2.3 C
Toronto
Friday, January 9, 2026
spot_img
Homeਦੁਨੀਆਭਾਰਤ ਤੇ ਅਮਰੀਕਾ ਦੇ ਸਬੰਧਾਂ ਦਾ ਅਹਿਮ ਥੰਮ ਹੈ ਸਿੱਖਿਆ : ਤਰਨਜੀਤ...

ਭਾਰਤ ਤੇ ਅਮਰੀਕਾ ਦੇ ਸਬੰਧਾਂ ਦਾ ਅਹਿਮ ਥੰਮ ਹੈ ਸਿੱਖਿਆ : ਤਰਨਜੀਤ ਸੰਧੂ

‘ਯੂਨੀਵਰਸਿਟੀ ਆਫ ਕੈਲੀਫੋਰਨੀਆ’ ਦੇ ਚਾਂਸਲਰ ਗੈਰੀ ਮੇਅ ਨਾਲ ਸੰਧੂ ਨੇ ਕੀਤਾ ਵਿਚਾਰ ਵਟਾਂਦਰਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ‘ਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਹੈ ਕਿ ਭਾਰਤ ਤੇ ਅਮਰੀਕਾ ਦੀ ਭਾਈਵਾਲੀ ਦਾ ਅਹਿਮ ਥੰਮ ਹੈ। ਸੰਧੂ ਨੇ ਡੈਵਿਸ ਸਥਿਤ ‘ਯੂਨੀਵਰਸਿਟੀ ਆਫ ਕੈਲੀਫੋਰਨੀਆ’ ਦੇ ਚਾਂਸਲਰ ਗੈਰੀ ਮੇਅ ਨਾਲ ਡਿਜੀਟਲ ਬੈਠਕ ਤੋਂ ਬਾਅਦ ਕਿਹਾ ਕਿ ਖੇਤੀ, ਸਿਹਤ, ਡਿਜੀਟਲ ਤੇ ਪੌਣ ਪਾਣੀ ਪਰਿਵਰਤਨ ਦੇ ਖੇਤਰਾਂ ‘ਚ ਗਿਆਨ ਤੇ ਖੋਜ ਭਾਈਵਾਲੀ ਦੀਆਂ ਵੱਡੀਆਂ ਸੰਭਾਵਨਾਵਾਂ ਦੇ ਬਾਰੇ ਉਨ੍ਹਾਂ ਦੀ ਚਾਂਸਲਰ ਮੇਅ ਤੇ ਉਨ੍ਹਾਂ ਦੀ ਟੀਮ ਨਾਲ ਚੰਗੀ ਗੱਲਬਾਤ ਹੋਈ। ਸੰਧੂ ਨੇ ਚਾਂਸਲਰ ਮੇਅ ਨਾਲ ਬੈਠਕ ਮਗਰੋਂ ਟਵੀਟ ਕੀਤਾ, ‘ਸਿੱਖਿਆ ਭਾਰਤ ਤੇ ਅਮਰੀਕਾ ਵਿਚਾਲੇ ਭਾਈਵਾਲੀ ਦਾ ਅਹਿਮ ਪਿਲਰ ਹੈ।’ ਸੰਧੂ ਨੇ ਕਿਹਾ ਕਿ ਚਾਂਸਲਰ ਗੈਰੀ ਮੇਅ ਅਤੇ ਉਨ੍ਹਾਂ ਦੀ ਟੀਮ ਨਾਲ ਖੇਤੀ, ਸਿਹਤ, ਡਿਜੀਟਲ ਅਤੇ ਵਾਤਾਵਰਨ ਬਦਲਾਅ ‘ਚ ਗਿਆਨ ਤੇ ਖੋਜ ਭਾਈਵਾਲੀ ਬਾਰੇ ਚੰਗਾ ਵਿਚਾਰ ਵਟਾਂਦਰਾ ਹੋਇਆ। ਚਾਂਸਲਰ ਮੇਅ ਨੂੰ ਵੱਡਾ ਵਿਦਿਅਕ ਮਾਹਿਰ ਮੰਨਿਆ ਜਾਂਦਾ ਹੈ ਅਤੇ ਉਹ ਹੋਰਾਂ ਨੂੰ ਸਫ਼ਲ ਹੋਣ ‘ਚ ਸਹਾਇਤਾ ਕਰਦੇ ਹਨ। ਸਾਲ 2015 ‘ਚ ਤਤਕਾਲੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵਿਦਿਆਰਥੀਆਂ ਨੂੰ ਵਿਗਿਆਨ, ਤਕਨਾਲੋਜੀ, ਇੰਜਨੀਅਰਿੰਗ ਅਤੇ ਹਿਸਾਬ ‘ਚ ਮਾਰਗ ਦਰਸ਼ਨ ਦੇਣ ਲਈ ਉਨ੍ਹਾਂ ਨੂੰ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਆ ਸੀ। ਇਹ ਯੂਨੀਵਰਿਸਟੀ ਖੇਤਰ ਦੇ ਐਨ ਵਿਚਕਾਰ ਸਥਿਤ ਹੈ ਜਿਸ ਦੇ ਅਮਰੀਕੀ ਸਿੱਖ ਭਾਈਚਾਰੇ ਨਾਲ ਇਤਿਹਾਸਕ ਸਬੰਧ ਹਨ। ਅਮਰੀਕਾ ‘ਚ ਸਿੱਖਾਂ ਦੀ ਅੱਧੀ ਅਬਾਦੀ ਕੈਲੀਫੋਰਨੀਆ ‘ਚ ਵਸਦੀ ਹੈ। ਪਰਵਾਸੀ ਪੰਜਾਬੀਆਂ ਨਾਲ ਜੁੜੇ ਕਿੱਸੇ-ਕਹਾਣੀਆਂ ਤੇ ਇਤਿਹਾਸ ਨੂੰ ਸਾਂਭਣ ਅਤੇ ਉਨ੍ਹਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਕੈਲੀਫੋਰਨੀਆ ਨਾਲ ਸਾਂਝਾ ਕਰਨ ਲਈ ਯੂਨੀਵਰਸਿਟੀ ਨੇ ਵੀਡੀਓਜ਼, ਫੋਟੋਜ਼ ਅਤੇ ਹੋਰ ਦਸਤਾਵੇਜ਼ਾਂ ਨੂੰ ਸੰਭਾਲਿਆ ਹੋਇਆ ਹੈ।

 

RELATED ARTICLES
POPULAR POSTS