17.5 C
Toronto
Monday, August 24, 2026
spot_img
HomeਕੈਨੇਡਾFrontਕਤਰ, ਕੁਵੈਤ ਅਤੇ ਬਹਿਰੀਨ ’ਚ ਅਮਰੀਕੀ ਟਿਕਾਣਿਆਂ ’ਤੇ ਡਰੋਨ ਹਮਲੇ

ਕਤਰ, ਕੁਵੈਤ ਅਤੇ ਬਹਿਰੀਨ ’ਚ ਅਮਰੀਕੀ ਟਿਕਾਣਿਆਂ ’ਤੇ ਡਰੋਨ ਹਮਲੇ

ਕਤਰ, ਕੁਵੈਤ ਅਤੇ ਬਹਿਰੀਨ ’ਚ ਅਮਰੀਕੀ ਟਿਕਾਣਿਆਂ ’ਤੇ ਡਰੋਨ ਹਮਲੇ
ਇਰਾਨ ਦਾ ਦਾਅਵਾ : ਮਿਜ਼ਾਈਲ ਸਿਸਟਮ ਅਤੇ ਰਡਾਰ ਨੂੰ ਉਡਾਇਆ
ਨਵੀਂ ਦਿੱਲੀ/ਬਿਊਰੋ ਨਿਊਜ਼
ਇਰਾਨ ਵਲੋਂ ਦੱਸਿਆ ਗਿਆ ਹੈ ਕਿ ਉਸਨੇ ਕਤਰ, ਕੁਵੈਤ ਅਤੇ ਬਹਿਰੀਨ ਵਿਚ ਅਮਰੀਕੀ ਫੌਜੀ ਟਿਕਾਣਿਆਂ ’ਤੇ ਡਰੋਨ ਹਮਲੇ ਕੀਤੇ ਹਨ। ਇਰਾਨੀ ਫੌਜ ਦੇ ਮੁਤਾਬਕ, ਇਨ੍ਹਾਂ ਹਮਲਿਆਂ ਵਿਚ ਕੁਵੈਤ ਦੇ ਪੈਟਰੀਅਟ ਮਿਜ਼ਾਈਲ ਸਿਸਟਮ, ਕਤਰ ਵਿਚ ਇਕ ਸ਼ੁਰੂਆਤੀ ਚਿਤਾਵਨੀ ਸੈਟੇਲਾਈਟ ਐਂਟੀਨਾ ਅਤੇ ਬਹਿਰੀਨ ਵਿਚ ਇਕ ਅਮਰੀਕੀ ਫੌਜੀ ਬਾਲਣ ਟੈਂਕ ਨੂੰ ਨਿਸ਼ਾਨਾ ਬਣਾਇਆ ਗਿਆ। ਇਨ੍ਹਾਂ ਹਮਲਿਆਂ ਵਿਚ ਵੱਡੀ ਗਿਣਤੀ ’ਚ ਡਰੋਨ ਵਰਤੇ ਗਏ ਸਨ। ਇਸ ਤੋਂ ਪਹਿਲਾਂ ਅਮਰੀਕਾ ਨੇ ਇਰਾਨ ’ਤੇ ਲਗਾਤਾਰ ਦੂਜੇ ਦਿਨ ਵੱਡੇ ਪੈਮਾਨੇ ’ਤੇ ਏਅਰ ਸਟਰਾਈਕ ਕੀਤੀ। ਅਮਰੀਕੀ ਸੈਂਟਰਲ ਕਮਾਂਡ ਨੇ ਇਰਾਨ ਦੇ ਕਰੀਬ 90 ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ। ਇਨ੍ਹਾਂ ਹਮਲਿਆਂ ਵਿਚ ਇਰਾਨ ਦੇ ਅਹਬਾਜ਼ ਵਿਚ ਤਿੰਨ ਵਿਅਕਤੀਆਂ ਦੀ ਜਾਨ ਚਲੇ ਗਈ ਹੈ। ਇਰਾਨ ਦੀ ਫੌਜ ਦਾ ਕਹਿਣਾ ਹੈ ਕਿ ਅਸੀਂ ਅਮਰੀਕੀ ਹਮਲਿਆਂ ਦਾ ਜਵਾਬ ਦਿੰਦੇ ਰਹਾਂਗੇ।

RELATED ARTICLES
POPULAR POSTS