22.7 C
Toronto
Thursday, July 9, 2026
spot_img
HomeਕੈਨੇਡਾFront‘ਸਤਲੁਜ’ ਫਿਲਮ ’ਤੇ ਪਾਬੰਦੀ ਖਿਲਾਫ ਐਸਜੀਪੀਸੀ ਭਲਕੇ ਸ਼ੁੱਕਰਵਾਰ ਨੂੰ ਕਰੇਗੀ ਰੋਸ ਮਾਰਚ

‘ਸਤਲੁਜ’ ਫਿਲਮ ’ਤੇ ਪਾਬੰਦੀ ਖਿਲਾਫ ਐਸਜੀਪੀਸੀ ਭਲਕੇ ਸ਼ੁੱਕਰਵਾਰ ਨੂੰ ਕਰੇਗੀ ਰੋਸ ਮਾਰਚ


ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਜਾਵੇਗਾ ਮੰਗ ਪੱਤਰ
ਅੰਮਿ੍ਰਤਸਰ/ਬਿਊਰੋ ਨਿਊਜ਼
ਦਿਲਜੀਤ ਦੋਸਾਂਝ ਦੀ ਫਿਲਮ ‘ਸਤਲੁਜ’ ਉਤੇ ਪਾਬੰਦੀ ਖਿਲਾਫ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਭਲਕੇ ਸ਼ੁੱਕਰਵਾਰ 10 ਜੁਲਾਈ ਨੂੰ ਅੰਮਿ੍ਰਤਸਰ ’ਚ ਰੋਸ ਮਾਰਚ ਕਰੇਗੀ ਅਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ ਜਾਵੇਗਾ। ਇਸ ਵਿਰੋਧ ਪ੍ਰਦਰਸ਼ਨ ਦਾ ਐਲਾਨ ਕਰਦਿਆਂ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਇਸ ਰੋਸ ਮਾਰਚ ਦਾ ਮੁੱਖ ਮਕਸਦ ਫਿਲਮ ਨੂੰ ਰੋਕਣ ਖਿਲਾਫ ਸਖਤ ਵਿਰੋਧ ਦਰਜ ਕਰਵਾਉਣਾ ਅਤੇ ਸਰਕਾਰ ਨੂੰ ਇਸ ਫਿਲਮ ਤੋਂ ਪਾਬੰਦੀ ਨੂੰ ਤੁਰੰਤ ਹਟਾਉਣ ਦੀ ਅਪੀਲ ਕਰਨਾ ਹੈ। ਧਾਮੀ ਹੋਰਾਂ ਨੇ ਦੱਸਿਆ ਰੋਸ ਮਾਰਚ ਦੀ ਸਮਾਪਤੀ ’ਤੇ ਅੰਮਿ੍ਰਤਸਰ ਦੇ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਇਕ ਮੰਗ ਪੱਤਰ ਵੀ ਸੌਂਪਿਆ ਜਾਵੇਗਾ। ਐਡਵੋਕੇਟ ਧਾਮੀ ਨੇ ਕਿਹਾ ਕਿ ਫਿਲਮ ‘ਸਤਲੁਜ’ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਬੇਨਕਾਬ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਸਿੱਖ ਨੌਜਵਾਨਾਂ ’ਤੇ ਹੋਏ ਅੱਤਿਆਚਾਰਾਂ ਨੂੰ ਪਰਦੇ ’ਤੇ ਲਿਆਉਂਦੀ ਹੈ ਅਤੇ ਸਰਕਾਰੀ ਜਬਰ ਦੇ ਉਸ ਦੌਰ ਦੇ ਦਸਤਾਵੇਜ਼ੀ ਤੱਥਾਂ ਨੂੰ ਵੀ ਪੇਸ਼ ਕਰਦੀ ਹੈ। ਧਾਮੀ ਨੇ ਇਲਜ਼ਾਮ ਲਗਾਇਆ ਕਿ ਕੇਂਦਰ ਸਰਕਾਰ ਵਲੋਂ ਇਸ ਫਿਲਮ ’ਤੇ ਪਾਬੰਦੀ ਲਗਾਉਣ ਦਾ ਫੈਸਲਾ ਅਸਲ ਵਿਚ ਸੱਚ ਨੂੰ ਦਬਾਉਣ ਦੀ ਇਕ ਨਾਕਾਮ ਕੋਸ਼ਿਸ਼ ਹੈ।

RELATED ARTICLES
POPULAR POSTS