Breaking News
Home / 2024 / March / 15 (page 5)

Daily Archives: March 15, 2024

ਭਾਰਤੀ ਨਾਗਰਿਕਤਾ ਲਈ ਸਰਕਾਰ ਨੇ ਪੋਰਟਲ ਕੀਤਾ ਲਾਂਚ

ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਦੇ ਗੈਰ-ਮੁਸਲਿਮ ਸ਼ਰਨਾਰਥੀ ਕਰ ਸਕਣਗੇ ਅਪਲਾਈ ਨਵੀਂ ਦਿੱਲੀ : ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ (ਸੀਸੀਏ) ਦੇ ਤਹਿਤ ਭਾਰਤੀ ਨਾਗਰਿਕਤਾ ਦੇ ਲਈ ਗ੍ਰਹਿ ਮੰਤਰਾਲੇ ਨੇ ਵੈਬ ਪੋਰਟਲ ਲਾਂਚ ਕੀਤਾ ਹੈ। ਇਸ ਦੇ ਚੱਲਦਿਆਂ ਪਾਕਿਸਤਾਨ, ਅਫਗਾਨਿਸਤਾਨ ਅਤੇ ਬੰਗਲਾਦੇਸ਼ ਤੋਂ ਭਾਰਤ ਆਏ ਗੈਰ-ਮੁਸਲਿਮ ਸ਼ਰਨਾਰਥੀਆਂ ਤੋਂ ਨਾਗਰਿਕਤਾ ਦੇ ਲਈ ਅਰਜ਼ੀਆਂ ਮੰਗੀਆਂ ਗਈਆਂ …

Read More »

ਸਿੱਖ ਧਰਮ ਦੇ ਪ੍ਰਸਾਰ ਵਿਚ ਮਾਵਾਂ ਦਾ ਯੋਗਦਾਨ

ਤਲਵਿੰਦਰ ਸਿੰਘ ਬੁੱਟਰ ਕਿਸੇ ਵੀ ਧਰਮ, ਕੌਮ ਜਾਂ ਦੇਸ਼ ਦੇ ਭਵਿੱਖ ਦਾ ਦਾਰੋਮਦਾਰ ਮਾਂ ਵਲੋਂ ਆਪਣੇ ਬੱਚੇ ਨੂੰ ਦਿੱਤੀ ਸਿੱਖਿਆ ਅਤੇ ਦੀਖਿਆ ‘ਤੇ ਨਿਰਭਰ ਕਰਦਾ ਹੈ। ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਪਾਲਦੀ-ਪੋਸਦੀ ਅਤੇ ਸੰਜਮ ਦੀ ਰਹਿਣੀ-ਬਹਿਣੀ ਸਿਖਾਉਂਦੀ ਹੈ। ਉਸ ਨੂੰ ਆਪਣੀ ਛਾਤੀ ਨਾਲ ਲਗਾਉਂਦੀ ਹੈ ਤਾਂ ਉਸ ਨੂੰ ਸਿਰਫ਼ …

Read More »

ਪੰਜਾਬ ਬਜਟ 2024 ਦੀ ਦਿਸ਼ਾ ਅਤੇ ਦਸ਼ਾ

ਰਾਜੀਵ ਖੋਸਲਾ ਵਿੱਤੀ ਸਾਲ 2024-25 ਲਈ ਪੰਜਾਬ ਦਾ ਬਜਟ 5 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਨੇ ਪੇਸ਼ ਕੀਤਾ। 2024-25 ਦੇ ਬਜਟ ਦਾ ਆਕਾਰ 2.05 ਲੱਖ ਕਰੋੜ ਰੁਪਏ ਦਾ ਹੈ ਜੋ ਪਿਛਲੇ ਸਾਲ ਦੇ 1.99 ਲੱਖ ਕਰੋੜ ਦੇ ਬਜਟ ਨਾਲੋਂ ਲਗਭਗ 6000 ਕਰੋੜ ਰੁਪਏ ਵੱਧ ਹੈ। ਜਿੱਥੇ ਮੁੱਖ ਮੰਤਰੀ ਅਤੇ …

Read More »

ਭਾਰਤ ਵਿਚ ‘ਇਕ ਦੇਸ਼ ਇਕ ਚੋਣ’ ਬਾਰੇ ਕੋਵਿੰਦ ਕਮੇਟੀ ਨੇ ਰਾਸ਼ਟਰਪਤੀ ਨੂੰ ਸੌਂਪੀ ਰਿਪੋਰਟ

2029 ਵਿਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਇਕੋ ਸਮੇਂ ਕਰਵਾਉਣ ਦੀ ਸਿਫਾਰਸ਼ ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਵਿਚ ‘ਵਨ ਨੇਸ਼ਨ ਵਨ ਇਲੈਕਸ਼ਨ’ ਸਬੰਧੀ ਵਿਚਾਰ ਕਰ ਰਹੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀ ਅਗਵਾਈ ਵਾਲੀ ਕਮੇਟੀ ਨੇ ਵੀਰਵਾਰ ਨੂੰ ਰਾਸ਼ਟਰਪਤੀ ਦਰੋਪਦੀ ਮੁਰਮੂ ਨੂੰ ਆਪਣੀ ਰਿਪੋਰਟ ਸੌਂਪ ਦਿੱਤੀ ਹੈ। ਪੈਨਲ ਨੇ ਰਾਸ਼ਟਰਪਤੀ …

Read More »

ਦਿੱਲੀ ‘ਚ ਕਿਸਾਨਾਂ ਦੀ ਸਫਲ ਮਹਾਂ ਪੰਚਾਇਤ

ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਖਿਲਾਫ਼ ਲਿਆਂਦਾ ਮਤਾ ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਦੇ ਰਾਮਲੀਲਾ ਮੈਦਾਨ ‘ਚ ਵੀਰਵਾਰ ਨੂੰ ਕਿਸਾਨਾਂ ਦੀ ਮਹਾਂ ਪੰਚਾਇਤ ਹੋਈ ਅਤੇ ਇਸ ‘ਚ ਪੰਜਾਬ, ਹਰਿਆਣਾ ਅਤੇ ਉਤਰ ਪ੍ਰਦੇਸ਼ ਦੇ ਕਿਸਾਨਾਂ ਨੇ ਹਿੱਸਾ ਲਿਆ। ਪ੍ਰੰਤੂ ਮਹਾਂ ਪੰਚਾਇਤ ਵਿਚ ਪੰਜਾਬ ਦੇ ਕਿਸਾਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ …

Read More »

ਲਹਿੰਦਾ ਪੰਜਾਬ ਸੂਬੇ ਦੇ ਸਕੂਲਾਂ ‘ਚ ਹੁਣ ਸ਼ੁਰੂ ਤੋਂ ਹੀ ਪੜ੍ਹਾਈ ਜਾਵੇਗੀ ਪੰਜਾਬੀ

ਸ਼੍ਰੋਮਣੀ ਕਮੇਟੀ ਨੇ ਮੁੱਖ ਮੰਤਰੀ ਮਰੀਅਮ ਨਵਾਜ਼ ਦੇ ਫੈਸਲੇ ਦਾ ਕੀਤਾ ਸਵਾਗਤ ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ‘ਚ ਲਹਿੰਦੇ ਪੰਜਾਬ ਦੀ ਨਵੀਂ ਬਣੀ ਮੁੱਖ ਮੰਤਰੀ ਮਰੀਅਮ ਨਵਾਜ਼ ਵੱਲੋਂ ਸੂਬੇ ਦੇ ਸਕੂਲਾਂ ਵਿੱਚ ਸ਼ੁਰੂ ਤੋਂ ਹੀ ਪੰਜਾਬੀ ਪੜ੍ਹਾਉਣ ਦਾ ਐਲਾਨ ਕੀਤਾ ਗਿਆ ਹੈ। ਇਸ ਫੈਸਲੇ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਗਤ ਕੀਤਾ …

Read More »

ਕਰਮਜੀਤ ਅਨਮੋਲ ਨੂੰ ਆਮ ਆਦਮੀ ਪਾਰਟੀ ਨੇ ਫਰੀਦਕੋਟ ਤੋਂ ਦਿੱਤੀ ਟਿਕਟ

‘ਆਪ’ ਨੇ ਪੰਜਾਬ ‘ਚ 8 ਲੋਕ ਸਭਾ ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ, ਜਿਨ÷ ਾਂ ‘ਚ 5 ਮੰਤਰੀ ਵੀ ਸ਼ਾਮਲ ਚੰਡੀਗੜ÷ /ਬਿਊਰੋ ਨਿਊਜ਼ : ਆਮ ਆਦਮੀ ਪਾਰਟੀ ਨੇ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ 8 ਸੀਟਾਂ ‘ਤੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ। ਇਸਦੇ ਨਾਲ ਹੀ ਪੰਜਾਬ …

Read More »

ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦਾ ਫੈਡਰਲ ਸਰਕਾਰ ਕੋਲ ਕੋਈ ਚਾਰਾ ਨਹੀਂ : ਗਿਰੌਕਸ

ਓਟਵਾ/ਬਿਊਰੋ ਨਿਊਜ਼ : ਪਾਰਲੀਮੈਂਟਰੀ ਬਜਟ ਆਫੀਸਰ ਯਵੇਸ਼ ਗਿਰੌਕਸ ਅਨੁਸਾਰ ਆਉਣ ਵਾਲੇ ਬਜਟ ਵਿੱਚ ਫੈਡਰਲ ਸਰਕਾਰ ਕੋਲ ਟੈਕਸਾਂ ਵਿੱਚ ਵਾਧਾ ਕੀਤੇ ਬਿਨਾਂ ਖਰਚੇ ਵਧਾਉਣ ਦੀ ਗੁੰਜਾਇਸ਼ ਕਾਫੀ ਘੱਟ ਹੈ। ਗਿਰੌਕਸ ਨੇ ਆਖਿਆ ਕਿ ਜੇ ਸਰਕਾਰ 2026 ਤੋਂ ਬਾਅਦ ਘਾਟੇ ਨੂੰ ਜੀਡੀਪੀ ਦਾ ਇੱਕ ਫੀ ਸਦੀ ਤੋਂ ਘੱਟ ਰੱਖਣਾ ਚਾਹੁੰਦੀ ਹੈ ਤਾਂ …

Read More »

ਪੰਜਾਬ ਵਿਧਾਨ ਸਭਾ : ਕਬਜ਼ਿਆਂ ਸਬੰਧੀ ਉਠੇ ਸਵਾਲ ‘ਤੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਕੀਤਾ ਖੁਲਾਸਾ

10 ਅਫ਼ਸਰਾਂ ਨੇ ਕੀਤੇ ਹੋਏ ਹਨ ਸਰਕਾਰੀ ਕੋਠੀਆਂ ‘ਤੇ ਕਬਜ਼ੇ ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਚੁੱਕਾ ਹੈ। ਬਜਟ ਇਜਲਾਸ ਦੇ 6ਵੇਂ ਦਿਨ ਸੋਮਵਾਰ ਨੂੰ ਸਰਕਾਰੀ ਕੋਠੀਆਂ ‘ਤੇ ਕਬਜ਼ਿਆਂ ਦਾ ਮਾਮਲਾ ਉਠਿਆ। ਇਸ ਸਬੰਧੀ ਸਵਾਲ ‘ਤੇ ਮੰਤਰੀ ਹਰਭਜਨ ਸਿੰਘ ਈਟੀਓ ਨੇ ਦੱਸਿਆ ਕਿ …

Read More »

ਕੈਨੇਡੀਅਨ ਕੋਰ ਆਫ਼ ਕਮਿਸ਼ਨੇਅਰਜ਼ ‘ਚ ਜੌਬ

ਜਰਨੈਲ ਸਿੰਘ (ਕਿਸ਼ਤ 9ਵੀਂ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਚਿੱਠੀਆਂ ਲਿਖਣ ਲਈ ਵੀ ਟਾਈਮ ਵੀਕਐਂਡਾਂ ‘ਤੇ ਹੀ ਮਿਲ਼ਦਾ ਸੀ। ਆਦਮਪੁਰੋਂ ਆਉਂਦੇ ਲਿਫਾਫੇ ਵਿਚ ਤਿੰਨ ਚਿੱਠੀਆਂ ਹੁੰਦੀਆਂ ਸਨ, ਪਤਨੀ ਤੇ ਦੋਨਾਂ ਬੱਚਿਆਂ ਦੀਆਂ। ਮੈਂ ਵੀ ਤਿੰਨਾਂ ਨੂੰ ਲਿਖਦਾ ਸਾਂ। ਛੋਟਾ ਬੇਟਾ ਅਮਰਪ੍ਰੀਤ ਵੀ ਬਾਰਾਂ ਗਰੇਡ ਕਰ ਕੇ ਸਰਕਾਰੀ ਕਾਲਜ ਹੁਸ਼ਿਆਰਪੁਰ …

Read More »