ਮੌੜ ਖੁਰਦ ਦੇ ਕਿਸਾਨ ਸਤਪਾਲ ਸਿੰਘ ਦੀ ਵੀ ਕਿਸਾਨੀ ਸੰਘਰਸ਼ ਦੌਰਾਨ ਗਈ ਜਾਨ
ਮੋਗਾ, ਬਿਊਰੋ ਨਿਊਜ਼
ਨਵੀਂ ਦਿੱਲੀ ਦੇ ਸਿੰਘੂ ਬਾਰਡਰ ‘ਤੇ ਮੋਗਾ ਦੇ ਪਿੰਡ ਰੌਲੀ ਦੇ 65 ਸਾਲਾ ਬਜ਼ੁਰਗ ਕਿਸਾਨ ਦਰਸ਼ਨ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਹੁਣ ਤੱਕ ਜ਼ਿਲ੍ਹਾ ਮੋਗਾ ਦੇ ਸੱਤ ਕਿਸਾਨਾਂ ਦੀ ਕਿਸਾਨੀ ਸੰਘਰਸ਼ ਦੌਰਾਨ ਜਾਨ ਜਾ ਚੁੱਕੀ ਹੈ। ਮ੍ਰਿਤਕ ਕਿਸਾਨ ਪਿੰਡ ਰੌਲੀ ਨਾਲ ਸਬੰਧਤ ਸੀ ਅਤੇ ਉਹ ਬੀਕੇਯੂ (ਕਾਦੀਆਂ) ਦਾ ਸਰਗਰਮ ਵਰਕਰ ਸੀ। ਇਸੇ ਦੌਰਾਨ ਮੌੜ ਮੰਡੀ ਨੇੜਲੇ ਪਿੰਡ ਮੌੜ ਖ਼ੁਰਦ ਦੇ ਕਿਸਾਨ ਸਤਪਾਲ ਸਿੰਘ ਦੀ ਵੀ ਦਿੱਲੀ ਦੇ ਧਰਨੇ ‘ਤੇ ਬਿਮਾਰ ਹੋਣ ਉਪਰੰਤ ਘਰ ਲਿਆਉਣ ਸਮੇਂ ਰਸਤੇ ਵਿਚ ਮੌਤ ਹੋ ਗਈ। ਸੱਤਪਾਲ ਸਿੰਘ ਵੀ ਕਈ ਦਿਨਾਂ ਤੋਂ ਧਰਨੇ ਦੌਰਾਨ ਸੰਘਰਸ਼ ਕਰ ਰਿਹਾ ਸੀ।
Check Also
ਪੰਜਾਬ ’ਚ 212 ਟਰੈਵਲ ਏਜੰਟ ਹੀ ਰਜਿਸਟਰਡ : ਵਿਦੇਸ਼ ਮੰਤਰਾਲਾ
ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੀ ਰਿਪੋਰਟ ’ਚ ਹੋਇਆ ਖੁਲਾਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਵਿਚ …