Breaking News
Home / ਭਾਰਤ / ਫਿਲਮ ਅਦਾਕਾਰ ਦਲੀਪ ਕੁਮਾਰ ਦਾ ਦਿਹਾਂਤ

ਫਿਲਮ ਅਦਾਕਾਰ ਦਲੀਪ ਕੁਮਾਰ ਦਾ ਦਿਹਾਂਤ

ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਸਣੇ ਸਮੁੱਚੇ ਫਿਲਮੀ ਜਗਤ ਵਲੋਂ ਦੁੱਖ ਪ੍ਰਗਟ
ਨਵੀਂ ਦਿੱਲੀ/ਬਿਊਰੋ ਨਿਊਜ਼
ਬਾਲੀਵੁੱਡ ਦੇ ਦਿੱਗਜ ਅਦਾਕਾਰ ਦਲੀਪ ਕੁਮਾਰ ਦਾ ਅੱਜ ਬੁੱਧਵਾਰ ਸਵੇਰੇ ਦਿਹਾਂਤ ਹੋ ਗਿਆ। ਦਲੀਪ ਕੁਮਾਰ ਨੇ ਮੁੰਬਈ ਦੇ ਹਿੰਦੂਜਾ ਹਸਪਤਾਲ ’ਚ ਆਖਰੀ ਸਾਹ ਲਿਆ। ਦਲੀਪ ਕੁਮਾਰ ਦੀ ਉਮਰ 98 ਸਾਲ ਦੱਸੀ ਜਾ ਰਹੀ ਹੈ ਅਤੇ ਉਹ ਪਿਛਲੇ ਲੰਮੇ ਸਮੇਂ ਤੋਂ ਸਿਹਤ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ। ਪਿਛਲੇ ਇਕ ਮਹੀਨੇ ਵਿਚ ਉਨ੍ਹਾਂ ਨੂੰ ਦੂਜੀ ਵਾਰ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਦਲੀਪ ਕੁਮਾਰ ਦੀ ਪਤਨੀ ਸ਼ਾਇਰਾ ਬਾਨੋ ਹਰ ਸਮੇਂ ਉਨ੍ਹਾਂ ਦੇ ਨਾਲ ਹੀ ਰਹੀ ਅਤੇ ਫੈਨਜ਼ ਨੂੰ ਅਪੀਲ ਕਰਦੀ ਰਹੀ ਕਿ ਦਲੀਪ ਕੁਮਾਰ ਹੋਰਾਂ ਦੀ ਚੰਗੀ ਸਿਹਤ ਲਈ ਦੁਆ ਕਰਨ। ਦਲੀਪ ਕੁਮਾਰ ਦਾ ਜਨਮ 11 ਦਸੰਬਰ 1922 ’ਚ ਪਾਕਿਸਤਾਨ ਦੇ ਪਿਸ਼ਾਵਰ ਵਿਚ ਹੋਇਆ ਸੀ, ਉਨ੍ਹਾਂ ਦਾ ਅਸਲੀ ਨਾਮ ਮੁਹੰਮਦ ਯੂਸੁਫ ਖਾਨ ਸੀ। ਉਨ੍ਹਾਂ ਨੇ ਜਵਾਰ ਭਾਟਾ, ਅੰਦਾਜ਼, ਦੇਵਦਾਸ, ਆਜ਼ਾਦ, ਮੁਗਲ-ਏ-ਆਜ਼ਮ, ਗੰਗਾ ਜਮੁਨਾ, ਕ੍ਰਾਂਤੀ ਅਤੇ ਸੌਦਾਗਰ ਸਮੇਤ 60 ਤੋਂ ਜ਼ਿਆਦਾ ਬਾਲੀਵੁਡ ਫਿਲਮਾਂ ਵਿਚ ਕੰਮ ਕੀਤਾ। ਦਲੀਪ ਕੁਮਾਰ ਨੂੰ 1991 ਵਿਚ ਪਦਮ ਭੂਸ਼ਣ, 1994 ਵਿਚ ਦਾਦਾ ਸਾਹਿਬ ਫਾਲਕੇ ਅਤੇ 2015 ਵਿਚ ਪਦਮ ਵਿਭੂਸ਼ਣ ਦਾ ਐਵਾਰਡ ਦਿੱਤਾ ਗਿਆ ਸੀ। ਦਲੀਪ ਕੁਮਾਰ ਦੇ ਦਿਹਾਂਤ ’ਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸਮੁੱਚੇ ਫਿਲਮੀ ਜਗਤ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਨੇ ਸ਼ੋਸ਼ਲ ਮੀਡੀਆ ’ਤੇ ਕਿਹਾ ਕਿ ਦਲੀਪ ਕੁਮਾਰ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ ਅਤੇ ਉਨ੍ਹਾਂ ਦਲੀਪ ਕੁਮਾਰ ਦੀ ਪਤਨੀ ਸ਼ਾਇਰਾ ਬਾਨੋ ਨਾਲ ਫੋਨ ’ਤੇ ਗੱਲ ਕਰਕੇ ਅਫਸੋਸ ਵੀ ਕੀਤਾ।

Check Also

ਅਰਵਿੰਦ ਕੇਜਰੀਵਾਲ ਦੀ ਈਡੀ ਕਸਟਡੀ 1 ਅਪ੍ਰੈਲ ਤੱਕ ਵਧੀ

ਸ਼ਰਾਬ ਨੀਤੀ ਮਾਮਲੇ ’ਚ ਲੰਘੀ 21 ਮਾਰਚ ਨੂੰ ਕੀਤਾ ਗਿਆ ਸੀ ਗਿ੍ਰਫ਼ਤਾਰ ਨਵੀਂ ਦਿੱਲੀ/ਬਿਊਰੋ ਨਿਊਜ਼ …