ਇਸਲਾਮਿਕ ਅੱਤਵਾਦ ਦੇ ਖਿਲਾਫ਼ ਆਵਾਜ਼ ਬੁਲੰਦ
ਕੋਲਕਾਤਾ /ਬਿਊਰੋ ਨਿਊਜ਼ : ਇਸਲਾਮਿਕ ਅੱਤਵਾਦ ਦੇ ਖਿਲਾਫ਼ ਇਕ ਵਿਸ਼ਾਲ ਰੈਲੀ ਦਾ ਆਯੋਜਨ ਕੋਲਕਾਤਾ ‘ਚ ਕੀਤਾ ਗਿਆ ਅਤੇ ਇਸ ‘ਚ ਵੱਖ-ਵੱਖ ਖੇਤਰਾਂ ਤੋਂ ਆਏ 1 ਲੱਖ ਤੋਂ ਜ਼ਿਆਦਾ ਹਿੰਦੂ ਸ਼ਾਮਲ ਹੋਏ ਅਤੇ ਇਨ੍ਹਾਂ ਸਾਰਿਆਂ ਨੇ ਇਸਲਾਮਿਕ ਅੱਤਵਾਦ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ। ਰੈਲੀ ਦਾ ਆਯੋਜਨ ਹਿੰਦੂ ਸਾਮਹਤੀ ਵੱਲੋਂ ਕੀਤਾ ਗਿਆ ਜੋ ਕਿ ਇਕ ਹਿੰਦੂ ਸੰਗਠਨ ਹੈ। ਇਸ ਨੂੰ 2008 ‘ਚ ਸਥਾਪਿਤ ਕੀਤਾ ਗਿਆ ਸੀ ਅਤੇ ਇਹ ਪੱਛਮੀ ਬੰਗਾਲ ਅਤੇ ਉਤਰ ਪੂਰਬੀ ਰਾਜਾਂ ‘ਚ ਕੰਮ ਕਰ ਰਹੀ ਹੈ। ਇਸ ਮੌਕੇ ‘ਤੇ ਹਿੰਦੂ ਸਾਮਹਤੀ ਦੇ ਸੰਸਥਾਪਕ ਅਤੇ ਪ੍ਰਧਾਨ ਤਪਨ ਘੋਸ਼ ਨੇ ਦੱਸਿਆ ਕਿ ਭਾਰਤ ਦੇ ਪੂਰਬੀ ਖੇਤਰਾਂ ‘ਚ ਕੱਟੜਪੰਥੀ ਇਸਲਾਮਿਕ ਤਾਕਤਾਂ ਕਾਫ਼ੀ ਤੇਜ਼ੀ ਨਾਲ ਵਧ ਰਹੀਆਂ ਹਨ ਅਤੇ ਉਹ ਲਗਾਤਾਰ ਹਿੰਦੂ ਭਾਈਚਾਰੇ ‘ਤੇ ਹਮਲੇ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ 2016 ‘ਚ ਮਾਲਦਾ ‘ਚ ਕਾਲੀਚਕ ਪੁਲਿਸ ਸਟੇਸ਼ਨ ਨੂੰ ਸਾੜਨ ਤੋਂ ਬਾਅਦ ਹਿੰਦੂਆਂ ‘ਤੇ ਹਮਲੇ ਕਾਫ਼ੀ ਵਧ ਗਏ ਹਨ। ਉਸ ਤੋਂ ਬਾਅਦ ਪੁਲਿਸ ਹਮਲਾਵਰਾਂ ‘ਤੇ ਕੋਈ ਕਾਰਵਾਈ ਨਹੀਂ ਕਰ ਰਹੀ। ਮੀਟਿੰਗ ‘ਚ ਭਾਰਤ ਅਤੇ ਅਮਰੀਕਾ ਤੋਂ ਵੀ ਹਿੰਦੂ ਵਰਕਰਾਂ ਨੇ ਹਿੱਸਾ ਲਿਆ। ਇਸ ਰੈਲੀ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਖੁੱਲ੍ਹ ਕੇ ਸਮਰਥਨ ਕੀਤਾ ਗਿਆ ਅਤੇ ਕਿਹਾ ਗਿਆ ਕਿ ਡੋਨਾਲਡ ਟਰੰਪ ਹੀ ਇਸਲਾਮਿਕ ਅੱਤਵਾਦ ਨੂੰ ਕੰਟਰੋਲ ਕਰ ਸਕਦੇ ਹਨ। ਇਸ ਤਰ੍ਹਾਂ ਪੂਰੀ ਦੁਨੀਆ ਦੇ ਹਿੰਦੂਆਂ ਨੂੰ ਡੋਨਾਲਡ ਟਰੰਪ ਦਾ ਸਮਰਥਨ ਕਰਨਾ ਚਾਹੀਦਾ ਹੈ।
ਕੋਲਕਾਤਾ ‘ਚ ਇਕ ਲੱਖ ਹਿੰਦੂਆਂ ਨੇ ਟਰੰਪ ਦਾ ਕੀਤਾ ਸਮਰਥਨ
RELATED ARTICLES

