ਬੀਸੀ ਦੇ ਗੁਰਦੁਆਰਾ ਸਾਹਿਬਾਨਾਂ ਵੱਲੋਂ ਭਰਪੂਰ ਸਹਿਯੋਗ ਸਰੀ/ਡਾ. ਗੁਰਵਿੰਦਰ ਸਿੰਘ : ਸਿੱਖ ਮੋਟਰ ਸਾਈਕਲ ਕਲੱਬ ਵੱਲੋਂ ਕੈਨੇਡਾ ਵਿੱਚ ਸ਼ੂਗਰ ਰੋਗ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਉਪਰਾਲਾ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਹਿੱਸਾ ਲਿਆ। ਸਿੱਖ ਮੋਟਰ ਸਾਈਕਲ ਕਲੱਬ ਓਨਟੈਰੀਓ ਵੱਲੋਂ ਸ਼ੁਰੂ ਕੀਤੇ ਯਤਨਾਂ ਨੂੰ ਬੀਸੀ ਦੇ ਗੁਰਦੁਆਰਾ ਸਾਹਿਬਾਨਾਂ …
Read More »Daily Archives: August 4, 2023
ਪੰਜਾਬ, ਮਾਂ ਬੋਲੀ ਪੰਜਾਬੀ ਤੇ ਪੰਜਾਬੀ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਭਾਲਦੀ ਨਜ਼ਰ ਆਈ 8ਵੀਂ ਵਿਸ਼ਵ ਪੰਜਾਬੀ ਕਾਨਫਰੰਸ
ਦੋ ਦਿਨ ਚੱਲੀ ਕਾਨਫਰੰਸ ਦੇ ਪੰਜ ਸੈਸ਼ਨਾਂ ਵਿਚ ਵਿਦਵਾਨਾਂ ਵੱਲੋਂ ਪੜ੍ਹੇ ਗਏ 25 ਪਰਚੇ ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ ਤੇ ਐਤਵਾਰ 29-30 ਜੁਲਾਈ ਨੂੰ ਬਰੈਂਪਟਨ ਦੇ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ ਦੇ ਵਿਸ਼ਾਲ ਹਾਲ ਵਿੱਚ ‘ਸਮਕਾਲੀ ਦੌਰ ਵਿੱਚ ਵਿਸ਼ਵ ਪੰਜਾਬੀ ਸੱਭਿਆਚਾਰ’ ਵਿਸ਼ੇ ‘ਤੇ ਅੱਠਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। …
Read More »ਨਿਊਯਾਰਕ ਪੁਲਿਸ ‘ਚ ਸਿੱਖ ਨੌਜਵਾਨ ਨੂੰ ਦਾੜ੍ਹੀ ਵਧਾਉਣ ਤੋਂ ਰੋਕਣ ਦਾ ਵਿਰੋਧ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅਮਰੀਕਾ ਦੇ ਨਿਊਯਾਰਕ ਵਿਚ ਪੁਲਿਸ ‘ਚ ਡਿਊਟੀ ਕਰ ਰਹੇ ਇਕ ਸਿੱਖ ਨੌਜਵਾਨ ਨੂੰ ਦਾੜ੍ਹੀ ਵਧਾਉਣ ਤੋਂ ਰੋਕਣਾ ਮੰਦਭਾਗਾ ਹੈ। ਇਹ ਸਿੱਖਾਂ ਦੀ ਧਾਰਮਿਕ ਆਜ਼ਾਦੀ ‘ਤੇ ਸਿੱਧਾ ਹਮਲਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ …
Read More »ਸ਼੍ਰੋਮਣੀ ਕਮੇਟੀ ਨੇ ਅਮਰੀਕਾ ‘ਚ ਭਾਰਤੀ ਸਫ਼ੀਰ ਨੂੰ ਪੱਤਰ ਭੇਜਿਆ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਮਰੀਕਾ ਦੀ ਨਿਊਯਾਰਕ ਪੁਲਿਸ ‘ਚ ਸਿੱਖਾਂ ਨੂੰ ਦਾੜੀ ਰੱਖਣ ਤੋਂ ਰੋਕਣ ਵਾਲੇ ਨਿਯਮ ਵਿਰੁੱਧ ਸਖ਼ਤ ਇਤਰਾਜ਼ ਜਤਾਇਆ ਹੈ ਤੇ ਇਸ ਸਬੰਧੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅਮਰੀਕਾ ਵਿੱਚ ਭਾਰਤ ਦੇ ਸਫ਼ੀਰ ਤਰਨਜੀਤ ਸਿੰਘ ਸੰਧੂ ਨੂੰ ਪੱਤਰ ਭੇਜਿਆ ਹੈ। ਸ਼੍ਰੋਮਣੀ ਕਮੇਟੀ ਨੇ ਇਸ …
Read More »ਅਮਰੀਕਾ ‘ਚ ਹਿੰਦੀ ਵਿਚ ਗੱਲ ਕਰਨ ਉਤੇ ਭਾਰਤਵੰਸ਼ੀ ਇੰਜੀਨੀਅਰ ਨੂੰ ਨੌਕਰੀਓਂ ਕੱਢਿਆ
ਰਿਸ਼ਤੇਦਾਰ ਨਾਲ ਵੀਡੀਓ ਕਾਲ ‘ਤੇ ਕੀਤੀ ਸੀ ਗੱਲ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਦੇ ਅਲਬਾਮਾ ਸੂਬੇ ‘ਚ ਮਿਜ਼ਾਈਲ ਰੱਖਿਆ ਠੇਕੇਦਾਰ ਕੰਪਨੀ ‘ਚ ਕੰਮ ਕਰ ਰਹੇ ਭਾਰਤੀ ਇੰਜੀਨੀਅਰ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਉਸ ਦਾ ਕਸੂਰ ਸਿਰਫ਼ ਏਨਾ ਸੀ ਕਿ ਉਸ ਨੇ ਮਰਨ ਕਿਨਾਰੇ ਪਏ ਪਰਿਵਾਰਕ ਮੈਂਬਰ ਨਾਲ ਵੀਡੀਓ ਕਾਲ ‘ਤੇ …
Read More »ਲਤਾ ਦੇ ਗੀਤਾਂ ਨਾਲ ਗੂੰਜਿਆ ਰੌਇਲ ਐਲਬਰਟ ਹਾਲ
ਬੀਬੀਸੀ ਨੇ ਮਹਾਨ ਗਾਇਕਾ ਲਈ ਸ਼ਰਧਾਂਜਲੀ ਸਮਾਗਮ ਕਰਵਾਇਆ ਲੰਡਨ/ਬਿਊਰੋ ਨਿਊਜ਼ : ‘ਲਤਾ ਮੰਗੇਸ਼ਕਰ: ਬਾਲੀਵੁੱਡ ਲੀਜੈਂਡ’ ਸ਼ਰਧਾਂਜਲੀ ਸਮਾਗਮ ਬੀਬੀਸੀ ਦੇ ਮਸ਼ਹੂਰ ਆਰਕੈਸਟਰਾ ਸੰਗੀਤ ਪ੍ਰੋਗਰਾਮ ‘ਪ੍ਰੋਮ’ ਦੇ ਸਾਲਾਨਾ ਸਮਾਗਮ ਦਾ ਹਿੱਸਾ ਹੈ। ਲਤਾ ਦੇ ਗੀਤਾਂ ਰਾਹੀਂ ਆਮ ਤੌਰ ‘ਤੇ ਪੱਛਮੀ ਸ਼ਾਸਤਰੀ ਸੰਗੀਤ ਲਈ ਸਮਰਪਿਤ ਇਸ ਪ੍ਰੋਗਰਾਮ ਦਾ ਘੇਰਾ ਵਧਾਉਣ ਦੀ ਕੋਸ਼ਿਸ਼ ਕੀਤੀ …
Read More »ਸਿੰਗਾਪੁਰ ਦੇ ਸਿੱਖਾਂ ਦਾ ਕੋਈ ਜਵਾਬ ਨਹੀਂ : ਵੋਂਗ
ਸਿੰਗਾਪੁਰ : ਸਿੰਗਾਪੁਰ ਦੇ ਉਪ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਨੇ ਕਿਹਾ ਹੈ ਕਿ ਦੇਸ਼ ਵਿਚ ਸਿੱਖਾਂ ਨੇ ਆਪਣੇ ਸੱਭਿਆਚਾਰ, ਧਰਮ ਅਤੇ ਵੱਖਰੀ ਪਛਾਣ ਨੂੰ ਕਾਇਮ ਰੱਖਦੇ ਹੋਏ ਵੱਖ-ਵੱਖ ਖੇਤਰਾਂ ਵਿਚ ਅਹਿਮ ਯੋਗਦਾਨ ਪਾਇਆ ਹੈ। ਉਹ ਸਿੱਖ ਸਲਾਹਕਾਰ ਬੋਰਡ ਦੀ 75ਵੀਂ ਵਰ੍ਹੇਗੰਢ ਦੇ ਮੌਕੇ ਰਾਤਰੀ ਭੋਜ ਵਿਚ ਬੋਲ ਰਹੇ ਸਨ। ਉਨ੍ਹਾਂ …
Read More »ਵਿਨੀਪੈਗ ‘ਚ ਰੂਪਨਗਰ ਜ਼ਿਲ੍ਹੇ ਦੇ ਭਲਵਾਨ ਵਿਸ਼ਾਲ ਰਾਣਾ ਨੇ ਵਿਸ਼ਵ ਪੁਲਿਸ ਮੁਕਾਬਲਿਆਂ ‘ਚ ਸੋਨ ਤਗਮਾ ਜਿੱਤਿਆ
ਰੂਪਨਗਰ/ਬਿਊਰੋ ਨਿਊਜ਼ : ਰੂਪਨਗਰ ਜ਼ਿਲ੍ਹੇ ਦੇ ਨੂਰਪੁਰ ਬੇਦੀ ਇਲਾਕੇ ਦੇ ਪਿੰਡ ਮੁਕਾਰੀ ਦੇ ਜੰਮਪਲ ਵਿਸ਼ਾਲ ਰਾਣਾ ਨੇ ਕੈਨੇਡਾ ਵਿਖੇ ਵਿਸ਼ਵ ਪੁਲਿਸ ਕੁਸ਼ਤੀ ਦੌਰਾਨ 70 ਕਿਲੋ ਵਿੱਚ ਸੋਨ ਤਗਮਾ ਜਿੱਤਿਆ ਹੈ। ਵਿਸ਼ਾਲ ਰਾਣਾ ਦੇ ਪਿਤਾ ਬਲਿੰਦਰ ਰਾਣਾ ਨੇ ਦੱਸਿਆ ਕਿ ਕੈਨੇਡਾ ਦੇ ਸ਼ਹਿਰ ਵਿਨੀਪੈੱਗ ਵਿੱਚ 28 ਜੁਲਾਈ ਤੋਂ 6 ਅਗਸਤ ਤੱਕ …
Read More »ਸਤਲੁਜ ‘ਚ ਰੁੜ੍ਹ ਕੇ ਪਾਕਿਸਤਾਨ ਪਹੁੰਚੇ ਦੋ ਪੰਜਾਬੀ ਨੌਜਵਾਨ
ਪਾਕਿਸਤਾਨੀ ਰੇਂਜਰਾਂ ਨੇ ਇਨ੍ਹਾਂ ਨੌਜਵਾਨਾਂ ਤੋਂ ਕੀਤੀ ਪੁੱਛਗਿੱਛ ਫ਼ਿਰੋਜ਼ਪੁਰ/ਬਿਊਰੋ ਨਿਊਜ਼ : ਸਤਲੁਜ ਦਰਿਆ ‘ਚ ਰੁੜ੍ਹ ਕੇ ਦੋ ਭਾਰਤੀ ਨੌਜਵਾਨ ਪਾਕਿਸਤਾਨ ਦੇ ਇਲਾਕੇ ਵਿਚ ਦਾਖਲ ਹੋ ਗਏ ਜਿੱਥੇ ਇਨ੍ਹਾਂ ਨੂੰ ਪਾਕਿਸਤਾਨੀ ਰੇਂਜਰਾਂ ਨੇ ਹਿਰਾਸਤ ਵਿਚ ਲੈ ਲਿਆ। ਲੁਧਿਆਣਾ ਦੇ ਕਸਬਾ ਸਿੱਧਵਾਂ ਬੇਟ ‘ਚ ਪੈਂਦੇ ਪਿੰਡ ਪਰਜੀਆ ਭਿਹਾਰੀ ਦੇ ਇਹ ਨੌਜਵਾਨ ਸਤਲੁਜ …
Read More »ਭਾਰਤ ‘ਚ ਵਧ ਰਹੀ ਫਿਰਕੂ ਅਸਹਿਣਸ਼ੀਲਤਾ
ਭਾਰਤ ਵਿਚ ਜੋ ਕੁਝ ਵਾਪਰ ਰਿਹਾ ਹੈ ਉਹ ਬੇਹੱਦ ਮੰਦਭਾਗਾ ਵੀ ਹੈ ਅਤੇ ਇਸ ਦੇਸ਼ ਦੀ ਚਾਦਰ ਨੂੰ ਹੋਰ ਦਾਗ਼ਦਾਰ ਕਰਨ ਵਾਲਾ ਵੀ ਹੈ। ਪਹਿਲਾਂ ਕੁਝ ਮਹੀਨੇ ਦੇਸ਼ ਦੇ ਉੱਤਰ ਪੂਰਬੀ ਖਿੱਤੇ ਵਿਚ ਜੋ ਕੁਝ ਵਾਪਰਦਾ ਰਿਹਾ, ਉਸ ਨੂੰ ਬੇਹੱਦ ਘਿਨੌਣਾ ਕਿਹਾ ਜਾ ਸਕਦਾ ਹੈ। ਇਕੋ ਹੀ ਪ੍ਰਾਂਤ ਮਨੀਪੁਰ ਵਿਚ …
Read More »