19 C
Toronto
Wednesday, August 12, 2026
spot_img
HomeਕੈਨੇਡਾFrontਕੋਲੰਬੀਆ ’ਚ ਭੂਚਾਲ ਦੌਰਾਨ ਮਿ੍ਰਤਕਾਂ ਦੀ ਗਿਣਤੀ 224 ਹੋਈ

ਕੋਲੰਬੀਆ ’ਚ ਭੂਚਾਲ ਦੌਰਾਨ ਮਿ੍ਰਤਕਾਂ ਦੀ ਗਿਣਤੀ 224 ਹੋਈ

ਕੋਲੰਬੀਆ ’ਚ ਭੂਚਾਲ ਦੌਰਾਨ ਮਿ੍ਰਤਕਾਂ ਦੀ ਗਿਣਤੀ 224 ਹੋਈ
3 ਹਜ਼ਾਰ ਤੋਂ ਜ਼ਿਆਦਾ ਵਿਅਕਤੀ ਅਜੇ ਵੀ ਲਾਪਤਾ
ਨਵੀਂ ਦਿੱਲੀ/ਬਿਊਰੋ ਨਿਊਜ਼
ਸਾਊਥ ਅਮਰੀਕੀ ਦੇਸ਼ ਕੋਲੰਬੀਆ ਵਿਚ ਲੰਘੇ ਸੋਮਵਾਰ ਦੀ ਰਾਤ ਨੂੰ ਆਏ 7.4 ਦੀ ਗਤੀ ਦੇ ਭੂਚਾਲ ਨਾਲ ਜਾਨ ਗੁਆਉਣ ਵਾਲੇ ਵਿਅਕਤੀਆਂ ਦੀ ਗਿਣਤੀ 224 ਹੋ ਗਈ ਹੈ ਅਤੇ ਮਿ੍ਰਤਕਾਂ ਦੀ ਗਿਣਤੀ ਹੋਰ ਵੀ ਵਧਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਇਸ ਭੂਚਾਲ ਕਾਰਨ 1200 ਤੋਂ ਵੱਧ ਵਿਅਕਤੀ ਜ਼ਖ਼ਮੀ ਵੀ ਹੋਏ ਹਨ ਅਤੇ 3 ਹਜ਼ਾਰ ਵਿਅਕਤੀ ਲਾਪਤਾ ਵੀ ਦੱਸੇ ਜਾ ਰਹੇ ਹਨ। ਇਸ ਭੂਚਾਲ ਕਾਰਨ ਕੋਲੰਬੀਆ ਵਿਚ 86 ਇਮਾਰਤਾਂ ਢਹਿ ਢੇਰੀ ਹੋ ਗਈਆਂ, ਜਦੋਂ ਕਿ 1500 ਤੋਂ ਜ਼ਿਆਦਾ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਇਸੇ ਭੂਚਾਲ ਦੇ ਘੇਰੇ ਵਿਚ 18 ਸਿਹਤ ਕੇਂਦਰ ਅਤੇ 52 ਸਕੂਲ ਵੀ ਆ ਗਏ। ਅਮਰੀਕੀ ਭੂ-ਵਿਗਿਆਨ ਦਾ ਕਹਿਣਾ ਸੀ ਕਿ ਇਸ ਭੂਚਾਲ ਦਾ ਕੇਂਦਰ ਚੋਕੇ ਇਲਾਕੇ ਵਿਚ ਸੈਨ ਜੋਸੇ ਡੇਲ ਪਾਲਮਾਰ ਦੇ ਨੇੜੇ ਸੀ ਅਤੇ ਭੁੂਚਾਲ ਦੀ ਡੂੰਘਾਈ 107 ਕਿਲੋਮੀਟਰ ਸੀ।

RELATED ARTICLES
POPULAR POSTS