0.6 C
Toronto
Saturday, March 14, 2026
spot_img
Homeਪੰਜਾਬਚੰਬਾ ਨੇੜੇ ਕਾਰ ਖੱਡ ’ਚ ਡਿੱਗੀ

ਚੰਬਾ ਨੇੜੇ ਕਾਰ ਖੱਡ ’ਚ ਡਿੱਗੀ

ਗੁਰਦਾਸਪੁਰ ਨਾਲ ਸਬੰਧਤ 3 ਦੋਸਤਾਂ ਦੀ ਗਈ ਜਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਤਿੰਨ ਦੋਸਤਾਂ ਦੀ ਹਿਮਾਚਲ ਵਿਚ ਪੈਂਦੇ ਚੰਬਾ ਨੇੜੇ ਸੜਕ ਹਾਦਸੇ ਵਿਚ ਮੌਤ ਹੋ ਗਈ। ਮਿ੍ਰਤਕਾਂ ਦੀ ਪਹਿਚਾਣ ਦੀਨਾਨਗਰ ਦੇ ਆਰੀਆ ਨਗਰ ਨਿਵਾਸੀ ਮਨਮੋਹਨ ਸਾਰੰਗਲ, ਗੁਰਦਾਸਪੁਰ ਨਿਵਾਸੀ ਰਾਜੀਵ ਸ਼ਰਮਾ ਅਤੇ ਅਮਰਜੀਤ ਸਿੰਘ ਵਜੋਂ ਹੋਈ ਹੈ। ਜ਼ਿਕਰਯੋਗ ਹੈ ਕਿ ਮਨਮੋਹਨ ਸਾਰੰਗਲ ਪੀ.ਡਬਲਿਊ.ਡੀ. ਵਿਚ ਐਕਸੀਅਨ ਸਨ, ਜਦਕਿ ਰਾਜੀਵ ਸ਼ਰਮਾ ਇੰਸੋਰੈਂਸ ਕੰਪਨੀ ਵਿਚ ਕੰਮ ਕਰਦੇ ਸਨ ਅਤੇ ਅਮਰਜੀਤ ਸਿੰਘ ਅਮਰੀਕਾ ਵਿਚ ਰਹਿੰਦੇ ਸਨ। ਅਮਰਜੀਤ ਸਿੰਘ ਕੁਝ ਦਿਨ ਪਹਿਲਾਂ ਹੀ ਭਾਰਤ ਆਏ ਸਨ। ਦੱਸਿਆ ਗਿਆ ਕਿ ਇਹ ਹਾਦਸਾ ਐਤਵਾਰ ਸ਼ਾਮ ਨੂੰ ਚੰਬਾ ’ਚ ਪੈਂਦੇ ਪਿੰਡ ਸਤਰੁੰਡੀ ਨੇੜੇ ਧੁੰਦ ਕਾਰਨ ਵਾਪਰਿਆ ਜਦੋਂ ਇਕ ਬਲੈਰੋ ਗੱਡੀ ਡੂੰਘੀ ਖੱਡ ਵਿਚ ਡਿਗ ਗਈ। ਇਸ ਹਾਦਸੇ ਵਿਚ 5 ਵਿਅਕਤੀਆਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਤਿੰਨ ਗੁਰਦਾਸਪੁਰ ਅਤੇ ਦੋ ਵਿਅਕਤੀ ਚੰਬਾ ਦੇ ਰਹਿਣ ਵਾਲੇ ਸਨ। ਇਸ ਹਾਦਸੇ ਵਿਚ ਦੋ ਵਿਅਕਤੀ ਜ਼ਖ਼ਮੀ ਵੀ ਹੋਏ ਹਨ ਅਤੇ ਉਹ ਵੀ ਚੰਬਾ ਦੇ ਰਹਿਣ ਵਾਲੇ ਹੀ ਹਨ।

RELATED ARTICLES

POPULAR POSTS