16.6 C
Toronto
Tuesday, August 25, 2026
spot_img
Homeਹਫ਼ਤਾਵਾਰੀ ਫੇਰੀਨਿੱਝਰ ਕਤਲ ਮਾਮਲੇ 'ਚ ਭਾਰਤ ਸਰਕਾਰ ਨੂੰ ਕਲੀਨ ਚਿੱਟ ਦਿੱਤੇ ਜਾਣ 'ਤੇ...

ਨਿੱਝਰ ਕਤਲ ਮਾਮਲੇ ‘ਚ ਭਾਰਤ ਸਰਕਾਰ ਨੂੰ ਕਲੀਨ ਚਿੱਟ ਦਿੱਤੇ ਜਾਣ ‘ਤੇ ਸਿੱਖ ਭਾਈਚਾਰੇ ਨੇ ਜਤਾਈ ਚਿੰਤਾ

ਨਿੱਝਰ ਕਤਲ ਮਾਮਲੇ ‘ਚ ਭਾਰਤ ਸਰਕਾਰ ਨੂੰ ਕਲੀਨ ਚਿੱਟ ਦਿੱਤੇ ਜਾਣ ‘ਤੇ ਸਿੱਖ ਭਾਈਚਾਰੇ ਨੇ ਜਤਾਈ ਚਿੰਤਾਸਰੀ/ਪਰਵਾਸੀ ਨਿਊਜ਼ : ਆਰ.ਸੀ.ਐਮ.ਪੀ. ਵੱਲੋਂ ਇਹ ਕਹਿਣ ਤੋਂ ਬਾਅਦ ਕਿ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤ ਸਰਕਾਰ ਨਾਲ ਕੋਈ ਸਿੱਧਾ ਸਬੰਧ ਨਹੀਂ ਮਿਲਿਆ, ਸਿੱਖ ਭਾਈਚਾਰੇ ਦੇ ਕਈ ਨੁਮਾਇੰਦਿਆਂ ਨੇ ਇਸ ‘ਤੇ ਚਿੰਤਾ ਜਤਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਵਿੱਚ ਹੋਈਆਂ ਗ੍ਰਿਫ਼ਤਾਰੀਆਂ ਹੌਸਲਾ ਦੇਣ ਵਾਲੀਆਂ ਹਨ, ਪਰ ਫੈਡਰਲ ਸਰਕਾਰ ਦਾ ਰੁਖ ਪਹਿਲਾਂ ਨਾਲੋਂ ਬਦਲਿਆ ਹੋਇਆ ਨਜ਼ਰ ਆ ਰਿਹਾ ਹੈ। ਆਰਸੀਐਮਪੀ ਦੀ ‘ਆਪਰੇਸ਼ਨ ਹਾਰਡਬਾਲ’ ਜਾਂਚ ਤਹਿਤ ਕਰੀਬ ਦੋ ਦਰਜਨ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ। ਆਰ.ਸੀ.ਐਮ.ਪੀ. ਨੇ ਕਿਹਾ ਹੈ ਕਿ ਇਸ ਮਾਮਲੇ ਵਿੱਚ ਭਾਰਤ ਸਰਕਾਰ ਨਾਲ ਕੋਈ ਸਿੱਧਾ ਸਬੰਧ ਸਾਹਮਣੇ ਨਹੀਂ ਆਇਆ। ਸਿੱਖ ਫੈਡਰੇਸ਼ਨ ਆਫ਼ ਕੈਨੇਡਾ ਨੇ ਕਿਹਾ ਕਿ ਇਸ ਬਦਲੇ ਹੋਏ ਰੁਖ ਨੂੰ ਲੈ ਕੇ ਭਾਈਚਾਰੇ ਵਿੱਚ ਸਵਾਲ ਉੱਠ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪਹਿਲਾਂ ਭਾਰਤ ਦੀ ਭੂਮਿਕਾ ਬਾਰੇ ਗੰਭੀਰ ਦਾਅਵੇ ਕੀਤੇ ਗਏ ਸਨ, ਜਦਕਿ ਹੁਣ ਜਾਂਚ ਦਾ ਕੇਂਦਰ ਸੰਗਠਿਤ ਅਪਰਾਧਿਕ ਗਿਰੋਹਾਂ ਵੱਲ ਮੁੜ ਗਿਆ ਹੈ। ਇਸ ਦੌਰਾਨ ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਜਾਂਚ ਕਾਨੂੰਨੀ ਪ੍ਰਕਿਰਿਆ ਅਨੁਸਾਰ ਜਾਰੀ ਰਹੇਗੀ ਅਤੇ ਦੋਸ਼ੀਆਂ ਨੂੰ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ।

 

RELATED ARTICLES
POPULAR POSTS