21.5 C
Toronto
Monday, August 24, 2026
spot_img
HomeਕੈਨੇਡਾFrontUPI ਰਾਹੀਂ ਹਰ ਰੋਜ਼ 75 ਕਰੋੜ ਰੁਪਏ ਦਾ ਲੈਣ-ਦੇਣ

UPI ਰਾਹੀਂ ਹਰ ਰੋਜ਼ 75 ਕਰੋੜ ਰੁਪਏ ਦਾ ਲੈਣ-ਦੇਣ

UPI ਰਾਹੀਂ ਹਰ ਰੋਜ਼ 75 ਕਰੋੜ ਰੁਪਏ ਦਾ ਲੈਣ-ਦੇਣ
ਭਾਰਤ ਵਿੱਚ ਡਿਜ਼ੀਟਲ ਭੁਗਤਾਨ ਨੇ ਬਣਾਇਆ ਨਵਾਂ ਰਿਕਾਰਡ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਵਿੱਚ ਡਿਜ਼ੀਟਲ ਭੁਗਤਾਨ ਦਾ ਦਾਇਰਾ ਲਗਾਤਾਰ ਵਧ ਰਿਹਾ ਹੈ। ਜੂਨ 2026 ਦੌਰਾਨ ਯੂਨੀਫਾਈਡ ਪੇਮੈਂਟਸ ਇੰਟਰਫੇਸ (ਯੂਪੀਆਈ) ਰਾਹੀਂ ਕੁੱਲ 22.72 ਅਰਬ ਦੇ ਲੈਣ-ਦੇਣ ਦਰਜ ਕੀਤੇ ਗਏ, ਜੋ ਪਿਛਲੇ ਸਾਲ ਦੇ ਇਸੇ ਮਹੀਨੇ ਦੇ ਮੁਕਾਬਲੇ 23 ਫੀਸਦੀ ਵੱਧ ਹਨ। ਇਸ ਲੈਣ-ਦੇਣ ਦੀ ਕੁੱਲ ਰਕਮ 28.92 ਲੱਖ ਕਰੋੜ ਰੁਪਏ ਰਹੀ, ਜਿਸ ਵਿੱਚ ਸਾਲਾਨਾ ਆਧਾਰ ’ਤੇ 20 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਅੰਕੜੇ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਜਾਰੀ ਕੀਤੇ ਗਏ ਹਨ। ਸਭ ਤੋਂ ਖ਼ਾਸ ਗੱਲ ਇਹ ਰਹੀ ਕਿ ਜੂਨ 2026 ਵਿੱਚ ਹਰ ਰੋਜ਼ ਔਸਤਨ 75.7 ਕਰੋੜ ਰੁਪਏ ਯੂਪੀਆਈ ਰਾਹੀਂ ਲੈਣ-ਦੇਣ ਹੋਏ, ਜੋ ਯੂਪੀਆਈ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਦਾ ਸਭ ਤੋਂ ਵੱਡਾ ਰੋਜ਼ਾਨਾ ਔਸਤ ਹੈ। ਇਸਦੇ ਨਾਲ ਹੀ, ਹਰ ਰੋਜ਼ ਔਸਤਨ 96,405 ਕਰੋੜ ਰੁਪਏ ਦਾ ਡਿਜ਼ੀਟਲ ਲੈਣ-ਦੇਣ ਦਰਜ ਕੀਤਾ ਗਿਆ, ਜੋ ਦੇਸ਼ ਵਿੱਚ ਡਿਜ਼ੀਟਲ ਭੁਗਤਾਨ ਪ੍ਰਣਾਲੀ ਦੀ ਤੇਜ਼ੀ ਨਾਲ ਵਧ ਰਹੀ ਹਰਮਨ-ਪਿਆਰਤਾ ਨੂੰ ਦਰਸਾਉਂਦਾ ਹੈ।

RELATED ARTICLES
POPULAR POSTS