Breaking News
Home / ਭਾਰਤ / ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵੱਲੋ ਛੇਵਾਂ ਮਲਟੀ ਕਲਚਰਲ ਫੈਸਟੀਵਲ ਤੇ ਕੈਨੇਡਾ ਡੇਅ ਮਨਾਉਣ ਦਾ ਕੈਲੰਡਰ ਜਾਰੀ

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵੱਲੋ ਛੇਵਾਂ ਮਲਟੀ ਕਲਚਰਲ ਫੈਸਟੀਵਲ ਤੇ ਕੈਨੇਡਾ ਡੇਅ ਮਨਾਉਣ ਦਾ ਕੈਲੰਡਰ ਜਾਰੀ

ਬਰੈਂਪਟਨ/ ਮਹਿੰਦਰ ਸਿੰਘ ਮੋਹੀ : ਗਰਮੀਆਂ ਦੇ ਮੌਸਮ ਦੇ ਸ਼ੁਰੂ ਹੁੰਦਿਆਂ ਹੀ, ਕੈਨੇਡਾ ਦੀ ਬਰਫ ਤੇ ਠੰਡ ਨਾਲ ਝੰਬੇ, ਵੀਰਾਨ ਖੜ੍ਹੇ ਰੁੱਖਾਂ ਦੀਆਂ ਟਾਹਣੀਆਂ, ਨਵੀਆਂ ਨਿਕਲ ਰਹੀਆਂ ਕਰੂਬਲਾਂ ਤੇ ਫੁੱਲ ਪੱਤਿਆਂ ਨਾਲ ਭਰ ਕੇ ਅੱਖਾਂ ਨੂੰ ਖੁਸ਼ਗਵਾਰ ਲਗਣ ਲਗਦੀਆਂ ਹਨ। ਦਿਨਾਂ ਵਿੱਚ ਹੀ ਚਾਰੇ ਪਾਸੇ ਸੂਰਜ ਦੀ ਤਪਸ਼ ਨਾਲ ਪਾਰਕ ਤੇ ਖੇਤ ਮੈਦਾਨ, ਤੇ ਠਾਰੀ ਨਾਲ ਠਰੇ ਹੋਏ ਮਨੁੱਖੀ ਮਨ ਵੀ ਮੁੜ ਖਿੜ ਉਠਦੇ ਨੇ। ਇਸ ਦੇ ਨਾਲ ਹੀ ਨਿਰੰਤਰ ਸ਼ੁਰੂ ਹੋ ਜਾਂਦੇ ਨੇ, ਗੀਤ ਸੰਗੀਤ ਦੀਆਂ ਧੁਨਾਂ ਤੇ ਲੰਮੀਆਂ ਹੇਕਾਂ ਵਾਲੇ ਪੰਜਾਬੀ ਗਾਇਕਾਂ ਦੇ ਸੁਰੀਲੇ ਬੋਲ ਤੇ ਭੰਗੜੇ, ਗਿੱਧੇ ਦੀਆਂ ਧਮਕਾਂ। ਪੰਜਾਬ ਦੀਆਂ ਗੇੜੀਆਂ ਤੋਂ ਵਾਪਸ ਆ ਚੁੱਕੇ ਸੀਨੀਅਰਜ਼ ਞੀ ਆਪੋ-ਅਪਣੇ ਪਾਰਕਾਂ ਵਿਚ ਮੁੜ ਸਰਗਰਮ ਹੁੰਦਿਆਂ ਸਭ ਤੋਂ ਪਹਿਲਾਂ ਵਿਸਾਖੀ ਦੇ ਮੇਲੇ ਨੂੰ ਰਲ ਕੇ ਮਨਾਉਂਦੇ ਹਨ। ਇਸ ਦੇ ਨਾਲ ਹੀ ਉਹ ਬਰੈਂਪਟਨ ਵਿੱਚ ਲੱਗਭਗ ਸਾਰੀਆਂ ਸੀਨੀਅਰ ਕਲੱਬਾਂ ‘ਚ ਆਪਸੀ ਸਾਂਝ ਤੇ ਤਾਲਮੇਲ ਰੱਖਣ ਲਈ ਤੇ ਉਹਨਾਂ ਦੇ ਹਿੱਤਾਂ ਨੂੰ ਪ੍ਰਮੋਟ ਕਰਨ ਲਈ ਬਣੀ ਹੋਈ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੀਆਂ ਲਗਾਤਾਰ ਚਲਣ ਵਾਲੀਆਂ ਗਤੀਵਿਧੀਆਂ ਨਾਲ ਜੁੜ ਜਾਂਦੇ ਹਨ। ਉਹ ਐਸੋਸੀਏਸ਼ਨ ਵਲੋਂ ਉਲੀਕੇ ਜਾਂਦੇ ਹਰ ਫੰਕਸ਼ਨ ਵਿੱਚ ਖੁਭ ਕੇ ਹਿੱਸਾ ਲੈਣ ਲੱਗਦੇ ਹਨ। ਇਸੇ ਸਬੰਧ ਵਿੱਚ ਬਰੈਂਪਟਨ ਦੀਆਂ ਸਾਰੀਆਂ ਸਰਗਰਮ ਸੀਨੀਅਰ ਕਲੱਬਾਂ ਦੇ ਸਹਿਯੋਗ ਨਾਲ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਬਰੈਂਪਟਨ ਵਲੋਂ19 ਅਗਸਤ ਦਿਨ ਸ਼ਨਿਚਰਵਾਰ ਨੂੰ ਛੇਵਾਂ ਮਲਟੀਕਲਚਰਲ ਕੈਨੇਡਾ ਡੇਅ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਫੈਸਟੀਵਲ ਸੇਵ ਮੈਕਸ ਸੋਕਰ ਸੈਟਰ ਜੋ ਡੈਕਸੀ ਰੋਡ ਅਤੇ ਸੈਡਲਵੁਡ ਪਾਰਕ ਵੇ ਦੇ ਇੰਟਰ ਸ਼ੈਕਸ਼ਨ ‘ਤੇ ਸਥਿਤ ਹੈ, ਵਿਖੇ ਖੁੱਲ੍ਹੇ ਹਾਲ ਵਿੱਚ ਸਵੇਰੇ 11 ਵਜੇ ਤੋਂ ਸ਼ਾਮ ਦੇ 4 ਵਜੇ ਤੱਕ ਲਗਾਤਾਰ ਚੱਲੇਗਾ। ਇਸ ਵਿੱਚ, ਆਪਣੀਆਂ ਅਗਾਂਹ ਵਧੂ ਲਿਖਤਾਂ ਤੇ ਵਿਚਾਰਾਂ ਰਾਹੀ ਕੈਨੇਡਾ ਦੇ ਸਮਾਜਿਕ ਤੇ ਰਾਜਨੀਤਕ ਜੀਵਨ ਵਿਚ ਪ੍ਰਮੁੱਖਤਾ ਨਾਲ ਯੋਗਦਾਨ ਪਾ ਰਹੇ ਰਾਜਨੀਤਕ ਅਹੁਦੇਦਾਰ, ਬੁੱਧੀਜੀਵੀ ਤੇ ਲਿਖਾਰੀ ਆਪਣੇ ਵਿਚਾਰ ਰੱਖਣਗੇ। ਕਮਲ ਖੈਰਾ ਵਲੋਂ ਸੀਨੀਅਰਜ਼ ਦੇ ਮੰਤਰੀ ਹੁੰਦਿਆਂ, ਉਹਨਾਂ ਵਲੋਂ ਸੀਨੀਅਰਜ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਲਈ ਉਹਨਾਂ ਦਾ ਸਨਮਾਨ ਕਰਦਿਆਂ, ਉਹਨਾਂ ਨੂੰ (ਡਾਈਵਰਸਿਟੀ) ਦਾ ਨਵਾਂ ਮਹਤਵਪੂਰਣ ਮਹਿਕਮਾ ਮਿਲਣ ‘ਤੇ ਵਧਾਈ ਦਿੱਤੀ ਜਾਵੇਗੀ।
ਇਸਦੇ ਨਾਲ ਪੰਜਾਬੀ ਸਭਿਆਚਾਰ ਨਾਲ ਜੁੜੇ ਹੋਏ ਔਜਲਾ ਬ੍ਰਦਰਜ ਵੱਲੋਂ ਸੰਗੀਤਕ ਪ੍ਰੋਗਰਾਮ ਤੇ ਪੰਜਾਬੀ ਸਭਿਆਚਾਰ ਦੇ ਸਹਿਤਕ ਰੰਗ ਬਿਖੇਰੇ ਜਾਣਗੇ। ਗਿੱਧੇ, ਭੰਗੜੇ ਤੇ ਜਾਗੋ ਦੀਆਂ ਟੀਮਾਂ ਵੀ ਆਪਣੇ ਹੁਨਰ ਦੀ ਪੇਸ਼ਕਾਰੀ ਕਰਨਗੀਆਂ। ਸਾਰਾ ਸਮਾਂ ਫੂਡ ਟਰੱਕ ਰਾਹੀ ਗਰਮ ਤੇ ਤਾਜ਼ਾ ਸੁਆਦਲੀ ਖਾਣ ਪੀਣ ਦੀ ਸਪਲਾਈ ਜਾਰੀ ਰਹੇਗੀ। ਆਪਾਂ ਦੋ ਸਾਲ ਤੋਂ ਵੱਧ ਸਮਾਂ ਕਰੋਨਾ ਮਹਾਮਾਰੀ ਦਾ ਸੰਤਾਪ ਭੋਗ ਕੇ ਤੇ ਇਕ ਦੂਜੇ ਤੋਂ ਡਰਦੇ ਮੂੰਹ ਲਕੋ ਕੇ ਦਿਨ ਕਟੀ ਕੀਤੀ ਹੈ, ਹੁਣ ਦੁਬਾਰਾ ਹੈਲਥ ਸਿਸਟਮ ਵਿੱਚ ਕੰਮ ਕਰ ਰਹੇ ਅਣਗਿਣਤ ਡਾਕਟਰ ਨਰਸਾਂ ਤੇ ਹੋਰ ਕਾਮਿਆਂ ਦੀ ਅਣਥੱਕ ਕੋਸ਼ਿਸ਼ ਤੇ ਕੁਰਬਾਨੀ ਸਦਕਾ ਤੇ ਸਿਹਤ ਵਿਗਿਆਨ ਦੇ ਮਾਹਰਾਂ ਵੱਲੋ ਵੈਕਸੀਨ ਦੀ ਖੋਜ ਨਾਲ ਇਸ ਮਹਾਮਾਰੀ ‘ਤੇ ਕਾਬੂ ਪਾਉਣ ਵਿੱਚ ਕਾਮਯਾਬ ਹੋ ਗਏ ਹਾਂ। ਇਸ ਲਈ ਆਉ ਇਕ ਵਾਰ ਫਿਰ ਆਪਣੇ ਹਾਣੀਆਂ ਤੇ ਮਿਤਰ ਪਿਆਰਿਆਂ ਨਾਲ ਜ਼ਿੰਦਗੀ ਦੀ ਪੈ ਚੁੱਕੀ ਸ਼ਾਮ ਨੂੰ ਮਾਣੀਏ ਤੇ ਸਜ-ਧਜ ਕੇ ਮਸਕਰਾਉਂਦੇ ਹੋਏ ਜੁੜ ਬੈਠ ਕੇ, ਗਰਮੀਆਂ ਦੇ ਬੀਤਦੇ ਜਾ ਰਹੇ ਮੌਸਮ ਦੇ ਇਸ ਆਖਰੀ ਵੱਡੇ ਫੈਸਟੀਵਲ ਦਾ ਹਿੱਸਾ ਬਣੀਏ। ਹੋਰ ਜਾਣਕਾਰੀ ਹੇਠ ਲਿਖੇ ਕਿ ਸੇਵੀ ਪ੍ਰਬੰਧਕ ਨੂੰ ਕਾਲ ਕੀਤੀ ਜਾ ਸਕਦੀ ਹੈ।
ਜੰਗੀਰ ਸਿੰਘ ਸੈਂਹਬੀ (ਪ੍ਰਧਾਨ) 416 409 0126, ਰਣਜੀਤ ਸਿੰਘ ਤਗੜ (ਉਪ ਪ੍ਰਧਾਨ) 416 878 3711, ਪ੍ਰੀਤਮ ਸਿੰਘ ਸਰਾਂ (ਸਕੱਤਰ) 416 833 0567, ਅਮਰੀਕ ਸਿੰਘ ਕੁਮਰੀਆ (ਵਿਤ ਸਕੱਤਰ) 647 998 7253, ਮਹਿੰਦਰ ਸਿੰਘ ਮੋਹੀ (ਮੀਡੀਆ ਐਡਵਾਈਜ਼ਰ) 416 659 1232, ਡਾਇਰੈਕਟਰਜ਼ ਪ੍ਰਿਤਪਾਲ ਸਿੰਘ ਗਰੇਵਾਲ 647 209 9905, ਇਕਬਾਲ ਸਿੰਘ ਵਿਰਕ 647 704 7803

Check Also

ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ

ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …