13.6 C
Toronto
Tuesday, September 22, 2026
spot_img
Homeਭਾਰਤਕਪਿਲ ਨੇ ਨਵਜੋਤ ਸਿੱਧੂ ਨਾਲ ਕੀਤੀ ਮੁਲਾਕਾਤ

ਕਪਿਲ ਨੇ ਨਵਜੋਤ ਸਿੱਧੂ ਨਾਲ ਕੀਤੀ ਮੁਲਾਕਾਤ

ਕਪਿਲ ਨੇ ਨਵਜੋਤ ਸਿੱਧੂ ਨਾਲ ਕੀਤੀ ਮੁਲਾਕਾਤ

ਸ਼ੋਅ ‘ਚ ਵਾਪਸੀ ਦੀ ਹੋਣ ਲੱਗੀ ਚਰਚਾ
ਅੰਮ੍ਰਿਤਸਰ/ਬਿਊਰੋ ਨਿਊਜ਼
‘ਦਿ ਕਪਿਲ ਸ਼ਰਮਾ ਸ਼ੋਅ’ ਦੇ ਮੇਜ਼ਬਾਨ ਕਪਿਲ ਸ਼ਰਮਾ ਨੇ ਆਪਣੇ ਪੁਰਾਣੇ ਸਾਥੀ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੇ ਘਰ ਵਿਚ ਲੰਮੀ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੀਆਂ ਸੋਸ਼ਲ ਮੀਡੀਆ ਤੇ ਫੇਸਬੁੱਕ ‘ਤੇ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਸਿੱਧੂ ਦੀ ਸ਼ੋਅ ਵਿਚ ਵਾਪਸੀ ਦੀ ਚਰਚਾ ਵੀ ਸ਼ੁਰੂ ਹੋ ਗਈ ਹੈ। ਇਸ ਮੁਲਾਕਾਤ ਦੌਰਾਨ ਕਪਿਲ ਸ਼ਰਮਾ ਦੇ ਹੋਰ ਮਹਿਮਾਨ ਵੀ ਹਾਜ਼ਰ ਸਨ । ਮਿਲੇ ਵੇਰਵਿਆਂ ਮੁਤਾਬਿਕ ਕਪਿਲ ਸ਼ਰਮਾ ਤੇ ਉਨ੍ਹਾਂ ਦੇ ਹੋਰ ਸਾਥੀ ਸਿੱਧੂ ਦੇ ਘਰ ਗਏ, ਜਿਥੇ ਉਨ੍ਹਾਂ ਇਕੱਠਿਆਂ ਨਾਸ਼ਤਾ ਕੀਤਾ ਅਤੇ ਲੰਮੀ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਇਕ ਮੀਟਿੰਗ ਵੀ ਕੀਤੀ ਪਰ ਇਸ ਮੀਟਿੰਗ ਦੇ ਵੇਰਵੇ ਦੋਵਾਂ ਨੇ ਕਿਸੇ ਨਾਲ ਸਾਂਝੇ ਨਹੀਂ ਕੀਤੇ ਹਨ । ਉਨ੍ਹਾਂ ਸਿਰਫ ਆਪਣੀ ਮੁਲਾਕਾਤ ਦੀਆਂ ਕੁਝ ਫੋਟੋਆਂ ਹੀ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਫੋਟੋਆਂ ਵਿਚ ਉਹ ਇਕੱਠੇ ਨਾਸ਼ਤਾ ਕਰਦੇ, ਗੱਲਬਾਤ ਕਰਦੇ, ਇਕ -ਦੂਜੇ ਨੂੰ ਜੱਫੀ ਪਾ ਕੇ ਮਿਲਦੇ ਹੋਏ ਦਿਖਾਈ ਦਿੰਦੇ ਹਨ। ਇਹ ਤਸਵੀਰਾਂ ਜਿਵੇਂ ਹੀ ਸਿੱਧੂ ਵਲੋਂ ਆਪਣੇ ਫੇਸਬੁੱਕ ਖਾਤੇ ਵਿਚ ਅਪਲੋਡ ਕੀਤੀਆਂ ਗਈਆਂ ਤਾਂ ਦੋਵਾਂ ਦੇ ਪ੍ਰਸ਼ੰਸਕਾਂ ਨੇ ਵੱਡੀ ਗਿਣਤੀ ਵਿਚ ਆਪਣੇ ਸੁਨੇਹੇ ਅਤੇ ਵਿਚਾਰ ਦਰਜ ਕੀਤੇ ਜਿਨ੍ਹਾਂ ਵਿਚ ਭਾਰਤੀਆਂ ਤੋਂ ਇਲਾਵਾ ਪਾਕਿਸਤਾਨੀ , ਨੇਪਾਲੀ ਤੇ ਹੋਰ ਮੁਲਕਾਂ ਦੇ ਸਮਰਥਕ ਵੀ ਸ਼ਾਮਲ ਹਨ । ਉਨ੍ਹਾਂ ਨੇ ਦੋਵਾਂ ਨੂੰ ਸ਼ੋਅ ਵਿਚ ਮੁੜ ਇਕੱਠੇ ਦੇਖਣ ਦੀ ਆਸ ਪ੍ਰਗਟਾਈ ਹੈ।

RELATED ARTICLES
POPULAR POSTS