ਕਿਸ਼ਤ ਦੂਜੀ
ਜੋਗਿੰਦਰ ਸਿੰਘ ਤੂਰ, 437-230-9681
ਪ੍ਰੈਜ਼ੀਡੈਂਟ ਟੇਲਰ ਤੋਂ ਬਾਅਦ ਬਣੇ ਪ੍ਰੈਜ਼ੀਡੈਂਟ ਜੇਮਜ਼ ਬੁਕਾਨਣ James Buchanan ਨੇ 1857 ਵਿੱਚ ਭਿਆਨਕ ਆਰਥਕ ਹਾਲਾਤ ਤੇ ਕਾਬੂ ਪਾਉਣ ਲਈ ਹੁਕਮ ਕੀਤਾ ਕਿ ਬੈਂਕ ਆਪਣੀ ਵਿੱਤ ਤੋਂ ਬਾਹਰ ਜਾ ਕੇ ਕਰਜ਼ਾ ਨਾ ਦੇਣ ਤੇ ਬੈਂਕ ਦੀ ਵਿੱਤ ਉਨੀ ਹੀ ਹੋਏਗੀ ਜਿੰਨੀ ਸਰਕਾਰ ਦੀ ਮਾਲੀ ਹੈਸੀਅਤ ਹੋਏਗੀ ਤੇ ਕਰੰਸੀ ਨੋਟ ਇਸ ਹੱਦ ਤੋਂ ਵੱਧ ਨਹੀਂ ਛਾਪੇ ਜਾਣਗੇ ਤਾਂ ਪ੍ਰੈਜ਼ੀਡੈਂਟ ਦੇ ਇਕ ਡਿਨਰ ਵਿੱਚ ਜ਼ਹਿਰ ਪਾਈ ਗਈ ਜਿਸ ਨਾਲ 38 ਬੰਦੇ ਮਰ ਗਏ ਪਰ ਪ੍ਰੈਜ਼ੀਡੈਂਟ ਬਚ ਗਏ।
18 ਸੌ ਸੱਠਵਿਆਂ ਵਿੱਚ ਅਮੈਰਿਕਾ ਦੇ ਲਗਭਗ ਦੋ ਹਿੱਸੇ ਹੋ ਗਏ ਸਨ। ਇਬਰਾਹੀਮ ਲਿੰਕਨ ਦੀ ਗੁਲਾਮਾਂ ਨੂੰ ਅਜ਼ਾਦ ਕਰਨ ਦੀ ਪਾਲਿਸੀ ਦੇ ਵਿਰੋਧ ਵਿੱਚ ਕੁਝ ਸੂਬਿਆਂ ਨੇ ਦੇਸ਼ ਤੋਂ ਵਖਰੇਵੇਂ ਦਾ ਐਲਾਨ ਕਰ ਦਿੱਤਾ ਸੀ ਤਾਂ ਬੈਂਕਾਂ ਵਾਲਿਆਂ ਨੇ ਲਿੰਕਨ ਨੂੰ ਕਿਹਾ ਕਿ ਜੇ ਤੂੰ ਜੰਗ ਲਾਕੇ ਵੱਖ ਹੋਏ ਸੂਬਿਆਂ ਨੂੰ ਆਪਣੇ ਦੇਸ਼ ਨਾਲ ਮਿਲਾਉਣਾ ਚਾਹੁੰਦਾ ਹੈ ਤਾਂ ਅਸੀਂ ਤੈਨੂੰ ਜਿਨ੍ਹੇ ਚਾਹੇ ਪੈਸੇ ਦੇ ਕੇ ਇਮਦਾਦ ਕਰਨ ਨੂੰ ਤਿਆਰ ਹਾਂ ਪਰ 30 ਫੀਸਦੀ ਵਿਆਜ ਲਵਾਂਗੇ, ਤਾਂ ਲਿੰਕਨ ਨੇ ਕਿਹਾ ਕਿ “ਮੈਂ ਗੋਰਿਆਂ ਨੂੰ ਬੈਂਕਾਂ ਦੇ ਗੁਲਾਮ ਬਣਾਕੇ ਕਾਲਿਆਂ ਨੂੰ ਅਜ਼ਾਦ ਕਰਨ ਨੂੰ ਤਿਆਰ ਨਹੀਂ ਹਾਂ। ਮੈਂ ਆਪਣਾ ਰਾਹ ਆਪ ਲੱਭਾਂਗਾ।”
ਲਿੰਕਨ ਨੇ ਆਪਣੇ ਪ੍ਰਧਾਨਗੀ ਦੇ ਅਖਤਿਆਰਾਂ ਦੀ ਵਰਤੋਂ ਕਰਦਿਆਂ ਹੁਕਮ ਦੇ ਦਿੱਤਾ ਕਿ ਅੱਗੇ ਤੋਂ ਡਾਲਰ ਸਰਕਾਰ ਖੁਦ ਛਾਪੇਗੀ, ਤੇ ਡਾਲਰ ਛਾਪਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੂੰ ਗਰੀਨ ਬੈਂਕ Green Back ਡਾਲਰ ਕਿਹਾ ਗਿਆ। ਸੈਂਟਰਲ ਬੈਂਕਾਂ ਨੇ ਇਸ ਨੂੰ ਆਪਣੀ ਹੋਂਦ ਤੇ ਖਤਰੇ ਦਾ ਨਿਸ਼ਾਨ ਸਮਝਿਆ ਤੇ ਤੁਰੰਤ ਬਿਅਨ ਦਿੱਤਾ:
“ਜੇਕਰ ਇਹ ਸ਼ੈਤਾਨ ਪੁਲਿਸੀ, ਜਿਸ ਦਾ ਜਨਮ ਨਾਰਥ ਅਮੈਰਿਕਾ ਵਿੱਚ ਹੋਇਆ ਹੈ ਸਥਾਪਤ ਹੋ ਗਈ ਤਾਂ ਸਰਕਾਰ ਬਿਨਾਂ ਕਿਸੇ ਕੀਮਤ ਦੇ ਆਪਣੀ ਕਰੰਸੀ ਪੈਦਾ ਕਰ ਲਵੇਗੀ ਅਤੇ ਬਿਨਾਂ ਕਰਜ਼ਾ ਚੁੱਕਿਆਂ ਆਪਣੇ ਕਰਜ਼ੇ ਅਦਾ ਕਰ ਦੇਵੇਗੀ ਅਤੇ ਆਪਣੇ ਕਾਰੋਬਾਰ ਲਈ ਆਪ ਹੀ ਕਰੰਸੀ ਪੈਦਾ ਕਰ ਲਵੇਗੀ। ਇਸ ਤਰ੍ਹਾਂ ਸਰਕਾਰਾਂ ਹਿਸਟਰੀ ਵਿੱਚ ਕਿਸੇ ਪਹਿਲੀ ਮਿਸਾਲ ਤੋਂ ਬਗੈਰ ਖੁਦ ਹੀ ਵਿਗਸਤ ਹੋ ਜਾਣਗੀਆਂ। ਇਸ ਕਿਸਮ ਦੇ ਦੇਸ਼ ਨੂੰ ਤਬਾਹ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਇਹ ਹਰ ਦੇਸ਼ ਦੀ ਬਾਦਸ਼ਾਹਤ ਨੂੰ ਤਬਾਹ ਕਰ ਦੇਵੇਗਾ।
ਇਹ ਰਿਪੋਰਟ ਲੰਡਨ ਟਾਈਮਜ਼ ਦੇ ਰਿਪੋਰਟਰ ਨੇ ਦਿੱਤੀ। ਪਰ ਗਰੀਨ ਬੈਕ ਡਾਲਰ ਲਿੰਕਨ ਦੀ ਸਰਕਾਰ ਵਲੋਂ ਛਾਪੇ ਗਏ, ਚਲਦੇ ਰਹੇ। ਸਰਕਾਰ ਆਪਣੇ ਖਰਚੇ ਬਿਨਾਂ ਕਿਸੇ ਬੈਂਕ ਦੇ ਕਰਜਾਈ ਹੋਇਆਂ ਪੂਰਨ ਲੱਗ ਪਈ।
14 ਅਪ੍ਰੈਲ, 1865 ਨੂੰ ਇਬਰਾਹੀਮ ਲਿੰਕਨ ਦਾ ਕਤਲ ਕਰ ਦਿੱਤਾ ਗਿਆ। ਗਰੀਨ ਬੈਕ ਡਾਲਰ ਦੇ ਖਿਲਾਫ ਲੜਾਈ ਜਾਰੀ ਰਹੀ। 1872 ਵਿੱਚ ਨਿਊਯਾਰਕ ਦੇ ਬੈਂਕਾਂ ਨੇ ਅਮੈਰਿਕਾ ਵਿਚਲੀਆਂ ਆਪਣੀਆਂ ਬ੍ਰਾਂਚਾਂ ਨੂੰ ਲਿਖਿਆ ਕਿ ਉਹ ਉਨ੍ਹਾਂ ਸਾਰੀਆਂ ਅਖਬਾਰਾਂ ਦੀ ਮਾਲੀ ਸਹਾਇਤਾ ਕਰਨ ਜਿਹੜੀਆਂ ਗਰੀਨ ਬੈਕ ਡਾਲਰ ਦੀ ਵਿਰੋਧਤਾ ਕਰਨ। ਫਰਾਂਸ ਤੇ ਇੰਗਲੈਂਡ ਨੇ ਵੱਖ ਹੋਈਆਂ ਰਿਆਸਤਾਂ ਦੀ ਮਦਦ ਸ਼ੁਰੂ ਕਰ ਦਿੱਤੀ ਪਰ ਰੂਸ ਦੇ ਜ਼ਾਰ ਨੇ ਆਪਣਾ ਸਮੁੰਦਰੀ ਬੇੜਾ ਭੇਜ ਕੇ ਉਨ੍ਹਾਂ ਨੂੰ ਉਲਝਾਅ ਲਿਆ। ਲਿੰਕਨ ਵਲੋਂ ਸ਼ੁਰੂ ਕੀਤੀ ਜੰਗ ਤਾਂ ਜਿੱਤੀ ਗਈ ਪਰ ਗਰੀਨ ਬੈਕ ਡਾਲਰ ਲਿੰਕਨ ਤੋਂ ਬਾਅਦ ਬੰਦ ਕਰ ਦਿੱਤੇ ਗਏ।
ਇਬਰਾਹੀਮ ਲਿੰਕਨ ਨੇ ਕਿਹਾ ਸੀ, “ਮੇਰੇ ਦੋ ਵੱਡੇ ਦੁਸ਼ਮਨ ਹਨ। ਇਕ ਦੱਖਣੀ ਆਰਮੀ ਜੋ ਮੇਰੇ ਸਾਹਮਣੇ ਹੈ ਦੂਜੇ ਬੈਂਕਾਂ ਦੇ ਮਾਲਕ ਜੋ ਮੇਰੇ ਪਛਵਾੜੇ ਹਨ। ਇਨ੍ਹਾਂ ਦੋਹਾਂ ਵਿੱਚੋਂ ਮੇਰੇ ਪਿਛਲੇ ਪਾਸੇ ਵਾਲੇ ਜ਼ਿਆਦਾ ਖਤਰਨਾਕ ਹਨ।
ਲਿੰਕਨ ਦੀ ਮੌਤ ਮਗਰੋਂ 1878 ਵਿਚ ਪ੍ਰੈਜ਼ੀਡੈਂਟ ਐਡਰਿਊ ਜਾਨਸਨ (Andrew Johnson) ਦੇ ਕਾਲ ਦੌਰਾਨ ਰੌਥਸਚਾਈਲਡ ਬੈਂਕ ਨੇ ਕਰੰਸੀ ਛਾਪਣ ਦੇ ਅਧਿਕਾਰ ਮੁੜ ਪ੍ਰਾਪਤ ਕਰ ਲਏ ਜਿਸ ਦੀ ਉਸ ਤੋਂ ਬਾਅਦ ਬਣੇ ਪ੍ਰੈਜ਼ੀਡੈਂਟ ਜੇਮਜ਼ ਗਾਰਫੀਲਡ James Garfield ਤੇ ਪ੍ਰੈਜ਼ੀਡੈਂਟ ਵਿਲੀਅਮ ਮੈਕਿਨਲੇ William McKinley ਨੇ ਵਿਰੋਧਤਾ ਕੀਤੀ। ਦੋਵੇਂ ਗੋਲੀਆਂ ਦਾ ਸ਼ਿਕਾਰ ਹੋਏ। ਪਰ ਕੁਝ ਇਤਿਹਾਸਕਾਰ ਉਨ੍ਹਾਂ ਦੋਹਾਂ ਦੀ ਮੌਤ ਨੂੰ ਮਾਰਨਵਾਲੇ ਦੇ ਜਾਤੀ ਹਿੱਤਾਂ ਨਾਲ ਜੋੜਦੇ ਹਨ ਤੇ ਕੁਝ ਉਨ੍ਹਾਂ ਦੀ ਬੈਂਕਾਂ ਪ੍ਰਤੀ ਵਿਰੋਧਤਾ ਨਾਲ।
ਇਸ ਸਾਰੇ ਇਤਿਹਾਸ ਵਿੱਚ ਜਿਹੜਾ ਮੋੜਵਾਂ ਚੱਕਰ ਆਇਆ ਉਹ ਵੁਡਰੋ ਵਿਲਸਨ Woodrow Wilson ਦੇ ਪ੍ਹਧਾਨ ਬਨਣ ਮਗਰੋਂ 1913 ਵਿੱਚ ਵਾਪਰਿਆ। ਯੂਰਪ ਦੇ ਪ੍ਰਾਈਵੇਟ ਬੈਂਕਾਂ ਦੇ ਮਾਲਕ ਖਾਸ ਕਰ ਇੰਗਲੈਂਡ ਦੇ ਰੌਥਸਚਾਈਲਡ ਤੇ ਜਰਮਨੀ ਦੇ ਵਾਰਬਰਗਜ਼ ਆਪਣੇ ਅਮਰੀਕਾ ਵਿਚਲੇ ਸਾਥੀਆਂ ਨਾਲ ਜੋਰਜੀਆ ਦੇ ਇਕ ਟਾਪੂ ਤੇ ਗੁਪਤ ਤੌਰ ਤੇ ਇਕੱਠੇ ਹੋਏ ਤੇ ਅਮਰੀਕਾ ਵਿੱਚ ਤੀਜਾ ਯੂ.ਐਸ ਬੈਂਕ ਖੋਲਣ ਦੀ ਸਕੀਮ ਬਣਾਈ ਜਿਸ ਦਾ ਨਾਂ ਉਸ ਨੂੰ ਸਰਕਾਰੀ ਰੰਗਤ ਦੇਣ ਵਾਸਤੇ ਯੂ.ਐਸ. ਫੈਡਰਲ ਰਿਜ਼ਰਵ ਰਖਿਆ ਤੇ ਵੁਡਰੋ ਵਿਲਸਨ ਨੂੰ ਇਸ ਦੀ ਮਨਜੂਰੀ ਲਈ ਮਜਬੂਰ ਕੀਤਾ। ਇਸ ਪ੍ਰਾਈਵੇਟ ਬੈਂਕ ਨੇ ਵੀ ਬੈਂਕ ਆਫ ਇੰਗਲੈਂਡ ਤੇ ਯੂ.ਐਸ. ਬੈਂਕ, ਪਹਿਲੇ ਯੂ.ਐਸ. ਬੈਕ ਦੂਜੇ ਵਾਂਗ ਡਾਲਰ ਛਾਪ ਕੇ ਲੋਕਾਂ ਤੇ ਸਰਕਾਰ ਨੂੰ ਵਿਆਜ ਤੇ ਦੇਣੇ ਸਨ।
ਵੁਡਰੋ ਵਿਲਸਨ ਮਨ ਗਿਆ ਫੈਡਰਲ ਰਿਜ਼ਰਵ 1913 ਵਿੱਚ ਹੋਂਦ ਵਿੱਚ ਆ ਗਿਆ। ਕਰੰਸੀ ਨੋਟ ਛਾਪਣ ਦਾ ਕੰਮ ਹੁਣ ਇਸੇ ਬੈਂਕ ਨੂੰ ਮਿਲ ਗਿਆ ਪਰ ਜੰਗ ਦੌਰਾਨ ਵਿਲਸਨ ਨੂੰ ਇਸ ਬੈਂਕ ਦਾ ਕੋੜਾ ਤਜਰਬਾ ਹੋਇਆ। ਜੰਗ ਖਤਮ ਤੇ 1919 ਵਿੱਚ ਵੁਡਰੋ ਵਿਲਸਨ ਨੂੰ ਇਹ ਕਹਿਣਾ ਪਿਆ:
“ਮੈਂ ਬਹੁਤ ਨਾ ਖੁਸ਼ ਇਨਸਾਨ ਹਾਂ। ਮੈਂ ਨਾ ਚਾਹੁੰਦਿਆਂ ਹੋਇਆਂ ਆਪਣੇ ਦੇਸ਼ ਨੂੰ ਤਬਾਹ ਕੀਤਾ ਹੈ। ਇਕ ਮਹਾਨ ਵੱਡੀ ਸਨਅਤੀ ਕੌਮ ਨੂੰ ਇਕ ਉਧਾਰ ਲੈਣ ਦਾ ਸਿਸਟਮ (ਫੈਡਰਲ ਬੈਂਕਾਂ ਤੋਂ ਕਰੰਸੀ) ਕੰਟਰੋਲ ਕਰ ਰਿਹਾ ਹੈ। ਅਸੀਂ ਆਪਣੀ ਅਜ਼ਾਦ ਮਰਜ਼ੀ ਵਾਲੀ ਸਰਕਾਰ ਨਹੀਂ ਹਾਂ। ਨਾ ਹੀ ਆਪਣੇ ਵਿਚਾਰਾਂ ਤੇ ਬਹੁਗਿਣਤੀ ਵੋਟਾਂ ਦੇ ਸਹਾਰੇ ਸਰਕਾਰ ਚਲਾ ਰਹੇ ਹਾਂ। ਅਸੀਂ ਇਸ ਛੋਟੇ ਜਿਹੇ ਗਰੁਪ ਦੇ ਬੰਦਿਆਂ ਦੀ ਰਾਏ ਤੇ ਦਬਾਅ ਥੱਲੇ ਕੰਮ ਕਰਦੇ ਹਾਂ।
ਜਰਮਨੀ ਵਿੱਚ ਵੀ ਇਸੇ ਤਰ੍ਹਾਂ ਦਾ ਪ੍ਰਾਈਵੇਟ ਬੈਂਕ ਨੋਟ ਛਾਪ ਰਿਹਾ ਸੀ ਤੇ ਸਰਕਾਰ ਇਸ ਦੀ ਕਰਜ਼ਾਈ ਸੀ। ਨੋਟਾਂ ਦਾ ਵਿਆਜ ਸਰਕਾਰ ਤੇ ਵੱਡਾ ਭਾਰ ਸੀ। ਜਰਮਨੀ ਵਿੱਚ ਜਦੋਂ ਨੈਸ਼ਨਲ ਸੋਸ਼ਲਿਸਟ ਪਾਵਰ ਵਿੱਚ ਆਏ ਉਨ੍ਹਾਂ ਨੇ ਇਹ ਬੈਂਕ ਨੈਸਨੇਲਾਈਜ਼ ਕਰ ਲਿਆ ਤੇ ਨੋਟ ਆਪ ਛਾਪਣੇ ਸ਼ੁਰੂ ਕਰ ਦਿਤੇ ਜਿਸ ਨਾਲ ਜਰਮਨੀ ਨਾ ਸਿਰਫ ਕਰਜ਼ਾ ਮੁਕਤ ਹੋ ਗਿਆ ਬਲਕਿ ਯੂਰੋਪ ਦੀ ਇਕ ਵੱਡੀ ਆਰਥਕ ਤੇ ਸਨਅਤੀ ਤਾਕਤ ਬਣ ਗਿਆ।
ਜਰਮਨੀ ਦੇ ਸਿੱਕੇ ਦੇ ਮੁਕਾਬਲੇ ਇੰਗਲੈਂਡ ਦੇ ਪਾਉਂਡ ਦੀ ਕੀਮਤ ਡਿੱਗਣ ਲੱਗ ਪਈ। ਚਰਚਲ ਨੇ ਜਰਮਨੀ ਨੂੰ ਤਬਾਹ ਕਰਨ ਵਾਸਤੇ ਜੰਗ ਦਾ ਮਹੌਲ ਬਨਾਉਣਾ ਸ਼ੁਰੂ ਕਰ ਦਿੱਤਾ ਤੇ ਇਹ ਕਿਹਾ ਕਰਦਾ ਸੀ ਮੈਂ ਜਰਮਨੀ ਨੂੰ ਜੰਗ ਲਾਉਣ ਲਈ ਮਜਬੂਰ ਕਰ ਦਿਆਂਗਾ। ਦੂਜੀ ਸੰਸਾਰ ਜੰਗ ਨੇ ਇੰਗਲੈਂਡ ਨੂੰ ਆਰਥਕ ਤੌਰ ਤੇ ਤਬਾਹ ਕਰ ਦਿੱਤਾ। ਜੰਗ ਦੇ ਦੌਰਾਨ ਵੀ ਚਰਚਲ ਨੂੰ ਪੈਸਿਆਂ ਵਾਸਤੇ ਬੈਂਕ ਆਫ ਇੰਗਲੈਂਡ ਦੇ ਤਰਲੇ ਕਢਣੇ ਪੈਂਦੇ ਸਨ। ਅਖੀਰ ਜੰਗ ਖਤਮ ਹੋਣ ਤੋਂ ਪਿਛੋਂ ਤੇ ਚਰਚਲ ਤੇ ਬਾਅਦ ਬਣੇ ਪ੍ਰਧਾਨ ਮੰਤਰੀ ਐਟਲੀ ਨੇ ਬੈਂਕ ਆਫ ਇੰਗਲੈਂਡ ਨੂੰ 1946 ਵਿੱਚ ਨੈਸ਼ਨਲਾਈਜ਼ ਕਰ ਲਿਆ।
ਹੁਣ ਸ਼ਾਮਤ ਆਈ ਪ੍ਰੈਜ਼ੀਡੈਂਟ ਜਾਨ ਐਫ ਕੈਨੇਡੀ ਦੀ। ਕੈਨੇਡੀ ਜਾਣਦਾ ਸੀ ਕਿ ਅੰਡਰਿਉ ਜੈਕਸਨ ਨੂੰ ਪਹਿਲੇ ਬੈਂਕ ਦੀ ਵਿਰੋਧਤਾ ਲਈ ਕਿਵੇਂ, ਕਿੰਨੀ, ਜੋਖਮ ਭਰੀ ਮਿਹਨਤ ਕਰਨੀ ਪਈ ਸੀ। ਉਹਨੂੰ ਉਸ ਤੋਂ ਬਾਅਦ ਹੋਏ ਪ੍ਰੈਜ਼ੀਡੈਂਟਸ ਤੇ ਕਿਵੇਂ ਹਮਲੇ ਹੋਏ ਦਾ ਪਤਾ ਸੀ। ਫਿਰ ਵੀ ਅਮਰੀਕਾ ਦੀ ਆਰਥਕਤਾ ਨੂੰ ਜਰਮਨੀ ਤੇ ਇੰਗਲੈਂਡ ਦੇ ਬੈਂਕਾਂ ਨੂੰ ਨੈਸ਼ਨੇਲਾਈਜ਼ ਕਰਕੇ ਕਿੰਨੀ ਲਾਭਦਾਇਕ ਸਥਿਰਤਾ ਮਿਲੀ ਸੀ, ਦੇ ਮੱਦੇਨਜ਼ਰ ਕੈਨੇਡੀ ਨੇ ਫੈਡਰਲ ਰੀਜ਼ਰਵ ਨੂੰ ਨੈਸ਼ਨੇਲਾਈਜ਼ ਕਰਨ ਦੀ ਬਜਾਏ, ਆਪਣੇ ਪ੍ਰਧਾਨਗੀ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੁਕਮ ਨੰ: 11110 ਜਾਰੀ ਕਰਕੇ ਯੂ.ਐਸ.ਏ ਖਜ਼ਾਨਾ ਸਾਸ਼ਕਾਂ ਨੂੰ ਸਰਕਾਰੀ ਕਰੰਸੀ ਛਾਪਣ ਦੇ ਹੁਕਮ ਦੇ ਦਿੱਤੇ। ਜਿੰਨ੍ਹਾਂ ਨੂੰ ਯੁਨਾਈਟਡ ਸਟੇਟਸ ਨੋਟਸ ਦਾ ਨਾਂ ਦਿੱਤਾ ਗਿਆ। ਦੱਸਿਆ ਜਾਂਦਾ ਹੈ ਕਿ ਕੋਈ ਅੱਧਾ ਅਰਬ ਸਰਕਾਰੀ ਡਾਲਰ ਛਪ ਕੇ ਮਾਰਕੀਟ ਚ ਆ ਗਏ। ਸਰਕਾਰ ਦੀ ਫੈਡਰਲ ਬੈਂਕ ਤੇ ਨਿਰਭਰਤਾ ਖਤਮ ਹੁੰਦੀ ਦਿੱਸੀ। ਨਵੀਂ ਕਰੰਸੀ ਨੂੰ ਸਰਕਾਰ ਪਾਸ ਪਈ ਚਾਂਦੀ ਦੀ ਸਪੋਰਟ ਦਿੱਤੀ ਗਈ ਸੀ।
ਨਵੀਂ ਸਰਕਾਰੀ ਕਰੰਸੀ ਦੀ ਮਕਬੂਲੀਅਤ ਵਧਦੀ ਦੇਖ ਜਾਨ ਐਫ ਕੈਨੇਡੀ ਦਾ ਕਤਲ ਕਰਵਾ ਦਿੱਤਾ ਗਿਆ ਤੇ ਕਤਲ ਹੋਣ ਦੇ ਅਗਲੇ ਦਿਨ ਹੀ ਮੀਤ ਪ੍ਰਧਾਨ ਜੌਨਸਨ ਨੇ ਪ੍ਰਧਾਨਗੀ ਦੀ ਕੁਰਸੀ ਸੰਭਾਲਦਿਆਂ ਸਰਕਾਰੀ ਨੋਟ ਬੰਦ ਕਰ ਦਿੱਤੇ ਤੇ ਜਿਹੜੇ ਨੋਟ ਮਾਰਕਿਟ ਵਿੱਚ ਸਨ ਉਹ ਬਦਲ ਦਿਤੇ ਗਏ। ਸਿਟੇ ਵਜੋਂ ਇਨ੍ਹਾਂ ਬੈਂਕ ਮਾਲਕਾਂ ਦੀ ਤਾਕਤ ਏਨੀ ਵੱਧ ਗਈ ਕਿ ਉਹ ਸਰਕਾਰਾਂ ਡੇਗਣ ਤੇ ਬਨਾਉਣ ਦੇ ਕਾਬਲ ਹੋ ਗਏ।
(ਚਲਦਾ)
Check Also
68ਵੀਂ ਵਿਸ਼ਵ ਸਿੱਖ ਵਿੱਦਿਅਕ ਕਾਨਫ਼ਰੰਸ ‘ਤੇ ਵਿਸ਼ੇਸ਼
ਸਿੱਖ ਸਮਾਜ ਦੀ ਸਿੱਖਿਆ ਚੇਤਨਾ ਤੇ ਸਿੱਖ ਵਿੱਦਿਅਕ ਕਾਨਫ਼ਰੰਸ ਤਲਵਿੰਦਰ ਸਿੰਘ ਬੁੱਟਰ ਮਹਾਰਾਜਾ ਰਣਜੀਤ ਸਿੰਘ …