ਗੁਰਨਾਮ ਸਿੰਘ ਚਡੂਨੀ ਨੂੰ ਮੁੱਖ ਮੰਤਰੀ ਦਾ ਚਿਹਰਾ ਚੁਣਿਆ ਲੁਧਿਆਣਾ : ਸਨਅਤੀ ਸ਼ਹਿਰ ਲੁਧਿਆਣਾ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੁੱਜੇ ਸਨਅਤਕਾਰਾਂ ਨੇ ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ‘ਭਾਰਤੀ ਆਰਥਿਕ ਪਾਰਟੀ’ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਦੀ ਅਗਵਾਈ ਵਿੱਚ ਪੰਜਾਬ ਦੀਆਂ …
Read More »Yearly Archives: 2021
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਰਾਜਪਾਲ ਵੀਪੀ ਸਿੰਘ ਬਦਨੌਰ ਨਾਲ ਕੀਤੀ ਮੁਲਾਕਾਤ
ਕਾਂਗਰਸ ਦੇ ਦਾਗੀ ਮੰਤਰੀਆਂ ਦੀ ਕਰੋ ਛੁੱਟੀ : ‘ਆਪ’ ਚੰਡੀਗੜ੍ਹ : ਆਮ ਆਦਮੀ ਪਾਰਟੀ ਨੇ ਕਾਂਗਰਸ ਸਰਕਾਰ ਦੇ ਮੰਤਰੀਆਂ ਵੱਲੋਂ ਕੀਤੇ ਜਾ ਰਹੇ ਭ੍ਰਿਸ਼ਟਾਚਾਰ ਸਬੰਧੀ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਰਾਜਪਾਲ ਨੂੰ ਮੰਗ ਪੱਤਰ ਦਿੰਦਿਆਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ, ਰਾਣਾ ਗੁਰਮੀਤ ਸਿੰਘ ਸੋਢੀ, ਬਲਬੀਰ …
Read More »ਢੀਂਡਸਾ ਨੇ ਭੀਮ ਆਰਮੀ ਨਾਲ ਕੀਤਾ ਚੋਣ ਗੱਠਜੋੜ
ਅਕਾਲੀ ਦਲ (ਸੰਯੁਕਤ) ਤੇ ਭੀਮ ਆਰਮੀ ਮਿਲ ਕੇ ਲੜਨਗੇ ਚੋਣਾਂ ਚੰਡੀਗੜ੍ਹ/ਬਿਊਰੋ ਨਿਊਜ਼ : ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਅਕਾਲੀ ਦਲ (ਸੰਯੁਕਤ) ਨੇ ਉੱਤਰ ਪ੍ਰਦੇਸ਼ ਦੇ ਦਲਿਤ ਆਗੂ ਚੰਦਰ ਸ਼ੇਖਰ ਆਜ਼ਾਦ ਦੀ ਅਗਵਾਈ ਵਾਲੀ ਭੀਮ ਆਰਮੀ ਨਾਲ ਚੋਣ ਗਠਜੋੜ ਕਰ ਲਿਆ ਹੈ। ਇਹ ਦੋਵੇਂ ਪਾਰਟੀਆਂ ਪੰਜਾਬ ਦੀਆਂ ਆਗਾਮੀ ਵਿਧਾਨ ਸਭਾ …
Read More »ਸਿਮਰਨਜੀਤ ਸਿੰਘ ਮਾਨ ਵਲੋਂ 15 ਅਗਸਤ ਨੂੰ ‘ਕਾਲੇ ਦਿਨ’ ਵਜੋਂ ਮਨਾਉਣ ਦਾ ਸੱਦਾ
ਬਰਗਾੜੀ ਮਾਮਲੇ ‘ਚ ਸਰਕਾਰ ‘ਤੇ ਦੋਸ਼ੀਆਂ ਪ੍ਰਤੀ ਢਿੱਲ ਵਰਤਣ ਦੇ ਆਰੋਪ ਜੈਤੋ/ਬਿਊਰੋ ਨਿਊਜ਼ : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਸਥਾ ਰੱਖਣ ਵਾਲੇ ਹਰ ਸ਼ਖ਼ਸ ਨੂੰ ਅਪੀਲ ਕੀਤੀ ਹੈ ਕਿ ਉਹ 15 ਅਗਸਤ ਨੂੰ ‘ਕਾਲੇ ਦਿਨ’ ਵਜੋਂ ਮਨਾਉਣ। ਉਸ ਦਿਨ ਘਰਾਂ ਅਤੇ …
Read More »ਮੌਡਰਨਾ ਦਾ ਕੈਨੇਡਾ ਵਿਚ ਆਉਣਾ ਫੈੱਡਰਲ ਸਰਕਾਰ ਦੀ ਰਣਨੀਤੀ ਵਿੱਚ ਇੱਕ ਵੱਡਾ ਮੀਲ ਪੱਥਰ : ਸੋਨੀਆ ਸਿੱਧੂ
ਬਰੈਂਪਟਨ/ਬਿਊਰੋ ਨਿਊਜ਼ : ਕੈਨੇਡਾ ਫੈੱਡਰਲ ਸਰਕਾਰ ਵੱਲੋਂ ਬਾਇਓ ਮੈਨੂਫੈਕਚਰਿੰਗ ਅਤੇ ਲਾਈਫ ਸਾਇੰਸਜ਼ ਖੇਤਰ ਦੇ ਮੁੜ ਨਿਰਮਾਣ ਲਈ ਕੈਨੇਡਾ ਦੀ ਰਣਨੀਤੀ ਵਿੱਚ ਇੱਕ ਵੱਡਾ ਮੀਲ ਪੱਥਰ ਸਥਾਪਤ ਕਰਦਿਆਂ ਕੈਨੇਡਾ ਵਿੱਚ ਅਤਿ ਆਧੁਨਿਕ ਐਮਆਰਐਨਏ ਵੈਕਸੀਨ ਉਤਪਾਦਨ ਸਹੂਲਤ ਬਣਾਉਣ ਲਈ ਕੋਵਿਡ -19 ਟੀਕਾ ਨਿਰਮਾਤਾ ਕੰਪਨੀ ਮੌਡਰਨਾ, ਇੰਕ. ਦੇ ਨਾਲ ਇੱਕ ਸਹਿਮਤੀ ਪੱਤਰ (ਐਮਓਯੂ) …
Read More »ਜੀਜੀਐੱਸਸੀਐੱਫ਼ ਵੱਲੋਂ ਕਰਵਾਈ ਗਈ ‘ਵਰਚੂਅਲ ਇਨਸਪੀਰੇਸ਼ਨਲ ਸਟੈੱਪਸ 2021’ ਲਈ ਦੌੜਾਕਾਂ ਤੇ ਵਾਕਰਾਂ ਨੇ ਵਿਖਾਇਆ ਉਤਸ਼ਾਹ
ਮੈਰਾਥਨ ਦੌੜਾਕ ਸੰਜੂ ਗੁਪਤਾ, ਸੀਨੀਅਰ ਦੌੜਾਕ ਤੇ ਵਾੱਕਰ ਈਸ਼ਰ ਸਿੰਘ, ਸੁਖਦੇਵ ਸਿੰਘ ਝੰਡ, ਰਜਿੰਦਰ ਸਿੰਘ ਭਿੰਡਰ ਤੇ ਕਈ ਹੋਰਨਾਂ ਨੇ ਲਿਆ ਹਿੱਸਾ ਬਰੈਂਪਟਨ/ਬਿਊਰੋ ਨਿਊਜ਼ : ਪਿਛਲੇ ਸਾਲ ਤੋਂ ਮਹਾਂਮਾਰੀ ਕਰੋਨਾ ਦੇ ਚੱਲ ਰਹੇ ਪ੍ਰਕੋਪ ਕਾਰਨ ਹੋਰਨਾਂ ਈਵੈਂਟਸ ਵਾਂਗ ਗੁਰੂ ਗੋਬਿੰਦ ਸਿੰਘ ਚਿਲਡਰਨ ਫਾਊਂਡੇਸ਼ਨ ਵੱਲੋਂ 2020 ਅਤੇ ਇਸ ਸਾਲ 2021 ਵਿਚ …
Read More »ਕੈਨੇਡੀਅਨ ਨਾਗਰਿਕ ਸਪੇਵਰ ਨੂੰ ਜਾਸੂਸੀ ਦੇ ਦੋਸ਼ਾਂ ‘ਚ ਚੀਨ ਨੇ ਸੁਣਾਈ 11 ਸਾਲ ਦੀ ਸਜ਼ਾ
ਟੋਰਾਂਟੋ/ਬਿਊਰੋ ਨਿਊਜ਼ : ਕੈਨੇਡਾ ਸਰਕਾਰ ਉੱਤੇ ਦਬਾਅ ਪਾਉਣ ਲਈ ਬੀਜਿੰਗ ਨੇ ਬੁੱਧਵਾਰ ਨੂੰ ਚੀਨ ਵਿੱਚ ਨਜ਼ਰਬੰਦ ਕੈਨੇਡੀਅਨ ਕਾਰੋਬਾਰੀ ਮਾਈਕਲ ਸਪੇਵਰ ਨੂੰ ਜਾਸੂਸੀ ਦੇ ਦੋਸ਼ਾਂ ਵਿੱਚ 11 ਸਾਲ ਕੈਦ ਦੀ ਸਜ਼ਾ ਸੁਣਾਈ। ਇਹ ਸੱਭ ਵੈਨਕੂਵਰ ਵਿੱਚ ਗ੍ਰਿਫਤਾਰ ਕੀਤੇ ਗਈ ਚੀਨੀ ਟੈਕਨੀਕਲ ਕੰਪਨੀ ਹੁਆਵੇ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਨੂੰ ਰਿਹਾਅ ਕਰਵਾਉਣ ਲਈ …
Read More »ਸੀਨੀਅਰਜ਼ ਵਲੋਂ ਬੱਫਰਜ਼ ਪਾਰਕ ਤੇ ਬੀਚ ਦਾ ਟੂਰ
ਬੀਚ ‘ਤੇ ਸੈਰ ਕਰਕੇ ਕੁਦਰਤੀ ਨਜ਼ਾਰਿਆਂ ਦਾ ਆਨੰਦ ਮਾਣਿਆ ਬਰੈਂਪਟਨ/ਹਰਜੀਤ ਬੇਦੀ : ਕੋਵਿਡ ਨਿਯਮਾਂ ਵਿੱਚ ਕੁੱਝ ਢਿੱਲ ਮਿਲਣ ਕਾਰਣ ਪਿਛਲੇ ਦਿਨੀਂ ਬਰੈਂਪਟਨ ਦੀਆਂ ਵੱਖ-ਵੱਖ ਕਲੱਬਾਂ ਦੇ ਸਰਗਰਮ ਸੀਨੀਅਰਾਂ ਨੇ ਪਰਮਜੀਤ ਬੜਿੰਗ ਸਾਬਕਾ ਪਰਧਾਨ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ ਆਫ ਬਰੈਂਪਟਨ ਦੀ ਅਗਵਾਈ ਵਿੱਚ ਬੱਫਰਜ਼ ਪਾਰਕ ਅਤੇ ਬੀਚ ਸਕਾਰਬਰੋਅ ਦਾ ਟੂਰ ਲਾਇਆ। …
Read More »ਕਿਸਾਨ ਸੰਸਦ ‘ਚ ਨਰਿੰਦਰ ਮੋਦੀ ਸਰਕਾਰ ਖਿਲਾਫ ਬੇਭਰੋਸਗੀ ਦਾ ਮਤਾ ਪਾਸ
ਕਿਸਾਨ ਬੀਬੀਆਂ ਵੱਲੋਂ ਵਿਸ਼ੇਸ਼ ਸੈਸ਼ਨ ਦੌਰਾਨ ‘ਕਾਰਪੋਰੇਟ ਖੇਤੀ ਛੱਡੋ-ਮੋਦੀ ਗੱਦੀ ਛੱਡੋ’ ਦਾ ਨਾਅਰਾ ਬੁਲੰਦ ਨਵੀ ਦਿੱਲੀ/ਬਿਊਰੋ ਨਿਊਜ਼ : ਕਿਸਾਨ ਸੰਸਦ ਦੇ 13ਵੇਂ ਅਤੇ ਅਖ਼ੀਰਲੇ ਦਿਨ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ‘ਭਾਰਤ ਛੱਡੋ ਅੰਦੋਲਨ’ ਦੀ ਸੋਮਵਾਰ ਨੂੰ ਵਰ੍ਹੇਗੰਢ ਮੌਕੇ ਮਹਿਲਾਵਾਂ ਦੇ ਸਪੈਸ਼ਲ …
Read More »ਤਾਲਿਬਾਨ ਵੱਲੋਂ ਅਫਗਾਨਿਸਤਾਨ ਦੇ ਤਿੰਨ ਹੋਰ ਸੂਬਿਆਂ ਦੀਆਂ ਰਾਜਧਾਨੀਆਂ ‘ਤੇ ਕਬਜ਼ਾ
ਦੇਸ਼ ਦਾ ਸਾਰਾ ਉਤਰੀ ਪੂਰਬੀ ਭਾਗ ਤਾਲਿਬਾਨ ਦੇ ਕਬਜ਼ੇ ਹੇਠ ਕਾਬੁਲ/ਬਿਊਰੋ ਨਿਊਜ਼ : ਤਾਲਿਬਾਨ ਨੇ ਅਫ਼ਗਾਨਿਸਤਾਨ ਦੇ ਤਿੰਨ ਹੋਰ ਸੂਬਿਆਂ ਦੀਆਂ ਰਾਜਧਾਨੀਆਂ ਅਤੇ ਸੈਨਾ ਦੇ ਸਥਾਨਕ ਦਫ਼ਤਰ ‘ਤੇ ਕਬਜ਼ਾ ਕਰ ਲਿਆ ਹੈ। ਇਸ ਨਾਲ ਦੇਸ਼ ਦਾ ਸਾਰਾ ਉੱਤਰ-ਪੂਰਬੀ ਭਾਗ ਤਾਲਿਬਾਨ ਦੇ ਕਬਜ਼ੇ ਹੇਠ ਆ ਗਿਆ ਹੈ। ਇੱਕ ਅਧਿਕਾਰੀ ਨੇ ਦੱਸਿਆ …
Read More »