19.2 C
Toronto
Friday, September 11, 2026
spot_img
Homeਪੰਜਾਬਸ੍ਰੀਲੰਕਾ ਦੇ ਜੱਜਾਂ ਦੇ 14 ਮੈਂਬਰੀ ਵਫ਼ਦ ਵੱਲੋਂ ਪੰਜਾਬ ਵਿਧਾਨ ਸਭਾ ਦਾ...

ਸ੍ਰੀਲੰਕਾ ਦੇ ਜੱਜਾਂ ਦੇ 14 ਮੈਂਬਰੀ ਵਫ਼ਦ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾ

ਸ੍ਰੀਲੰਕਾ ਦੇ ਜੱਜਾਂ ਦੇ 14 ਮੈਂਬਰੀ ਵਫ਼ਦ ਵੱਲੋਂ ਪੰਜਾਬ ਵਿਧਾਨ ਸਭਾ ਦਾ ਦੌਰਾਚੰਡੀਗੜ੍ਹ/ਬਿਊਰੋ ਨਿਊਜ਼ : ਸ੍ਰੀਲੰਕਾ ਦੀ ਅਪੀਲ ਕੋਰਟ ਦੇ ਜਸਟਿਸ ਕੇ. ਪ੍ਰਿਯੰਥਾ ਫਰਨੈਂਡੋ ਦੀ ਅਗਵਾਈ ਵਾਲੇ ਸ੍ਰੀਲੰਕਾ ਦੇ 14 ਮੈਂਬਰੀ ਜੱਜਾਂ ਦੇ ਵਫ਼ਦ ਵੱਲੋਂ ਪੰਜਾਬ ਵਿਧਾਨ ਦਾ ਦੌਰਾ ਕੀਤਾ ਗਿਆ।
ਇਸ ਵਫ਼ਦ ਨਾਲ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਡਾਇਰੈਕਟਰ ਐਡਮਿਨਸਟ੍ਰੇਸ਼ਨ ਚੰਡੀਗੜ੍ਹ ਜੁਡੀਸ਼ਲ ਅਕੈਡਮੀ ਸ਼ਾਲਿਨੀ ਸਿੰਘ ਨਾਗਪਾਲ ਅਤੇ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਰਜਿਸਟਰਾਰ ਚੰਡੀਗੜ੍ਹ ਜੁਡੀਸ਼ਲ ਅਕੈਡਮੀ ਅਨੂਪਮਿਸ਼ ਮੋਦੀ ਮੌਜੂਦ ਸਨ। ਵਫ਼ਦ ਦਾ ਸਵਾਗਤ ਕਰਦਿਆਂ ਪੰਜਾਬ ਵਿਧਾਨ ਸਭਾ ਸਪੀਕਰ ਦੇ ਸਕੱਤਰ ਰਾਮ ਲੋਕ ਨੇ ਵਿਧਾਨ ਸਭਾ ਦੇ ਇਤਿਹਾਸ ਅਤੇ ਮੌਜੂਦਾ ਢਾਂਚੇ ਬਾਰੇ ਵਫ਼ਦ ਨੂੰ ਸੰਖੇਪ ਵਿੱਚ ਜਾਣਕਾਰੀ ਦਿੱਤੀ। ਵਫ਼ਦ ਨੇ ਵਿਧਾਨ ਸਭਾ ਦੇ ਕੰਮ-ਕਾਜ ਵਿੱਚ ਕਾਫ਼ੀ ਰੁਚੀ ਦਿਖਾਈ।
ਵਫ਼ਦ ਨੇ ਅਸੈਂਬਲੀ ਦੇ ਹਾਲ ਦਾ ਦੌਰਾ ਵੀ ਕੀਤਾ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਵੱਲੋਂ ਉਨ੍ਹਾਂ ਦੇ ਸਕੱਤਰ ਰਾਮ ਲੋਕ ਨੇ ਵਫ਼ਦ ਦੇ ਮੈਂਬਰਾਂ ਦਾ ਯਾਦਗਾਰੀ ਚਿੰਨ੍ਹਾਂ ਨਾਲ ਸਨਮਾਨ ਕੀਤਾ।

RELATED ARTICLES
POPULAR POSTS