-5.8 C
Toronto
Thursday, January 22, 2026
spot_img
Homeਹਫ਼ਤਾਵਾਰੀ ਫੇਰੀਪੰਜਾਬ 'ਚ ਸਿਰਫ ਦੋ ਵਿਧਾਨ ਸਭਾ ਸੀਟਾਂ ਫਗਵਾੜਾ ਤੇ ਜਲਾਲਾਬਾਦ ਦੀਆਂ ਹੋਣਗੀਆਂ...

ਪੰਜਾਬ ‘ਚ ਸਿਰਫ ਦੋ ਵਿਧਾਨ ਸਭਾ ਸੀਟਾਂ ਫਗਵਾੜਾ ਤੇ ਜਲਾਲਾਬਾਦ ਦੀਆਂ ਹੋਣਗੀਆਂ ਉਪ ਚੋਣਾਂ

ਸਤੰਬਰ ਵਿਚ ਚੋਣ ਕਮਿਸ਼ਨ ਕਰਵਾਏਗਾ ਚੋਣ
ਜਲੰਧਰ : ਪੰਜਾਬ ਵਿਚ ਸਿਰਫ ਦੋ ਵਿਧਾਨ ਸਭਾ ਸੀਟਾਂ ਫਗਵਾੜਾ ਅਤੇ ਜਲਾਲਾਬਾਦ ਦੀ ਹੀ ਉਪ ਚੋਣ ਹੋਣ ਦਾ ਰਾਹ ਸਾਫ ਹੋ ਗਿਆ ਹੈ। ਜਾਣਕਾਰੀ ਅਨੁਸਾਰ ਕੇਂਦਰੀ ਚੋਣ ਕਮਿਸ਼ਨ ਇਨ੍ਹਾਂ ਦੋ ਸੀਟਾਂ ‘ਤੇ ਸਤੰਬਰ ਮਹੀਨੇ ਵਿਚ ਉਪ ਚੋਣ ਕਰਵਾ ਸਕਦਾ ਹੈ। ਫਗਵਾੜਾ ਵਿਧਾਨ ਸਭਾ ਸੀਟ ਇਸ ਲਈ ਖਾਲੀ ਹੋ ਗਈ ਕਿਉਂਕਿ ਸੋਮ ਪ੍ਰਕਾਸ਼ ਹੁਸ਼ਿਆਰਪੁਰ ਲੋਕ ਸਭਾ ਸੀਟ ਤੋਂ ਚੁਣੇ ਗਏ, ਜਦੋਂ ਕਿ ਜਲਾਲਾਬਾਦ ਸੀਟ ਨੂੰ ਇਸ ਲਈ ਖਾਲੀ ਐਲਾਨ ਕੀਤਾ ਗਿਆ, ਕਿਉਂਕਿ ਸੁਖਬੀਰ ਸਿੰਘ ਬਾਦਲ ਫਿਰੋਜ਼ਪੁਰ ਸੀਟ ਤੋਂ ਸੰਸਦ ਮੈਂਬਰ ਚੁਣੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਇਨ੍ਹਾਂ ਦੋਵਾਂ ਦੇ ਹੀ ਅਸਤੀਫਿਆਂ ਨੂੰ ਮਨਜੂਰੀ ਲਈ ਕੇਂਦਰੀ ਚੋਣ ਕਮਿਸ਼ਨ ਕੋਲ ਭੇਜ ਦਿੱਤਾ ਹੈ, ਜਦਕਿ ਲੋਕ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੇ ਦੋ ਹੋਰ ਵਿਧਾਇਕਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਵਿਚ ਸ਼ਾਮਲ ਕਰ ਲਿਆ ਸੀ, ਪਰ ਉਨ੍ਹਾਂ ਦੇ ਬਾਵਜੂਦ ਇਨ੍ਹਾਂ ਦੋਵਾਂ ‘ਆਪ’ ਵਿਧਾਇਕਾਂ ਦੇ ਅਸਤੀਫਿਆਂ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ। ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਚ ਐਸ ਫੂਲਕਾ ਅਤੇ ਸੁਖਪਾਲ ਖਹਿਰਾ ਦੇ ਅਸਤੀਫੇ ਵੀ ਮਨਜੂਰ ਨਹੀਂ ਕੀਤੇ ਗਏ। ਅਜਿਹੀ ਸਥਿਤੀ ਵਿਚ ਫਿਲਹਾਲ ਸਿਰਫ ਦੋ ਵਿਧਾਨ ਸਭਾ ਦੀਆਂ ਹੀ ਉਪ ਚੋਣਾਂ ਦਾ ਰਸਤਾ ਸਾਫ ਹੋਇਆ ਹੈ।

RELATED ARTICLES
POPULAR POSTS