Breaking News
Home / 2023 / January / 30

Daily Archives: January 30, 2023

ਪਾਕਿਸਤਾਨ ’ਚ ਫਿਦਾਈਨ ਹਮਲਾ

29 ਪੁਲਿਸ ਕਰਮੀਆਂ ਦੀ ਮੌਤ, 150 ਤੋਂ ਜ਼ਿਆਦਾ ਜ਼ਖ਼ਮੀ ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਪਿਸ਼ਾਵਰ ਸ਼ਹਿਰ ਵਿਚ ਪੁਲਿਸ ਲਾਈਨ ਵਿਚ ਬਣੀ ਮਸਜਿਦ ਦੇ ਅੰਦਰ ਧਮਾਕਾ ਹੋਇਆ ਹੈ ਅਤੇ ਇਸ ਧਮਾਕੇ ਨੂੰ ਫਿਦਾਈਨ ਹਮਲਾ ਦੱਸਿਆ ਜਾ ਰਿਹਾ ਹੈ। ਸਥਾਨਕ ਮੀਡੀਆ ਦੇ ਅਨੁਸਾਰ ਇਸ ਧਮਾਕੇ ਨਾਲ 29 ਪੁਲਿਸ ਕਰਮੀਆਂ ਦੀ ਮੌਤ ਹੋ …

Read More »

ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਕੋਲੋਂ ਵੀ ਵਿਜੀਲੈਂਸ ਨੇ ਕੀਤੀ ਪੁੱਛਗਿੱਛ

ਆਮਦਨ ਤੋਂ ਜਿਆਦਾ ਜਾਇਦਾਦ ਬਣਾਉਣ ਦਾ ਹੈ ਮਾਮਲਾ ਫਰੀਦਕੋਟ/ਬਿਊਰੋ ਨਿਊਜ਼ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਕੋਲੋਂ ਵੀ ਵਿਜੀਲੈਂਸ ਨੇ ਫਰੀਦਕੋਟ ਵਿਚ ਪੁੱਛਗਿੱਛ ਕੀਤੀ ਹੈ ਅਤੇ ਇਹ ਪੁੱਛਗਿੱਛ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਹੋਈ ਹੈ। ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਨੂੰ ਲੈ ਕੇ ਫਰੀਦਕੋਟ ਤੋਂ ਸਾਬਕਾ …

Read More »

ਦਲੇਰ ਮਹਿੰਦੀ ਪਾਸਪੋਰਟ ਰਿਨਿਊ ਕਰਾਉਣ ਦੇ ਮਾਮਲੇ ਵਿਚ ਪਹੁੰਚੇ ਹਾਈਕੋਰਟ

ਕਬੂਤਰਬਾਜ਼ੀ ਦੇ ਮਾਮਲੇ ਵਿਚ ਦਲੇਰ ਮਹਿੰਦੀ ਨੂੰ ਹੋਈ ਸੀ ਸਜ਼ਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬੀ ਗਾਇਕ ਦਲੇਰ ਮਹਿੰਦੀ ਪਾਸਪੋਰਟ ਰਿਨਿਊ ਕਰਾਉਣ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਪਹੁੰਚ ਗਏ ਹਨ। ਦਲੇਰ ਮਹਿੰਦੀ ਦੀ ਪਟੀਸ਼ਨ ’ਤੇ ਹੁਣ ਕੇਂਦਰ ਸਰਕਾਰ ਨੂੰ ਨੋਟਿਸ ਵੀ ਜਾਰੀ ਹੋ ਗਿਆ ਹੈ ਅਤੇ ਆਉਂਦੀ 2 ਫਰਵਰੀ ਨੂੰ ਮਾਮਲੇ …

Read More »

ਭਾਰਤ ਦੀਆਂ ਧੀਆਂ ਨੇ ਵਧਾਇਆ ਦੇਸ਼ ਦਾ ਮਾਣ

ਇੰਗਲੈਂਡ ਨੂੰ ਹਰਾ ਕੇ ਜਿੱਤਿਆ ਮਹਿਲਾ ਅੰਡਰ-19 ਕ੍ਰਿਕਟ ਵਿਸ਼ਵ ਕੱਪ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤੀ ਮਹਿਲਾ ਕਿ੍ਰਕਟ ਟੀਮ ਨੇ ਦੱਖਣੀ ਅਫਰੀਕਾ ਦੇ ਪੌਟਚੈਫਸਟਰੂਮ ਵਿਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਪਲੇਠਾ ਟੀ-20 ਆਈਸੀਸੀ ਅੰਡਰ-19 ਕਿ੍ਰਕਟ ਵਿਸ਼ਵ ਕੱਪ ਜਿੱਤ ਲਿਆ ਹੈ। ਭਾਰਤ ਦੀ ਅੰਡਰ-19 ਕਿ੍ਰਕਟ ਟੀਮ ਦਾ ਇਹ ਪਹਿਲਾ ਵਿਸ਼ਵ ਖਿਤਾਬ …

Read More »

ਬੀਐਸਐਫ ਦੀਆਂ ਮਹਿਲਾ ਕਰਮਚਾਰੀਆਂ ਨਾਲ ਫਾਜ਼ਿਲਕਾ ਦੀ ਡੀਸੀ ਨੇ ਪਾਇਆ ਭੰਗੜਾ

ਡਾ. ਸੇਨੂੰ ਦੁੱਗਲ ਹਨ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਚੰਡੀਗੜ੍ਹ/ਬਿਊਰੋ ਨਿਊਜ਼ ਜ਼ਿਲ੍ਹਾ ਫਾਜ਼ਿਲਕਾ ਵਿਚ ਦੇਸ਼ ਭਗਤੀ ਦਾ ਇਕ ਵੱਖਰਾ ਹੀ ਰੰਗ ਦੇਖਣ ਨੂੰ ਮਿਲਿਆ। ਫਾਜ਼ਿਲਕਾ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਆਈ.ਏ.ਐਸ. ਡਾ. ਸੇਨੂ ਦੁੱਗਲ ਨੇ ਦੇਸ਼ ਭਗਤੀ ਦੇ ਗੀਤਾਂ ’ਤੇ ਖੂਬ ਭੰਗੜਾ ਪਾਇਆ। ਦਰਅਸਲ, 26 ਜਨਵਰੀ ਨੂੰ ਫਾਜ਼ਿਲਕਾ ਸ਼ਹਿਰ ਦੇ ਘੰਟਾ ਘਰ …

Read More »

ਰਾਹੁਲ ਗਾਂਧੀ ਨੇ ਸ੍ਰੀਨਗਰ ਵਿਚ ‘ਭਾਰਤ ਜੋੜੋ ਯਾਤਰਾ’ ਦੀ ਕੀਤੀ ਸਮਾਪਤੀ

ਰਾਹੁਲ ਨੇ ਬਰਫਬਾਰੀ ਦਾ ਵੀ ਉਠਾਇਆ ਲੁਤਫ ਸ੍ਰੀਨਗਰ/ਬਿਊਰੋ ਨਿਊਜ਼ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਸੋਮਵਾਰ ਨੂੰ ਸ੍ਰੀਨਗਰ ਦੇ ਕਾਂਗਰਸ ਦਫਤਰ ਵਿਚ ਤਿਰੰਗਾ ਫਹਿਰਾ ਕੇ ‘ਭਾਰਤ ਜੋੜੋ ਯਾਤਰਾ’ ਦੀ ਸਮਾਪਤੀ ਕੀਤੀ। ਕਾਂਗਰਸ ਪਾਰਟੀ ਵਲੋਂ ਰਾਹੁਲ ਗਾਂਧੀ ਦੀ ਅਗਵਾਈ ਵਿਚ ਇਹ ‘ਭਾਰਤ ਜੋੜੋ ਯਾਤਰਾ’ 145 ਦਿਨ ਪਹਿਲਾਂ 7 ਸਤੰਬਰ 2022 ਨੂੰ …

Read More »

ਕੁਲਤਾਰ ਸਿੰਘ ਸੰਧਵਾਂ ਨੇ ਮੁਹੱਲਾ ਕਲੀਨਿਕ ਖੋਲ੍ਹਣ ਨੂੰ ਦੱਸਿਆ ਇਤਿਹਾਸਕ ਕਦਮ

ਵਿਰੋਧੀਆਂ ਵਲੋਂ ਕੀਤੀ ਜਾ ਰਹੀ ਨੁਕਤਾਚੀਨੀ ਨੂੰ ਦੱਸਿਆ ਫਜ਼ੂਲ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਭਗਵੰਤ ਮਾਨ ਸਰਕਾਰ ਵਲੋਂ ਖੋਲ੍ਹੇ ਜਾ ਰਹੇ ਮੁਹੱਲਾ ਕਲੀਨਿਕਾਂ ਨੂੰ ਇਤਿਹਾਸਕ ਕਦਮ ਦੱਸਿਆ ਹੈ। ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਵਲੋਂ ਪੰਜਾਬ ਵਿਚ 500 ਮੁਹੱਲਾ ਕਲੀਨਿਕ …

Read More »

ਮਜੀਠੀਆ ਨੂੰ ਹਾਈਕੋਰਟ ਤੋਂ ਜ਼ਮਾਨਤ ਖਿਲਾਫ ਪੰਜਾਬ ਸਰਕਾਰ ਦੀ ਸੁਪਰੀਮ ਕੋਰਟ ’ਚ ਅਪੀਲ

ਜਸਟਿਸ ਸੂਰਿਆ ਕਾਂਤ ਸੁਣਵਾਈ ਤੋਂ ਵੱਖ ਹੋਏ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ ਖਿਲਾਫ ਸੁਪਰੀਮ ਕੋਰਟ ’ਚ ਅਪੀਲ ਕੀਤੀ ਹੈ। ਇਸੇ ਦੌਰਾਨ ਸੁਪਰੀਮ ਕੋਰਟ ਦੇ ਜਸਟਿਸ ਸੂਰਿਆ ਕਾਂਤ ਨੇ ਅਕਾਲੀ ਆਗੂ ਮਜੀਠੀਆ ਨੂੰ …

Read More »