੀ ਸਰਬੱਤ ਖ਼ਾਲਸਾ ਕਰਾਉਣ ਵਾਲੀਆਂ ਜਥੇਬੰਦੀਆਂ ਨਾਲ ਮਿਲ ਕੇ ਅਗਾਮੀ ਵਿਧਾਨ ਸਭਾ ਚੋਣਾਂ ਲੜੇਗੀ। ਇੱਥੇ ਪ੍ਰੈਸ ਕਾਨਫਰੰਸ ਵਿੱਚ ਸ. ਮਾਨ ਨੇ ਕਿਹਾ ਕਿ ਉਹ ਅਗਲੇ ਦਸ ਦਿਨਾਂ ਦੇ ਅੰਦਰ-ਅੰਦਰ ਪੰਥਕ ਜਥੇਬੰਦੀਆਂ ਨਾਲ ਮਿਲ ਕੇ ਵਿਚਾਰ-ਵਟਾਂਦਰਾ …

Read More »