9.4 C
Toronto
Friday, November 7, 2025
spot_img
Homeਹਫ਼ਤਾਵਾਰੀ ਫੇਰੀਗੁਰਪੁਰਬ ਦੀਆਂ ਸਭਨਾਂ ਨੂੰ ਲੱਖ-ਲੱਖ ਵਧਾਈਆਂ

ਗੁਰਪੁਰਬ ਦੀਆਂ ਸਭਨਾਂ ਨੂੰ ਲੱਖ-ਲੱਖ ਵਧਾਈਆਂ

guru-nanak-dev-ji-1-copy-copyਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਹੋਵੇਗਾ ਜਗ ਚਾਨਣ-ਚਾਨਣ
14 ਨਵੰਬਰ ਰਾਤ ਨੂੰ ਸਦੀ ਦਾ ਸਭ ਤੋਂ ਵੱਡਾ ਚੰਦਰਮਾ ਆਵੇਗਾ ਨਜ਼ਰ
ਆਕਲੈਂਡ/ਬਿਊਰੋ ਨਿਊਜ਼
ਕੁਦਰਤ ਦਾ ਵਰਤਾਰਾ ਕਹਿ ਲਓ ਜਾਂ ਫਿਰ ਗ੍ਰਹਿਆਂ ਦੀ ਚਾਲ ਕਿ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਉਨ੍ਹਾਂ ਬਾਰੇ ਭਾਈ ਗੁਰਦਾਸ ਦੀ ਤੁਕ ‘ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ’ ਦ੍ਰਿਸ਼ ਰੂਪ ਵਿਚ ਦਿਖਾਈ ਦੇਵੇਗੀ। ਇਸ ਵਾਰ 14 ਨਵੰਬਰ, ਜਿਸ ਦਿਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਹੈ, ਦੀ ਰਾਤ ਨੂੰ ਸਦੀ ਦਾ ਸਭ ਤੋਂ ਵੱਡਾ ਚੰਦਰਮਾ (ਸੁਪਰਮੂਨ) ਧਰਤੀ ‘ਤੇ ਚਾਨਣ ਦੀਆਂ ਅਜਿਹੀਆਂ ਰਿਸ਼ਮਾਂ ਬਿਖੇਰੇਗਾ, ਜਿਹੜੀਆਂ ਪਹਿਲਾਂ ਕਦੇ ਨਹੀਂ ਦੇਖੀਆਂ ਗਈਆਂ। ਇਹ ਅਲੌਕਿਕ ਨਜ਼ਾਰਾ ਅੱਖਾਂ ਨੂੰ ਚੁੰਧਿਆ ਦੇਣ ਵਾਲਾ ਹੋਵੇਗਾ। ਅੱਜ ਤੋਂ 500 ਸਾਲ ਪਹਿਲਾਂ ਹੀ ਆਪਣੀ ਬਾਣੀ ਰਾਹੀਂ ਦੁਨੀਆਂ ਦਾ ਰਾਹ ਰੁਸ਼ਨਾ ਗਏ, ਲੱਖਾਂ ਆਕਾਸ਼, ਪਤਾਲ, ਚੰਦ, ਸੂਰਜ ਤੇ ਗ੍ਰਹਿਆਂ ਦੀ ਗੱਲ ਕਹਿ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਦੋਂ ਦੁਨੀਆ ਭਰ ਦੇ ਗੁਰਦੁਆਰਿਆਂ ਵਿਚ ਇਲਾਹੀ ਬਾਣੀ ਦੇ ਕੀਰਤਨ ਹੋ ਰਹੇ ਹੋਣਗੇ ਠੀਕ ਉਸੇ ਵੇਲੇ ਆਕਾਸ਼ ਚਿੱਟੀ ਰੌਸ਼ਨੀ ਨਾਲ ਜਗਮਗਾ ਉਠੇਗਾ। ਗ੍ਰਹਿਆਂ ਦੇ ਇਸ ਵਰਤਾਰੇ ਦਾ ਨਾਮ ‘ਪੇਰੀਜੀ’ ਹੈ ਜਿਸ ਦਾ ਮਤਲਬ ਹੈ ਕਿ ਨਕਸ਼ਕ ਦਾ ਉਹ ਹਿੱਸਾ ਜੋ ਪ੍ਰਿਥਵੀ ਦੇ ਸਭ ਤੋਂ ਨੇੜੇ ਹੋ ਕੇ ਲੰਘਦਾ ਹੈ। 14 ਨਵੰਬਰ ਨੂੰ ਨਜ਼ਰ ਆਉਣ ਵਾਲਾ ਚੰਦਰਮਾ ਇਸ ਵਾਰ 48,000 ਕਿਲੋਮੀਟਰ ਧਰਤੀ ਦੇ ਹੋਰ ਨੇੜੇ ਹੋ ਕੇ ਲੰਘੇਗਾ ਜਿਸ ਕਰਕੇ ਚੰਦਰਮਾ 14% ਹੋਰ ਵੱਡਾ ਤੇ 30% ਹੋਰ ਉਜਵਲ ਨਜ਼ਰ ਆਵੇਗਾ। ਇਸ ਤੋਂ ਪਹਿਲਾਂ ਚੰਦਰਮਾ 26 ਜਨਵਰੀ, 1948 ਨੂੰ ਕਾਫੀ ਨੇੜੇ ਹੋ ਕੇ ਲੰਿਘਆ ਸੀ। ਨਾਸਾ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਰਾਤ ਆਕਾਸ਼ ਐਨਾ ਜਗਮਗਾਏਗਾ ਕਿ ਪਿਛਲੇ 70 ਸਾਲਾਂ ਵਿਚ ਕਿਸੇ ਨੇ ਅਜਿਹਾ ਦ੍ਰਿਸ਼ ਨਹੀਂ ਦੇਖਿਆ ਹੋਵੇਗਾ। ਇਸ ਤੋਂ ਬਾਅਦ ਅਜਿਹਾ ਨਜ਼ਾਰਾ 25 ਨਵੰਬਰ, 2034 ਨੂੰ ਦਿਖਾਈ ਦੇਣ ਦਾ ਅਨੁਮਾਨ ਹੈ।
ਵੈਸੇ ਇਸ ਸਾਲ ਚੌਥੀ ਵਾਰ ਚੰਦਰਮਾ ਧਰਤੀ ਦੇ ਨੇੜੇ ਹੋ ਕੇ ਲੰਘੇਗਾ। ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਲੰਘ ਚੁੱਕਾ ਹੈ, ਹੁਣ 14 ਨਵੰਬਰ ਨੂੰ ਤੇ ਫਿਰ 14 ਦਸੰਬਰ ਨੂੰ ਲੰਘੇਗਾ। ਸਾਇੰਸਦਾਨਾਂ ਦਾ ਕਹਿਣਾ ਹੈ ਕਿ ਜੋ 14 ਨਵੰਬਰ ਦਾ ਨਜ਼ਾਰਾ ਅਦਭੁੱਤ ਹੋਵੇਗਾ ਤੇ ਸਦੀ ਦਾ ਪਹਿਲਾ ਨਜ਼ਾਰਾ ਹੋਵੇਗਾ। ਚੰਦਰਮਾ ਦਾ ਧਰਤੀ ਦੇ ਨੇੜੇ ਲੰਘਣਾ ਸਬੱਬੀ ਗੱਲ ਹੋ ਸਕਦੀ ਹੈ ਪਰ ਇਸ ਵਾਰ ਦਾ ਗੁਰਪੁਰਬ ਸੰਗਤ ਲਈ ਯਾਦਗਾਰੀ ਜ਼ਰੂਰ ਹੋਵੇਗਾ।

RELATED ARTICLES
POPULAR POSTS