Breaking News
Home / 2023 (page 430)

Yearly Archives: 2023

ਭਾਰੀ ਬਰਫ਼ਬਾਰੀ ਤੋਂ ਬਾਅਦ ਕੈਨੇਡਾ ‘ਚ ਮੌਸਮ ਫਿਰ ਹੋਇਆ ਖਰਾਬ

ਕਈ ਥਾਵਾਂ ‘ਤੇ ਬਿਜਲੀ ਸਪਲਾਈ ਵੀ ਹੋਈ ਠੱਪ ਬਰੈਂਪਟਨ/ਬਿਊਰੋ ਨਿਊਜ਼ : ਲੰਘੇ ਕੱਲ੍ਹ ਹੋਈ ਭਾਰੀ ਬਰਫਬਾਰੀ ਤੋਂ ਬਾਅਦ ਕੈਨੇਡਾ ਦੇ ਕਈ ਇਲਾਕਿਆਂ ‘ਚ ਮੌਸਮ ਫਿਰ ਤੋਂ ਖਰਾਬ ਹੋ ਗਿਆ ਹੈ। ਜਿਸ ਦੇ ਚਲਦਿਆਂ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕਾਂ ‘ਤੇ ਬਰਫ ਜਮਣ ਕਾਰਨ ਲੋਕਾਂ ਦਾ …

Read More »

ਤੁਰਕੀ: ਭੂਚਾਲ ਪ੍ਰਭਾਵਿਤ ਇਲਾਕੇ ‘ਚ ਚਮਤਕਾਰੀ ਢੰਗ ਨਾਲ ਬਚੀ ਔਰਤ

ਚਾਲੀ ਸਾਲਾ ਮਹਿਲਾ 170 ਘੰਟੇ ਮਲਬੇ ਹੇਠ ਦੱਬੀ ਰਹੀ ਨਵੀਂ ਦਿੱਲੀ/ਬਿਊਰੋ ਨਿਊਜ਼ : ਭੂਚਾਲ ਨਾਲ ਤਬਾਹ ਹੋਏ ਤੁਰਕੀ ਵਿਚ ਬਚਾਅ ਕਰਮੀਆਂ ਨੇ ਇਕ 40 ਸਾਲਾ ਔਰਤ ਨੂੰ ਇਮਾਰਤ ਦੇ ਮਲਬੇ ‘ਚੋਂ ਜਿਊਂਦੇ ਕੱਢ ਲਿਆ। ਹਾਲਾਂਕਿ ਹੁਣ ਕਿਸੇ ਦੇ ਬਚ ਸਕਣ ਦੀ ਸੰਭਾਵਨਾ ਬਹੁਤ ਘੱਟ ਹੈ ਕਿਉਂਕਿ ਭੂਚਾਲ ਨੂੰ ਇਕ ਹਫ਼ਤੇ …

Read More »

ਰਾਸ਼ਟਰਪਤੀ ਦੀ ਚੋਣ ‘ਚ ਟਰੰਪ ਨੂੰ ਚੁਣੌਤੀ ਦੇਵੇਗੀ ਨਿੱਕੀ ਹੇਲੀ

ਚਾਰਲਸਟਨ/ਬਿਊਰੋ ਨਿਊਜ਼ : ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਦੀ ਸਫੀਰ ਨਿੱਕੀ ਹੇਲੀ (51) ਨੇ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ‘ਚ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਉਹ 2024 ਲਈ ਰਿਪਬਲਿਕ ਨਾਮਜ਼ਦਗੀ ਲਈ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚੁਣੌਤੀ ਦੇਵੇਗੀ। ਉਧਰ ਭਾਰਤੀ-ਅਮਰੀਕੀ ਰਿਪਬਲਿਕਨ ਅਤੇ ਕਾਰੋਬਾਰੀ ਵਿਵੇਕ ਰਾਮਾਸਵਾਮੀ …

Read More »

ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ‘ਚ ਚੱਲੀ ਗੋਲੀ

ਤਿੰਨ ਵਿਦਿਆਰਥੀਆਂ ਦੀ ਹੋਈ ਮੌਤ, ਕਈ ਹੋਏ ਗੰਭੀਰ ਜ਼ਖਮੀ ਨਵੀਂ ਦਿੱਲੀ : ਅਮਰੀਕਾ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ‘ਚ ਵਾਪਰਦੀਆਂ ਦੀਆਂ ਗੋਲੀਬਾਰੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀ। ਅਮਰੀਕਾ ਦੀ ਮਿਸ਼ੀਗਨ ਸਟੇਟ ਯੂਨੀਵਰਸਿਟੀ ‘ਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ। ਯੂਨੀਵਰਸਿਟੀ ‘ਚ ਇਕ ਅਣਪਛਾਤੇ ਨੇ ਅੰਨ੍ਹੇਵਾਹ ਫਾਈਰਿੰਗ ਕਰ ਦਿੱਤੀ, …

Read More »

ਵਿਸ਼ਵ ਮਾਨਵਤਾ ‘ਤੇ ਮੰਡਰਾ ਰਿਹਾ ਹੈ ਪ੍ਰਮਾਣੂ ਖ਼ਤਰਾ

ਰੂਸ ਨੇ ਯੂਕਰੇਨ ‘ਤੇ ਪਿਛਲੇ ਸਾਲ ਫਰਵਰੀ, 2022 ਨੂੰ ਹਮਲਾ ਕੀਤਾ ਸੀ। ਉਸ ਤੋਂ ਪਹਿਲਾਂ ਸਰਹੱਦਾਂ ‘ਤੇ ਵੱਡੀ ਗਿਣਤੀ ਵਿਚ ਫ਼ੌਜਾਂ ਤਾਇਨਾਤ ਕਰ ਦਿੱਤੀਆਂ ਗਈਆਂ ਸਨ। ਰੂਸ ਅੱਜ ਵੀ ਦੁਨੀਆ ਦੀ ਇਕ ਵੱਡੀ ਸ਼ਕਤੀ ਹੈ। ਅਜਿਹਾ ਹੁੰਦਿਆਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਹਮਲੇ ਤੋਂ ਕੁਝ ਦਿਨਾਂ ਬਾਅਦ …

Read More »

ਡਿਜੀਟਲ ਲੈਣ-ਦੇਣ ਭਾਰਤ ‘ਚ ਜਲਦੀ ਨਗ਼ਦੀ ਨੂੰ ਪਿੱਛੇ ਛੱਡੇਗਾ : ਨਰਿੰਦਰ ਮੋਦੀ

ਭਾਰਤ ਦੇ ‘ਯੂਪੀਆਈ’ ਨਾਲ ਜੁੜਿਆ ਸਿੰਗਾਪੁਰ ਦਾ ‘ਪੇਅਨਾਓ’ ਨਵੀਂ ਦਿੱਲੀ/ਬਿਊਰੋ ਨਿਊਜ਼ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਨੀਫਾਈਡ ਪੇਅਮੈਂਟਸ ਇੰਟਰਫੇਸ (ਯੂਪੀਆਈ) ਨੂੰ ਭਾਰਤ ਦੀ ਸਭ ਤੋਂ ਮਨਪਸੰਦ ਭੁਗਤਾਨ ਪ੍ਰਣਾਲੀ ਦੱਸਿਆ ਤੇ ਆਸ ਜ਼ਾਹਿਰ ਕੀਤੀ ਕਿ ਜਲਦੀ ਹੀ ਇਹ ਨਗ਼ਦ ਲੈਣ-ਦੇਣ ਨੂੰ ਪਿੱਛੇ ਛੱਡੇਗੀ। ਮੋਦੀ ਨੇ ਵੀਡੀਓ ਕਾਨਫਰੰਸ ਜ਼ਰੀਏ ਸਿੰਗਾਪੁਰ ਦੇ …

Read More »

ਟਾਈਟਲਰ ਦਾ ਨਾਂਅ ਕਾਂਗਰਸ ਦੀ ਕੌਮੀ ਸੂਚੀ ‘ਚ ਆਉਣ ‘ਤੇ ਤਿੱਖਾ ਪ੍ਰਤੀਕਰਮ

ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਕਾਂਗਰਸ ਵਲੋਂ ਐਤਵਾਰ ਨੂੰ ਇਸ ਸਾਲ ਲਈ ਅਖਿਲ ਭਾਰਤੀ ਕਾਂਗਰਸ ਕਮੇਟੀ ਦੇ 61 ਮੈਂਬਰਾਂ ਦੀ ਜਾਰੀ ਕੀਤੀ ਗਈ। ਸੂਚੀ ‘ਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਅਤੇ 1984 ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਈਟਲਰ ਦਾ ਨਾਂਅ ਸ਼ਾਮਿਲ ਹੋਣ ‘ਤੇ ਭਾਜਪਾ ਸਮੇਤ ਹੋਰ ਵਿਰੋਧੀ ਧਿਰਾਂ ਦੇ ਆਗੂਆਂ ਨੇ ਤਿੱਖਾ …

Read More »

ਦੱਖਣੀ ਅਫਰੀਕਾ ਤੋਂ 12 ਹੋਰ ਚੀਤੇ ਲਿਆਂਦੇ

ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ‘ਚ ਛੱਡੇ ਇਹ ਚੀਤੇ ਨਵੀਂ ਦਿੱਲੀ/ਬਿਊਰੋ ਨਿਊਜ਼ ਦੱਖਣੀ ਅਫਰੀਕਾ ਤੋਂ ਲਿਆਂਦੇ ਗਏ 12 ਚੀਤੇ ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਪਹੁੰਚੇ। ਇਨ÷ ਾਂ ਚੀਤਿਆਂ ਨੂੰ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਕੇਂਦਰੀ ਮੰਤਰੀ ਭੁਪੇਂਦਰ ਸਿੰਘ ਯਾਦਵ ਤੇ ਨਰੇਂਦਰ ਸਿੰਘ ਤੋਮਰ ਦੀ ਮੌਜੂਦਗੀ ‘ਚ ਚਾਰਦੀਵਾਰੀ ‘ਚ …

Read More »

ਮਾਂ ਬੋਲੀ ਬਾਰੇ ਸੋਚਣ ਦਾ ਵੇਲਾ

ਡਾ. ਪਿਆਰਾ ਲਾਲ ਗਰਗ ਇੱਕੀ ਫਰਵਰੀ ਦਾ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਸਾਨੂੰ 1952 ਦੇ ਢਾਕਾ ਯੂਨੀਵਰਸਿਟੀ ਦੇ ਆਪਣੀ ਮਾਂ-ਬੋਲੀ ਬੰਗਲਾ ਨੂੰ ਪੂਰਬੀ ਪਾਕਿਸਤਾਨ ਦੀ ਕੌਮੀ ਬੋਲੀ ਬਣਾਉਣ ਦੀ ਮੰਗ ਕਰਦਿਆਂ ਸ਼ਹੀਦ ਹੋਏ ਚਾਰ ਵਿਦਿਆਰਥੀਆਂ ਅਬਦੁਸ ਸਲਾਮ, ਅਬੁਲ ਬਰਕਤ, ਰਫੀਕ ਉਦ-ਦੀਨ ਅਹਿਮਦ, ਅਬਦੁਲ ਜਬਾਰ ਤੇ ਸ਼ਫ਼ੀਉਰ ਰਹਿਮਾਨ ਅਤੇ ਸੈਂਕੜੇ ਫੱਟੜਾਂ ਦੀ ਯਾਦ …

Read More »

ਕਿਉਂ ਹੋ ਰਿਹੈ ਭਾਰਤ ਦੇਸ਼ ਬੇਗਾਨਾ?

ਗੁਰਮੀਤ ਸਿੰਘ ਪਲਾਹੀ ਭਾਰਤ ਦੇ ਵਿਦੇਸ਼ ਮੰਤਰੀ ਨੇ ਭਾਰਤੀ ਸੰਸਦ ਵਿੱਚ ਇੱਕ ਲਿਖਤੀ ਬਿਆਨ ਵਿਚ ਕਿਹਾ ਕਿ ਪਿਛਲੇ ਸਾਲ ਸਵਾ ਦੋ ਲੱਖ ਤੋਂ ਵੱਧ ਭਾਰਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡੀ ਅਤੇ ਭਾਰਤ ਤੋਂ ਬਾਹਰ ਵੱਖੋ-ਵੱਖਰੇ ਦੇਸ਼ਾਂ ਦੀ ਨਾਗਰਿਕਤਾ ਹਾਸਲ ਕੀਤੀ। ਇਹਨਾਂ ਵਿਅਕਤੀਆਂ ਨੇ ਕਾਰੋਬਾਰ ਜਾਂ ਨੌਕਰੀ ਲਈ ਭਾਰਤੀ ਨਾਗਰਿਕਤਾ ਛੱਡੀ। …

Read More »