20.2 C
Toronto
Thursday, August 13, 2026
spot_img
HomeਕੈਨੇਡਾFrontਟਾਟਾ ਸੰਨਜ਼ ਦੇ ਚੇਅਰਮੈਨ ਐਨ. ਚੰਦਰ ਸ਼ੇਖਰਨ ਦਾ ਅਸਤੀਫਾ - ਟਰੱਸਟ ’ਚ...

ਟਾਟਾ ਸੰਨਜ਼ ਦੇ ਚੇਅਰਮੈਨ ਐਨ. ਚੰਦਰ ਸ਼ੇਖਰਨ ਦਾ ਅਸਤੀਫਾ – ਟਰੱਸਟ ’ਚ ਖਿੱਚੋਤਾਣ ਬਣੀ ਅਸਤੀਫੇ ਦਾ ਕਾਰਨ

ਟਾਟਾ ਸੰਨਜ਼ ਦੇ ਚੇਅਰਮੈਨ ਐਨ. ਚੰਦਰ ਸ਼ੇਖਰਨ ਦਾ ਅਸਤੀਫਾ – ਟਰੱਸਟ ’ਚ ਖਿੱਚੋਤਾਣ ਬਣੀ ਅਸਤੀਫੇ ਦਾ ਕਾਰਨ
ਨਵੀਂ ਦਿੱਲੀ/ਬਿਊਰੋ ਨਿਊਜ਼
ਟਾਟਾ ਸੰਨਜ਼ ਦੇ ਚੇਅਰਮੈਨ ਐਨ. ਚੰਦਰ ਸ਼ੇਖਰਨ ਨੇ ਅੱਜ 12 ਅਗਸਤ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ ਆਉਂਦੀ 18 ਅਗਸਤ ਨੂੰ ਹੋਣ ਵਾਲੀ ਟਾਟਾ ਸੰਨਜ਼ ਦੀ ਆਮ ਮੀਟਿੰਗ ਤੋਂ ਪਹਿਲਾਂ ਆਇਆ ਹੈ। ਹਾਲਾਂਕਿ, ਐਨ. ਚੰਦਰ ਸ਼ੇਖਰਨ ਫਰਵਰੀ 2027 ਤੱਕ ਇਸ ਅਹੁਦੇ ’ਤੇ ਬਣੇ ਰਹਿਣਗੇ। ਚੰਦਰ ਸ਼ੇਖਰਨ ਦੇ ਅਸਤੀਫੇ ਦੀ ਖਬਰ ਤੋਂ ਬਾਅਦ ਟਾਟਾ ਗਰੁੱਪ ਦੀ ਲਿਸਟਿਡ ਕੰਪਨੀਆਂ ਦੇ ਸ਼ੇਅਰਾਂ ਵਿਚ ਗਿਰਾਵਟ ਆਈ ਹੈ। ਟੀ.ਸੀ.ਐਸ., ਟਾਟਾ ਮੋਟਰਜ਼, ਟਾਟਾ ਸਟੀਲ ਅਤੇ ਟਾਟਾ ਕੰਜ਼ਿਊਮਰ ਦੇ ਸ਼ੇਅਰ 3 ਫੀਸਦੀ ਤੱਕ ਹੇਠਾਂ ਹਨ। ਜ਼ਿਕਰਯੋਗ ਹੈ ਕਿ ਟਾਟਾ ਸੰਨਜ਼ ਇਕ ਬਹੁਤ ਵੱਡੀ ਸੰਸਥਾ ਹੈ ਅਤੇ ਕਈ ਵੱਡੇ ਰਣਨੀਤਕ ਪ੍ਰੋਜੈਕਟਸ ਵੀ ਅਹਿਮ ਮੋੜ ’ਤੇ ਹਨ। ਫਰਵਰੀ 2027 ਤੋਂ ਬਾਅਦ ਗਰੁੱਪ ਦੀ ਅਗਵਾਈ ਕਰਨ ਦੇ ਲਈ ਨਾ ਸਿਰਫ ਇਕ ਲੀਡਰ ਦਾ ਹੋਣਾ ਜ਼ਰੂਰੀ ਹੈ, ਬਲਕਿ ਕਰਮਚਾਰੀਆਂ, ਨਿਵੇਸ਼ਕਾਂ ਅਤੇ ਸਟਾਕ ਹੋਲਡਰਾਂ ਦੇ ਲਈ ਲੀਡਰਸ਼ਿਪ ਨੂੰ ਲੈ ਕੇ ਸਪੱਸ਼ਟਤਾ ਹੋਣਾ ਵੀ ਬਹੁਤ ਜ਼ਰੂਰੀ ਹੈ।

RELATED ARTICLES
POPULAR POSTS