ਦੋ ਦਿਨ ਚੱਲੀ ਕਾਨਫਰੰਸ ਦੇ ਪੰਜ ਸੈਸ਼ਨਾਂ ਵਿਚ ਵਿਦਵਾਨਾਂ ਵੱਲੋਂ ਪੜ੍ਹੇ ਗਏ 25 ਪਰਚੇ
ਬਰੈਂਪਟਨ/ਡਾ. ਝੰਡ : ਲੰਘੇ ਸ਼ਨੀਵਾਰ ਤੇ ਐਤਵਾਰ 29-30 ਜੁਲਾਈ ਨੂੰ ਬਰੈਂਪਟਨ ਦੇ ਸੈਂਚਰੀ ਗਾਰਡਨ ਰੀਕਰੀਏਸ਼ਨ ਸੈਂਟਰ ਦੇ ਵਿਸ਼ਾਲ ਹਾਲ ਵਿੱਚ ‘ਸਮਕਾਲੀ ਦੌਰ ਵਿੱਚ ਵਿਸ਼ਵ ਪੰਜਾਬੀ ਸੱਭਿਆਚਾਰ’ ਵਿਸ਼ੇ ‘ਤੇ ਅੱਠਵੀਂ ਵਿਸ਼ਵ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਕਾਨਫਰੰਸ ਦੇ ਆਰੰਭ ਵਿਚ ਇਸ ਦੇ ਸਰਪ੍ਰਸਤ ਪ੍ਰਿਤਪਾਲ ਸਿੰਘ ਚੱਗਰ ਵੱਲੋਂ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਅਤੇ ਇਸਦਾ ਉਦਘਾਟਨ ਮੁੱਖ-ਮਹਿਮਾਨਾਂ ਅਤੇ ਆਯੋਜਕਾਂ ਵੱਲੋਂ ਮਿਲ ਕੇ ਸ਼ਮ੍ਹਾਂ ਜਗਾਉਣ ਤੋਂ ਬਾਅਦ ਮਿਸੀਸਾਗਾ ਦੀ ਐੱਮ.ਪੀ.ਪੀ. ਨੀਨਾ ਤਾਂਗੜੀ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਪ੍ਰੋਗਰਾਮ ਦਾ ਆਰੰਭ ਖਾਲਸਾ ਸਕੂਲ ਦੇ ਬੱਚਿਆਂ ਵੱਲੋਂ ਹਾਰਮੋਨੀਅਮ ‘ਤੇ ਅਰਦਾਸ ਦੇ ਸ਼ਬਦ ਅਤੇ ਕੈਨੇਡਾ ਦੇ ਕੌਮੀ-ਗੀਤ ‘ਓ ਕੈਨੇਡਾ’ ਨਾਲ ਕੀਤਾ ਗਿਆ। ਉਦਘਾਟਨੀ ਸੈਸ਼ਨ ਦੌਰਾਨ ਕੁੰਜੀਵੱਤ-ਭਾਸ਼ਨ ਗੁਰੂ ਗ੍ਰੰਥ ਸਾਹਿਬ ਵੱਰਲਡ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਦੇ ਸਾਬਕਾ ਵਾਈਸ-ਚਾਂਸਲਰ ਡਾ. ਸ਼ਿੰਦਰਪਾਲ ਸਿੰਘ ਵੱਲੋਂ ਪੰਜਾਬੀ ਸੱਭਿਆਚਾਰ ਦੇ ਪਸਾਰ ਲਈ ਧਰਮ ਵੱਲੋਂ ਨਿਭਾਈ ਜਾਣ ਵਾਲੀ ਭੂਮਿਕਾ ‘ਤੇ ਜ਼ੋਰ ਦਿੱਤਾ ਗਿਆ।
ਸੈਸ਼ਨ ਦੇ ਦੂਸਰੇ ਬੁਲਾਰੇ ਐਡਵੋਕੇਟ ਜੋਗਿੰਦਰ ਸਿੰਘ ਤੂਰ ਨੇ ਆਪਣੀ ਗੱਲ ਕਲਚਰ, ਕਸਟਮ ਅਤੇ ਕਾਨੂੰਨ ਤਿੰਨਾਂ ਹੀ ਪੱਖਾਂ ਨਾਲ ਜੋੜ ਕੇ ਕੀਤੀ। ਉਪਰੰਤ, ਕਾਨਫ਼ਰੰਸ ਦੇ ਪ੍ਰਧਾਨ ਗਿਆਨ ਸਿੰਘ ਕੰਗ ਅਤੇ ਚੇਅਰਮੈਨ ਕੰਵਲਜੀਤ ਲਾਲੀਕਿੰਗ ਵੱਲੋਂ ਇਸ ਕਾਨਫ਼ਰੰਸ ਵਿੱਚ ਕੈਨੇਡਾ ਅਤੇ ਵਿਦੇਸ਼ਾਂ ਤੋਂ ਪਹੁੰਚੇ ਸਮੂਹ ਬੁਲਾਰਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।
ਕਾਨਫਰੰਸ ਦੇ ਪਹਿਲੇ ਅਕਾਦਮਿਕ ਸੈਸ਼ਨ ਵਿੱਚ ਵਿਸ਼ਵ ਪੱਧਰ ‘ਤੇ ‘ਪੰਜਾਬੀ ਸੰਗੀਤ ਅਤੇ ਸਿੱਖ ਫ਼ਲਸਫ਼ੇ ਦੀ ਭੂਮਿਕਾ’ ਵਿਸ਼ੇ ਦੇ ਵੱਖ-ਵੱਖ ਪੱਖਾਂ ‘ਤੇ ਰੌਸ਼ਨੀ ਪਾਉਂਦੇ ਪੇਪਰ ਭੁਪਿੰਦਰ ਦੁਲੇ, ਦੀਪਕ ਸ਼ਰਮਾ ਚਨਾਰਥਲ, ਪੂਰਨ ਸਿੰਘ ਪਾਂਧੀ, ਡਾ. ਗੁਰਨਾਮ ਕੌਰ ਬੱਲ, ਪ੍ਰੋ. ਕੁਲਦੀਪ ਕੌਰ ਪਾਹਵਾ ਅਤੇ ਡਾ. ਦਵਿੰਦਰ ਸਿੰਘ ਸੇਖੋਂ ਵੱਲੋਂ ਪੜ੍ਹੇ ਗਏ। ਇਸ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵਿਦਵਾਨ ਡਾ. ਕੰਵਲਜੀਤ ਕੌਰ ਗਿੱਲ ਨੇ ਕੀਤੀ, ਜਦਕਿ ਵਿਸ਼ੇਸ਼ ਮਹਿਮਾਨ ਲਹਿੰਦੇ ਪੰਜਾਬ ਤੋਂ ਉਜ਼ਮਾ ਮਹਿਮੂਦ ਸਨ। ਇਸ ਸੈਸ਼ਨ ਦਾ ਸੰਚਾਲਨ ਸੁਰਜੀਤ ਕੌਰ ਟੋਰਾਂਟੋ ਵੱਲੋਂ ਕੀਤਾ ਗਿਆ। ਦੂਸਰੇ ਅਕਾਦਮਿਕ ਸੈਸ਼ਨ ‘ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਸਾ ਦੀ ਵਰਤਮਾਨ ਸਥਿਤੀ’ ਦੇ ਪਹਿਲੇ ਬੁਲਾਰੇ ਉੱਘੇ ਖੇਡ-ਲੇਖਕ ਪ੍ਰਿੰਸੀਪਲ ਸਰਵਣ ਸਿੰਘ ਸਨ ਜਿਨ੍ਹਾਂ ਨੇ ਆਪਣੇ ਪਰਚੇ ਵਿੱਚ ਵਿਸ਼ਵ ਪੱਧਰ ‘ਤੇ ਖੇਡਾਂ ਨਾਲ ਜੁੜੇ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ। ਸੈਸ਼ਨ ਦੇ ਦੂਸਰੇ ਬੁਲਾਰੇ ਰੇਖਾ ਮਹਾਜਨ ਵੱਲੋਂ ਆਪਣੇ ਪੇਪਰ ਵਿੱਚ ਸਕੂਲੀ ਸਿੱਖਿਆ ਕੇਵਲ ਮਾਤ-ਭਾਸ਼ਾ ਵਿੱਚ ਹੀ ਦੇਣ ਦੀ ਗੱਲ ਕੀਤੀ ਗਈ। ਇਸ ਸੈਸ਼ਨ ਦੇ ਤੀਸਰੇ, ਚੌਥੇ ਅਤੇ ਪੰਜਵੇਂ ਬੁਲਾਰਿਆਂ ਵਿੱਚ ਸ਼ਾਮਲ ਬਬਨੀਤ ਕੌਰ, ਸੁਰਿੰਦਰਜੀਤ ਕੌਰ ਅਤੇ ਅਰਤਿੰਦਰ ਸੰਧੂ ਵੱਲੋਂ ਕੈਨੇਡਾ ਵਿੱਚ ਪੰਜਾਬੀ ਬੋਲੀ ਦੀ ਅਜੋਕੀ ਸਥਿਤੀ, ਕਿਸਾਨ ਅੰਦੋਲਨ ਅਤੇ ਗਲੋਬਲ ਮੰਡੀਕਰਨ ਦੇ ਸੱਭਿਆਚਾਰ ‘ਤੇ ਪਏ ਪ੍ਰਭਾਵ ਬਾਰੇ ਪੇਪਰ ਪੇਸ਼ ਕੀਤੇ ਗਏ। ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਦਵਿੰਦਰ ਸਿੰਘ ਸੇਖੋਂ ਵੱਲੋਂ ਕੀਤੀ ਗਈ ਅਤੇ ਇਸ ਦੇ ਵਿਸ਼ੇਸ਼ ਮਹਿਮਾਨ ਭਾਰਤ ਤੋਂ ਆਏ ਬਲਵਿੰਦਰ ਸਿੰਘ ਸੰਧੂ ਸਨ, ਜਦਕਿ ਇਸ ਦਾ ਸੰਚਾਲਨ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ। ਤੀਸਰੇ ਸੈਸ਼ਨ ‘ਵਿਸ਼ਵੀਕਰਨ ਦੇ ਦੌਰ ਵਿੱਚ ਪੰਜਾਬੀ ਸੱਭਿਆਚਾਰ ‘ਤੇ ਵਿਭਿੰਨ ਪ੍ਰਭਾਵ’ ਵਿਚ ਤਿੰਨ ਪੇਪਰ ਪੜ੍ਹੇ ਗਏ ਜਿਨ੍ਹਾਂ ਵਿੱਚ ਲਹਿੰਦੇ ਪੰਜਾਬ ਦੇ ਜਨਾਬ ਮਤਲੂਬ ਵੜੈਚ ਦਾ ਪੇਪਰ ‘1947 ਦੀ ਵੰਡ ਦਾ ਪੰਜਾਬੀ ਸੱਭਿਆਚਾਰ ਉੱਪਰ ਪ੍ਰਭਾਵ’, ਬਲਵਿੰਦਰ ਸਿੰਘ ਸੰਧੂ ਦਾ ਪੇਪਰ ‘ਪੰਜਾਬ ਦੇ ਪੌਣ-ਪਾਣੀ ਨੂੰ ਸਾਫ਼ ਰੱਖਣ ਲਈ ਜਾਗਰੂਕਤਾ ਮੁਹਿੰਮ’ ਅਤੇ ਡਾ. ਡੀ.ਪੀ. ਸਿੰਘ ਦਾ ਪੇਪਰ ‘ਪੰਜਾਬੀ ਸੱਭਿਆਚਾਰ ਅਤੇ ਆਰਟੀਫ਼ਿਸ਼ਲ ਇੰਟੈਲੀਜੈਂਸ’ ਬਾਰੇ ਸੀ। ਇਸ ਸੈਸਨ ਦੀ ਪ੍ਰਧਾਨਗੀ ਦਿੱਲੀ ਯੂਨੀਵਰਸਿਟੀ ਦੀ ਪ੍ਰੋਫ਼ੈਸਰ ਕੁਲਦੀਪ ਕੌਰ ਪਾਹਵਾ ਵੱਲੋਂ ਕੀਤੀ ਗਈ ਅਤੇ ਇਸ ਦਾ ਸੰਚਾਲਨ ਡਾ. ਅਮਰਦੀਪ ਬਿੰਦਰਾ ਵੱਲੋਂ ਕੀਤਾ ਗਿਆ।
ਕਾਨਫ਼ਰੰਸ ਦੇ ਦੂਸਰੇ ਦਿਨ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਪੰਜਾਬੀ ਲੋਕਧਾਰਾ ਦੇ ਮਾਹਿਰ ਡਾ. ਨਾਹਰ ਸਿੰਘ ਵੱਲੋਂ ਕੀਤੀ ਗਈ ਅਤੇ ਇਸ ਦਾ ਸੰਚਾਲਨ ਪ੍ਰੋ. ਜਗੀਰ ਸਿੰਘ ਕਾਹਲੋਂ ਵੱਲੋਂ ਕੀਤਾ ਗਿਆ। ਇਸ ਵਿੱਚ ਤਿੰਨ ਪਰਚੇ ਪੜ੍ਹੇ ਗਏ ਜਿਨ੍ਹਾਂ ਵਿੱਚੋਂ ਪਹਿਲਾ ਪੇਪਰ ਹਰਜੀਤ ਸਿੰਘ ਗਰੇਵਾਲ ਦਾ ‘ਗੁਰਮੁਖੀ, ਗੁਰਬਾਣੀ ਅਤੇ ਗਤਕਾ’ ਵਿਸ਼ੇ ‘ਤੇ ਸੀ। ਦੂਸਰਾ ਪੇਪਰ ਮੇਜਰ ਸਿੰਘ ਨਾਗਰਾ ਦਾ ‘ਕੈਨੇਡਾ ਵਿੱਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪਸਾਰ ਵਿੱਚ ਮੀਡੀਆ ਅਤੇ ਸੱਭਿਆਚਾਰਕ ਸੰਸਥਾਵਾਂ ਦੀ ਭੂਮਿਕਾ’ ਉੱਪਰ ਸੀ। ਸੈਸ਼ਨ ਦੇ ਤੀਸਰੇ ਬੁਲਾਰੇ ਉੱਘੇ ਅਰਥ-ਸ਼ਾਸਤਰੀ ਡਾ. ਸੁੱਚਾ ਸਿੰਘ ਗਿੱਲ ਸਨ ਜਿਨ੍ਹਾਂ ਵੱਲੋਂ ‘ਪੰਜਾਬ ਵਿੱਚੋਂ ਹੋ ਰਹੇ ਪਰਵਾਸ ਦਾ ਕੈਨੇਡੀਅਨ ਸਭਿਆਚਾਰ ‘ਤੇ ਪ੍ਰਭਾਵ’ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝੀ ਕੀਤੀ ਗਈ।
ਇਸ ਦੂਸਰੇ ਦਿਨ ਦੇ ਦੂਸਰੇ ਸੈਸ਼ਨ ਵਿੱਚ ਪਹਿਲਾ ਪੇਪਰ ਬਰੈਂਪਟਨ ਵਿੱਚ ਪਿਛਲੇ ਲੰਮੇਂ ਸਮੇਂ ਤੋਂ ਵਿਚਰ ਰਹੇ ਕੰਪਿਊਟਰ ਮਾਹਿਰ ਕ੍ਰਿਪਾਲ ਸਿੰਘ ਪੰਨੂੰ ਵੱਲੌਂ ‘ਪੰਜਾਬੀ ਸੱਭਿਆਚਾਰ ‘ਤੇ ਕੰਪਿਊਟਰੀਕਰਨ ਦਾ ਪ੍ਰਭਾਵ’ ਸਬੰਧੀ ਪੇਸ਼ ਕੀਤਾ ਗਿਆ। ਦੂਸਰੇ ਬੁਲਾਰੇ ਡਾ. ਸੁਖਦੇਵ ਸਿੰਘ ਝੰਡ ਵੱਲੋਂ ਆਪਣੇ ਪੇਪਰ ਵਿੱਚ ‘ਲਾਇਬ੍ਰੇਰੀ ਲਹਿਰ ਦੇ ਪੰਜਾਬੀ ਸੱਭਿਆਚਾਰ ਉੱਤੇ ਪਏ ਪ੍ਰਭਾਵ’ ਬਾਰੇ ਗੱਲ ਕੀਤੀ ਗਈ, ਜਦਕਿ ਤੀਸਰੇ ਬੁਲਾਰੇ ਦਰਸ਼ਨਦੀਪ ਅਰੋੜਾ ਵੱਲੋਂ ‘ਵਿਦਿਆਰਥੀਆਂ ਵਿੱਚ ਕਦਰਾਂ-ਕੀਮਤਾਂ ਪੈਦਾ ਕਰਨ ਲਈ ਅਧਿਆਪਕ ਦੀ ਭੂਮਿਕਾ’ ਉੱਪਰ ਆਪਣੇ ਵਿਚਾਰ ਪੇਸ਼ ਕੀਤੇ ਗਏ। ਏਸੇ ਸੈਸ਼ਨ ਵਿਚ ਮੀਡੀਆ ਸੰਚਾਰਕ ਪਲਵਿੰਦਰ ਆਹਲੂਵਾਲੀਆ ਨੇ ਇਲੈਕਟ੍ਰੌਨਿਕ ਮੀਡੀਆ ਦੇ ਪੰਜਾਬੀ ਸੱਭਿਆਚਾਰ ਉੱਪਰ ਪੈ ਰਹੇ ਚੰਗੇ ਤੇ ਮਾੜੇ ਦੋਹਾਂ ਤਰ੍ਹਾਂ ਦੇ ਅਸਰ ਬਾਰੇ ਵਿਸਥਾਰ ਪੂਰਵਕ ਗੱਲ ਕੀਤੀ। ਇਸ ਸੈਸ਼ਨ ਦੀ ਪ੍ਰਧਾਨਗੀ ਲਹਿੰਦੇ ਪੰਜਾਬ ਦੇ ਪ੍ਰੋ. ਆਸ਼ਿਕ ਰਹੀਲ ਵੱਲੋਂ ਕੀਤੀ ਗਈ ਅਤੇ ਇਸ ਦੇ ਵਿਸ਼ੇਸ਼ ਮਹਿਮਾਨ ਵੀ ਲਹਿੰਦੇ ਪੰਜਾਬ ਦੇ ਜਨਾਬ ਅਫ਼ਜ਼ਲ ਰਾਜ਼ ਸਨ, ਜਦਕਿ ਇਸ ਦਾ ਸੰਚਾਲਨ ਡਾ. ਅਮਰਦੀਪ ਬਿੰਦਰਾ ਵੱਲੋਂ ਕੀਤਾ ਗਿਆ।
ਕਾਨਫਰੰਸ ਦੇ ਵੱਖ-ਵੱਖ ਸੈਸ਼ਨਾਂ ਦੌਰਾਨ ਕਈ ਰਾਜਨੀਤਕ ਅਤੇ ਸਮਾਜਿਕ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ ਜਿਨ੍ਹਾਂ ਵਿਚ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਜਨਾਬ ਸ਼ਫ਼ਾਕ ਅਹਿਮਦ ਤੇ ਦੀਪਕ ਅਨੰਦ, ਐੱਮ.ਪੀ.ਪੀ. ਨੀਨਾ ਤਾਂਗੜੀ ਤੇ ਅਮਰਜੋਤ ਸੰਧੂ ਅਤੇ ਕਈ ਹੋਰ ਸ਼ਾਮਲ ਸਨ। ਦੁਪਹਿਰ ਦੇ ਭੋਜਨ ਤੋਂ ਬਾਅਦ ਕਵੀ-ਦਰਬਾਰ ਦਾ ਆਯੋਜਨ ਕੀਤਾ ਗਿਆ ਜਿਸ ਦਾ ਸੰਚਾਲਨ ਉੱਘੀ ਕਵਿੱਤਰੀ ਸੁਰਜੀਤ ਕੌਰ ਟੋਰਾਂਟੋ ਵੱਲੋਂ ਬਾਖ਼ੂਬੀ ਕੀਤਾ ਗਿਆ। ਇਸ ਕਵੀ ਦਰਬਾਰ ਵਿਚ 38 ਕਵੀਆਂ ਵੱਲੋਂ ਭਾਗ ਲੈ ਕੇ ਆਪਣੀਆਂ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ। ਇਸ ਦੌਰਾਨ ਪ੍ਰਧਾਨਗੀ-ਮੰਡਲ ਵਿਚ ਉੱਘੇ ਕਵੀ ਜਸਪਾਲ ਧਾਮੀ, ਬਲਵਿੰਦਰ ਸੰਧੂ, ਦੀਪਕ ਸ਼ਰਮਾ ਚਨਾਰਥਲ, ਹਰਦਿਆਲ ਝੀਤਾ, ਗੁਰਦੇਵ ਚੌਹਾਨ, ਅਰਤਿੰਦਰ ਸੰਧੂ, ਉਜ਼ਮਾ ਮਹਿਮੂਦ ਅਤੇ ਬਲਰਾਜ ਧਾਲੀਵਾਲ ਸ਼ਾਮਲ ਸਨ। ਇਸ ਦੌਰਾਨ ਦੋ ਪੁਸਤਕਾਂ ਵੀ ਲੋਕ-ਅਰਪਿਤ ਕੀਤੀਆਂ ਗਈਆਂ। ਕਾਨਫਰੰਸ ਦੇ ਅਖ਼ੀਰ ਵੱਲ ਵੱਧਦਿਆਂ ਕੁਝ ਲੇਡੀ ਮੈਂਬਰਾਂ ਵੱਲੋਂ ਪੰਜਾਬ ਦੇ ਲੋਕ-ਨਾਚ ‘ਗਿੱਧੇ’ ਦੀ ਖ਼ੂਬਸੂਰਤ ਝਲਕ ਪੇਸ਼ ਕੀਤੀ ਗਈ। ਇਸ ਦੇ ਨਾਲ ਹੀ ਅੱਠਵੀਂ ਵਿਸ਼ਵ ਪੰਜਾਬੀ ਕਾਨਫਰੰਸ ਦੇ ਸਫਲ ਆਯੋਜਨ ਦੀ ਵਧਾਈ ਦਿੰਦਿਆਂ ਹੋਇਆਂ ਕਾਨਫਰੰਸ ਦੇ ਆਯੋਜਕਾਂ ਵੱਲੋਂ ਸਾਰਿਆਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਅੱਗੋਂ ਹੋਰ ਵੀ ਅਜਿਹੀਆਂ ਵਿਸ਼ਵ ਕਾਨਫਰੰਸਾਂ ਕਰਵਾਉਣ ਦਾ ਵਾਅਦਾ ਕੀਤਾ ਗਿਆ।
ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ
ਦੀਪਕ ਸ਼ਰਮਾ ਚਨਾਰਥਲ ਨਾਲ ਰਚਾਇਆ ਰੂ-ਬ-ਰੂ
ਲੋਕਪੱਖੀ ਪੱਤਰਕਾਰੀ ਇਕੱਲੀ ਪੜ੍ਹਾਈ ਨਾਲ ਨਹੀਂ ਧਰਾਤਲ ‘ਤੇ ਉਤਰ ਕੇ ਸਿੱਖੀ ਜਾਂਦੀ ਹੈ : ਦੀਪਕ ਚਨਾਰਥਲ
ਅਮਰੀਕਾ ਤੋਂ ਰਾਜ ਲਾਲੀ ਵੀ ਸਮਾਗਮ ‘ઑਚ ਹੋਏ ਸ਼ਾਮਲ
ਬਰੈਂਪਟਨ/ਡਾ. ਝੰਡ : ਲੰਘੀ 22 ਜੁਲਾਈ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਪੰਜਾਬ ਤੋਂ ਪਿਛਲੇ ਦਿਨੀਂ ਬਰੈਂਪਟਨ ਪਧਾਰੇ ਬੇਬਾਕ ਪੱਤਰਕਾਰ ਤੇ ਲੇਖਕ ਦੀਪਕ ਸ਼ਰਮਾ ਚਨਾਰਥਲ ਨਾਲ ઑਸ਼ੇਰਗਿੱਲ ਲਾਅ ਫ਼ਰਮ਼ ਵਿੱਚ ਰੂ-ਬ-ਰੂ ਸਮਾਗ਼ਮ ਰਚਾਇਆ ਗਿਆ। ਅਮਰੀਕਾ ਦੇ ਸ਼ਹਿਰ ਸ਼ਿਕਾਗੋ ਤੋਂ ਆਏ ਮਸ਼ਹੂਰ ਕਵੀ ਰਾਜ ਲਾਲੀ ਬਟਾਲਵੀ ਨੇ ਵੀ ਇਸ ਸਮਾਗ਼ਮ ਵਿੱਚ ਸ਼ਿਰਕਤ ਕੀਤੀ ਅਤੇ ਆਪਣੀਆਂ ਖ਼ੂਬਸੂਰਤ ਗ਼ਜ਼ਲਾਂ ਤੇ ਕਵਿਤਾਵਾਂ ਦੇ ਨਾਲ ਸਰੋਤਿਆਂ ਨੂੰ ਸਰਸ਼ਾਰ ਕੀਤਾ। ਇਸ ਮੌਕੇ ਪ੍ਰਧਾਨਗੀ-ਮੰਡਲ ਵਿੱਚ ਇਨ੍ਹਾਂ ਦੋਹਾਂ ਮਹਾਨ ਸ਼ਖ਼ਸੀਅਤਾਂ ਦੇ ਨਾਲ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਅਤੇ ਕੰਪਿਊਟਰ-ਧਨੰਤਰ ਕ੍ਰਿਪਾਲ ਸਿੰਘ ਪੰਨੂੰ ਸੁਸ਼ੋਭਿਤ ਸਨ।
ਪ੍ਰੋਗਰਾਮ ਦਾ ਆਰੰਭ ਕਰਦਿਆਂ ਮਲੂਕ ਸਿੰਘ ਕਾਹਲੋਂ ਵੱਲੋਂ ਸਮਾਗਮ ਦੀ ਰੂਪ-ਰੇਖਾ ਦੱਸਣ ਤੋਂ ਬਾਅਦ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਵੱਲੋਂ ਆਏ ਮਹਿਮਾਨਾਂ ਤੇ ਮੈਂਬਰਾਂ ਨੂੰ ਨਿੱਘੀ ਜੀ-ਆਇਆਂ ਕਹੀ ਗਈ। ਉਪਰੰਤ, ਮੰਚ-ਸੰਚਾਲਕ ਨੇ ਸੰਵੇਦਨਸ਼ੀਲ ਲੇਖਕ ਸ਼ਮੀਲ ਜਸਵੀਰ ਨੂੰ ਪੱਤਰਕਾਰ ਦੀਪਕ ਸ਼ਰਮਾ ਅਤੇ ਉੱਘੇ ਗ਼ਜ਼ਲਗੋ ਭੁਪਿੰਦਰ ਦੁਲੇ ਨੂੰ ਰਾਜ ਲਾਲੀ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਨ ਲਈ ਕਿਹਾ, ਜਿਸ ਤੋਂ ਬਾਅਦ ਉੱਘੇ ਪੱਤਰਕਾਰ ਅਤੇ ਕਵੀ ਦੀਪਕ ਸ਼ਰਮਾ ਚਨਾਰਥਲ ਨੂੰ ਮੰਚ ‘ઑਤੇ ਆਉਣ ਦਾ ਸੱਦਾ ਦਿੱਤਾ ਗਿਆ।
ਉਨ੍ਹਾਂ ਨੇ ਆਪਣੀ ਸਕੂਲੀ ਵਿੱਦਿਆ ਅਤੇ ਕਾਲਜ ਦੀ ਪੜ੍ਹਾਈ ਤੋਂ ਬਾਅਦ ਪੱਤਰਕਾਰੀ ਦੇ ਖ਼ੇਤਰ ਵਿੱਚ ਆਉਣ ਦਾ ਵਿਸਥਾਰ ਬੜੇ ਭਾਵਪੂਰਤ ਸ਼ਬਦਾਂ ‘ઑਚ ਬਿਆਨ ਕੀਤਾ। ਉਨ੍ਹਾਂ ਕਿਹਾ ਕਿ ਪੱਤਰਕਾਰੀ ਦਾ ਅਸਲੀ ਸਿਲਸਿਲਾ ਤਾਂ ਫ਼ੀਲਡ ਵਿੱਚ ਲੋਕਾਂ ਦੇ ਨਾਲ ਵਿਚਰਨ ‘ઑਤੇ ਹੀ ਸ਼ੁਰੂ ਹੁੰਦਾ ਹੈ। ਯੂਨੀਵਰਸਿਟੀਆਂ ਵਿਚ ਇਸ ਸਬੰਧੀ ਕੀਤੀ ਗਈ ਪੜ੍ਹਾਈ ਅਤੇ ਸਿਖਲਾਈ ਤਾਂ ਬਹੁਤ ਪਿੱਛੇ ਰਹਿ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੱਤਰਕਾਰੀ ਜਲੰਧਰ ਤੋਂ ਛਪਦੀ ઑਅਜੀਤ਼ ਅਖ਼ਬਾਰ ਤੋਂ ਆਰੰਭ ਕੀਤੀ ਜਿਸ ਦੇ ਲਈ ਉਨ੍ਹਾਂ ਨੂੰ ਕੇਵਲ ਤਿੰਨ ਮਹੀਨੇ ਲਈ ਹੀ ઑਅਪੁਆਇੰਟਮੈਂਟ ਲੈਟਰ਼ ਮਿਲੀ ਸੀ।
ਪਾਠਕ ਭਲੀ-ਭਾਂਤ ਜਾਣਦੇ ਹਨ ਕਿ ਦੀਪਕ ਸ਼ਰਮਾ ਨੇ ਕਿਸਾਨ-ਅੰਦੋਲਨ ਦੌਰਾਨ ਨਿਡਰ ਤੇ ਬੇਬਾਕ ਪੱਤਰਕਾਰੀ ਕੀਤੀ। ਅੰਦੋਲਨ ਦਾ ਸਾਰਾ ਸਮਾਂ ਉਹ ਕਿਸਾਨਾਂ ਦੇ ਨਾਲ ਦਿੱਲੀ ਦੇ ਬਾਰਡਰ ‘ઑਤੇ ਰਹੇ। ਉਹ ਸਰਕਾਰੀ ਮੀਡੀਏ ਜਿਸ ਨੂੰ ઑਗੋਦੀ ਮੀਡੀਏ਼ ਦਾ ਨਾਂ ਵੀ ਦਿੱਤਾ ਜਾਂਦਾ ਹੈ, ਤੋਂ ਬਿਲਕੁਲ ਉਲਟ ઑਫ਼ਰੀ-ਲਾਂਸਰ ਮੀਡੀਆਕਾਰ਼ ਵਜੋਂ ਵਿਚਰੇ ਅਤੇ ਇਸ ਅੰਦੋਲਨ ਦੀਆਂ ਖ਼ਬਰਾਂ ਆਪਣੇ ਟੀ.ਵੀ. ਚੈਨਲ ਰਾਹੀਂ ਬਿਲਕੁਲ ਸਹੀ ਸੰਦਰਭ ‘ઑਚ ਲੋਕਾਂ ਤੀਕ ਪਹੁੰਚਾਉਂਦੇ ਰਹੇ। ਬੜੀਆਂ ਹੀ ਮੁਸ਼ਕਲ ਹਾਲਤਾਂ ਵਿਚ ਉਨ੍ਹਾਂ ਨੇ ਪੰਜਾਬ-ਹਰਿਆਣਾ ਦੇ ઑਸ਼ੰਭੂ ਬਾਰਡਰ਼ ਤੋਂ ਦਿੱਲੀ ਦੇ ਬਾਰਡਰ ਤੱਕ ਪਹੁੰਚਣ ਦੇ ਓਝੜ ਸਫ਼ਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰਾ ਧੀਰੂਮੱਲ ਮੋਦੀ ਨਾਲ ਅਹਿਮਦਾਬਾਦ ਵਿੱਚ ਕਿਸੇ ਗੁਪਤ ਜਗ੍ਹਾ ઑਤੇ ਕੀਤੀ ਗਈ ਇੰਟਰਵਿਊ ਬਾਰੇ ਵੀ ਦੱਸਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਕੁਝ ਕਵਿਤਾਵਾਂ ਵੀ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ ਜਿਨ੍ਹਾਂ ਵਿੱਚੋਂ ਇੱਕ ‘ઑਤਿਰੰਗਾ’਼ ਵਿੱਚ ਉਨ੍ਹਾਂ ਦੱਸਿਆ ਕਿ ਤਿਰੰਗੇ ਦੇ ਤਿੰਨਾਂ ਰੰਗਾਂ ਵਿੱਚੋਂ ਕਿਸੇ ਨੂੰ ਵੀ ਮਨਫ਼ੀ ਕਰਨ ਨਾਲ ਇਹ ਤਿਰੰਗਾ ਨਹੀਂ ਰਹਿ ਜਾਵੇਗਾ ਅਤੇ ਫਿਰ ਖ਼ੁਸ਼ਹਾਲੀ ਦੇ ਪ੍ਰਤੀਕ ઑਹਰੇ ਰੰਗ਼ ਨੂੰ ਕਿਵੇਂ ਵੱਖ ਕੀਤਾ ਜਾ ਸਕਦਾ ਹੈ। ਸਰੋਤਿਆਂ ਵਿੱਚੋਂ ਸੁਰਿੰਦਰਜੀਤ ਕੌਰ, ਐਡਵੋਕੇਟ ਪਰਮਜੀਤ ਸਿੰਘ ਗਿੱਲ, ਡਾ. ਜਗਮੋਹਨ ਸੰਘਾ ਅਤੇ ਡਾ. ਸੁਖਦੇਵ ਸਿੰਘ ਝੰਡ ਵੱਲੋਂ ਕੀਤੇ ਗਏ ਕੁਝ ਸੁਆਲਾਂ ਦੇ ਜੁਆਬ ਉਨ੍ਹਾਂ ਵੱਲੋਂ ਤਸੱਲੀਪੂਰਵਕ ਦਿੱਤੇ ਗਏ। ਸਮਾਗ਼ਮ ਦੇ ਦੂਸਰੇ ਬੁਲਾਰੇ ਰਾਜ ਲਾਲੀ ਬਟਾਲਵੀ ਨੇ ਆਪਣੇ ਬਾਰੇ ਸੰਖੇਪ ਵਿੱਚ ਦੱਸਣ ਤੋਂ ਬਾਅਦ ਆਪਣੀਆਂ ਤਿੰਨ ਗ਼ਜਲਾਂ ਤਰੰਨਮ ਵਿੱਚ ਪੇਸ਼ ਕੀਤੀਆਂ ਅਤੇ ਇੱਕ ਕਵਿਤਾ ਵੀ ਸੁਣਾਈ। ਉਨ੍ਹਾਂ ਦੀ ਇੱਕ ਗ਼ਜ਼ਲ ਦੇ ਬੋਲਾਂ ”ਤੇਰਾ ਹਾਸਾ ਖ਼ਾਲੀ-ਖ਼ਾਲੀ, ਮੇਰਾ ਕਾਸਾ ਖ਼ਾਲੀ-ਖ਼ਾਲੀ” ਅਤੇ ਵਿਸ਼ੇਸ਼ ਤੌਰ ‘ઑਤੇ ਇਸ ਦੀ ਅਖ਼ੀਰਲੀ ਸਤਰ ”ਮੇਰਾ ਪਾਸਾ ਭਰਿਆ-ਭਰਿਆ, ਮਾਂ ਦਾ ਪਾਸਾ ਖ਼ਾਲੀ-ਖ਼ਾਲੀ” ਨੇ ਸਰੋਤਿਆਂ ਨੂੰ ਕੀਲ ઑਕੇ ਰੱਖ ਦਿੱਤਾ। ਇਸ ਦੌਰਾਨ ਇਕਬਾਲ ਬਰਾੜ ਨੇ ਆਪਣੀ ਸੁਰੀਲੀ ਆਵਾਜ਼ ਵਿੱਚ ਇੱਕ ਗੀਤ ਗਾਇਆ ਅਤੇ ਰੇਖਾਂ ਮਹਾਜਨ ਤੇ ਮਕਸੂਦ ਚੌਧਰੀ ਵੱਲੋਂ ਆਪਣੀਆਂ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।
ਬਰਲਿੰਗਟਨ ਤੋਂ ਆਏ ਡਾ. ਪਰਗਟ ਸਿੰਘ ਬੱਗਾ ਨੇ ਸਮਾਗ਼ਮ ਦੇ ਦੋਹਾਂ ਬੁਲਾਰਿਆਂ ਨੂੰ ਮੁਖ਼ਾਤਿਬ ਹੋ ਕੇ ਖ਼ੂਬਸੂਰਤ ਸ਼ਬਦ ਕਹੇ। ਸਮਾਗ਼ਮ ਦੇ ਅਖ਼ੀਰ ਵੱਲ ਵੱਧਦਿਆਂ ਪ੍ਰਧਾਨਗੀ-ਮੰਡਲ ਵਿੱਚੋਂ ਕੰਪਿਊਟਰ ਮਾਹਿਰ ਕ੍ਰਿਪਾਲ ਸਿੰਘ ਪੰਨੂੰ ਨੇ ਪੱਤਰਕਾਰੀ ਬਾਰੇ ਬੋਲਦਿਆਂ ਕਿਹਾ ਕਿ ਇਸ ਵਿੱਚ ਬੇਬਾਕੀ, ਇਮਾਨਦਾਰੀ ਤੇ ਲਗਨ ਦਾ ਬਹੁਤ ਮਹੱਤਵਪੂਰਨ ਹਨ ਅਤੇ ਦੀਪਕ ਸ਼ਰਮਾ ਵਿੱਚ ਇਹ ਤਿੰਨੇ ਹੀ ਗੁਣ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਉਹ ਕਿਸਾਨ ਅੰਦੋਲਨ ਦੌਰਾਨ ਦੀਪਕ ਦੀਆਂ ਰਿਪੋਰਟਾਂ ਟੀ.ਵੀ. ਉੱਪਰ ਬਾਕਾਇਦਾ ਵੇਖਦੇ ਰਹੇ ਹਨ ਅਤੇ ਉਨ੍ਹਾਂ ਤੋਂ ਬਹੁਤ ਮੁਤਾਸਰ ਹੋਏ ਹਨ। ਬਲਰਾਜ ਚੀਮਾ ਵੱਲੋਂ ਦੋਹਾਂ ਮਹਿਮਾਨ ਬੁਲਾਰਿਆਂ ਅਤੇ ਸਭਾ ਦੇ ਸਮੂਹ-ਮੈਂਬਰਾਂ ਦਾ ਹਾਰਦਿਕ ਧੰਨਵਾਦ ਕੀਤਾ ਗਿਆ। ਸਭਾ ਦੇ ਇਸ ਵਿਸ਼ੇਸ਼ ਸਮਾਗ਼ਮ ਵਿੱਚ ਤਲਵਿੰਦਰ ਮੰਡ, ਪਰਮਜੀਤ ਢਿੱਲੋਂ, ਜੱਸੀ ਭੁੱਲਰ, ਕਰਨੈਲ ਸਿੰਘ ਮਰਵਾਹਾ, ਹੁਨਰ ਕਾਹਲੋਂ, ਹਰਲਿਵਲੀਨ ਕਾਹਲੋਂ, ਹਰਜਸਪ੍ਰੀਤ ਗਿੱਲ, ਕੁਲ ਦੀਪ, ਮਿਸਿਜ਼ ਰਾਜ ਲਾਲੀ ਬਟਾਲਵੀ ਅਤੇ ਕਈ ਹੋਰ ਸ਼ਾਮਲ ਸਨ।
ਸਮਾਗ਼ਮ ਦੇ ਆਰੰਭ ਵਿਚ ਸਾਰਿਆਂ ਵੱਲੋਂ ઑਸਾਂਝੀ ਰਸੋਈ਼ ਵਿਚ ਦੁਪਹਿਰ ਦਾ ਭੋਜਨ ਛਕਿਆ ਗਿਆ ਅਤੇ ਚੱਲ ਰਹੇ ਸਮਾਗ਼ਮ ਦੌਰਾਨ ਚਾਹ-ਪਾਣੀ ਦਾ ਸਿਲਸਿਲਾ ਚੱਲਿਆ।
Home / Special Story / ਪੰਜਾਬ, ਮਾਂ ਬੋਲੀ ਪੰਜਾਬੀ ਤੇ ਪੰਜਾਬੀ ਭਾਈਚਾਰੇ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਭਾਲਦੀ ਨਜ਼ਰ ਆਈ 8ਵੀਂ ਵਿਸ਼ਵ ਪੰਜਾਬੀ ਕਾਨਫਰੰਸ
Check Also
ਲੋਕ ਸਭਾ ਚੋਣਾਂ ‘ਚ ਭਾਜਪਾ ਨੂੰ ਨਹੀਂ ਮਿਲਿਆ ਬਹੁਮਤ
ਭਾਜਪਾ ਨੂੰ ਸਿਰਫ਼ 241 ਸੀਟਾਂ ਨਾਲ ਕਰਨਾ ਪਿਆ ਸਬਰ ਚੋਣ ਨਤੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ …