0.3 C
Toronto
Saturday, February 28, 2026
spot_img
Homeਪੰਜਾਬਅਜਨਾਲਾ ਨੇੜੇ ਸਰਹੱਦ 'ਤੇ ਬੀਐਸਐਫ ਨੇ ਦੋ ਘੁਸਪੈਠੀਏ ਮਾਰ ਮੁਕਾਏ

ਅਜਨਾਲਾ ਨੇੜੇ ਸਰਹੱਦ ‘ਤੇ ਬੀਐਸਐਫ ਨੇ ਦੋ ਘੁਸਪੈਠੀਏ ਮਾਰ ਮੁਕਾਏ

ਦੋ ਵਾਪਸ ਭੱਜਣ ‘ਚ ਹੋਏ ਕਾਮਯਾਬ
ਅੰਮ੍ਰਿਤਸਰ/ਬਿਊਰੋ ਨਿਊਜ਼ੂ
ਭਾਰਤ-ਪਾਕਿਸਤਾਨ ਦੀ ਸਰਹੱਦ ‘ਤੇ ਅਜਨਾਲਾ ਸੈਕਟਰ ਵਿੱਚ ਪੈਂਦੀ ਸਰਹੱਦੀ ਚੌਕੀ ਸ਼ਾਹਪੁਰ ਦੇ ਇਲਾਕੇ ਵਿੱਚ ਬੀਐਸਐਫ ਦੇ ਜਵਾਨਾਂ ਵੱਲੋਂ ਦੋ ਪਾਕਿਸਤਾਨੀ ਘੁਸਪੈਠੀਆਂ ਨੂੰ ਮਾਰ ਮੁਕਾਇਆ ਹੈ। ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਏ.ਕੇ.-47 ਤੇ ਚਾਰ ਪੈਕੇਟ ਹੈਰੋਇਨ ਸਮੇਤ ਹੋਰ ਅਸਲਾ ਤੇ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ ਹੈ।
ਬੀਐਸਐਫ ਦੇ ਆਈ.ਜੀ. ਮੁਕੁਲ ਗੋਇਲ ਨੇ ਦੱਸਿਆ ਕਿ ਲੰਘੀ ਦੇਰ ਰਾਤ ਸਰਹੱਦ ‘ਤੇ ਗਸ਼ਤ ਕਰ ਰਹੇ ਜਵਾਨਾਂ ਦੀ ਟੁਕੜੀ ਨੇ ਪਾਕਿਸਤਾਨ ਵਾਲੇ ਪਾਸੇ ਕੁਝ ਹਰਕਤ ਵੇਖੀ। ਇਸ ਤੋਂ ਬਾਅਦ ਉਸ ਥਾਂ ਜਾ ਕੇ ਪਾਕਿਸਤਾਨੀ ਘੁਸਪੈਠੀਆਂ ਨੂੰ ਲਲਕਾਰਿਆ ਪਰ ਘੁਸਪੈਠੀਆਂ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ। ਜਵਾਨਾਂ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਦੋ ਪਾਕਿਸਤਾਨੀ ਘੁਸਪੈਠੀਏ ਮਾਰੇ ਗਏ ਅਤੇ ਦੋ ਭੱਜਣ ਵਿੱਚ ਕਾਮਯਾਬ ਹੋ ਗਏ।

 

RELATED ARTICLES
POPULAR POSTS