ਕਲਵੰਤ ਸਿੰਘ ਸਹੋਤਾ
ਪੁਰਾਣੇ ਇਤਿਹਾਸ ਵਲ ਝਾਤ ਮਾਰੀਏ ਤਾਂ ਇਹ ਪ੍ਰਤੱਖ ਰਿਹਾ ਹੈ ਕਿ ਤਕੜਾ ਰਾਜਾ ਮਾੜੇ ਨੂੰ ਕਿਸੇ ਨਾਂ ਕਿਸੇ ਬਹਾਨੇ ਹੜੱਪ ਲਿਆ ਕਰਦਾ ਸੀ: ਚਾਹੇ ਉਸ ਨੂੰ ਡਰਾ ਧਮਕਾ ਕੇ ਆਪਣੇ ਅਧੀਨ ਕਰ ਥੋੜ੍ਹੀ ਬਹੁਤੀ ਸਾਹ ਆਉਣ ਯੌਗੀ ਚੌਧਰ ਦੇ ਕੇ ਆਪਣੇ ਅਧੀਨ ਸਹਿਕਦਾ ਰੱਖਿਆ ਕਰਦਾ ਸੀ ਜਾਂ ਫਿਰ ਪੂਰੀ ਤਰ੍ਹਾਂ ਹੀ ੳਸ ਨੂੰ ਹਰਾ ਕੇ ਸਾਰਾ ਰਾਜ ਭਾਗ ਆਪਣੇ ‘ઑਚ ਰਲਾ ਉਸ ਦਾ ਪੂਰਨ ਸਫਾਇਆ ਕਰ ਦਿੰਦਾ ਸੀ। ਹਜ਼ਾਰਾਂ ਸਾਲਾਂ ਤੋਂ ਇਵੇਂ ਹੀ ਚੱਲਿਆ ਆ ਰਿਹਾ ਹੈ। ਅੱਜ ਕੱਲ੍ਹ ਦੁਨੀਆਂ ‘ઑਚ ਵਾਪਰ ਰਹੀਆਂ ਥਾਂ ਥਾਂ ਤਰਥੱਲੀਆਂ ਦੇ ਸਨਮੁੱਖ ਉਵੇਂ ਹੀ ਤਰੋ ਤਾਜ਼ਾ ਹੈ ਜਿਵੇਂ ਹਜ਼ਾਰਾਂ ਸਾਲ ਪਹਿਲਾਂ ਸੀ; ਸਿਰਫ ਪ੍ਰਸਥਿਤੀਆਂ ਤੇ ਸਮਾਂ ਬਦਲਿਆ ਹੈ ਘਟਨਾਵਾਂ ਦਾ ਸੁਭਾਅ ਤੇ ਰੰਗ ਰੂਪ, ਨੈਣ ਨਕਸ਼ ਉਹੋ ਹੀ ਹਨ। ਕੋਈ ਕਿਸੇ ਨੂੰ ਰਾਜ ਭਾਗ ਥਾਲੀ ‘ਚ ਪਰੋਸ ਕੇ ਨਹੀਂ ਦਿੰਦਾ, ਇਹ ਹਿੱਕ ਦੇ ਜ਼ੋਰ ਨਾਲ ਲਿਆ ਜਾਂਦਾ ਹੈ; ਸਮੇਂ ਮੁਤਾਬਕ ਆਪਣੇ ਆਪ ਨੂੰ ਚੌਕੰਨ ਰੱਖਦਿਆਂ ਤਾਕਤ ਦੇ ਜ਼ੋਰ ਇਸ ਦੀ ਰੱਖਿਆ ਕੀਤੀ ਜਾਂਦੀ ਹੈ; ਨਹੀਂ ਤਾਂ ਕਿਸੇ ਦੇ ਰਹਿਮੋਂ ਕਰਮ ਤੇ ਕਿਤਨਾਂ ਕੁ ਚਿਰ ਰਹਿਮ ਦੀ ਭੀਖ ਮੰਗੋਗੇ। ੳਧਾਹਰਣ ਦੇ ਤੌਰ ‘ਤੇ ਪਹਿਲਾਂ ਕਸ਼ਮੀਰੀ ਰਾਜੇ ਅੰਗਰੇਜ਼ਾਂ ਦੇ ਰਹਿਮੋਂ ਕਰਮ ‘ਤੇ ਸੀ ਤੇ ਮਗਰੋਂ ਭਾਰਤੀ ਸੰਵਿਧਾਨ ਦੀ ਧਾਰਾ 370 ਅਧੀਨ ਉਹਨਾਂ ਦੀ ਅਰਧ ਅਜ਼ਾਦੀ ਦੀ ਸਾਹ ਰਗ ਕੱਚੇ ਧਾਗੇ ਨਾਲ ਲਟਕਦੀ ਸੀ ਜੋ ਹਿੰਦੂਤਵ ਤਾਕਤ ਦੇ ਨਸ਼ੇ ‘ઑਚ ਧੁੱਤ ਮੋਦੀ ਸਰਕਾਰ ਨੇ ਸਹਿਜੇ ਹੀ ਕੱਟ ਦਿੱਤੀ, ਇਹ ਝਟਕਾ ਇਤਨਾਂ ਜ਼ਬਰਦਸਤ ਸੀ ਕਿ ਕਸ਼ਮੀਰੀ ਲੀਡਰਾਂ ਤੇ ਅਵਾਮ ਨੂੰ ਫਟਕਣ ਦਾ ਮੌਕਾ ਵੀ ਨਾਂ ਦਿੱਤਾ।
ਭਾਰਤਵਰਸ਼ ਬਹੁ ਸੱਭਿਆਚਾਰਕ ਮੁਲਕ ਹੈ, ਇਥੇ ਕਿੰਨੀਆਂ ਹੀ ਵੱਖੋ ਵੱਖਰੀਆਂ ਭਾਸ਼ਾਵਾਂ ਤੇ ਵੱਖੋ ਵੱਖਰੇ ਹੀ ਕਲਚਰ ਹਨ; ਜੇ ਇੰਜ ਕਹਿ ਲਈਏ ਕਿ ਇਹ ਛੋਟੇ ਛੋਟੇ ਮੁਲਕਾਂ ਦਾ ਇੱਕ ਸੰਘ ਹੀ ਹੈ ਤਾਂ ਗਲਤ ਨਹੀਂ। ਜਿਸ ਤਰ੍ਹਾਂ ਯੂਰਪੀਅਨ ਸੰਘ ਪੰਝੀ ਤੀਹ ਦੇਸ਼ਾਂ ਦਾ ਇੱਕ ਸੰਗਠਨ ਹੈ ਇਹ ਵੀ ਉਹੋ ਜਿਹਾਂ ਹੀ ਇੱਕ ਸਮੂਹ ਹੈ। ਪਰ ਇਹ ਗੱਲ ਹਿੰਦੂਤਵ ਵਿਚਾਰਧਾਰਾ ਰੱਖਣ ਵਾਲੇ, ਹਿੰਦੂਤਵ ਦੇ ਬਾਂਵਰੋਲੇ ਦੀ ਧੂੜ ઑ’ਚ ਕੱਖ ਕਾਨਾਂ ਵਾਂਗ ਉੱਡਦੇ ਤੰਗ ਦਿਲ, ਸੌੜੀ ਸੋਚ ਤੇ ਹੰਕਾਰੀ ਬਿਰਤੀ ਰੱਖਣ ਵਾਲੇ ਲੋਕਾਂ ਦੇ ਹਜਮ ਨਹੀਂ ਹੋਣੀ ਕਿ ਭਾਰਤ ਬਹੁ ਸੱਭਿਆਚਾਰਕ ਤੇ ਬਹੁ ਭਾਸ਼ਾਈ ਸੂਬਿਆਂ ਦਾ ਹੀ ਸਮੂਹ ਹੈ! ਨਾ ਕਿ ਹਿੰਦੂਤਵ ਵਿਚਾਰ ਧਾਰਾ ਦੀ ਮਲਕੀਅਤ। ਉਹਨਾਂ ਦੀ ਹਿੰਦੂਤਵ ਮਾਨਸਿਕ ਬਿਰਤੀ ਇਕ ਪਾਸੜ ਝੁਕਾ ਰੱਖਦੀ ਇਕੋ ਪਾਸੇ ਹੀ ਧੂ ਪਾਈ ਜਾ ਰਹੀ ਹੈ ਕਿ ਉਹੀ ਉੱਚੇ ਹਨ ਤੇ ਸਮਝਦਾਰੀ ਦਾ ਠੇਕਾ ਵੀ ਉਹਨਾਂ ਹੀ ਲੈ ਰੱਖਿਆ ਹੈ, ਅਤੇ ਡੰਡੇ ਦੇ ਜ਼ੋਰ ਘੱਟ ਗਿਣਤੀਆਂ ਨੂੰ ਭਾਰਤ ઑ’ਚ ਕੁੱਟ ਕੇ ਹੀ ਇਕੱਠੇ ਰੱਖਣਾ ਹੈ।
ਅੱਜ ਕੱਲ੍ਹ ਕਸ਼ਮੀਰ, ਖਾਸ ਕਰ ਕਸ਼ਮੀਰੀ ਲੋਕ ਤਿੰਨ ਪੁੜਾਂ ਵਿਚਕਾਰ ਪਿਸ ਰਹੇ ਹਨ। ਚੀਨ, ਪਾਕਿਸਤਾਨ ਤੇ ਭਾਰਤੀ ਹੜੱਪ ਮਈ ਨੀਤੀਆਂ ਨੇ ਕਸ਼ਮੀਰੀਆਂ ਦਾ ਨਾਸ ਕਰਕੇ ਰੱਖ ਦਿੱਤਾਂ ਹੈ। ਅੰਗਰੇਜ਼ਾਂ ਦੇ ਭਾਰਤ ਛੱਡ ਜਾਣ ਵੇਲੇ ਤੋਂ ਪਹਿਲਾਂ, ਭਾਵੇਂ ਸਾਰੇ ਭਾਰਤ ਤੇ ਅੰਗਰੇਜ਼ ਰਾਜ ਸੀ ਪਰ ਫਿਰ ਵੀ ਇਸ ਸਮੁੱਚੇ ਸਮੂਹ ‘ઑਚ ਬਹੁਤ ਸਾਰੀਆਂ ਅਰਧ ਅਜ਼ਾਦ ਰਿਆਸਤਾਂ ਤੇ ਸਟੇਟਾਂ ਸਨ। ਬਾਹਰੋਂ ਦਿਖਣ ਨੂੰ ਤਾਂ ਭਾਵੇਂ ਉਹ ਅੰਗਰੇਜ਼ਾਂ ਅਧੀਨ ਸਨ ਪਰ ਥੋੜ੍ਹੇ ਬਹੁਤੇ ਅਫਸਰਸ਼ਾਹੀ ਅਖਤਿਆਰ ਅੰਗਰੇਜ਼ਾਂ ਉਹਨਾਂ ਨੂੰ ਦੇ ਰੱਖੇ ਸਨ। ਅੰਗਰੇਜ਼ਾਂ ਦੀ ਰਾਜ ਕਰਨ ਦੀ ਨੀਤੀ ਵੀ ਇਹੋ ਸੀ ਕਿ ਜਿਸ ਰਾਜੇ ਤੋਂ ਉਹਨਾਂ ਨੂੰ ਖਤਰਾ ਹੁੰਦਾ ਸੀ ਉਸ ਨੂੰ ਧੱਕੇ ਨਾਲ ਹਰਾ ਕੇ ਜਾਂ ਕੂਟਨੀਤਕ ਚਾਲਾਂ ਨਾਲ ਕੁੱਝ ਅਰਸੇ ਬਾਅਦ ਖਤਮ ਕਰ ਆਪਣੇ ਰਾਜ ‘ઑਚ ਸੰਪੂਰਨ ਮਿਲਾ ਲਿਆ ਕਰਦੇ ਸਨ: ਜਿਸ ਦੀ ਪ੍ਰਤੱਖ ਉਧਾਰਣ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਉਪਰੰਤ, ਸਿੱਖ ਰਾਜ ਨੂੰ ਅੰਦਰੂਨੀ ਗੱਦਰਾਂ ਤੋਂ ਖੋਰਾ ਲੁਆ ਅੰਗਰੇਜ਼ ਰਾਜ ਦਾ ਹਿੱਸਾ ਬਣਾ ਲੈਣਾਂ ਅਤੇ ਗੱਦਾਰਾਂ ਨੂੰ, ਗੱਦਾਰੀ ਬਦਲੇ ਖੱਸੀ ਰਿਆਸਤਾਂ ਦੇ ਮੁਖੀ ਬਣਾ ਕੇ, ਉਹਨਾਂ ਤੋਂ ਅੰਗਰੇਜ਼ਾਂ ਦੀ ਰਣਨੀਤੀ ਮੁਤਾਬਕ ਸਮੇਂ ਸਮੇਂ ਵਰਤ ਕੇ ਲਾਭ ਲੈਂਦੇ ਰਹਿਣਾਂ ਸੀ। ਕਸ਼ਮੀਰ ਦੀ ਤ੍ਰਾਸਦੀ ਅੰਗਰੇਜ਼ਾਂ ਦੀ ਇਸ ਰਣਨੀਤੀ ਦੀ ਉਪਜ ਦਾ ਹੀ ਇੱਕ ਹਿੱਸਾ ਹੈ ਜੋ ਰਾਜਾ ਹਰੀ ਸਿੰਘ ਦੇ ਪੜਦਾਦਾ ਗੁਲਾਬ ਸਿੰਘ ਡੋਗਰੇ ਨੂੰ ਸਿੱਖ ਰਾਜ ਨਾਲ ਗੱਦਾਰੀ ਦੇ ਇਵਜ਼ ਵਜੋਂ ਕਸ਼ਮੀਰ ਦਾ ਰਾਜਾ ਥੋਪਿਆ ਗਿਆ ਸੀ।
ਸਾਰੇ ਭਾਰਤ ਵਿੱਚ ਅੰਗਰੇਜ਼ਾਂ ਦੇ ਰਾਜ ਦੌਰਾਨ ਇਨ੍ਹਾਂ ਅਰਧ ਅਜ਼ਾਦ ਰਿਆਸਤਾਂ ਨੇ ਇੱਕ ਚੌਕੀਦਾਰ ਵਜੋਂ ਕੰਮ ਕੀਤਾ। ਜਿੱਥੇ ਵੀ ਕਿਤੇ ਅਜ਼ਾਦੀ ਦੀ ਲਹਿਰ ਉੱਠੀ ਉਸ ਨੂੰ ਦਬਾਉਣ ਲਈ ਅੰਗਰੇਜ਼ਾਂ ਦਾ ਮਰਾਸੀਪੁਣਾਂ ਕਰਦਿਆਂ ਰੱਜ ਕੇ ਆਪਣੇ ਅੰਗਰੇਜ਼ਾਂ ਪ੍ਰਤੀ ਵਫ਼ਾਦਾਰ ਹੋਣ ਦਾ ਕੋਈ ਵੀ ਮੌਕਾ ਹੱਥੋਂ ਨਾ ਜਾਣ ਦਿੱਤਾ। ਡਰ ਅੰਦਰੋਂ ਇਹੀ ਸੀ ਕਿ ਅਣਖੀ ਰਾਜਿਆਂ ਦੀ ਤਰ੍ਹਾਂ ਕਿਤੇ ਉਹਨਾਂ ਦਾ ਲੰਗੜਾ ਰਾਜ ਭਾਗ ਨਾਂ ਖੁੱਸ ਜਾਏ। ਅੰਗਰੇਜ਼ਾਂ ਖਿਲਾਫ ਵਿਧਰੋਹੀ ਉਭਾਰਾਂ ਨੂੰ ਕੁਚਲਣ ਲਈ ਇਹ ਨਿਪੁੰਸਕ ਤੇ ਐਸ਼ ਪ੍ਰਸਤ ਰਾਜੇ ਆਪਣੀਆਂ ਟੁੱਟੀਆਂ ਫੁੱਟੀਆਂ ਫੌਜਾਂ ਨਾਲ ਅਜ਼ਾਦੀ ਘੁਲਾਟੀਆਂ ਖਿਲਾਫ ਅੰਗਰੇਜ਼ਾਂ ਦੇ ਬਰਾਬਰ ਮੁਹਰੇ ਹੋ ਹੋ ਕੇ ਲੜਦੇ ਤੇ ਇੱਕ ਦੂਜੇ ਤੋਂ ਅੱਗੇ ਹੋ ਫਰੰਗੀਆਂ ਨੂੰ ਬਫ਼ਾਦਾਰੀ ਦਾ ਸਬੂਤ ਦਿੰਦੇ। ਸੌ ਸਾਲ ਤੋਂ ਵੱਧ ਅੰਗਰੇਜ਼ਾਂ ਨੇ ਭਾਰਤ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ।
ਜਦੋਂ 1947 ‘ઑਚ ਅੰਗਰੇਜ਼ ਅੰਦੋਲਨਾਂ ਤੇ ਸੰਸਾਰਕ ਜੰਗਾਂ ਤੋਂ ਅੱਕੇ ਥੱਕੇ ਭਾਰਤ ਤੋਂ ਕੂਚ ਕਰਨ ਲੱਗੇ ਤਾਂ ਆਪਣੇ ਕਈ ਰੰਗਾਂ ਦੇ ਕੂਟਨੀਤਕ ਪੱਤੇ ਖੇਡ ਗਏ। ਪਹਿਲਾਂ ਤਾਂ ਆਪਣੇ ਰਾਜ ਭਾਗ ਵਾਲੇ ਭਾਰਤ ਨੂੰ ਤਿੰਨ ਹਿੱਸਿਆਂ ‘ઑਚ ਵੰਡ ਗਏ; ਪੂਰਬੀ ਪਾਕਿਸਤਾਨ, (ਬੰਗਲਾ ਦੇਸ਼) ਪੱਛਮੀਂ ਪਾਕਿਸਤਾਨ ਤੇ ਅੱਜ ਦਾ ਭਾਰਤ। ਦੂਸਰਾ ਅਰਧ ਅਜ਼ਾਦ ਨਿਪੁੰਸਕ ਰਿਆਸਤਾਂ ਨੂੰ ਯਤੀਮ ਬਣਾ, ਜਾਂਦੇ ਹੋਏ ਇਹ ਕਹਿ ਗਏ ਕਿ ਤੁਸੀਂ ਹੁਣ ਖ਼ੁਦ ਮੁਖਤਿਆਰ ਤੇ ਅਜ਼ਾਦ ਹੋ ਅਸੀਂ ਚੱਲੇ ਹਾਂ ਤੁਹਾਡਾ ਰੱਬ ਰਾਖਾ। ਤੀਸਰਾ ਅਜ਼ਾਦ ਹੋਏ ਭਾਰਤ ਦੇ ਸਿਆਸੀ ਭੁੱਖ ਦੇ ਹਬਸੇ ਨਵੇਂ ਉੱਭਰੇ ਲੀਡਰਾਂ ਨੂੰ ਇਹ ਸੰਕੇਤ ਦੇ ਦਿੱਤਾ ਕਿ ਹੁਣ ਤੁਹਾਡੀ ਮਰਜ਼ੀ ਹੈ, ਚਾਹੇ ਇਨ੍ਹਾਂ ਅਜ਼ਾਦ ਕੀਤੀਆਂ ਰਿਆਸਤਾਂ ਤੇ ਸਟੇਟਾਂ ਨੂੰ ਅਜ਼ਾਦ ਰਹਿਣ ਦਿਓ ਜਾਂ ਆਪਣੀ ਮਰਜੀ ਤੇ ਧੌਂਸ ਨਾਲ ਭਾਰਤੀ ਸੰਘ ‘ઑਚ ਹੀ ਹੜੱਪ ਕਰ ਲਓ।- ਸੌ ਸਾਲ ਤੋਂ ਉੱਪਰ ਸਮੇਂ ਤੋਂ ਅੰਗਰੇਜ਼ਾਂ ਦੇ ਰਹਿਮੋ ਕਰਮ ਦੀ ਲਾਈਫ ਸਪੋਰਟ ‘ਤੇ ਚਲੀਆਂ ਆ ਰਹੀਆਂ ਰਿਆਸਤਾਂ ਯਤੀਮ ਜਿਹੀਆਂ ਬਣ ਕੇ ਰਹਿ ਗਈਆਂ, ਕਸ਼ਮੀਰ ਵੀ ਇਨ੍ਹਾਂ ਵਿੱਚੋਂ ਇੱਕ ਸੀ। ਜਿਹੜੇ ਰਾਜੇ ਅੱਜ ਤੱਕ ਆਪਣੇ ਬਚਾ ਲਈ ਅੰਗਰੇਜ਼ਾਂ ‘ਤੇ ਨਿਰਭਰ ਸਨ, ਉਹ ਹੁਣ ਬੇਆਸਰਾ ਹੋ ਗਏ। ਬਾਹਰੀ ਮੁਲਕ ਤੋਂ ਹਮਲੇ ਦੇ ਬਚਾ ਲਈ ਫੌਜੀ ਤਾਕਤ ਦਾ ਹੋਣਾਂ ਤਾਂ ਦੂਰ ਦੀ ਗੱਲ, ਉਹਨਾਂ ਕੋਲ ਤਾਂ ਮਾੜੀ ਮੌਟੀ ਅੰਦਰੂਨੀਂ ਬਗਾਵਤ ਨਾਲ ਸਿੱਝਣ ਯੋਗੀ ਤਾਕਤ ਵੀ ਨਹੀਂ ਸੀ। ਅਜਿਹੀ ਸਥਿਤੀ ਦਾ ਫਾਇਦਾ ਨਵੇਂ ਸਿਰਜੇ ਭਾਰਤ ਤੇ ਪਾਕਿਸਤਾਨ ਨੇ ਪੂਰੀ ਮੱਕਾਰੀ, ਢੀਠਤਾ ਅਤੇ ਬੇਰਹਿਮ ਕਤਲੋਗਾਰਤ ਨਾਲ ਰੱਜ ਕੇ ਲਿਆ, ਅਤੇ ਇਹਨਾਂ ਖੱਸੀ ਰਿਅਸਤਾਂ ਨੂੰ ਕੁੱਟ ਕੇ ਆਪਣੇ ਵਿੱਚ ਸਮੋ ਲਿਆ।
ਕਸ਼ਮੀਰ ਦੀ ਤ੍ਰਾਸਦੀ ਇੱਥੋਂ ਹੀ ਨਵੀਂ ਕਰਵਟ ਲੈਂਦੀ ਹੈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅੰਗਰੇਜਾਂ ਨੇ ਗੱਦਾਰ ਗੁਲਾਬ ਸਿੰਘ, ਧਿਆਨ ਸਿੰਘ ਦੀ ਗੱਦਾਰੀ ਦੇ ਇਵਜ਼ ਵਜੋਂ ਉਹਨਾਂ ਨੂੰ ਕਸ਼ਮੀਰ ਦਾ ਅਰਧ ਅਜ਼ਾਦ ਰਾਜ ਭਾਗ ਸੌਂਪ ਦਿੱਤਾ। ਉਹਨਾਂ ਅਤੇ ਉਹਨਾਂ ਦੀ ਅਗਲੇਰੀ ਔਲਾਦ ਨੇ ਰੱਜ ਕੇ ਕਸ਼ਮੀਰ ਦੇ ਰਾਜ ਭਾਗ ਦਾ, ਅੰਗਰੇਜਾਂ ਦੀ ਸਰਪ੍ਰਸਤੀ ਥੱਲੇ ਅਨੰਦ ਤੇ ਸੁੱਖ ਮਾਣਿਆਂ। ਅੰਗਰੇਜ਼ਾਂ ਨੇ ਉਹਨਾਂ ਨੂੰ ਸਿੱਖਾਂ ਪ੍ਰਤੀ ਗੱਦਾਰੀ ਦੇ ਇਵਜ਼ ਵਜੋਂ ਆਂਚ ਨਾ ਆਉਣ ਦਿੱਤੀ। ਰਾਜਾ ਹਰੀ ਸਿੰਘ ਗੁਲਾਬ ਸਿੰਘ ਡੋਗਰੇ ਦਾ ਪੜਪੋਤਾ ਸੀ। ਯਾਦ ਰਹੇ ਗੁਲਾਬ ਸਿੰਘ ਧਿਆਨ ਸਿੰਘ ਡੋਗਰਿਆਂ ਨੇ ਹੀ ਅੰਗਰੇਜਾਂ ਨਾਲ ਮਿਲ ਕੇ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਉਪਰੰਤ ਸਾਜਿਸ਼ਾਂ ਰਚ ਸਿੱਖ ਰਾਜ ਦੇ ਖਾਤਮੇ ਲਈ ਤਰ੍ਹਾਂ ਤਰ੍ਹਾਂ ਦੀ ਗੱਦਾਰੀ ਅਤੇ ਮੱਕਾਰੀ ਕਰ ਸਿੱਖ ਰਾਜ ਨੂੰ ਕੁੱਝ ਸਾਲਾਂ ‘ઑਚ ਹੀ ਤਹਿਸ ਨਹਿਸ ਕਰ ਕਰਾ ਅੰਗਰੇਜ਼ਾਂ ਨੂੰ ਉਂਗਲੀ ਫੜ ਕੇ ਸਿੱਖ ਰਾਜ ‘ઑਚ ਲਿਆ ਬਾੜਿਆ ਸੀ। ਇਸ ਦੇ ਇਵਜ਼ਾਨੇ ਵਜੋਂ ਹੀ ਅੰਗਰੇਜ਼ਾਂ ਨੇ ਕਸ਼ਮੀਰ ਦਾ ਰਾਜ ਭਾਗ ਇਹਨਾਂ ਗੱਦਾਰ ਡੋਗਰਿਆਂ ਨੂੰ ਥਾਲੀ ‘ઑਚ ਪਰੋਸ ਕੇ ਦਿੱਤਾ।
ਅੰਗਰੇਜ਼ਾਂ ਦੇ ਜਾਣ ਉਪਰੰਤ ਕਸ਼ਮੀਰ ਰਿਆਸਤ ਦੇ ਰਾਜੇ ਹਰੀ ਸਿੰਘ ਨੂੰ ਵੀ ਉਸੇ ਪ੍ਰਸਥਿਤੀ ਦਾ ਸਾਹਮਣਾਂ ਕਰਨਾਂ ਪਿਆ ਜਿਹੜਾ ਬਾਕੀ ਭਾਰਤੀ ਅਰਧ ਅਜ਼ਾਦ ਰਿਆਸਤਾਂ ਕਰ ਰਹੀਆਂ ਸਨ: ਕਸ਼ਮੀਰ ਦਾ ਫ਼ਰਕ ਸਿਰਫ਼ ਭੂਗੋਲਕ ਸੀ, ਜਦ ਕਿ ਬਾਕੀ ਬਹੁਤੀਆਂ ਰਿਆਸਤਾਂ ਭਾਰਤ ਦੇ ਅੰਦਰ ਲੈਂਡ ਲਾਕ ਸਨ। ਕਸ਼ਮੀਰ ਦੀ ਸਰਹੱਦ ਪੱਛਮੀਂ ਪਾਸੇ ਨਵੇਂ ਬਣੇ ਪਾਕਿਸਤਾਨ ਨਾਲ, ਉਤਰ ਪੂਰਬ ਵਲ ਚੀਨ ਨਾਲ ਖਹਿੰਦੀ ਸੀ ਅਤੇ ਦੱਖਣੀ ਪਾਸੇ ਭਾਰਤ ਨਾਲ। ਰਾਜਾ ਹਰੀ ਸਿੰਘ ਨੂੰ ਅਜ਼ਾਦੀ ਤਾਂ ਮਿਲ ਗਈ ਪਰ ਚਾਰ ਚੁਫੇਰੇ ਭਾਰਤ, ਚੀਨ ਤੇ ਪਾਕਿਸਤਾਨ ਰੂਪੀ ਬਘਿਆੜ ਕਸ਼ਮੀਰ ਨੂੰ ਹੜੱਪਣ ਲਈ ਮੂੰਹ ਅੱਡੀ ਖੜੇ ਸਨ।- ਮੌਕੇ ਦਾ ਫਾਇਦਾ ਲੈਂਦਿਆਂ ਲਗਦੇ ਈ ਹੱਥ ਪਾਕਿਸਤਾਨ ਨੇ ਕਬਾਇਲੀਆਂ ਤੋਂ ਪੱਛਮ ਵਲੋਂ ਕਸ਼ਮੀਰ ਤੇ ਹਮਲਾ ਕਰਵਾ ਦਿੱਤਾ। ਰਾਜਾ ਹਰੀ ਸਿੰਘ ਕੋਲ ਕਸ਼ਮੀਰ ਦੀ ਸੁਰੱਖਿਆ ਲਈ ਲੜਾਈ ਲੜਨ ਯੋਗੀ ਫੌਜੀ ਸਮਰੱਥਾ ਨਹੀਂ ਸੀ। ਥੋੜ੍ਹੇ ਸਮੇਂ ਦੇ ਅਰਸੇ ઑਚ ਹੀ ਪਾਕਿਸਤਾਨ ਦੀ ਹਮਾਇਤ ਪ੍ਰਾਪਤ ਕਬਾਇਲੀਆਂ ਨੇ ਅੱਧਾ ਕਸਂਮੀਰ ਨੱਪ ਲਿਆ, ਤੇ ਆਖਿਰ ਸਭ ਕੁਝ ਜਾਂਦਾ ਦੇਖ ਰਾਜਾ ਹਰੀ ਸਿੰਘ ਨੂੰ ਭਾਰਤ ਦੀ ਮੱਦਦ ਲੈਣ ਲਈ ਕੋਹੜ ਕਿਰਲੀ ਖਾਣੀ ਪਈ। ਭਾਰਤੀ ਫੌਜ ਨੇ ਕਬਾਇਲੀਆਂ ਨੂੰ ਅੱਗੇ ਵਧਣੇ ਤੋਂ ਤਾਂ ਰੋਕ ਦਿੱਤਾ ਪਰ ਕਸ਼ਮੀਰ ਦੋ ਹਿੱਸਿਆਂ ઑ’ਚ ਵੰਡਿਆ ਗਿਆ। ਅੱਧੇ ਕਸ਼ਮੀਰੀ ਓਧਰ ਤੇ ਅੱਧੇ ਇੱਧਰ। ਪਾਕਿਸਤਾਨ ਅਧੀਨ ਕਸ਼ਮੀਰ ਅਜ਼ਾਦ ਕਸ਼ਮੀਰ ਕਹਾਉਣ ਲੱਗਾ ਤੇ ਭਾਰਤ ਵਾਲਾ ਜੰਮੂ ਕਸ਼ਮੀਰ ਦੇ ਨਾਂਉ ਨਾਲ ਇਕ ਅਰਧ ਅਜ਼ਾਦ ਰਾਜ ਭਾਰਤੀ ਸੰਵਿਧਾਨ ਦੀ ਧਾਰਾ 370 ਮਤਾਬਕ ਮੁੜ ਸਿਰਜਿਆਂ ਗਿਆ।
ਹੋਇਆ ਇਹ ਕਿ ਅਸਲ ‘ઑਚ ਸਮਾਂ ਪਾਕੇ ਕਸ਼ਮੀਰੀ ਲੋਕ ਤਿੰਨ ਮੁਲਕਾਂ ਦੇ ਅਧੀਨ ਹੋ ਗਏ, ਉਤਰ ਪੱਛਮ ਵਲ ਪਾਕਿਸਤਾਨ ਨੇ ਕਬਜ਼ਾ ਕਰ ਲਿਆ, ਮਗਰੋਂ ਪਾਕਿਸਤਾਨ ਨੇ ਚੀਨ ਨਾਲ ਮਿੱਤਰਤਾ ਪੱਕੀ ਰੱਖਣ ਲਈ ਉੱਤਰ ਵਾਲੇ ਪਾਸੇ ਤੋਂ ਕੁਝ ਹਿਸਾ ਕਸ਼ਮੀਰ ਦਾ ਆਪ ਚੀਨ ਦੀ ਝੋਲੀ ਪਾ ਦਿੱਤਾ; ਜਦ ਕਿ ਲੱਦਾਖ ਨਾਲ ਲਗਦਾ ਕਸ਼ਮੀਰ ਦਾ ਕੁੱਝ ਹਿੱਸਾ 1962 ਦੀ ਭਾਰਤ ਚੀਨ ਜੰਗ ਸਮੇਂ ਚੀਨ ਨੇ ਦੱਬ ਲਿਆ ਸੀ: ਰਹਿੰਦੀ ਕਸਰ ਹੁਣ ਭਾਰਤ ਨੇ ਧਾਰਾ 370 ਖਤਮ ਕਰਕੇ ਕਸ਼ਮੀਰ ਨੂੰ ਸੰਪੂਰਨ ਆਪਣੇ ਵਿੱਚ ਸਮੋ ਲਿਆ। ਯਾਦ ਰਹੇ ਫਲਸਤੀਨੀਆਂ ਦਾ ਇਹੋ ਹਾਲ 1948 ઑ’ਚ ਇਜ਼ਰਾਈਲ ਬਣਨ ਉਪਰੰਤ ਹੋਇਆ, ਉਹ ਹੁਣ ਤੱਕ ਬੇਘਰੇ ਹੋਏ ਯੁੱਧ ਦੀ ਅੱਗ ਵਿੱਚ ਮੱਚ ਰਹੇ ਹਨ। ਕੁਰਦਾਂ ਨੂੰ ਤੁਰਕੀ, ਸੀਰੀਆ ਤੇ ਇਰਾਕ ਨੇ ਕਸ਼ਮੀਰ ਵਾਂਗ ਹੀ ਹੜੱਪਿਆ ਹੋਇਆ ਹੈ। ਪਿਛਲੇ ਸਾਲਾਂ ‘ઑਚ ਹੀ ਕਰੀਮੀਆ ਨੂੰ ਰੂਸ ਨੈ ਯੁਕਰੇਨ ਤੋਂ ਖੋਹ ਕੇ ਰੂਸ ਦਾ ਹਿੱਸਾ ਬਣਾ ਲਿਆ। ਇਥੇ ਹੀ ਬੱਸ ਨਹੀਂ, ਤਿੱਬਤ ਜੋ ਇੱਕ ਅਜ਼ਾਦ ਦੇਸ਼ ਹੁੰਦਾ ਸੀ, ਨੂੰ ਵੀ ਚੀਨ ਨੇ ਡੰਡੇ ਦੇ ਜ਼ੋਰ ਚੀਨ ઑ’ਚ ਰਲਾ ਲਿਆ। ਇਥੇ ਇਹ ਕਹਾਵਤ ਪੂਰਨ ਢੁਕਦੀ ਹੈ ਕਿ ઑਸਕਤੇ ਦਾ ਸੱਤੀਂ ਵੀਹੀਂ ਸ਼ੌ ਜਾਂ ਕਹਿ ਲਈਏ ઑਜਿਸ ਕੀ ਲਾਠੀ ਉਸ ਕੀ ਭੈਂਸ਼।
ਸਕਤੇ ਦਾ ਸੱਤੀਂ ਵੀਹੀਂ ਸੌ ਤਾਂ ਹੈ, ਪਰ ਇਸ ਧੱਕੇ ਜੋਰੀ ਦੌਰਾਨ ਆਮ ਜੰਤਾ ਦਾ ਜੋ ਘਾਣ ਹੂੰਦਾ ਹੈ, ਉਹ ਸਦਾ ਹੀ ਅੱਖੋਂ ਪਰੋਖੇ ਹੁੰਦਾ ਰਿਹਾ ਹੈ। ਤਾਕਤਵਰ ਡਾਢੇ ਤਾਂ ਅਜਿਹੀ ਲੜਾਈ ‘ઑਚ ਇੱਕ ਜਿੱਤਦਾ ਤੇ ਇੱਕ ਹਾਰਦਾ ਹੈ ਪਰ ਲੋਕ ਹਮੇਸ਼ਾਂ ਹੀ ਹਾਰੇ ਹਨ, ਕਸ਼ਮੀਰੀਆਂ ਦਾ ਵੀ ਅੱਜ ਇਹੋ ਹੀ ਹਾਲ ਹੈ। ਸੱਤ ਦਹਾਕਿਆਂ ਤੋਂ ਪਾਕਿਸਤਾਨ ਦੀਆਂ ਸਰਕਾਰਾਂ ਨੇ ਸੂਹੀਆ ਏਜੰਸੀਆਂ ਰਾਹੀਂ ਘੁਸਪੈਠੀਏ ਭੇਜ ਭੇਜ ਕਸ਼ਮੀਰ ਵਿੱਚ ਤਰਥੱਲ ਹੀ ਮਚਾਈ ਰੱਖਿਆ। ਇਸੇ ਦੌਰਾਨ ਭਾਰਤ ਸਰਕਾਰ ਦੀ ਕਸ਼ਮੀਰ ‘ઑਚ ਕੀਤੀ ਸਖਤੀ ਤੇ ਵਰਤਿਆ ਡੰਡਾ ਵੀ ਆਮ ਕਸ਼ਮੀਰੀ ਅਵਾਮ ਲਈ ਸੂਲੀ ਹੀ ਬਣਿਆ ਰਿਹਾ ਹੈ।
ਹੁਣ ਮੋਦੀ ਸਰਕਾਰ ਦੀ, ਹਿੰਦੂਤਵ ਤਾਕਤਾਂ ਦੇ ਦਬਾ ਥੱਲੇ ਧਾਰਾ 370 ਖਤਮ ਕਰ ਜਿਹੜੀ ਮਾੜੀ ਮੋਟੀ ਕਸ਼ਮੀਰ ਦੀ ਖੁਦ ਮੁਖਤਿਆਰੀ ਦੀ ਸਾਹ ਰਗ ਵਗਦੀ ਸੀ ਉਹ ਵੀ ਕੱਟ ਦਿੱਤੀ; ਇਹ ਸਾਹ ਰਗ ਕੱਟ ਕੇ, ਅੱਗੇ ਹੀ ਬਾਰੂਦ ੳੱਪਰ ਬੈਠੇ ਭਾਰਤੀ ਖਿਤੇ ਨੂੰ: ਤਿੰਨ ਐਟਮੀ ਤਾਕਤਾਂ ਭਾਰਤ, ਪਾਕਿਸਤਾਨ ਤੇ ਚੀਨ ਨੂੰ ਇਸ ਨਵੀਂ ਬਣੀਂ ਸਥਿਤੀ ਨੇ ਬਲਦੀ ਅੱਗ ਦੇ ਪਲੀਤੇ ਹੱਥਾਂ ‘ઑਚ ਫੜਾ ਦਿੱਤੇ ਹਨ: ਤੇ ਹੁਣ ਭਾਂਬੜ ਮਚਣ ਵਿਚਕਾਰ ਏਨਾ ਹੀ ਫਰਕ ਹੈ ਜਿਤਨਾਂ ਹੱਥ ਫੜੇ ਪਲੀਤੇ ਤੇ ਬਾਰੂਦ ਦੀ ਦੂਰੀ। ਰੱਬ ਖੈਰ ਕਰੇ ਸਥਿਤੀ ਵਿਸਫੋਟਕ ਨਾ ਬਣੇ।
ਅੱਜ ਭਾਰਤੀ ਹਿੰਦੂਤਵ ਤਾਕਤਾਂ ਨੂੰ ਜਿਹੜਾ ਤਾਕਤ ਦੇ ਨਸ਼ੇ ਦਾ ਗੁਬਾਰ ਚੜ੍ਹਿਆ ਹੋਇਆ ਹੈ ਇਹ ਬਹੁਤਾ ਚਿਰ ਨਹੀਂ ਟਿਕਦਾ ਹੁੰਦਾ। ਭਾਰਤ ਦੇਸ਼ ਦਾ ਭਲਾ ਇਸ ਵਿੱਚ ਹੀ ਹੈ ਕਿ ਵੱਖ ਵੱਖ ਬੋਲੀਆਂ ਤੇ ਵੱਖੋ ਵੱਖਰੇ ਕਲਚਰਾਂ ਦੇ ਸਮੂਹ ਵਾਲੇ ਭਾਰਤ ਨੂੰ ਕਸ਼ਮੀਰੀਆਂ ਦੀ ਅਰਧ ਅਜ਼ਾਦੀ ਖੋਹਣ ਦੀ ਥਾਂ, ਬਾਕੀ ਸੂਬਿਆਂ ਤੇ ਪ੍ਰਾਂਤਾਂ ਨੂੰ ਵੀ ਕੁੱਝ ਮਹਿਕਮੇਂ ਕੇਂਦਰ ਕੋਲ ਰੱਖ ਕੇ; ਖੁਦਮੁਖਤਿਆਰੀ ਦੇਣ ਵਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਭਾਰਤੀ ਪ੍ਰਾਂਤ ਜੇ ਇਹ ਸੰਤੁਸ਼ਟਤਾ ਮਹਿਸੂਸ ਕਰਨ ਕਿ ਉਹ ਅਰਧ ਅਜ਼ਾਦ ਹਨ ਤਾਂ ਕੇਂਦਰ ਨਾਲ ਉਹ ਪ੍ਰਪੱਕ ਬੱਝਣਗੇ; ਇੰਜ ਇਲਾਕਾਈ ਗਰੀਵੈਂਸਿਜ਼ ਤੇ ਸ਼ਿਕਾਇਤਾਂ ਵੀ ਘੱਟ ਹੋਣਗੀਆਂ: ਇਸ ਤਰ੍ਹਾਂ ਇਕੱਲੇ ਕਸ਼ਮੀਰੀ ਹੀ ਨਹੀਂ ਸਗੋਂ ਸਾਰਾ ਭਾਰਤੀ ਖ਼ਿੱਤਾ ਹੀ ਬਰਬਾਦ ਹੋਣੋਂ ਬਚਾਇਆ ਜਾ ਸਕੇਗਾ।