ਟੋਰਾਂਟੋ/ ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਟੋਰਾਂਟੋ ਟੀਮ ਨੇ ਬੀਤੇ ਦਿਨੀਂ 24 ਅਪ੍ਰੈਲ, ਐਤਵਾਰ ਨੂੰ ਟੋਰਾਂਟੋ ਨਗਰ ਕੀਰਤਨ ਵਿਚ ਸ਼ਮੂਲੀਅਤ ਕੀਤੀ ਅਤੇ ਆਮ ਆਦਮੀ ਪਾਰਟੀ ਦਾ ਸੰਦੇਸ਼ ਦਿੱਤਾ। ਨਾਲ ਹੀ ਲੋਕਾਂ ਕੋਲੋਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਸਮਰਥਨ ਮੰਗਿਆ ਗਿਆ ਅਤੇ ਲੋਕਾਂ ਨਾਲ ਗੱਲਬਾਤ ਕੀਤੀ ਗਈ। ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਸੰਦੇਸ਼ ਵੀ ਦਿੱਤਾ ਗਿਆ। ਵਾਲੰਟੀਅਰਾਂ ਨੂੰ ਨਗਰ ਕੀਰਤਨ ਵਿਚ ਲੈ ਕੇ ਜਾਣ ਲਈ ਬੱਸਾਂ ਅਤੇ ਵੈਨ ਦਾ ਪ੍ਰਬੰਧ ਕੀਤਾ ਗਿਆ।
‘ਆਪ’ ਟੋਰਾਂਟੋ ਵਾਲੰਟੀਅਰਾਂ ਨੇ ਆਪ ਸ਼ਰਟਸ ਅਤੇ ਕੇਸਰੀ ਰੰਗ ਦੀ ਦਸਤਾਰ ਬੰਨ੍ਹੀ ਹੋਈ ਸੀ। ਉਨ੍ਹਾਂ ਨੇ ਪਰੇਡ ‘ਚ ਸ਼ਾਮਲ ਸੰਗਤ ਨੂੰ ਸੁੱਕੇ ਮੇਵੇ ਵੀ ਵੰਡੇ, ਜੋ ਕਿ ਚੈਨ ਸਿੰਘ ਵਲੋਂ ਸੇਵਾ ਵਿਚ ਦਿੱਤੇ ਗਏ ਸਨ। ਉਧਰ, ‘ਆਪ’ ਸਟਿੱਕਰਾਂ ਦੇ ਨਾਲ ਕੋਲਡ ਡ੍ਰਿੰਕਸ ਅਤੇ ਜੂਸ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਟੀਮ ਨੇ ‘ਆਪ’ ਦੇ ਲੋਗੋ ਵਾਲੇ ਬਿਜ਼ਨਸ ਕਾਰਡ ਵੀ ਵੰਡੇ, ਜਿਨ੍ਹਾਂ ਨੂੰ ਅਵਤਾਰ ਸਿੰਘ ਵਲੋਂ ਸਪਾਂਸਰ ਕੀਤਾ ਗਿਆ ਸੀ। ਇਸ ਮੌਕੇ ‘ਤੇ ਸੈਂਕੜੇ ਰਜਿਸਟ੍ਰੇਸ਼ਨ ਫ਼ਾਰਮ ਵੀ ਭਰੇ ਅਤੇ ਪੂਰੇ ਪੰਜਾਬੀ ਭਾਈਚਾਰੇ ਵਿਚ ‘ਆਪ’ ਨੂੰ ਲੈ ਕੇ ਕਾਫ਼ੀ ਉਤਸ਼ਾਹ ਦਿਖਾਈ ਦਿੱਤਾ। ‘ਆਪ’ ਟੋਰਾਂਟੋ ਟੀਮ ਪੰਜਾਬ ਚੋਣਾਂ ਲਈ ਮਿਸਡ ਕਾਲ ਮੈਂਬਰਸ਼ਿਪ ਡਰਾਈਵ ਵੀ ਚਲਾ ਰਹੀ ਹੈ ਅਤੇ 647 3344 ਜਾਂ 4227 ‘ਤੇ ਮਿਸ ਕਾਲ ਦੇ ਕੇ ਇਸ ਮੁਹਿੰਮ ਨਾਲ ਜੁੜਿਆ ਜਾ ਸਕਦਾ ਹੈ। ਹੁਣ ‘ਆਪ’ ਟੀਮ ਇਕ ਮਈ ਨੂੰ ਮਾਲਟਨ ਨਗਰ ਕੀਰਤਨ ਲਈ ਤਿਆਰੀਆਂ ਵਿਚ ਰੁੱਝੀ ਹੋਈ ਹੈ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …