6.9 C
Toronto
Sunday, April 19, 2026
spot_img
HomeਕੈਨੇਡਾFrontਟਰੰਪ ਦੇ ਬਿਆਨ ਨੇ ਪੱਛਮੀ ਏਸ਼ੀਆ ’ਚ ਜੰਗ ਜਲਦ ਖਤਮ ਹੋਣ ਦੀ...

ਟਰੰਪ ਦੇ ਬਿਆਨ ਨੇ ਪੱਛਮੀ ਏਸ਼ੀਆ ’ਚ ਜੰਗ ਜਲਦ ਖਤਮ ਹੋਣ ਦੀ ਆਸ ਜਗਾਈ

ਕਿਹਾ : ਹੁਣ ਬਹੁਤ ਜਲਦ ਖਤਮ ਹੋਣੀ ਚਾਹੀਦੀ ਹੈ ਇਹ ਜੰਗ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਿਆਨ ਨੇ ਪੱਛਮੀ ਏਸ਼ੀਆ ਵਿਚ ਜਾਰੀ ਜੰਗ ਦੇ ਜਲਦ ਖਤਮ ਹੋਣ ਦੀ ਆਸ ਜਗਾਈ ਹੈ। ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਅਤੇ ਇਰਾਨ ਵਿਚਕਾਰ ਅਗਲੀ ਮੀਟਿੰਗ ਹਫਤੇ ਦੇ ਅਖੀਰ ਵਿਚ ਹੋ ਸਕਦੀ ਹੈ, ਜਿਸ ਨਾਲ ਇਸ ਸੰਘਰਸ਼ ਦੇ ਸ਼ਾਂਤ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਵਾਈਟ ਹਾਊਸ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਕਿਹਾ ਕਿ ਅਸੀਂ ਦੇਖਾਂਗੇ ਕਿ ਕੀ ਹੁੰਦਾ ਹੈ? ਟਰੰਪ ਨੇ ਕਿਹਾ ਹੈ ਕਿ ਮੈਨੂੰ ਲੱਗਦਾ ਹੈ ਕਿ ਅਸੀਂ ਇਰਾਨ ਨਾਲ ਸਮਝੌਤਾ ਕਰਨ ਦੇ ਬਹੁਤ ਨੇੜੇ ਹਾਂ। ਨੇਵਾਡਾ ਦੇ ਲਾਸ ਵੇਗਾਸ ਵਿਚ ਇਕ ਪ੍ਰੋਗਰਾਮ ਦੌਰਾਨ ਟਰੰਪ ਨੇ ਕਿਹਾ ਕਿ ਇਹ ਜੰਗ ਹੁਣ ਬਹੁਤ ਜਲਦੀ ਖਤਮ ਹੋਣੀ ਚਾਹੀਦੀ ਹੈ। ਦੱਸਣਯੋਗ ਹੈ ਕਿ ਇਰਾਨ ਵਿਰੁੱਧ ਇਹ ਜੰਗ 28 ਫਰਵਰੀ 2026 ਨੂੰ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਨਾਲ ਸ਼ੁਰੂ ਹੋਈ ਸੀ, ਜਿਸ ਵਿਚ ਹੁਣ ਤੱਕ ਹਜ਼ਾਰਾਂ ਜਾਨਾਂ ਜਾ ਚੁੱਕੀਆਂ ਹਨ। ਇਸ ਜੰਗ ਕਾਰਨ ਤੇਲ ਦੀਆਂ ਕੀਮਤਾਂ ਵਿਚ ਵੀ ਵੱਡਾ ਉਛਾਲ ਆਇਆ ਹੈ, ਜਿਸ ਨੇ ਅਮਰੀਕੀ ਰਾਸ਼ਟਰਪਤੀ ਲਈ ਵੱਡੀ ਸਿਆਸੀ ਚੁਣੌਤੀ ਖੜ੍ਹੀ ਕਰ ਦਿੱਤੀ ਹੈ।

RELATED ARTICLES
POPULAR POSTS