ਮਸ਼ਹੂਰ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ 60 ਸਾਲ ਦੀ ਉਮਰ ਵਿਚ ਦਿਹਾਂਤ ਚੰਡੀਗੜ੍ਹ : ਪੰਜਾਬੀ ਸੱਭਿਆਚਾਰ ਦੀ ਦੁਨੀਆ ਨੂੰ ਉਸ ਵੇਲੇ ਨਾ ਪੂਰਾ ਹੋਣ ਵਾਲਾ ਘਾਟਾ ਪੈ ਗਿਆ ਜਦੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪੰਜਾਬੀ ਗਾਇਕ ਸਰਦੂਲ ਸਿਕੰਦਰ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਸਰਦੂਲ ਸਿਕੰਦਰ ਕਰੋਨਾ ਕਾਰਨ ਕਰੀਬ ਡੇਢ ਮਹੀਨੇ ਤੋਂ …
Read More »Daily Archives: February 26, 2021
ਭਾਰਤ ਲਿਆਂਦਾ ਜਾਵੇਗਾ ਭਗੌੜਾ ਹੀਰਾ ਕਾਰੋਬਾਰੀ ਨੀਰਵ ਮੋਦੀ
ਲੰਡਨ ਦੀ ਅਦਾਲਤ ਨੇ ਹਵਾਲਗੀ ਦੀ ਦਿੱਤੀ ਮਨਜ਼ੂਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਵਿਚ ਲੋੜੀਂਦੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਲਿਆਉਣ ਲਈ ਬ੍ਰਿਟੇਨ ਦੀ ਅਦਾਲਤ ਵਿਚ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਨੇ ਨੀਰਵ ਨੂੰ ਭਾਰਤ ਭੇਜਣ ਦੀ ਮਨਜੂਰੀ ਦੇ ਦਿੱਤੀ ਹੈ। ਲੰਡਨ ਵਿਚ ਵਰਚੂਅਲ ਪੇਸ਼ਗੀ ਤੋਂ …
Read More »ਤੁਰ ਗਿਆ ਪਿਆਰਾ ਜਸਜੀਤ ਭੁੱਲਰ
ਪਿਆਰੇ ਜਸਜੀਤ ਸਿੰਘ ਭੁੱਲਰ ਦਾ ਬੇਵਕਤੇ ਤੁਰ ਜਾਣਾ, ਦੁੱਖਾਂ ਦਾ ਵਹਿ ਤੁਰਨਾ, ਦਰਦ ਵਿਚ ਰੰਗੇ ਜਾਣਾ, ਉਸਦੀ ਪਿਆਰੀਆਂ ਯਾਦਾਂ ਵਿਚੋਂ ਉਸਦੇ ਨਕਸ਼ਾਂ ਨੂੰ ਪੜ੍ਹਨਾ ਅਤੇ ਉਸ ਨਾਲ ਬਿਤਾਏ ਵੇਲਿਆਂ ਨੂੰ ਯਾਦ ਕਰਦਿਆਂ, ਅੱਖਾਂ ਨੂੰ ਖਾਰਾ ਕਰਨਾ ਹੈ। ਜਸਜੀਤ ਨੂੰ ਟੋਰਾਂਟੋ ਵਿਚ ਤਾਂ 2004 ਵਿਚ ਪਹਿਲੀ ਵਾਰ ਮਿਲਿਆ ਸਾਂ। ਪਰ ਅਸੀਂ …
Read More »ਪਰਵਾਸੀ ਨਾਮਾ
– ਗਿੱਲ ਬਲਵਿੰਦਰ +1 416-558-5530 ਮੌਤ ਮੌਤ ਮਿੱਥ ਲਿਆ ਥਾਂ ਅਤੇ ਸਮਾਂ ਜਿਹੜਾ, ਵੱਧ-ਘੱਟ ਨਾ ਇੱਕ ਵੀ ਪਲ ਹੋਇਆ। ਭੇਦ ਏਸ ਦਾ ਕੋਈ ਨਾ ਪਾ ਸਕਿਆ, ਸਾਇੰਸ ਕੋਲੋਂ ਵੀ ਸਵਾਲ ਨਾ ਹੱਲ ਹੋਇਆ। ਜੇਤੂ ਦੁਨੀਆਂ ਦਾ ਸੀਸ ਝੁਕਾ ਦੇਂਦਾ, ਬਾਹੂਬਲੀ ਵੀ ਏਥੇ ਨਿਰਬਲ ਹੋਇਆ। ਓਨੀ-ਓਨੀ ਹੀ ਹੁੰਦੀ ਇਹ ਗਈ ਨੇੜੇ, …
Read More »ਮਨੁੱਖੀ ਹੱਕਾਂ ਲਈ ਲਾਸਾਨੀ ਸ਼ਹਾਦਤ ਦੀ ਮਿਸਾਲ -ਸ੍ਰੀ ਗੁਰੂ ਤੇਗ ਬਹਾਦਰ ਜੀ
(ਕਿਸ਼ਤ ਦੂਜੀ) (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਪਰ ਉਹ ਨਿਰਾਸ਼ ਹੋ ਗਿਆ ਕਿਉਂਕਿ ਉਸ ਨੇ ਮਹਿਸੂਸ ਕੀਤਾ ਕਿ ਕੋਈ ਵੀ ਗੁਰੂ ਉਸ ਦੇ ਮਨ ਦੀ ਗੱਲ ਨੂੰ ਬੁਝ ਨਹੀਂ ਸੀ ਸਕਿਆ। ਜਦ ਉਹ ਵਾਪਸ ਜਾ ਰਿਹਾ ਸੀ ਤਾਂ ਕੁਝ ਪਿੰਡ ਵਾਸੀਆਂ ਤੋਂ ਉਸ ਨੂੰ ਪਤਾ ਲਗਾ ਕਿ ਤੇਗ ਬਹਾਦਰ …
Read More »ਮਜ਼ਦੂਰ ਆਗੂ ਨੌਦੀਪ ਕੌਰ ਨੂੰ ਮਿਲੀ ਜ਼ਮਾਨਤ
ਕਰਨਾਲ ਜੇਲ੍ਹ ਵਿਚੋਂ ਅੱਜ ਹੀ ਹੋਣਗੇ ਰਿਹਾਅ ਚੰਡੀਗੜ੍ਹ/ਬਿਊਰੋ ਨਿਊਜ਼ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਮਜ਼ਦੂਰ ਆਗੂ ਨੌਦੀਪ ਕੌਰ ਨੂੰ ਉਸ ਦੇ ਵਿਰੁੱਧ ਦਰਜ ਤੀਜੀ ਐਫ. ਆਈ. ਆਰ. ’ਚ ਜ਼ਮਾਨਤ ਦੇ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਨੌਦੀਪ ਕੌਰ ਨੂੰ ਅੱਜ ਹੀ ਕਰਨਾਲ ਜੇਲ੍ਹ ’ਚੋਂ ਰਿਹਾਅ ਕਰਵਾ ਲਿਆ ਜਾਵੇਗਾ। ਇਸ ਤੋਂ ਪਹਿਲਾਂ ਨੌਦੀਪ ਕੌਰ ਨੂੰ ਦੋ ਕੇਸਾਂ ਵਿਚੋਂ ਜ਼ਮਾਨਤ ਮਿਲ ਚੁੱਕੀ ਸੀ ਅਤੇ ਤੀਜੇ ਕੇਸ ਵਿਚੋਂ ਅੱਜ ਜ਼ਮਾਨਤ ਮਿਲ ਗਈ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਮਜ਼ਦੂਰ ਆਗੂ ਨੌਦੀਪ ਕੌਰ ਲੰਘੀ 12 ਜਨਵਰੀ ਤੋਂ ਜੇਲ੍ਹ ਵਿਚ ਬੰਦ ਹੈ। ਇਸ ਦੇ ਨਾਲ 26 ਜਨਵਰੀ ਨੂੰ ਦਿੱਲੀ ਵਿਖੇ ਵਾਪਰੇ ਘਟਨਾਕ੍ਰਮ ਤੋਂ ਬਾਅਦ ਗ੍ਰਿਫ਼ਤਾਰ ਕੀਤੇ ਗਏ 18 ਹੋਰ ਕਿਸਾਨਾਂ ਨੂੰ ਵੀ ਅੱਜ ਜ਼ਮਾਨਤ
Read More »ਕਿਸਾਨੀ ਅੰਦੋਲਨ ਦੌਰਾਨ ਪਟਿਆਲਾ ਜ਼ਿਲ੍ਹੇ ਦੇ 18 ਸਾਲਾ ਨੌਜਵਾਨ ਦੀ ਹੋਈ ਮੌਤ
ਸਮੁੱਚੇ ਇਲਾਕੇ ’ਚ ਛਾਈ ਸੋਗ ਦੀ ਲਹਿਰ ਭਾਦਸੋਂ/ਬਿਊਰੋ ਨਿਊਜ਼ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੇ ਸਿੰਘੂ ਬਾਰਡਰ ’ਤੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਥਾਣਾ ਭਾਦਸੋਂ ਅਧੀਨ ਪੈਂਦੇ ਪਿੰਡ ਖੇੜੀ ਜੱਟਾਂ ਦੇ ਇਕ 18 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਪੁੱਤਰ ਜਸਵਿੰਦਰ ਸਿੰਘ ਦਿੱਲੀ ਵਿਖੇ ਧਰਨੇ ’ਚ ਸ਼ਮੂਲੀਅਤ ਕਰ ਰਿਹਾ ਸੀ ਅਤੇ ਲੰਘੀ ਰਾਤ ਉਸ ਦੀ ਅਚਾਨਕ ਤਬੀਅਤ ਵਿਗੜਨ ਕਾਰਨ ਅੱਜ ਸਵੇਰੇ ਉਸ ਦੀ ਮੌਤ ਹੋ ਗਈ। ਜਦੋਂ ਨਵਜੋਤ ਦੀ ਮੌਤ ਦੀ ਖ਼ਬਰ ਪਿੰਡ ਖੇੜੀ ਵਿਖੇ ਪੁੱਜੀ ਤਾਂ ਸਮੁੱਚੇ ਇਲਾਕੇ ’ਚ ਸੋਗ ਦੀ ਲਹਿਰ ਛਾ ਗਈ ਹੈ। ਇਥੇ ਜ਼ਿਕਰਯੋਗ ਹੈ ਕਿ ਦਿੱਲੀ ਵਿਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਸੈਕੜੇ ਕਿਸਾਨਾਂ ਦੀ ਜਾਨ ਚਲੀ ਗਈ ਹੈ। ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਕੋਈ ਸੁਣਵਾਈ ਨਾ ਹੋਣ ਤੋਂ ਦੁਖੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਜੈਮਲ ਸਿੰਘ ਵਾਲਾ ਦੇ ਨੌਜਵਾਨ ਸਤਵੰਤ ਸਿੰਘ ਨੇ ਅੱਜ ਖੁਦਕੁਸ਼ੀ ਕਰ ਲਈ, ਜੋ ਇਕ ਦਿਨ ਪਹਿਲਾਂ ਹੀ ਦਿੱਲੀ ਅੰਦੋਲਨ ਤੋਂ ਪਿੰਡ ਪਰਤਿਆ ਸੀ।
Read More »26 February 2021 GTA & Main
Main & GTA
Read More »ਟਿਕਰੀ ਬਾਰਡਰ ’ਤੇ ਮਨਾਇਆ ਗਿਆ ਨੌਜਵਾਨ ਦਿਵਸ
ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਕੀਤੀ ਧਰਨੇ ’ਚ ਸ਼ਮੂਲੀਅਤ ਟਿਕਰੀ ਬਾਰਡਰ/ਬਿਊਰੋ ਨਿਊਜ਼ ਕਾਲੇ ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਟਿਕਰੀ ਬਾਰਡਰ ’ਤੇ ਚੱਲ ਰਹੇ ਕਿਸਾਨੀ ਅੰਦੋਲਨ ਦੌਰਾਨ ਅੱਜ ਕਿਸਾਨਾਂ ਵੱਲੋਂ ਨੌਜਵਾਨ ਦਿਵਸ ਮਨਾਇਆ ਗਿਆ ਅਤੇ ਇਸ ਮੌਕੇ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਨੇ ਧਰਨੇ ’ਚ ਸ਼ਮੂਲੀਅਤ ਕੀਤੀ। ਨੌਜਵਾਨ ਦਿਵਸ ਮੌਕੇ ਕਿਸਾਨੀ ਅੰਦੋਲਨ ਦੌਰਾਨ ਨੌਜਵਾਨਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬੀ ਦੇ ਮਸ਼ਹੂਰ ਗਾਇਕ ਰਵਿੰਦਰ ਗਰੇਵਾਲ ਨੇ ਕਿਹਾ ਕਿ ਉਹ ਇਸ ਅੰਦੋਲਨ ਨੂੰ ਸ਼ਾਂਤੀਮਈ ਢੰਗ ਨਾਲ ਜਾਰੀ ਰੱਖਣ ਅਤੇ ਇਕ ਦਿਨ ਉਨ੍ਹਾਂ ਦੀ ਜਿੱਤ ਜ਼ਰੂਰ ਹੋਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਅੰਦੋਲਨਾਂ ਨੂੰ ਜਿੱਤਣ ਲਈ ਕਈ ਵਾਰ ਲੰਬੀਆਂ ਲੜਾਈਆਂ ਲੜਨੀਆਂ ਪੈਂਦੀਆਂ ਹਨ ਅਤੇ ਇਨ੍ਹਾਂ ਲੜਾਈਆਂ ਨੂੰ ਸ਼ਾਂਤਮਈ ਅਤੇ ਸੰਜਮ ਵਰਤ ਕੇ ਹੀ ਜਿੱਤਿਆ ਜਾ ਸਕਦਾ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਵੱਖ-ਵੱਖ ਸਮਿਆਂ ’ਤੇ ਇਥੇ ਪੰਜਾਬੀ ਗਾਇਕ ਕਿਸਾਨਾਂ ਨੂੰ ਆਪਣਾ ਸਮਰਥਨ ਦੇਣ ਲਈ ਪਹੁੰਚਦੇ ਰਹਿੰਦੇ ਹਨ।
Read More »ਦਿੱਲੀ ਕਿਸਾਨ ਅੰਦੋਲਨ ਦੇ ਤਿੰਨ ਮਹੀਨੇ ਹੋਏ ਪੂਰੇ
ਕਿਸਾਨ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦ੍ਰਿੜ੍ਹ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਭਰ ਦੇ ਕਿਸਾਨਾਂ ਵੱਲੋਂ ਵਿੱਢੇ ਦਿੱਲੀ ਕਿਸਾਨ ਅੰਦੋਲਨ ਨੂੰ ਅੱਜ ਪੂਰੇ ਤਿੰਨ ਮਹੀਨੇ ਹੋ ਗਏ ਹਨ। ਇਸ ਤਿੰਨ ਮਹੀਨਿਆਂ ਦੇ ਅੰਦੋਲਨ ਦੌਰਾਨ ਭਾਰਤ ਸਰਕਾਰ ਅਤੇ ਸੰਘਰਸ਼ ਕਰ ਰਹੀਆਂ 32 ਕਿਸਾਨ ਜਥੇਬੰਦੀਆਂ ਵਿਚਾਲੇ ਕਈ ਦੌਰ ਦੀ ਗੱਲਬਾਤ ਹੋ ਚੁੱਕੀ ਹੈ। ਪ੍ਰੰਤੂ ਇਨ੍ਹਾਂ ਸਾਰੇ ਦੌਰਾਂ ਦੀ ਗੱਲਬਾਤ ਦੌਰਾਨ ਕੋਈ ਸਾਰਥਕ ਨਤੀਜੇ ਸਾਹਮਣੇ ਨਹੀਂ ਆਏ। ਇਕ ਪਾਸੇ ਜਿੱਥੇ ਭਾਰਤ ਦੀ ਨਰਿੰਦਰ ਮੋਦੀ ਸਰਕਾਰ ਇਨ੍ਹਾਂ ਖੇਤੀ ਕਾਨੂੰਨਾਂ ਦੇ ਫਾਇਦੇ ਗਿਣਾਉਂਦੀ ਨਹੀਂ ਥੱਕ ਰਹੀ, ਉਥੇ ਹੀ ਦੂਜੇ ਪਾਸੇ ਦੇਸ਼ ਭਰ ਦੇ ਕਿਸਾਨ ਇਨ੍ਹਾਂ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ’ਤੇ ਅੜੇ ਹੋਏ ਹਨ ਅਤੇ ਕਿਸਾਨ ਜਥੇਬੰਦੀਆਂ ਆਖ ਰਹੀਆਂ ਹਨ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਇਲਾਵਾ ਸਾਨੂੰ ਹੋਰ ਕੁੱਝ ਮਨਜ਼ੂਰ ਨਹੀਂ ਹੈ। ਕਿਸਾਨ ਜਥੇਬੰਦੀਆਂ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਾਨੂੰ ਇਹ ਸੰਘਰਸ਼ ਸਾਲਾਂਬੱਧੀ ਵੀ ਜਾਰੀ ਰੱਖਣਾ ਪਿਆ ਤਾਂ ਅਸੀਂ ਇਸ ਨੂੰ ਸਾਲਾਂਬੱਧੀ ਹੀ ਲੜਾਂਗੇ ਅਤੇ ਕਾਲੇ ਕਾਨੂੰਨ ਰੱਦ ਕਰਵਾ ਕੇ ਹੀ ਰਹਾਂਗੇ।
Read More »