24.5 C
Toronto
Saturday, June 6, 2026
spot_img
HomeਕੈਨੇਡਾFront700 ਕਿਲੋਮੀਟਰ ਰੇਂਜ ਅਤੇ 45 ਮਿੰਟ ਵਿੱਚ 80% ਚਾਰਜ… Volvo ਨੇ ਲਾਂਚ...

700 ਕਿਲੋਮੀਟਰ ਰੇਂਜ ਅਤੇ 45 ਮਿੰਟ ਵਿੱਚ 80% ਚਾਰਜ… Volvo ਨੇ ਲਾਂਚ ਕੀਤੇ ਨਵੇਂ ਇਲੈਕਟ੍ਰਿਕ ਟਰੱਕ


ਇਲੈਕਟ੍ਰਿਕ ਵਾਹਨ ਅੱਜਕੱਲ੍ਹ ਕਾਫੀ ਲੋਕਪ੍ਰਿਯ ਹੋ ਰਹੇ ਹਨ। ਮਾਰਕੀਟ ਵਿੱਚ ਹੁਣ ਸਿਰਫ ਕਾਰਾਂ ਹੀ ਨਹੀਂ, ਸਗੋਂ ਇਲੈਕਟ੍ਰਿਕ ਟਰੱਕ ਅਤੇ ਬੱਸਾਂ ਵੀ ਆ ਰਹੀਆਂ ਹਨ। ਸਵੀਡਨ ਦੀ ਮਸ਼ਹੂਰ ਆਟੋਮੋਬਾਈਲ ਕੰਪਨੀ Volvo ਨੇ ਆਪਣੇ ਪ੍ਰਸਿੱਧ ਮਾਡਲ FH, FM ਅਤੇ FMX Electric ਦੇ ਨਵੇਂ ਵਰਜ਼ਨ ਲਾਂਚ ਕੀਤੇ ਹਨ।
ਇਹਨਾਂ ਟਰੱਕਾਂ ਦੀ ਰੇਂਜ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਹੁਣ ਇਹ ਭਾਰੀ-ਭਰਕਮ ਟਰੱਕ ਇੱਕ ਵਾਰ ਚਾਰਜ ਕਰਨ ‘ਤੇ ਲਗਭਗ 700 ਕਿਲੋਮੀਟਰ ਤੱਕ ਦਾ ਸਫਰ ਤੈਅ ਕਰ ਸਕਦੇ ਹਨ। ਨਾਲ ਹੀ, ਇਹਨਾਂ ਦੀ ਲੋਡ ਢੋਣ ਦੀ ਸਮਰੱਥਾ ਵੀ ਕਾਫੀ ਵਧੀਆ ਹੈ। ਇਹਨਾਂ ਨੂੰ ਵੱਡੇ ਭਾਰ ਨਾਲ ਲੰਮੀ ਦੂਰੀ ਤੈਅ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਟਰੱਕ ਸਿਰਫ 45 ਮਿੰਟ ਵਿੱਚ 80% ਤੱਕ ਚਾਰਜ ਹੋ ਸਕਦੇ ਹਨ।

RELATED ARTICLES
POPULAR POSTS