19.4 C
Toronto
Thursday, September 3, 2026
spot_img
Homeਭਾਰਤਕਸ਼ਮੀਰ 'ਚ ਫੌਜ ਅਤੇ ਹਵਾਈ ਫੌਜ ਨੂੰ ਕੀਤਾ ਗਿਆ ਚੌਕਸ

ਕਸ਼ਮੀਰ ‘ਚ ਫੌਜ ਅਤੇ ਹਵਾਈ ਫੌਜ ਨੂੰ ਕੀਤਾ ਗਿਆ ਚੌਕਸ

ਕਸ਼ਮੀਰ ‘ਚ ਫੌਜ ਅਤੇ ਹਵਾਈ ਫੌਜ ਨੂੰ ਕੀਤਾ ਗਿਆ ਚੌਕਸਘਾਟੀ ‘ਚ ਪੈਰਾ ਮਿਲਟਰੀ ਦੇ ਹੋਰ 8 ਹਜ਼ਾਰ ਜਵਾਨ ਤਾਇਨਾਤ
ਨਵੀਂ ਦਿੱਲੀ/ਬਿਊਰੋ ਨਿਊਜ਼
ਕੇਂਦਰ ਸਰਕਾਰ ਦੇ ਧਾਰਾ 370 ਖਤਮ ਕਰਨ ਦੇ ਫੈਸਲੇ ਤੋਂ ਬਾਅਦ ਜੰਮੂ ਕਸ਼ਮੀਰ ਵਿਚ ਫੌਜ ਅਤੇ ਹਵਾਈ ਫੌਜ ਨੂੰ ਚੌਕਸ ਕਰ ਦਿੱਤਾ ਗਿਆ। ਸਰਕਾਰ ਨੇ 8 ਹਜ਼ਾਰ ਵਾਧੂ ਸੁਰੱਖਿਆ ਬਲਾਂ ਨੂੰ ਉੱਤਰ ਪ੍ਰਦੇਸ਼, ਆਸਾਮ ਅਤੇ ਓਡੀਸ਼ਾ ਸਮੇਤ ਹੋਰ ਭਾਗਾਂ ਤੋਂ ਜੰਮੂ-ਕਸ਼ਮੀਰ ਲਈ ਰਵਾਨਾ ਕੀਤਾ ਗਿਆ ਅਤੇ ਜਵਾਨਾਂ ਨੂੰ ਜਹਾਜਾਂ ਰਾਹੀਂ ਜੰਮੂ-ਕਸ਼ਮੀਰ ਲਿਜਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਪਿਛਲੇ ਮਹੀਨੇ 10 ਹਜ਼ਾਰ ਵਾਧੂ ਜਵਾਨ ਤਾਇਨਾਤ ਕੀਤੇ ਗਏ ਸਨ। ਪ੍ਰਸ਼ਾਸਨ ਨੇ ਸੂਬੇ ਵਿਚ ਰੈਲੀਆਂ ਆਦਿ ‘ਤੇ ਵੀ ਰੋਕ ਲਗਾ ਦਿੱਤੀ ਹੈ। ਮੋਬਾਇਲ ਇੰਟਰਨੈਟ ਸੇਵਾ ਵੀ ਬੰਦ ਕਰ ਦਿੱਤੀ ਗਈ ਅਤੇ ਅੱਜ ਸੂਬੇ ਦੇ ਸਾਰੇ ਸਕੂਲ ਤੇ ਕਾਲਜ ਵੀ ਬੰਦ ਰਹੇ।

RELATED ARTICLES
POPULAR POSTS