24.7 C
Toronto
Wednesday, August 12, 2026
spot_img
HomeਕੈਨੇਡਾFrontਪ੍ਰਧਾਨ ਮੰਤਰੀ ਮੋਦੀ ਵਲੋਂ ਹਰਿਆਣਾ ਦੇ ਜੀਂਦ ਵਿਖੇ ਦੇਸ਼ ਦੀ ਪਹਿਲੀ ਹਾਈਡਰੋਜਨ...

ਪ੍ਰਧਾਨ ਮੰਤਰੀ ਮੋਦੀ ਵਲੋਂ ਹਰਿਆਣਾ ਦੇ ਜੀਂਦ ਵਿਖੇ ਦੇਸ਼ ਦੀ ਪਹਿਲੀ ਹਾਈਡਰੋਜਨ ਟਰੇਨ ਨੂੰ ਹਰੀ ਝੰਡੀ

ਪ੍ਰਧਾਨ ਮੰਤਰੀ ਮੋਦੀ ਵਲੋਂ ਹਰਿਆਣਾ ਦੇ ਜੀਂਦ ਵਿਖੇ ਦੇਸ਼ ਦੀ ਪਹਿਲੀ ਹਾਈਡਰੋਜਨ ਟਰੇਨ ਨੂੰ ਹਰੀ ਝੰਡੀ

ਚੰਡੀਗੜ੍ਹ/ਬਿਊਰੋ ਨਿਊਜ਼   : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ਼ੁੱਕਰਵਾਰ ਨੂੰ ਹਰਿਆਣਾ ਦੇ ਜੀਂਦ ਰੇਲਵੇ ਸਟੇਸ਼ਨ ਤੋਂ ਦੇਸ਼ ਦੀ ਪਹਿਲੀ ਹਾਈਡਰੋਜਨ-ਚਾਲਿਤ ਟਰੇਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਸਵਦੇਸ਼ੀ ਤਕਨੀਕ ਨਾਲ ਵਿਕਸਿਤ ਇਹ ਟਰੇਨ ਹਾਈਡਰੋਜਨ ਫਿਊਲ ਸੈਲ ’ਤੇ ਅਧਾਰਿਤ ਹੈ ਅਤੇ ਸੰਚਾਲਣ ਦੌਰਾਨ ਜ਼ੀਰੋ ਕਾਰਬਨ ਨਿਕਾਸ ਕਰਦੀ ਹੈ। ਇਸ ਨੂੰ ਸਵੱਛ, ਹਰੇ ਅਤੇ ਟਿਕਾਊ ਰੇਲ ਆਵਾਜਾਈ ਦੀ ਦਿਸ਼ਾ ਵਿਚ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਇਸ ਇਤਿਹਾਸਕ ਮੌਕੇ ’ਤੇ ਖੇਤਰ ਵਿਚ 23 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਵਿਸ਼ਾਲ ਸੜਕੀ ਬੁਨਿਆਦੀ ਢਾਂਚੇ, ਅਤਿ-ਆਧੁਨਿਕ ਸਿਹਤ ਸਹੂਲਤਾਂ ਅਤੇ ਸਿੱਖਿਆ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਹੁਣ ਪੂਰਾ ਹਰਿਆਣਾ ਹੀ ਵਿਕਾਸ ਦੀ ਨਵੀਂ ਲੀਹ ’ਤੇ ਚੱਲ ਪਿਆ ਹੈ। ਉਨ੍ਹਾਂ ਕਿਹਾ ਕਿ ਜੀਂਦ ਅਤੇ ਹਰਿਆਣਾ ਦਾ ਨਾਮ ਇਤਿਹਾਸ ਦੇ ਪੰਨਿਆਂ ਵਿਚ ਦਰਜ ਹੋ ਗਿਆ ਹੈ। ਪੀਐਮ ਨੇ ਕਿਹਾ ਕਿ ਅੱਜ ਇਥੋਂ ਦੇਸ਼ ਨੂੰ ਪਹਿਲੀ ਹਾਈਡਰੋਜਨ ਟਰੇਨ ਮਿਲੀ ਹੈ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਦੀ ਸਮੁੱਚੀ ਲੀਡਰਸ਼ਿਪ ਪਹੁੰਚੀ ਹੋਈ ਸੀ।

RELATED ARTICLES
POPULAR POSTS