Breaking News
Home / ਨਜ਼ਰੀਆ / ਕਰੋਨਾ : ਬਿਪਤਾ ਦੇ ਨਾਲ ਮੌਕਾ ਵੀ

ਕਰੋਨਾ : ਬਿਪਤਾ ਦੇ ਨਾਲ ਮੌਕਾ ਵੀ

ਪ੍ਰੋ. ਮਹੀਪਾਲ ਸਿੰਘ
ਗੁੜਗਾਵਾਂ, ਹਰਿਆਣਾ।
ਫੋਨ: 81308-49101
[email protected]
ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਸਾਲ 2020 ਦੀ ਸ਼ੁਰੂਆਤ ਹੀ ਕਰੋਨਾ ਨਾਂਅ ਦੇ ਵਾਇਰਸ ਦੇ ਮਨੁੱਖ ‘ਤੇ ਹਮਲੇ ਨਾਲ ਹੋਈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਚੀਨ ਦੇ ਇਕ ਸ਼ਹਿਰ ਵੁਹਾਨ ‘ਚ ਚਮਗਿੱਦੜ ਤੋਂ ਇਹ ਵਾਇਰਸ ਇਨਸਾਨ ਦੇ ਸਰੀਰ ਵਿਚ ਆਇਆ ਹੈ ਅਤੇ ਇਹ ਬੇਹੱਦ ਚਿੰਤਾ ਅਤੇ ਖੋਜ ਦਾ ਵਿਸ਼ਾ ਤਾਂ ਹੈ ਹੀ ਪਰ ਸਵਾਲ ਚੀਨ ਦੀ ਨੀਅਤ ‘ਤੇ ਵੀ ਉਠ ਰਿਹਾ ਹੈ ਕਿ ਵਿਸ਼ਵ ਸ਼ਕਤੀ ਬਣਨ ਦੀ ਦੌੜ ‘ਚ ਕਦੇ ਚੀਨ ਤਾਂ ਇਹ ਨਹੀਂ ਕਰ ਰਿਹਾ। ਵਿਸ਼ਵ ਸ਼ਕਤੀ ਬਣਨ ਦੇ ਇਸ ਵਿਨਾਸ਼ਕਾਰੀ ਖੇਡ ‘ਚ ਕਈ ਵਾਰ ਅਮਰੀਕਾ ਅਤੇ ਪੂਰਵ ਸੋਵੀਅਤ ਸੰਘ ਰੂਸ ਆਹਮੋ-ਸਾਹਮਣੇ ਆ ਚੁੱਕੇ ਸਨ ਪਰ ਕੀ ਹਾਸਲ ਹੋਇਆ ਇਹ ਸਭ ਨੂੰ ਪਤਾ ਹੈ।
ਕਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਭਾਰਤ ‘ਚ ਵੀ ਵੱਡਾ ਜਾਨੀ-ਮਾਲੀ ਨੁਕਸਾਨ ਹੋ ਰਿਹਾ ਹੈ ਪਰ ਆਸ਼ਾਵਾਦੀ ਨਜ਼ਰੀਏ ਤੋਂ ਅੱਜ ਦੇ ਇਸ ਲੇਖ ਦੇ ਰਾਹੀਂ ਮੈਂ ਤੁਹਾਡਾ ਧਿਆਨ ਭਾਰਤ ਲਈ ਇਸ ਮਹਾਂਮਾਰੀ ਦੌਰਾਨ ਬਿਪਤਾ ਦੇ ਨਾਲ ਮੌਕੇ ਦੇ ਤੌਰ ‘ਤੇ ਵੀ ਦਿਵਾਉਣਾ ਚਾਹੁੰਦਾ ਹਾਂ।
ਜੇਕਰ ਤੁਸੀਂ ਅੰਕੜਿਆਂ ਦੇ ਹਿਸਾਬ ਨਾਲ ਵੇਖੋ ਤਾਂ ਇਹ ਜਾਪਦਾ ਹੈ ਕਿ ਭਾਰਤ ਸਭ ਤੋਂ ਘੱਟ ਪ੍ਰਭਾਵਿਤ ਹੋਣ ਵਾਲੇ ਦੋਸ਼ਾਂ ‘ਚ ਸ਼ਾਮਲ ਹੈ ਪਰ ਸਿਹਤ ਸੇਵਾਵਾਂ ਦੇ ਮਾਪਦੰਡਾਂ ‘ਤੇ ਬਹੁਤ ਹੀ ਹੇਠਲੇ ਪੱਧਰ ‘ਤੇ ਹੈ ਉਥੇ ਦੂਜੇ ਪਾਸੇ ਯੂਰਪ, ਅਮਰੀਕਾ ਗ੍ਰੇਟ ਬ੍ਰਿਟੇਨ ਟਾਪ ‘ਤੇ ਹਨ ਅਤੇ ਇਸ ਲਾਇਲਾਜ ਬਿਮਾਰੀ ਦਾ ਸਾਹਮਣਾ ਕਰਨ ‘ਚ ਲਗਭਗ ਸਫਲ ਰਹੇ ਹਨ।
ਸਾਰੇ ਦੇਸ਼ਾਂ ਸਾਹਮਣੇ ਜੋ ਸਭ ਤੋਂ ਵੱਡਾ ਸਵਾਲ ਖੜ੍ਹਾ ਹੋ ਰਿਹਾ ਹੈ ਉਹ ਇਹ ਕਿ ਅੱਜ ਦੀ ਦੁਨੀਆ ਚੀਨ ‘ਤੇ ਕਿੰਨੀ ਨਿਰਭਰ ਹੋ ਗਈ ਹੈ ਕਿ ਸਿਰਫ਼ ਇਸ ਲਈ ਚੀਨ ਦਾ ਸਾਮਾਨ ਸਸਤਾ ਹੁੰਦਾ ਹੈ ਤਾਂ ਅਸੀਂ ਵੀ ਨਿਰਮਾਣ ਕਰੀਏ, ਲਗਪਗ ਦੁਨੀਆ ਦੇ ਸਾਰੇ ਦੇਸ਼ਾਂ ਨੇ ਆਪਣੇ ਸਾਧਨਾਂ ਨੂੰ ਕਿਨਾਰੇ ਕਰਕੇ ਪੂਰੀ ਤਰ੍ਹਾਂ ਆਪਣੀਆਂ ਫੈਕਟਰੀਆਂ ਅਤੇ ਮੈਨਪਾਵਰ ਨੂੰ ਫ਼ਿਲਹਾਲ ਰੋਕ ਲਿਆ ਹੈ।
ਜਦੋਂ ਕੋਵਿਡ 19 ਕਾਰਨ ਚੀਨ ‘ਚ ਪ੍ਰੋਡਕਸ਼ਨ ਲਾਈਨ ਰੁਕ ਗਈ ਹੈ ਤਾਂ ਸਾਰੀ ਦੁਨੀਆ ਦੇ ਬਾਜ਼ਾਰ ਸੰਕਟ ‘ਚ ਆ ਗਏ ਹਨ ਅਤੇ ਵਾਲ ਸਟਰੀਟ ਤੱਕ ‘ਚ ਸੰਨ 1929 ਦੇ ਕ੍ਰੈਸ਼ ਤੋਂ ਵੀ ਤੇਜ਼ ਗਿਰਾਵਟ ਆਈ। ਪੌਂਡ 35 ਸਾਲ ਹੇਠਲੇ ਪੱਧਰ ‘ਤੇ ਆ ਗਿਆ ਕਿਉਂਕਿ ਬ੍ਰਿਟੇਨ ਯੂਰਪ ਅਤੇ ਅਮਰੀਕਾ ਅਤੇ ਭਾਰਤ ਸਮੇਤ ਵਿਕਾਸਸ਼ੀਲ ਦੇਸ਼ਾਂ ‘ਚ ਵੇਚੇ ਜਾਣ ਵਾਲੀਆਂ 95 ਫ਼ੀਸਦੀ ਐਂਟੀਬਾਇਟਿਕ ਦਵਾਈਆਂ ਚੀਨ ਦਿੰਦਾ ਹੈ ਤਾਂ ਹੁਣਭਾਰਤ ਕੋਲ ਨਿਰਮਾਣ ਖੇਤਰ ‘ਚ ਚੀਨ ਦੀ ਥਾਂ ਲੈਣ ਦੇ ਭਰਪੂਰ ਮੌਕੇ ਹਨ। ਦੁਨੀਆ ਦੇ ਦੇਸ਼ਾਂ ਲੲਂ ਦਵਾਈਆਂ ਤੋਂ ਲੈ ਕੇ ਸਮਾਰਟਫੋਨ ਤੱਕ ਦੀ ਸਪਲਾਈ ਚੇਨ ਟੁੱਟ ਗਈ ਹੈ। ਇਸ ਕਾਰਨ ਅਫੋਰਡੇਬਲ ਨਿਰਮਾਣ ਲਈ ਚੀਨ ਦਾ ਬਦਲ ਲੱਭਿਆ ਜਾ ਰਿਹਾ ਹੈ ਅਤੇ ਮੌਕੇ ਨੂੰ ਭਾਂਪਦਿਆਂ ਭਾਰਤ ਨੇ ਸਮਝਦਾਰੀ ਭਰੇ ਕਦਮ ਚੁੱਕੇ ਤਾਂ ਇਹ ਮੌਕੇ ਉਨ੍ਹਾਂ ਦੇ ਹੱਥ ਲੱਗ ਸਕਦਾ ਹੈ। ਬਸ਼ਰਤੇ ਭਾਰਤ ਦੀ ਰਾਜਨੀਤਕ ਇੱਛਾ ਸ਼ਕਤੀ ਸਮਾਰਟ ਅਫ਼ਸਰਸ਼ਾਹੀ ਅਤੇ ਵਰਕ ਕਲਚਰ ਨੂੰ ਜ਼ਿਆਦਾ ਸਮਰੱਥ ਅਤੇ ਪੇਸ਼ੇਵਰ ਬਣਾਉਣਾ ਪਵੇਗਾ ਅਤੇ ਨਾਲ-ਨਾਲ ਆਪਣੇ ਹਿਤਾਂ ਨੂੰ ਧਿਆਨ ‘ਚ ਰੱਖ ਕੇ ਵਿਦੇਸ਼ੀ ਕੰਪਨੀਆਂ ਲਈ ਰਾਹ ਸੌਖਾ ਬਣਾਉਣਾ ਪਵੇਗਾ ਤਾਂ ਹੀ ਤੁਸੀਂ ਹਰ ਹੱਥ ਨੂੰ ਕੰਮ ਦੇਣ ਦੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ ਅਤੇ ਬਰਾਬਰ ਖੇਤਰੀ ਵਿਕਾਸ ਦੀ ਨੀਤੀ ਬਣਾ ਕੇ ਪ੍ਰਭਾਵਸ਼ਾਲੀ ਪਰਵਾਸੀ ਮਜਦੂਰਾਂ ਦੀ ਸਮੱਸਆ ਤੋਂ ਨਿਜ਼ਾਤ ਪਾਈ ਜਾ ਸਕਦੀ ਹੈ ਅਤੇ ਸਹੀ ਅਰਥਾਂ ‘ਚ ਦੇਸ਼ ਦੀ ਜੀ.ਡੀ.ਪੀ. ਅਤੇ ਪ੍ਰਤੀ ਵਿਅਕਤੀ ਆਮਦਨ ਨੂੰ ਵਧਾਇਟਾ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਕੋਲ ਸਿਰਫ਼ ਮਲੇਰੀਆ ਨਾਲ ਲੜਨ ਦੀ ਸਭ ਤੋਂ ਸਸਤੀ ਇਕ ਦਵਾਈ ਹਾਈਡ੍ਰੋਕਸੀ ਕਲੋਰੋ ਕਿਨਨ ਹੈ ਅਤੇ ਦੁਨੀਆ ਦੇ ਸਭ ਮੁਲਕਾਂ ‘ਚ ਸਭ ਤੋਂ ਜ਼ਿਆਦਾ ਭਾਰਤ ‘ਚ ਬਣਾਈ ਜਾਂਦੀ ਹੈ। ਵਿਸ਼ਵ ਸਿਹਤ ਸੰਸਥਾ ਅਤੇ ਵਿਕਸਿਤ ਦੇਸ਼ਾਂ ਦੇ ਡਾਕਟਰ ਵਿਗਿਆਨੀ ਇਸ ਦਵਾਈ ਨੂੰ ਕਰੋਨਾ ਦੇ ਇਲਾਜ ‘ਚ ਸਭ ਤੋਂ ਕਾਰਗਰ ਸਾਬਤ ਦੱਸ ਰਹੇ ਹਨ ਅਤੇ ਵਿਸ਼ਵ ਸ਼ਕਤੀ ਸਮਝਣ ਵਾਲੇ ਇਹ ਦੇਸ਼ ਤੁਹਾਡੇ ਕੋਲੋਂ ਇਸ ਦਵਾਈ ਦੀ ਮੰਗ ਕਰ ਰਹੇ ਹਨ। ਅਮਰੀਕਾ ਜਿੱਥੇ ਤੁਹਾਡਾ ਦਿਲੋਂ ਧੰਨਵਾਦ ਕਰ ਰਿਹਾ ਹੈ ਉਥੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਇਯ ਦਵਾਈ ਨੂੰ ਹਨੂੰਮਾਨ ਜੀ ਦੀ ਸੰਜੀਵਨੀ ਬੂਟੀ ਕਹਿ ਰਹੇ ਹਨ ਤਾਂ ਜ਼ਰਾ ਸੋਚੋ ਕਿ ਅੱ! ਤੁਹਾਡੇ ਕੋਲ ਜੇਕਰ ਵੈਂਟੀਲੇਟਰ, ਮਾਸਕ ਅਤੇ ਮਨੁੱਖੀ ਰੱਖਿਅਕ ਦਵਾਈਆਂ ਦਾ ਭੰਡਾਰ ਅਤੇ ਬਣਾਉਣ ਦੀ ਸਮਰੱਥਾ ਤੇ ਹੁਨਰ ਹੁੰਦਾ ਤਾਂ ਤੁਸੀਂ ਅੱਜ ਅਰਬਾਂ-ਖਰਬਾਂ ਦਾ ਵਪਾਰ ਕਰ ਚੁੱਕੇ ਹੁੰਦੇ ਅਤੇ ਦੁਨੀਆ ‘ਚ ਤੁਹਾਡੀ ਸਾਖ਼ ਵੀ ਵਧਦੀ।
ਪਰ ਦੂਜੇ ਪਾਸੇ ਇਹ ਜਗ ਜ਼ਾਹਰ ਹੋ ਗਿਆ ਕਿ ਤੁਹਾਡੇ ਦੇਸ਼ ਦਾ ਸਿਹਤ ਤੰਤਰ ਕਿੰਨਾ ਕਮਜ਼ੋਰ ਹੈ ਅਤੇ ਜੀਵਨ ਰੱਖਿਅਕ ਮੈਡੀਕਲ ਉਪਕਰਨਾਂ; ਮਾਸਕ, ਵੈਂਟੀਲੇਟ+ ਆਦਿ ਦੀ ਕਮੀ ਦੀ ਬਹੁਤ ਭਿਆਨਕ ਤਸਵੀਰ ਸਾਹਮਣੇ ਆਈ ਹੈ। ਤੁਸੀਂ ਕਿੰਨੇ ਜਾਗਰੂਕ ਹੋ ਅਤੇ ਕੀ-ਕੀ ਉਪਕਰਨ ਤੁਸੀਂ ਦੇਸ਼ ‘ਚ ਨਿਰਮਾਣ ਕਰਦੇ ਹੋ ਅਤੇ ਕੀ ਨਹੀਂ, ਅਤੇ ਅਜਿਹੀਆਂ ਵਸਤਾਂ ‘ਤੇ ਤੁਸੀਂ ਕਰੋੜਾਂ ਡਾਲਰ ਮੰਗਵਾਉਣ ‘ਤੇ ਖਰਚ ਕਰਦੇ ਹੋ, ਜੋ ਤੁਸੀਂ ਆਪਣੇ ਹੁਨਰ ਦੇ ਬਲ ‘ਤੇ ਦੇਸ਼ ‘ਚ ਹੀ ਬਣਾ ਸਕਦੇ ਹੋ। ਇਹੀ ਸਹੀ ਵੇਲਾ ਹੈ ਇਨ੍ਹਾਂ ਮੌਕਿਆਂ ਨੂੰ ਨਿਰਮਾਣ ‘ਚ ਬਦਲਣ ਦਾ।
ਦੇਸ਼ ਦੀਆਂ ਸੂਬਾਈ ਤੇ ਕੇਂਦਰੀ ਸਰਕਾਰਾਂ ਨੂੰ ਦਲੇਰੀ ਕਰਨੀ ਪਵੇਗੀ ਵਸਤਾਂ ਦੇ ਨਿਰਮਾਣ ਦਾ ਉਪਭੋਗਤਾਵਾਦੀ ਸੋਚ ਤੋਂ ਉੱਪਰ ਉਠ ਕੇ ਨਿਰਮਾਤਾ ਦੀ ਸੋਚ ਬਣਾਉਣੀ ਪਵੇਗੀ। ਅੱ! ਇਹ ਵੀ ਯਕੀਨੀ ਬਣਾਇਆ ਜਾ ਚੁੱਕਾ ਹੈ ਕਿ ਦੁਨੀਆ ਨੂੰ ਤੁਹਾਡੇ ਕੋਲੋਂ ਕਿਹੜੀ ਵਸਤੂ ਚਾਹੀਦੀ ਹੈ। ਅਤੇ ਜਿਵੇਂ ਕਿ ਵਿਸ਼ਵ ਪੱਧਰ ‘ਤੇ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਇਸ ਕਰੋਨਾ ਬਿਮਾਰੀ ਦੇ ਪੈਦਾ ਹੋਣ ਤੇ ਅੱਗੇ ਫੈਲਣ ‘ਚ ਚੀਨ ਦੀ ਮਾੜੀ ਨੀਅਤ ਸ਼ਾਮਲ ਹੈ ਤਾਂ ਵਿਸ਼ਵ ਭਾਈਚਾਰਾ ਆਪਣੇ ਲੱਖਾਂ ਨਿਰਦੋਸ਼ ਨਾਗਰਿਕਾਂ ਦੀਆਂ ਹੱਤਿਆਵਾਂ ਦਾ ਬਦਲਾ ਜ਼ਰੂਰ ਲਵੇਗਾ ਅਤੇ ਨਤੀਜੇ ਵਜੋਂ ਬਹੁਤ ਹੀ ਜ਼ਬਰਦਸਤ ਆਰਥਿਕ ਪਾਬੰਦੀਆਂ ਚੀਨ ‘ਤੇ ਲਗਾ ਸਕਦੇ ਹਨ ਤਾਂ ਤੇ ਭਾਰਤ ਦੀਆਂ ਪੌਂ ਬਾਰਾਂ ਹੋ ਸਕਦੀਆਂ ਹਨ।
ਮੇਰਾ ਅਨੁਮਾਨ ਹੈ ਕਿ ਉਹ ਸਮਾਂ ਆ ਗਿਆ ਹੈ ਕਿ ਤੁਸੀਂ ਮੇਕ ਇਨ ਇੰਡੀਆ ਦੇ ਨਾਲ ਮੇਕ ਬਾਇ ਇੰਡੀਆ ਦਾ ਸੁਪਨਾ ਵੀ ਸਾਕਾਰ ਕਰ ਸਕਦੇ ਹੋ। ਉਸ ਦੇ ਪਿੱਛੇ ਇਕ ਹੋਰ ਸਟੀਕ ਦਲੀਲ ਇਹ ਹੈ ਕਿ ਚੀਨ ਦੇ ਅਲੱਗ-ਥਲੱਗ ਪੈਣ ‘ਤੇ ਸਿਰਫ਼ ਭਾਰਤ ਦੇ ਕੋਲ ਮੈਨਪਾਵਰ ਅਤੇ ਉਦਯੋਗਿਕ ਨਿਰਮਾਣ, ਨਿਵੇਸ਼ ਲਈ ਸਾਜਗਾਰ ਮਾਹੌਲ ਹੈ, ਜੋ ਖ਼ੁਦ ਭਾਰਦ ਦੇ ਨਿਰਮਾਣ ਅਤੇ ਵਿਸ਼ਵ ਦੀਆਂ ਵਸਤ ਨਿਰਮਾਣ ਕੰਪਨੀਆਂ ਦੀਆਂ ਲੋੜਾਂ ਨੂੰ ਪੂਰਾ ਕਰ ਸਕਦੀਆਂ ਹਨ ਅਤੇ ਭਗਵਾਨ ਸ੍ਰੀਕ੍ਰਿਸ਼ਨ ਨੇ ਅਨੋਕਾਂ ਵਾਰ ਵਿਸ਼ਵ ਪ੍ਰਸਿੱਧ ਗੀਤਾ ਉਪਦੇਸ਼ ‘ਚ ਇਹੀ ਦੱਸਆ ਹੈ ਕਿ ਮੌਕਾ ਸਿਰਫ਼ ਮੌਕਾ ਹੁੰਦਾ ਹੈ ਉਸ ਦੇ ਨਾਲ ਕੋਈ ਕਿੰਤੂ-ਪ੍ਰੰਤੂ ਨਾ ਕਰੋ ਬਲਕਿ ਜਿੰਨਾ ਜਲਦੀ ਹੋ ਸਕੇ ਉਸ ਦਾ ਫ਼ਾਇਦਾ ਚੁੱਕਣਾ ਚਾਹੀਦਾ ਹੈ।
ਇਸ ਸੰਕਟ ਦੇ ਮਾਹੌਲ ਦੌਰਾਨ ਹੀ ਸਹੀ, ਤੁਸੀਂ ਇਨ੍ਹਾਂ ਖੇਤਰਾਂ; ਜਿਵੇਂ ਖੇਤੀ (ਫਲ, ਫੁੱਲ, ਮਸਾਲੇ), ਫਾਰਮਾ ਖੇਤਰ, ਕੈਮੀਕਲ, ਪੇਟ੍ਰੋਕੈਮੀਕਲ, ਆਯੂਰਵੇਦ ਦਵਾਈਆਂ ਐਕਸਪੋਰਟ, ਆਟੋ ਪਾਰਟਸ ਨਿਰਮਾਣ, ਇੰਟੀਰੀਅਰ ਹਾਊਸ ਹੋਲਡ ਗੁਡਸ, ਡਾਇਮੰਡ ਸਟੋਨ ਕ੍ਰਾਫਟਿੰਗ, ਵੁਡ ਐਂਡ ਪਲਾਸਟਿਕ ਫਰਨੀਚਰ ਗੁਡਸ, ਮੈਡੀਕਲ ਔਜਾਰ ਜਿਵੇਂ ਕਿ ਡਾਇਲਸਿਸ ਮਸ਼ੀਨ, ਵੈਂਟੀਲੇਟਰ, ਮਾਨੀਟਰ ਅਤੇ ਸਹਾਇਕ ਸਾਜੋ-ਸਾਮਾਨ ਦੇ ਸਵਦੇਸ਼ੀ ਨਿਰਮਾਣ ਲਈ ਇਨਕਲਾਬੀ ਵਿਸ਼ਵ ਨਿਰਮਾਤਾ ਨੀਤੀ ਬਣਾ ਕੇ ਸਮਾਂਬੱਧ ਅਤੇ ਸੀਮਾਬੱਧ ਤਰੀਕੇ ਨਾਲ ਲਾਗੂ ਕਰਕੇ ਦੁਨੀਆ ਦੇ ਸਾਹਮਣੇ ਮਿਸਾਲ ਪੇਸ਼ ਕਰ ਸਕਦੇ ਹੋ।
(ਲੇਖਕ ਇਕ ਸਮਾਜਿਕ ਚਿੰਤਕ ਹੈ)

Check Also

CLEAN WHEELS

Medium & Heavy Vehicle Zero Emission Mission (ਤੀਜੀ ਕਿਸ਼ਤ) ਲੜੀ ਜੋੜਨ ਲਈ ਪਿਛਲਾ ਅੰਕ ਦੇਖੋ …