ਮੋਦੀ ਨੇ ਭਾਰਤ ਵਿਚ ਤਕਨਾਲੋਜੀ ਨੂੰ ਯਕੀਨੀ ਬਣਾਉਣ ਦਾ ਕੀਤਾ ਦਾਅਵਾ
ਦੁਬਈ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਈਬਰ ਸਪੇਸ ਦੀ ਦੁਰਵਰਤੋਂ ਖ਼ਿਲਾਫ਼ ਚਿਤਾਵਨੀ ਦਿੰਦਿਆਂ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਉਹ ਗਰਮਖ਼ਿਆਲੀਆਂ ਦਾ ਸਰੋਤ ਨਾ ਬਣਨ। ਉਨ੍ਹਾਂ ਕਿਹਾ ਕਿ ਤਕਨਾਲੋਜੀ ਨੂੰ ਵਿਕਾਸ ਦੇ ਸੰਦ ਵਜੋਂ ਵਰਤਿਆ ਜਾਣਾ ਚਾਹੀਦਾ ਹੈ ਨਾ ਕਿ ਤਬਾਹੀ ਵਜੋਂ ਉਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਆਲਮੀ ਸਰਕਾਰਾਂ ਦੇ ਸੰਮੇਲਨ ਦੇ ਉਦਘਾਟਨੀ ਭਾਸ਼ਨ ਦੌਰਾਨ ਮੋਦੀ ਵੱਲੋਂ ਇਹ ਟਿੱਪਣੀ ਉਸ ਸਮੇਂ ਕੀਤੀ ਗਈ ਹੈ ਜਦੋਂ ਆਲਮੀ ਭਾਈਚਾਰਾ ਦਹਿਸ਼ਤਗਰਦਾਂ ਅਤੇ ਹੈਕਰਾਂ ਵੱਲੋਂ ਸਾਈਬਰ ਸਪੇਸ ਦੀ ਦੁਰਵਰਤੋਂ ਦਾ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਵਿਚ ਲੱਗਿਆ ਹੋਇਆ ਹੈ। ਆਪਣੇ ਭਾਸ਼ਨ ਦੌਰਾਨ ਮੋਦੀ ਨੇ ਤਕਨਾਲੋਜੀ ਨੂੰ ਪ੍ਰਬੰਧ ਨਾਲ ਜੋੜਨ ਦੀ ਮਹੱਤਤਾ ਜਤਾਈ ਤਾਂ ਜੋ ਸਾਰਿਆਂ ਦਾ ਇਕਸਾਰ ਵਿਕਾਸ ਹੋਵੇ ਅਤੇ ਲੋਕ ਖੁਸ਼ਹਾਲ ਬਣ ਸਕਣ। ਉਨ੍ਹਾਂ ਦੱਸਿਆ ਕਿ ਭਾਰਤ ਦੇ ਵਿਕਾਸ ਵਿਚ ਤਕਨਾਲੋਜੀ ਦੀ ਭੂਮਿਕਾ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਜਦੋਂ 5ਈ, ਸ਼ਾਸਨ ਪ੍ਰਬੰਧ, ਅਸਰਦਾਰ, ਕਾਰਜਕੁਸ਼ਲ, ਸੁਖਾਲਾ, ਸਸ਼ਕਤ ਅਤੇ ਇਕਸਾਰਤਾ ਤੇ 6ਆਰ ਘਟਾਉਣਾ, ਮੁੜ ਵਰਤੋਂ, ਰੀਸਾਈਕਲ, ਰਿਕਵਰ, ਰੀਡਿਜ਼ਾਈਨ, ਰੀਮੈਨੂੰਫੈਕਚਰ ਦਾ ਹਵਾਲਾ ਦਿੱਤਾ ਤਾਂ ਆਗੂਆਂ ਨੇ ਮੋਦੀ ਨੂੰ ਸਲਾਹਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦੇ ਬਾਵਜੂਦ ਗਰੀਬੀ ਅਤੇ ਕੁਪੋਸ਼ਣ ਦਾ ਖ਼ਾਤਮਾ ਨਹੀਂ ਹੋ ਸਕਿਆ। ਆਲਮੀ ਸਰਕਾਰਾਂ ਬਾਰੇ ਛੇਵੇਂ ਸੰਮੇਲਨ ਵਿਚ ਭਾਰਤ ਨੇ ‘ਮਹਿਮਾਨ ਮੁਲਕ’ ਵਜੋਂ ਸ਼ਿਰਕਤ ਕੀਤੀ, ਜਿਸ ਵਿਚ 140 ਮੁਲਕਾਂ ਦੇ 4 ਹਜ਼ਾਰ ਤੋਂ ਵਧ ਆਗੂਆਂ ਨੇ ਹਿੱਸਾ ਲਿਆ। ਦੁਬਈ ਸਰਕਾਰ ਵੱਲੋਂ ਤਕਨਾਲੋਜੀ ਦੀ ਵਰਤੋਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਨਾਲ ਮਾਰੂਥਲ ਦੀ ਨੁਹਾਰ ਬਦਲ ਦਿੱਤੀ ਗਈ ਹੈ। ਇਕੱਠ ਨੂੰ ਸੰਬੋਧਨ ਦੌਰਾਨ ਮੋਦੀ ਨੇ ਕਿਹਾ, ”ਜੇਕਰ ਤੁਸੀਂ ਭਾਰਤ ਵਿਚ ਕੈਬ ਦਾ ਸਫ਼ਰ ਕਰਦੇ ਹੋ ਤਾਂ ਤੁਹਾਨੂੰ 10 ਰੁਪਏ ਪ੍ਰਤੀ ਕਿਲੋਮੀਟਰ ਅਦਾ ਕਰਨੇ ਪੈਂਦੇ ਹਨ ਪਰ ਮੰਗਲ ‘ਤੇ ਭਾਰਤ ਦੀ ਪਹੁੰਚ ਤਹਿਤ ਲਾਗਤ ਸਿਰਫ਼ 7 ਰੁਪਏ ਪ੍ਰਤੀ ਕਿਲੋਮੀਟਰ ਆਈ ਹੈ।”
ਅਬੂ ਧਾਬੀ ਵਿਚ ਪਹਿਲੇ ਹਿੰਦੂ ਮੰਦਰ ਦਾ ਮੋਦੀ ਨੇ ਰੱਖਿਆ ਨੀਂਹ ਪੱਥਰ
ਦੁਬਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਅਬੂ ਧਾਬੀ ਵਿਚ ਪਹਿਲੇ ਹਿੰਦੂ ਮੰਦਰ ਦੀ ਉਸਾਰੀ ਦੇ ਪ੍ਰਾਜੈਕਟ ਦਾ ਵੀਡਿਓ ਕਾਨਫਰੰਸਿੰਗ ਰਾਹੀਂ ਉਦਘਾਟਨ ਕੀਤਾ। ਮੋਦੀ ਨੇ ਕਿਹਾ ਕਿ ਸਵਾਮੀਨਰਾਇਣ ਮੰਦਰ ਮਨੁੱਖਤਾ ਅਤੇ ਸਦਭਾਵਨਾ ਦਾ ਅਸਥਾਨ ਹੋਵੇਗਾ ਜੋ ਭਾਰਤ ਦੀ ਪਛਾਣ ਬਣੇਗਾ। ਉਨ੍ਹਾਂ ਮੰਦਰ ਦੇ ਮਾਡਲ ਤੋਂ ਵੀ ਪਰਦਾ ਹਟਾਇਆ ਅਤੇ ਜ਼ਮੀਨ ਦੇਣ ਲਈ ਅਬੂ ਧਾਬੀ ਦੇ ਯੁਵਰਾਜ ਦੀ ਸ਼ਲਾਘਾ ਕੀਤੀ।
Check Also
ਡੋਨਾਲਡ ਟਰੰਪ ਦੀਆਂ ਰੈਲੀਆਂ ਤੋਂ ਲੋਕ ਕੰਨੀ ਕਤਰਾਉਣ ਲੱਗੇ : ਹੈਰਿਸ
ਕਮਲਾ ਹੈਰਿਸ ਨੇ ਟਰੰਪ ਦੀ ਜੰਮ ਕੇ ਕੀਤੀ ਆਲੋਚਨਾ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਰਾਸ਼ਟਰਪਤੀ …