Breaking News
Home / ਭਾਰਤ / ਪ੍ਰਦੂਸ਼ਣ ਰੋਕਣ ਲਈ ਚੁੱਕੇ ਕਦਮ ਸਮੁੰਦਰ ‘ਚ ਬੂੰਦ ਵੀ ਨਹੀਂ: ਕੁਮਾਰ

ਪ੍ਰਦੂਸ਼ਣ ਰੋਕਣ ਲਈ ਚੁੱਕੇ ਕਦਮ ਸਮੁੰਦਰ ‘ਚ ਬੂੰਦ ਵੀ ਨਹੀਂ: ਕੁਮਾਰ

logo-2-1-300x105-3-300x105ਨਵੀਂ ਦਿੱਲੀ: ਵਾਤਾਵਰਨ ਬਾਰੇ ਸੰਸਦੀ ਕਮੇਟੀ ਦੇ ਸਾਬਕਾ ਚੇਅਰਮੈਨ ਅਸ਼ਵਨੀ ਕੁਮਾਰ ਨੇ ਕਿਹਾ ਕਿ ਕੌਮੀ ਰਾਜਧਾਨੀ ਵਿੱਚ ਗੰਭੀਰ ਪੱਧਰ ਤਕ ਫੈਲੇ ਪ੍ਰਦੂਸ਼ਣ ਨੂੰ ਰੋਕਣ ਲਈ ਚੁੱਕੇ ਗਏ ਕਦਮ ‘ਸਮੁੰਦਰ ਵਿੱਚ ਇਕ ਬੂੰਦ ਦੇ ਬਰਾਬਰ ਵੀ ਨਹੀਂ’ ਹਨ। ਉਨ੍ਹਾਂ ਕਿਹਾ ਕਿ ਦੇਸ਼ ‘ਫਟਣ ਲਈ ਤਿਆਰ ਵਾਤਾਵਰਨ ਰੂਪੀ ਜਵਾਲਾਮੁਖੀ’ ਉਤੇ ਬੈਠਾ ਹੈ। ਇਹ ਸੱਚ ਹੈ ਕਿ ਗੁਆਂਢੀ ਸੂਬਿਆਂ ਵਿਚ ਪਰਾਲੀ ਸਾੜੇ ਜਾਣ ਕਾਰਨ ਪ੍ਰਦੂਸ਼ਣ ਵਧਿਆ ਹੈ ਪਰ ਇਹ ਸਮੱਸਿਆ ਦਾ ਮਹਿਜ਼ ਇਕ ਹਿੱਸਾ ਹੈ।’ ਉਨ੍ਹਾਂ ਕਿਹਾ ਕਿ ਇਸ ਗੰਭੀਰ ਚੁਣੌਤੀ ਲਈ ਕੌਮੀ ਪੱਧਰ ‘ਤੇ ਕਦਮ ਚੁੱਕੇ ਜਾਣ।
ਦਿੱਲੀ, ਪੰਜਾਬ ਅਤੇ ਹਰਿਆਣਾਦੀ ਖਿਚਾਈ
ਨਵੀਂ ਦਿੱਲੀ: ਨੈਸ਼ਨਲ ਗਰੀਨ ਟ੍ਰਿਬਿਊਨਲ (ਐਨਜੀਟੀ) ਨੇ ਪ੍ਰਦੂਸ਼ਣ ਦਾ ਪੱਧਰ ਵਧਣ ਕਰਕੇ ਦਿੱਲੀ, ਪੰਜਾਬ ਅਤੇ ਹਰਿਆਣਾ ਸਰਕਾਰਾਂ ਦੀ ਖਿਚਾਈ ਕੀਤੀ। ਦਿੱਲੀ ਸਰਕਾਰ ‘ਤੇ ਵਰ੍ਹਦਿਆਂ ਐਨਜੀਟੀ ਚੇਅਰਮੈਨ ਜਸਟਿਸ ਸਵਤੰਤਰ ਕੁਮਾਰ ਨੇ ਪੁੱਛਿਆ ਕਿ ਸਮੇਂ ਸਿਰ ਇਹਤਿਆਤੀ ਕਦਮ ਕਿਉਂ ਨਹੀਂ ਚੁੱਕੇ ਗਏ। ਉਨ੍ਹਾਂ ਕਿਹਾ, ”ਤੁਸੀਂ ਘੱਟੇ ਨੂੰ ਕਾਬੂ ਕਰਨ ਲਈ ਮਸਨੂਈ ਮੀਂਹ ਜਾਂ ਸੜਕਾਂ ‘ਤੇ ਹੈਲੀਕਾਪਟਰਾਂ ਰਾਹੀਂ ਅਜੇ ਤੱਕ ਪਾਣੀ ਦਾ ਛਿੜਕਾਅ ਕਿਉਂ ਨਹੀਂ ਸ਼ੁਰੂ ਕਰਵਾਇਆ?” ਹੰਗਾਮੀ ਹਾਲਾਤ ਦਾ ਜ਼ਿਕਰ ਕਰਦਿਆਂ ਜਸਟਿਸ ਨੇ ਕਿਹਾ ਕਿ ਸਰਕਾਰ ਹਵਾ ਪ੍ਰਦੂਸ਼ਣ ਤੇ ਲੋਕਾਂ ਦੀ ਸਿਹਤ ਪ੍ਰਤੀ ਅਜੇ ਤੱਕ ਜਾਗੀ ਕਿਉਂ ਨਹੀਂ ਹੈ? ‘ਆਪ’ ਸਰਕਾਰ ਨੇ ਸਮੌਗ ‘ਤੇ ਕਾਬੂ ਪਾਉਣ ਲਈ ਕੀਤੇ ਗਏ ਉਪਰਾਲਿਆਂ ਦੀ ਟ੍ਰਿਬਿਊਨਲ ਨੂੰ ਜਾਣਕਾਰੀ ਦਿੱਤੀ।
ਦਿੱਲੀ-ਐਨਸੀਆਰ ‘ਚ ਮਾਸਕਾਂ ਦੀ ਵਿਕਰੀ ਵਧੀ
ਨਵੀਂ ਦਿੱਲੀ: ਦਿੱਲੀ ਪਿਛਲੇ 17 ਸਾਲਾਂ ਵਿੱਚ ਪ੍ਰਦੂਸ਼ਣ ਦੇ ਸਭ ਤੋਂ ਭਿਆਨਕ ਦੌਰ ਵਿਚੋਂ ਲੰਘ ਰਹੀ ਹੈ ਅਤੇ ਇਸ ਕਾਰਨ ਦਿੱਲੀ-ਐਨਸੀਆਰ ਖੇਤਰ ਵਿੱਚ ਪਿਛਲੇ ਇਕ ਹਫ਼ਤੇ ਵਿੱਚ ਮਾਸਕਾਂ ਦੀ ਵਿਕਰੀ ਵਧ ਗਈ ਹੈ। ਹੁਣ ਤਾਂ ਇਹ ਹਾਲਤ ਹੋ ਗਈ ਹੈ ਕਿ ਮੰਗ ਮੁਤਾਬਕ ਮਾਸਕ ਘੱਟ ਪੈ ਰਹੇ ਹਨ ਅਤੇ ਦਿੱਲੀ ਵਾਸੀਆਂ ਦੀਆਂ ਮਾਸਕਾਂ ਲਈ ਮੈਡੀਕਲ ਸਟੋਰਾਂ ਅਤੇ ਹਸਪਤਾਲਾਂ ਵਿੱਚ ਕਤਾਰਾਂ ਲੱਗਣ ਲੱਗੀਆਂ ਹਨ। ਦਿੱਲੀ-ਐਨਸੀਆਰ ਵਿੱਚ ਕੁਝ ਸਕੂਲਾਂ ਨੇ ਮਾਪਿਆਂ ਨੂੰ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਉਹ ਯਕੀਨੀ ਬਣਾਉਣ ਕੇ ਉਨ੍ਹਾਂ ਦੇ ਬੱਚੇ ਮਾਸਕ ਦੀ ਵਰਤੋਂ ਕਰਨ।

Check Also

ਚੋਣ ਕਮਿਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ ਦੇ ਭਾਸ਼ਨਾਂ ’ਤੇ ਲਿਆ ਨੋਟਿਸ

ਭਾਜਪਾ ਅਤੇ ਕਾਂਗਰਸ ਦੇ ਪ੍ਰਧਾਨ ਕੋਲੋਂ 29 ਅਪ੍ਰੈਲ ਤੱਕ ਮੰਗਿਆ ਜਵਾਬ ਨਵੀਂ ਦਿੱਲੀ/ਬਿਊਰੋ ਨਿਊਜ਼ : …