ਕੇਂਦਰ ਦੀ ਸਿਆਸਤ ਲਈ ਸਭ ਦੀ ਨਜ਼ਰ ਉਤਰ ਪ੍ਰਦੇਸ਼ ’ਤੇ ਟਿਕੀ
ਨਵੀਂ ਦਿੱਲੀ/ਬਿਊਰੋ ਨਿਊਜ਼
ਪੰਜਾਬ ਦੇ ਨਾਲ ਹੀ ਯੂਪੀ, ਉਤਰਾਖੰਡ, ਗੋਆ ਅਤੇ ਮਨੀਪੁਰ ਵਿਚ ਵੀ ਪਈਆਂ ਵਿਧਾਨ ਸਭਾ ਲਈ ਵੋਟਾਂ ਦੇ ਨਤੀਜੇ ਭਲਕੇ 10 ਮਾਰਚ ਨੂੰ ਹੀ ਆ ਜਾਣਗੇ। ਧਿਆਨ ਰਹੇ ਕਿ ਯੂਪੀ ਵਿਚ 7 ਗੇੜਾਂ ਵਿਚ ਵੋਟਾਂ ਪਈਆਂ ਹਨ ਅਤੇ ਇਹ ਪ੍ਰਕਿਰਿਆ ਲੰਘੀ 7 ਮਾਰਚ ਨੂੰ ਹੀ ਸਮਾਪਤ ਹੋਈ ਸੀ। ਕੇਂਦਰ ਦੀ ਸਿਆਸਤ ਵਿਚ ਯੂਪੀ ਦਾ ਅਹਿਮ ਸਥਾਨ ਮੰਨਿਆ ਜਾਂਦਾ ਹੈ ਇਸ ਕਰਕੇ ਯੂਪੀ ਦੇ ਚੋਣ ਨਤੀਜਿਆਂ ’ਤੇ ਵੀ ਸਭ ਦੀ ਨਜ਼ਰ ਟਿਕੀ ਹੋਈ ਹੈ। ਇਸੇ ਦੌਰਾਨ ਉਤਰ ਪ੍ਰਦੇਸ਼ ਵਿਚ ਵੋਟਿੰਗ ਮਸ਼ੀਨਾਂ ਨੂੰ ਲੈ ਕੇ ਵੀ ਅੱਜ ਹੰਗਾਮਾ ਮਚਿਆ ਰਿਹਾ। ਕੋਸੰਬੀ ਵਿਚ ਵੋਟਾਂ ਦੀ ਗਿਣਤੀ ਵਾਲੇ ਕੇਂਦਰ ਨੂੰ ਜਾ ਰਹੇ ਡੀਐਮ ਸੁਜੀਤ ਕੁਮਾਰ ਦੀ ਗੱਡੀ ਨੂੰ ਸਮਾਜਵਾਦੀ ਪਾਰਟੀ ਦੇ ਵਰਕਰਾਂ ਨੇ ਰਸਤੇ ਵਿਚ ਰੋਕਿਆ ਅਤੇ ਗੱਡੀ ਦੀ ਜਾਂਚ ਕੀਤੀ। ਇਸੇ ਦੌਰਾਨ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਵੀ ਵੋਟਿੰਗ ਮਸ਼ੀਨਾਂ ਨੂੰ ਲੈ ਕੇ ਖਦਸ਼ਾ ਪ੍ਰਗਟਾਇਆ ਹੈ।