24.3 C
Toronto
Wednesday, August 19, 2026
spot_img
HomeਕੈਨੇਡਾFront3 ਮਹੀਨਿਆਂ ਵਿੱਚ 24% ਰਿਟਰਨ ਦੇਣ ਵਾਲੀ ਸਰਕਾਰੀ ਕੰਪਨੀ ‘ਗੇਲ ਇੰਡੀਆ ਲਿਮਟਿਡ’...

3 ਮਹੀਨਿਆਂ ਵਿੱਚ 24% ਰਿਟਰਨ ਦੇਣ ਵਾਲੀ ਸਰਕਾਰੀ ਕੰਪਨੀ ‘ਗੇਲ ਇੰਡੀਆ ਲਿਮਟਿਡ’ ਦੀ ਟੌਪ ਮੈਨੇਜਮੈਂਟ ਵਿੱਚ ਵੱਡਾ ਬਦਲਾਅ

3 ਮਹੀਨਿਆਂ ਵਿੱਚ 24% ਰਿਟਰਨ ਦੇਣ ਵਾਲੀ ਸਰਕਾਰੀ ਕੰਪਨੀ ‘ਗੇਲ ਇੰਡੀਆ ਲਿਮਟਿਡ’ ਦੀ ਟੌਪ ਮੈਨੇਜਮੈਂਟ ਵਿੱਚ ਵੱਡਾ ਬਦਲਾਅ
ਨਵੀਂ ਦਿੱਲੀ/ਬਿਊਰੋ ਨਿਊਜ਼
ਸਰਕਾਰੀ ਖੇਤਰ ਦੀ ਮਹਾਰਤਨ ਕੰਪਨੀ ‘ਗੇਲ ਇੰਡੀਆ ਲਿਮਟਿਡ’ ਦੇ ਉੱਚ ਪ੍ਰਬੰਧਨ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ। ਕੰਪਨੀ ਨੇ ਸਤੀਸ਼ ਕੁਮਾਰ ਸਿਨਹਾ ਨੂੰ ਡਾਇਰੈਕਟਰ (ਫਾਇਨੈਂਸ) ਅਤੇ ਮੁੱਖ ਵਿੱਤੀ ਅਧਿਕਾਰੀ ਨਿਯੁਕਤ ਕੀਤਾ ਹੈ। ਉਨ੍ਹਾਂ ਨੇ ਅੱਜ 1 ਜੁਲਾਈ 2026 ਤੋਂ ਆਪਣਾ ਅਹੁਦਾ ਸੰਭਾਲ ਲਿਆ ਹੈ। ਕੰਪਨੀ ਵੱਲੋਂ ਸਟਾਕ ਐਕਸਚੇਂਜ ਨੂੰ ਦਿੱਤੀ ਗਈ ਜਾਣਕਾਰੀ ਅਨੁਸਾਰ, ਆਰ. ਕੇ. ਜੈਨ, ਜੋ ਹੁਣ ਤੱਕ ਡਾਇਰੈਕਟਰ (ਫਾਇਨੈਂਸ) ਅਤੇ ਮੁੱਖ ਵਿੱਤੀ ਅਧਿਕਾਰੀ ਵਜੋਂ ਸੇਵਾਵਾਂ ਨਿਭਾ ਰਹੇ ਸਨ, ਲੰਘੇ ਕੱਲ੍ਹ 30 ਜੂਨ 2026 ਨੂੰ ਸੇਵਾਮੁਕਤ ਹੋ ਗਏ ਹਨ। ਇਸ ਕਾਰਨ ਉਹ 1 ਜੁਲਾਈ 2026 ਤੋਂ ਕੰਪਨੀ ਦੇ ਬੋਰਡ ਆਫ ਡਾਇਰੈਕਟਰਜ਼ ਦਾ ਹਿੱਸਾ ਨਹੀਂ ਰਹੇ।

RELATED ARTICLES
POPULAR POSTS