Breaking News
Home / ਰੈਗੂਲਰ ਕਾਲਮ / ਬੱਚਿਆਂ ਦਾ ਬਰਥ ਸਰਟੀਫੀਕੇਟ ਅਤੇ ਆਰ ਈ ਐਸ ਪੀ

ਬੱਚਿਆਂ ਦਾ ਬਰਥ ਸਰਟੀਫੀਕੇਟ ਅਤੇ ਆਰ ਈ ਐਸ ਪੀ

ਚਰਨ ਸਿੰਘ ਰਾਏ416-400-9997
ਬਰਥ ਸਰਟੀਫੀਕੇਟ ਇਕ ਬਹੁਤ ਹੀ ਮਹੱਤਵਪੂਰਨ ਦਸਤਾਵੇਜ ਹੈ ਜਿਸ ਤੋਂ ਹਰ ਵਿਅਕਤੀ ਦੀ ਸਨਾਖਤ ਹੁੰਦੀ ਹੈ ਕਿ ਉਹ ਕੌਣ ਹੈ। ਹੋਰ ਡਾਕੂਮੈਂਟ ਅਪਲਾਈ ਕਰਨ ਵਾਸਤੇ ਵੀ ਇਸਦੀ ਲੋਣ ਪੈਂਦੀ ਹੈ ਜਿਵੇਂ ਬੱਚੇ ਦੇ ਸਕੂਲ ਦਾਖਲੇ ਵਾਸਤੇ ਅਤੇ ਆਰ ਈ ਐਸ ਪੀ ਦਾ ਖਾਤਾ ਖੋਲਣ ਅਤੇ ਗਰਾਂਟ ਲੈਣ ਸਮੇਂ ਵੀ ਇਹੀ ਡਾਕੂਮੈਂਟ ਦੀ ਜਰੂਰਤ ਪੈਂਦੀ ਹੈ। ਪਾਸਪੋਰਟ ਬਨਾਉਣ ਵਾਸਤੇ, ਸੋਸਲ ਇੰਸੋਰੈਂਸ ਲੈਣ ਸਮੇਂ ਅਤੇ ਡਰਾਈਵਰ ਲਾਈਸੈਂਸ ਲੈਣ ਸਮੇਂ ਵੀ ਇਹੀ ਦਸਤਾਵੇਜ ਦੀ ਜਰੂਰਤ ਪੈਂਦੀ ਹੈ।
ਬੱਚੇ ਦੇ ਜਨਮ ਤੋਂ ਤੁਰੰਤ ਬਾਅਦ ਬੱਚੇ ਦਾ ਜਨਮ ਰਜਿਸਟਰ ਕਰਵਾਉਣ ਵਾਸਤੇ ਰਜਿਸਟਰਾਰ ਜਨਰਲ ਨੂੰ ਅਪਲਾਈ ਕਰਨਾ ਪੈਂਦਾ ਹੈ। ਇਸਦੇ ਵੀ ਦੋ ਭਾਗ ਹੁੰਦੇ ਹਨ। ਪਹਿਲੇ ਭਾਗ ਵਿਚ ਹਸਪਤਾਲ ਦੁਆਰਾ ਬੱਚੇ ਦੇ ਜਨਮ ਬਾਰੇ ਸੂਚਨਾ ਭੇਜੀ ਜਾਂਦੀ ਹੈ ਅਤੇ ਦੂਜੇ ਭਾਗ ਵਿਚ ਸਾਡੇ ਵੱਲੋਂ ਅਪਲਾਈ ਕੀਤਾ ਜਾਂਦਾ ਹੈ। ਜੇ ਦੋਨੋਂ ਪਾਸਿਆਂ ਤੋਂ ਭੇਜੀ ਸੂਚਨਾ ਆਪਸ ਵਿਚ ਮਿਲ ਜਾਂਦੀ ਹੈ ਤਾਂ ਰਜਿਸਟਰਾਰ ਜਨਰਲ ਵਲੋਂ ਇਹ ਸਰਟੀਫੀਕੇਟ ਤਰੁੰਤ ਜਾਰੀ ਕਰ ਦਿਤਾ ਜਾਂਦਾ ਹੈ। ਇਹ ਰਜਿਸਟਰੇਸਨ 6 ਤੋਂ 8 ਹਫਤਿਆਂ ਵਿਚ ਹੋ ਜਾਂਦੀ ਹੈ। ਪਰ ਜੇ ਇਸ ਸੂਚਨਾ ਵਿਚ ਫਰਕ ਹੋਵੇ ਤਾਂ ਇਹ ਸਰਟੀਫੀਕੇਟ ਲੇਟ ਹੋ ਜਾਂਦਾ ਹੈ। ਇਹ ਰਜਿਸਟਰੇਸਨ ਹੋਣ ਤੋਂ ਬਾਅਦ ਹੀ ਬੱਚੇ ਦੇ ਬਰਥ ਸਰਟੀਫੀਕੇਟ ਵਾਸਤੇ ਅਪਲਾਈ ਕਰ ਸਕਦੇ ਹਾਂ। ਪਰ ਹੁਣ ਜੇ ਬੱਚੇ ਦੀ ਉਮਰ ਇਕ ਸਾਲ ਤੋਂ ਘੱਟ ਹੈ ਤਾਂ ਚਾਰ ਦਸਤਾਵੇਜ ਇਕੋ ਸਮੇਂ ਇਕ ਐਪਲੀਕੇਸ਼ਨ ਭੇਜ ਕੇ ਪ੍ਰਾਪਤ ਕੀਤੇ ਜਾ ਸਕਦੇ ਹਨ ਜਿਵੇਂ ਬਰਥ ਰਜਿਸਟ੍ਰੇਸਨ,ਬਰਥ ਸਰਟੀਫੀਕੇਟ,ਸੋਸਲ ਇੰਸੋਰੈਂਸ ਨੰਬਰ ਅਤੇ ਕੈਨੇਡਾ ਚਾਈਲਡ ਬੈਨੀਫਿਟ। ਜੇ ਰਜਿਸਟਰੇਸਨ ਜਨਮ ਸਮੇਂ ਤੋਂ ਇਕ ਸਾਲ ਲੇਟ ਹੋ ਜਾਵੇ ਤਾਂ ਕਈ ਹੋਰ ਦਸਤਾਵੇਜ ਵੀ ਨਾਲ ਲਾਉਣੇ ਪੈਂਦੇ ਹਨ। ਜਨਮ ਸਰਟੀਫੀਕੇਟ ਦੋ ਤਰਾਂ ਦਾ ਹੁੰਦਾ ਹੈ ਇਕ ਛੋਟਾ ਫਾਰਮ ਅਤੇ ਦੂਸਰਾ ਲਾਂਗ ਜਾਂ ਵੱਡਾ ਫਾਰਮ। ਛੋਟੇ ਫਾਰਮ ਵਿਚ ਬੱਚੇ ਦਾ ਨਾਮ,ਜਨਮ ਮਿਤੀ ਅਤੇ ਜਨਮ ਸਥਾਨ। ਰਜਿਸਟਰੇਸਨ ਨੰਬਰ ਅਤੇ ਤਰੀਖ ਲਿਖੀ ਹੁੰਦੀ ਹੈ। ਲਾਂਗ ਫਾਰਮ ਵਿਚ ਉਪਰਲੀ ਜਾਣਕਾਰੀ ਤੋਂ ਇਲਾਵਾ ਮਾਪਿਆਂ ਦੇ ਨਾਮ ਅਤੇ ਉਨਾਂ ਦੇ ਜਨਮ ਸਥਾਨ ਬਾਰੇ ਵੀ ਜਾਣਕਾਰੀ ਹੁੰਦੀ ਹੈ। ਭਾਵੇਂ ਛੋਟਾ ਫਾਰਮ ਵੀ ਇਕ ਕਨੂੰਨੀ ਡਾਕੂਮੈਂਟ ਹੈ ਪਰ ਆਮ ਤੌਰ ਤੇ ਸਰਕਾਰੀ ਮਹਿਕਮਿਆਂ ਵਲੋਂ ਲੰਬੇ ਫਾਰਮ ਦੀ ਹੀ ਮੰਗ ਕੀਤੀ ਜਾਂਦੀ ਹੈ।
ਓਨਟਾਰੀਓ ਵਿਚ ਜਨਮ ਮਿਤੀ ਦਾ ਰਿਕਾਰਡ ਰਜਿਸਟਰਾਰ ਜਨਰਲ ਵਲੋਂ 1869 ਤੋਂ ਰੱਖਿਆ ਜਾ ਰਿਹਾ ਹੈ ਅਤੇ ਇਹ 100 ਸਾਲ ਤੱਕ ਰੱਖਿਆ ਜਾਂਦਾ ਹੈ ਅਤੇ ਇਸ ਤੋਂ ਬਾਅਦ ਪੁਰਾਣੇ ਰਿਕਾਰਡ ਵਿਚ ਭੇਜ ਦਿਤਾ ਜਾਂਦਾ ਹੈ। ਪੁਰਾਣਾ ਰਿਕਾਰਡ ਲੈਣ ਵਾਲਿਆਂ ਦੀ ਭੀੜ ਹੋਣ ਕਰਕੇ ਇਸ ਸਬੰਧੀ ਸੰਖੇਪ ਜਿਹੀ ਜਾਣਕਾਰੀ ਹੀ ਦਿਤੀ ਜਾਂਦੀ ਹੈ ਅਤੇ ਤੁਸੀਂ ਪੂਰੀ ਜਾਣਕਾਰੀ ਲੈਣ ਲਈ ਰਿਕਾਰਡ ਲੱਭਣ ਵਾਲਿਆਂ ਦੀ ਸੇਵਾ ਵੀ ਲੈ ਸਕਦੇ ਹੋ।
ਇਹ ਸਰਟੀਫੀਕੇਟ ਬਾਅਦ ਵਿਚ ਲੈਣ ਵਾਸਤੇ ਤੁਸੀਂ ਆਪ ਵੀ ਅਪਲਾਈ ਕਰ ਸਕਦੇ ਹੋ ਜੇ ਤੁਹਾਡੀ ਉਮਰ ਘੱਟੋ-ਘੱਟ 13 ਸਾਲ ਦੀ ਹੈ ਅਤੇ 19 ਸਾਲ ਤੋਂ ਘੱਟ ਦੇ ਬੱਚੇ ਵਾਸਤੇ ਜਾਂ ਸਪੈਸਲ ਨੀਡ ਵਾਲੇ ਬੱਚੇ ਵਾਸਤੇ ਮਾਪੇ ਵੀ ਅਪਲਾਈ ਕਰ ਸਕਦੇ ਹਨ। ਲੀਗਲ ਗਾਰਡੀਅਨ ਵੀ ਇਹ ਸਰਟੀਫੀਕੇਟ ਲੈਣ ਵਾਸਤੇ ਅਪਲਾਈ ਕਰ ਸਲਦੇ ਹਨ।
ਜੇ ਬਰਥ ਸਰਟੀਫੀਕੇਟ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਨਵਾਂ ਸਰਟੀਫੀਕੇਟ ਲੈਣ ਸਮੇਂ ਹਲਫਨਾਮਾਂ ਭਰਨਾ ਪੈਂਦਾ ਹੈ ਤਾਂਕਿ ਪੁਰਾਣਾ ਸਰਟੀਫੀਕੇਟ ਕੈਂਸਲ ਕਰਕੇ ਨਵਾਂ ਫਾਰਮ ਜਾਰੀ ਕੀਤਾ ਜਾਵੇ। ਇਹ ਸਰਵਿਸ ਬਿਲਕੁਲ ਫਰੀ ਹੈ ਅਤੇ ਸਰਕਾਰ ਵਲੋਂ ਨਵਾਂ ਫਾਰਮ ਦੇਣ ਦਾ ਕੋਈ ਪੈਸਾ ਨਹੀਂ ਲਿਆ ਜਾਂਦਾ। ਪੁਲੀਸ ਰਿਪੁਰਟ ਵੀ ਲਿਖਵਾਉਣੀ ਚਾਹੀਦੀ ਹੈ ਤਾਂਕਿ ਗੁਮ ਹੋਏ ਬਰਥ ਸਰਟੀਫੀਕੇਟ ਦਾ ਕੋਈ ਗਲਤ ਫਾਇਦਾ ਨਾ ਉਠਾ ਸਕੇ। ਹਰ ਸਾਲ ਹਜਾਰਾਂ ਹੀ ਜਨਮ ਸਰਟੀਫੀਕੇਟ ਚੋਰੀ ਅਤੇ ਗੁਮ ਹੋ ਜਾਂਦੇ ਹਨ।
ਜੇ ਬਰਥ ਸਰਟੀਫੀਕੇਟ ਵਿਚ ਕੋਈ ਗਲਤੀ ਹੈ ਤਾਂ ਸੋਧ ਵੀ ਕੀਤੀ ਜਾ ਸਕਦੀ ਹੈ ਪਰ ਇਹ ਸਰਵਿਸ ਆਨ ਲਾਈਨ ਨਹੀਂ ਹੈ। ਇਸ ਵਾਸਤੇ ਫਾਰਮ ਭਰ ਕੇ ਭੇਜਣਾ ਪੈਂਦਾ ਹੈ ਅਤੇ ਸਬੂਤ ਦੇ ਤੌਰ ‘ਤੇ ਹਸਪਤਾਲ ਦਾ ਰਿਕਾਰਡ ਜਾਂ ਸਕੂਲ ਜਾਂ ਚਰਚ ਦਾ ਰਿਕਾਰਡ ਵੀ ਨਾਲ ਲਾਉਣਾ ਪੈਂਦਾ ਹੈ।
ਜੇ ਤੁਸੀ 9 ਸਾਲ ਜਾਂ ਵੱਧ ਉਮਰ ਦੇ ਹੋ ਤਾਂ ਬਰਥ ਸਰਟੀਫੀਕੇਟ ਅਪਲਾਈ ਕਰਨ ਸਮੇਂ ਗਰੰਟਰ ਦੀ ਲੋੜ ਪੈਂਦੀ ਹੈ ਜੋ ਤੁਹਾਨੂੰ 2 ਸਾਲ ਤੋਂ ਜਾਣਦਾ ਹੋਵੇ, ਕੈਨੇਡੀਅਨ ਸਿਟੀਜਨ ਹੋਵੇ ਅਤੇ ਕੋਈ ਪ੍ਰੋਫੈਸਨਲ ਹੋਵੇ ਅਤੇ ਗਰੰਟਰ ਪਰਿਵਾਰਕ ਮੈਂਬਰ ਵੀ ਹੋ ਸਕਦਾ ਹੈ ਜੇ ਉਹ ਇਹ ਸ਼ਰਤਾਂ ਪੂਰੀਆਂ ਕਰਦਾ ਹੈ। ਗਰੰਟਰ ਅਰਜੀ ਵਿਚ ਭਰੀ ਸੂਚਨਾ ਦੇ ਸਹੀ ਹੋਣ ਦੀ ਪੁਸਟੀ ਕਰਦਾ ਹੈ। ਜੇ ਤੁਸੀਂ ਕੋਈ ਗਰੰਟਰ ਨਹੀਂ ਲੱਭ ਸਕਦੇ ਤਾਂ ਲੋੜੀਦੇ ਪਰੂਫ ਸਿਧੇ ਹੀ ਰਜਿਸਟਰਾਰ ਜਨਰਲ ਨੂੰ ਵੀ ਭੇਜੇ ਜਾ ਸਕਦੇ ਹਨ ਅਤੇ ਨਾਲ ਹੀ ਦੱਸਣਾ ਪੈਂਦਾ ਹੈ ਕਿ ਤੁਹਾਨੂੰ ਜਨਮ ਸਰਟੀਫੀਕੇਟ ਦੀ ਲੋੜ ਕਿਉਂ ਹੈ ਅਤੇ ਤੁਸੀਂ ਗਰੰਟਰ ਕਿਉਂ ਨਹੀਂ ਦੇ ਸਕਦੇ।
ਜੇ ਤੁਸੀਂ ਕੈਨੇਡੀਅਨ ਬੌਰਨ ਹੋ ਤਾਂ ਕੈਨੇਡੀਅਨ ਪਾਸਪੋਰਟ ਲੈਣ ਵਾਸਤੇ ਬਰਥ ਸਰਟੀਫੀਕੇਟ ਦੀ ਲੋੜ ਪੈਂਦੀ ਹੈ ਪਰ ਬਹੁਤ ਹੀ ਜ਼ਿਆਦਾ ਐਮਰਜੈਂਸੀ ਵਿਚ ਇਸ ਤੋਂ ਛੋਟ ਵੀ ਮਿਲ ਸਕਦੀ ਹੈ। ਜੇ ਬੱਚੇ ਨੂੰ ਬਰਥ ਰਜਿਸਟਰ ਹੋਣ ਤੋਂ ਪਹਿਲਾਂ ਹੀ ਯਾਤਰਾ ਕਰਨੀ ਪੈ ਜਾਵੇ ਤਾਂ ਟੈਂਪਰੇਰੀ ਕਨਫਰਮੇਸਨ ਆਫ ਬਰਥ ਲੈਟਰ ਉਸ ਸਹਿਰ ਤੋਂ ਲੈਣਾ ਪੈਂਦਾ ਹੈ ਜਿਥੇ ਬੱਚੇ ਦਾ ਜਨਮ ਹੋਇਆ ਹੈ। ਪਰ ਇਹ ਯਾਤਰਾ 90 ਦਿਨ ਤੱਕ ਹੀ ਹੋ ਸਕਦੀ ਹੈ। ਦੋਨਾਂ ਵਿਚੋਂ ਇਕ ਮਾਪੇ ਨੂੰ ਨਿਜੀ ਤੌਰ ‘ਤੇ ਪੇਸ ਹੋ ਕੇ ਇਹ ਸਰਟੀਫੀਕੇਟ ਮਿਲਦਾ ਹੈ। ਇਹ ਸਰਟੀਫੀਕੇਟ ਅਪਲਾਈ ਕਰਨ ਤੋਂ ਬਾਅਦ 15 ਦਿਨ ਵਿਚ ਰੈਗੂਲਰ ਮੇਲ ਵਿਚ ਆ ਜਾਂਦਾ ਹੈ। ਇਸ ਸਮੇਂ ਵਿਚ ਇਹ ਕੰਮ ਪੂਰਾ ਕਰਨ ਦੀ ਗਰੰਟੀ ਵੀ ਸਰਕਾਰ ਵਲੋਂ ਦਿੱਤੀ ਜਾਂਦੀ ਹੈ।
ਇਹ ਸਰਟੀਫੀਕੇਟ ਅਪਲਾਈ ਕਰਨ ਸਮੇਂ ਬਹੁਤ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਕਿਉਕਿ ਬਿਨਾਂ ਪੂਰੀ ਸੂਚਨਾ ਦਿੱਤੀਆਂ ਇਹ ਸਰਟੀਫੀਕੇਟ ਬਹੁਤ ਲੇਟ ਹੋ ਜਾਂਦਾ ਹੈ। ਬਾਕੀ ਦੂਸਰੇ ਦਸਤਾਵੇਜ ਜਿਵੇਂ ਸੋਸਲ ਇੰਸੋਰੈਂਸ ਨੰਬਰ,ਚਾਈਲਡ ਟੈਕਸ ਬੈਨੀਫਿਟ ਅਤੇ ਆਰ ਈ ਐਸ ਪੀ ਦਾ ਖਾਤਾ ਖੋਹਲਣ ਵਿਚ ਵੀ ਮੁਸ਼ਕਲ ਆ ਜਾਂਦੀ ਹੈ। ਆਰ ਈ ਐਸ ਪੀ ਦੀ ਗਰਾਂਟ ਲੈਣ ਸਮੇਂ ਬੱਚੇ ਦਾ ਨਾਮ ਬਰਥ ਸਰਟੀਫੀਕੇਟ ਵਿਚਲੇ ਨਾਮ ਨਾਲ ਬਿਲਕੁਲ ਮਿਲਦਾ ਹੋਣਾ ਚਾਹੀਦਾ ਹੈ ਨਹੀਂ ਤਾਂ ਗ੍ਰਾਂਟ ਮਿਲਣ ਵਿਚ ਮੁਸ਼ਕਲ ਆ ਜਾਂਦੀ ਹੈ ਅਤੇ ਬਹੁਤ ਸਾਰੀ ਗ੍ਰਾਂਟ ਇਸ ਕਰਕੇ ਹੀ ਪੈਂਡਿੰਗ ਪਈ ਹੈ।
ਇਹ ਲੇਖ ਆਮ ਅਤੇ ਮੁੱਢਲੀ ਜਾਣਕਾਰੀ ਵਾਸਤੇ ਲਿਖਿਆ ਗਿਆ ਹੈ,ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਜਾਂ ਹਰ ਤਰਾਂ ਦੀ ਇੰਸੋਰੈਂਸ ਲੈਣ ਲਈ ਸੰਪਰਕ ਕਰ ਸਕਦੇ ਹੋ। ਜੇ ਤੁਹਾਡੇ ਕਾਰਾਂ ਅਤੇ ਘਰ ਦੀ ਇੰਸੋਰੈਂਸ ਦੇ ਰੇਟ ਬਿਨਾਂ ਵਜਾ ਹੀ ਵਧਕੇ ਆ ਗਏ ਹਨ ਜਾਂ ਹਾਈ ਰਿਸਕ ਡਰਾਈਵਰ ਬਣਨ ਕਰਕੇ ਇੰਸੋਰੈਂਸ ਕਿਤੋਂ ਮਿਲ ਨਹੀਂ ਰਹੀ ਜਾਂ ਨਵੇਂ ਡਰਾਈਵਰਾਂ ਦੇ ਰੇਟ ਇਕ ਸਾਲ ਪੂਰਾ ਹੋਣ ਤੇ ਵੀ ਨਹੀਂ ਘਟੇ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 416-400-9997 ਤੇ। ਜੇ ਤੁਹਾਡੇ ਕੋਲ ਦੋ ਜਾਂ ਵੱਧ ਕਾਰਾਂ ਹਨ ਅਤੇ ਪੰਜ ਲੱਖ ਤੋਂ ਉਪਰ ਘਰ ਹੈ ਤਾਂ ਤੁਹਾਨੂੰ ਬਹੁਤ ਵਧੀਆ ਡਿਸਕਾਊਂਟ ਮਿਲ ਸਕਦਾ ਹੈ।

Check Also

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 10ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਇਸ ਲੋਕੇਸ਼ਨ ਨੂੰ ਸੀ.ਬੀ.ਸੀ ਦੀ …