Breaking News
Home / Mehra Media (page 2020)

Mehra Media

ਕਿਰਾਏਦਾਰਾਂ ਤੋਂ ਤੁਰੰਤ ਇਮਾਰਤਾਂ ਖ਼ਾਲੀ ਕਰਵਾ ਸਕਣਗੇ ਪਰਵਾਸੀ ਭਾਰਤੀ

ਸੁਪਰੀਮ ਕੋਰਟ ਨੇ ਕਿਰਾਏਦਾਰਾਂ ਦੀਆਂ ਅਪੀਲਾਂ ਕੀਤੀਆਂ ਖਾਰਜ ਚੰਡੀਗੜ੍ਹ/ਬਿਊਰੋ ਨਿਊਜ਼ : ਵਿਦੇਸ਼ਾਂ ਵਿਚ ਵਸਦੇ ਗੈਰ ਰਿਹਾਇਸ਼ੀ ਭਾਰਤੀਆਂ (ਐਨ.ਆਰ.ਆਈਜ਼) ਨੂੰ ਵੱਡੀ ਰਾਹਤ ਦਿੰਦਿਆਂ ਸੁਪਰੀਮ ਕੋਰਟ ਨੇ ‘ਦ ਈਸਟ ਪੰਜਾਬ ਅਰਬਨ ਰੈਂਟ ਰਿਸਟ੍ਰਿਕਸ਼ਨ ਐਕਟ’ ਦੀਆਂ ਉਨ੍ਹਾਂ ਤਜਵੀਜ਼ਾਂ ਵਿਰੁੱਧ ਕਿਰਾਏਦਾਰਾਂ ਦੀਆਂ ਅਪੀਲਾਂ ਖ਼ਾਰਜ ਕਰ ਦਿੱਤੀਆਂ ਹਨ, ਜਿਨ੍ਹਾਂ ਤਜਵੀਜ਼ਾਂ ਤਹਿਤ ਕਿਸੇ ਪਰਵਾਸੀ ਭਾਰਤੀ ਨੂੰ …

Read More »

ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਕਹਿਣਾ

ਸੁਪਰੀਮ ਕੋਰਟ ਅਨੁਸਾਰ ਚੰਡੀਗੜ੍ਹ ‘ਤੇ ਹੈ ਪੰਜਾਬ ਦਾ ਹੱਕ ਚੰਡੀਗੜ੍ਹ : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕਿਹਾ ਕਿ ਜੇਕਰ ਸੁਪਰੀਮ ਕੋਰਟ ਦੇ ਇਕ ਆਦੇਸ਼ (ਜੱਜਮੈਂਟ) ਨੂੰ ਮੰਨਿਆ ਜਾਵੇ ਤਾਂ ਚੰਡੀਗੜ੍ਹ ‘ਤੇ ਪੰਜਾਬ ਦਾ ਹੱਕ ਬਣਦਾ ਹੈ। ਇਹ ਟਿੱਪਣੀ ਚੰਡੀਗੜ੍ਹ ਦੇ ਪੱਟੀ ਦਰਜ ਵਸਨੀਕਾਂ ਨੂੰ ਪੰਜਾਬ ਤੇ ਹਰਿਆਣਾ ‘ਚ ਰਾਖਵਾਂਕਰਨ ਨਾ …

Read More »

ਵਿਸ਼ਵ ਕਬੱਡੀ ਕੱਪ ਦੀ ਮੇਜ਼ਬਾਨੀ ਕਰੇਗੀ ਪਵਿੱਤਰ ਨਗਰੀ

ਗ੍ਰੈਂਡ ਓਪਨਿੰਗ ‘ਚ ਭਾਰਤ ਸਮੇਤ, ਅਮਰੀਕਾ, ਆਸਟਰੇਲੀਆ, ਇੰਗਲੈਂਡ, ਸ੍ਰੀਲੰਕਾ, ਕੀਨੀਆ, ਨਿਊਜ਼ੀਲੈਂਡ, ਪਾਕਿਸਤਾਨ ਤੇ ਕੈਨੇਡਾ ਦੀਆਂ ਟੀਮਾਂ ਲੈਣਗੀਆਂ ਹਿੱਸਾ ਪਹਿਲਾ ਮੈਚ 1 ਦਸੰਬਰ ਨੂੰ, ਖੇਡ ਅਧਿਕਾਰੀ ਤਿਆਰੀਆਂ ‘ਚ ਲੱਗੇ ਕਪੂਰਥਲਾ : ਪਵਿੱਤਰ ਨਗਰੀ ਦਾ ਨਾਮ ਇਕ ਵਾਰ ਫਿਰ ਤੋਂ ਪੂਰੇ ਵਿਸ਼ਵ ‘ਚ ਚਮਕਣ ਜਾ ਰਿਹਾ ਹੈ। 1 ਦਸੰਬਰ ਤੋਂ ਸ਼ੁਰੂ ਹੋਣ …

Read More »

ਬਹਿਬਲ ਕਲਾਂ ਕਾਂਡ ਸਬੰਧੀ ਪੁਲਿਸ ਅਫ਼ਸਰਾਂ ਖਿਲਾਫ਼ ਦਾਇਰ ਨਾ ਹੋਏ ਦੋਸ਼-ਪੱਤਰ

ਫ਼ਰੀਦਕੋਟ/ਬਿਊਰੋ ਨਿਊਜ਼ : ਬਹਿਬਲ ਕਲਾਂ ਗੋਲੀ ਕਾਂਡ ਵਿੱਚ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਸਮੇਤ ਚਾਰ ਨਾਮਜ਼ਦ ਪੁਲਿਸ ਅਫ਼ਸਰਾਂ ਖਿਲਾਫ ਵਿਸ਼ੇਸ਼ ਜਾਂਚ ਟੀਮ ਜਾਂਚ ਮੁਕੰਮਲ ਕਰ ਚੁੱਕੀ ਹੈ ਪਰ ਇਸ ਦੇ ਬਾਵਜੂਦ ਅਦਾਲਤ ‘ਚ ਇਨ੍ਹਾਂ ਅਫ਼ਸਰਾਂ ਖਿਲਾਫ ਦੋਸ਼ ਪੱਤਰ ਦਾਇਰ ਨਹੀਂ ਕੀਤੇ ਗਏ। ਬਹਿਬਲ ਕਲਾਂ ਗੋਲੀ ਕਾਂਡ ਵਿੱਚ ਵਿਸ਼ੇਸ਼ ਜਾਂਚ ਟੀਮ …

Read More »

ਪੀ.ਐੱਸ.ਬੀ. ਸੀਨੀਅਰਜ਼ ਕਲੱਬ ਵੱਲੋਂ ਗਾਲਾ ਡਿਨਰ ਦਾ ਆਯੋਜਨ

ਬਰੈਂਪਟਨ/ਡਾ. ਝੰਡ : ਪੀ.ਐੱਸ.ਬੀ. ਸੀਨੀਅਰਜ਼ ਕਲੱਬ (ਕੈਨੇਡਾ) ਵੱਲੋਂ 10 ਨਵੰਬਰ ਦੀ ਰਾਤ ਨੂੰ ਸ਼ਿੰਗਾਰ ਬੈਂਕੁਇਟ ਹਾਲ ਵਿਖੇ ਗਾਲਾ ਡਿਨਰ ਦਾ ਸਫ਼ਲਤਾ-ਪੂਰਵਕ ਆਯੋਜਨ ਕੀਤਾ ਗਿਆ ਜਿਸ ਵਿਚ ਕਲੱਬ ਦੇ 100 ਤੋਂ ਵਧੇਰੇ ਮੈਂਬਰਾਂ ਨੇ ਭਾਗ ਲਿਆ। ਕਲੱਬ ਦੇ ਪ੍ਰਧਾਨ ਗੁਰਚਰਨ ਸਿੰਘ ਖੱਖ ਵੱਲੋਂ ਸਾਰੇ ਮੈਂਬਰਾਂ ਦਾ ਹਾਰਦਿਕ ਸੁਆਗ਼ਤ ਕੀਤਾ ਗਿਆ ਅਤੇ …

Read More »

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦਾ ਮਹੀਨਵਾਰ ਸਮਾਗਮ

ਪ੍ਰੋਫੈਸਰ ਰਾਮ ਸਿੰਘ ਦੀ ਪੰਜਾਬੀ ਸਾਹਿਤ ਆਲੋਚਨਾ ਬਾਰੇ ਵਿਦਵਤਾ-ਭਰਪੂਰ ਭਾਸ਼ਨ ਕਾਵਿ-ਪੁਸਤਕ ઑ’ਸੁੱਚੇ ਬੋਲ ਮੁਹੱਬਤ ਦੇ਼’ ਲੋਕ-ਅਰਪਿਤ ਹੋਈ ਤੇ ਕਵੀ-ਦਰਬਾਰ ਹੋਇਆ ਬਰੈਂਪਟਨ/ਡਾ. ਝੰਡ : ਲੰਘੇ ਐਤਵਾਰ 17 ਨਵੰਬਰ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਮਹੀਨਾਵਾਰ ਸਮਾਗ਼ਮ ਵਿਚ ਉੱਘੇ ਵਿਦਵਾਨ ਪ੍ਰੋ. ਰਾਮ ਸਿੰਘ ਵੱਲੋਂ ‘ਪੰਜਾਬੀ ਸਾਹਿਤ ਆਲੋਚਨਾ’ ਉੱਪਰ ਵਿਸ਼ੇਸ਼ ਭਾਸ਼ਨ ਦਿੱਤਾ …

Read More »

ਟੀ.ਪੀ.ਏ.ਆਰ. ਕਲੱਬ ਦੇ ਮੈਂਬਰਾਂ ਨੇ ਚਿੰਗੂਜ਼ੀ ਪਾਰਕ ਵਿਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼-ਪੁਰਬ ਵਿਲੱਖਣ ਢੰਗ ਨਾਲ ਮਨਾਇਆ

ਧਿਆਨ ਸਿੰਘ ਸੋਹਲ ਨੂੰ 20 ਅਪ੍ਰੈਲ 2020 ਨੂੰ ਹੋਣ ਵਾਲੀ ਬੋਸਟਨ ਮੈਰਾਥਨ ਵਿਚ ਭਾਗ ਲੈਣ ਲਈ ਸ਼ੁਭ-ਇੱਛਾਵਾਂ ਦਿੱਤੀਆਂ ਗਈਆਂ ਸੰਜੂ ਗੁਪਤਾ ਨੇ ਪੋਰਟ ਪੈਰੀ 10 ਕਿਲੋਮੀਟਰ ਦੌੜ 1 ਘੰਟਾ 7 ਮਿੰਟ 51 ਸਕਿੰਟ ਵਿਚ ਲਗਾਈ ਬਰੈਂਪਟਨ/ਡਾ. ਝੰਡ ਪਿਛਲੇ 5-6 ਸਾਲ ਤੋਂ ਬਰੈਂਪਟਨ ਵਿਚ ਸਰਗ਼ਰਮ ਟੀ.ਪੀ.ਏ.ਆਰ ਕਲੱਬ ਜੋ ਸਰੀਰਕ ਤੇ ਮਾਨਸਿਕ …

Read More »

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 104 ਸਾਲਾ ਬਰਸੀ ਸਮਾਗਮ 24 ਨਵੰਬਰ ਨੂੰ ਮਨਾਇਆ ਜਾਏਗਾ

ਬਰੈਂਪਟਨ/ਡਾ. ਝੰਡ : ਜਸਵੀਰ ਸਿੰਘ ਪਾਸੀ ਤੋਂ ਪ੍ਰਾਪਤ ਸੂਚਨਾ ਅਨੁਸਾਰ ਸਰਾਭਾ-ਵਾਸੀਆਂ ਤੇ ਇਲਾਕਾ-ਵਾਸੀਆਂ ਵੱਲੋਂ ਮਿਲ ਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ 104 ਸਾਲਾ ਸ਼ਹੀਦੀ ਸਮਾਗ਼ਮ 24 ਨਵੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਓਨਟਾਰੀਓ ਖਾਲਸਾ ਦਰਬਾਰ ਡਿਕਸੀ ਰੋਡ ਵਿਖੇ ਮਨਾਇਆ ਜਾਏਗਾ। ਇਸ ਸਮਾਗ਼ਮ ਨਾਲ ਸਬੰਧਿਤ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਸਵੇਰੇ …

Read More »

ਪੰਜਾਬ ਚੈਰਿਟੀ ਫਾਊਂਡੇਸ਼ਨ ਟੋਰਾਂਟੋ ਵੱਲੋਂ ਕਰਵਾਏ ਗਏ ਸਲਾਨਾ ਪੰਜਾਬੀ ਲਿਖਾਈ ਮੁਕਾਬਲੇ

ਮਾਲਟਨ/ਡਾ. ਝੰਡ : ‘ਪੰਜਾਬੀ ਚੈਰਿਟੀ ਫਾਊਂਡੇਸ਼ਨ ਟੋਰਾਂਟੋ’ ਵੱਲੋ ਵੱਖ-ਵੱਖ ਉਮਰ-ਵਰਗਾਂ ਦੇ ਸਲਾਨਾ ਪੰਜਾਬੀ ਲਿਖਾਈ ਮੁਕਾਬਲੇ ਲਿੰਕਨ ਐੱਮ. ਅਲੈਗਜ਼ੈਂਡਰ ਸਕੂਲ ਵਿਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿਚ 80 ਪ੍ਰਤੀਯੋਗੀਆਂ ਨੇ ਲਿਆ। ਕਿਉਂ ਜੋ ਇਸ ਵਾਰ ਇਹ ਪੰਜਾਬੀ ਲਿਖਾਈ ਮੁਕਾਬਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼-ਪੁਰਬ ਨੂੰ ਸਮਰਪਿਤ ਸਨ, ਇਸ ਲਈ …

Read More »

ਮੰਤਰੀ ਪ੍ਰਭਮੀਤ ਸਰਕਾਰੀਆ ਨੇ ਐਸੋਸੀਏਸ਼ਨ ਆਫ਼ ਸੀਨੀਅਰਜ਼ ਦੇ ਵਫ਼ਦ ਨਾਲ ਸੀਨੀਅਰਾਂ ਲਈ ਫ਼ਰੀ ਡੈਂਟਲ ਕੇਅਰ ਆਰੰਭ ਕਰਨ ਦੀ ਖ਼ੁਸ਼ਖ਼ਬਰੀ ਸਾਂਝੀ ਕੀਤੀ

ਬਰੈਂਪਟਨ/ਡਾ. ਝੰਡ : ਲੰਘੇ ਸ਼ੁੱਕਰਵਾਰ 15 ਨਵੰਬਰ ਐਸੋਸੀਏਸ਼ਨ ਆਫ਼ ਸੀਨੀਅਰਜ਼ ਦਾ ਵਫ਼ਦ, ਜਿਸ ਵਿਚ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ, ਪ੍ਰੋ. ਨਿਰਮਲ ਸਿੰਘ ਧਾਰਨੀ, ਕਰਤਾਰ ਸਿੰਘ ਚਾਹਲ, ਬਲਵਿੰਦਰ ਸਿੰਘ ਬਰਾੜ ਤੇ ਦੇਵ ਸੂਦ ਸ਼ਾਮਲ ਸਨ, ਓਨਟਾਰੀਓ ਦੇ ਸਮਾਲ ਬਿਜ਼ਨੈੱਸ ਐਂਡ ਰੈੱਡ ਟੇਪਿਜ਼ਮ ਰੀਡਕਸ਼ਨ ਮੰਤਰੀ ਪ੍ਰਭਮੀਤ ਸਰਕਾਰੀਆ ਨੂੰ ਉਨ੍ਹਾਂ ਦੇ ਦਫ਼ਤਰ …

Read More »