Breaking News
Home / 2020 / August (page 24)

Monthly Archives: August 2020

ਏਅਰ ਕੈਨੇਡਾ ਦੀ ਦਿੱਲੀ ਤੋਂ ਟੋਰਾਟੋ ਉਡਾਨ 18 ਤੋਂ

ਟੋਰਾਂਟੋ/ਸਤਪਾਲ ਸਿੰਘ ਜੌਹਲ : ਏਅਰ ਕੈਨੇਡਾ ਵਲੋਂ ਪਿਛਲੇ ਦਿਨੀਂ ਅਗਸਤ ਮਹੀਨੇ ਦੌਰਾਨ 18 ਤੋਂ 30 ਤਰੀਕ ਤੱਕ ਹਫ਼ਤੇ ਵਿਚ ਤਿੰਨ ਦਿਨ ਟੋਰਾਂਟੋ ਅਤੇ ਦਿੱਲੀ ਵਿਚਕਾਰ ਸਿੱਧੀ ਉਡਾਨ ਦਾ ਐਲਾਨ ਕੀਤਾ ਗਿਆ। 18, 21, 23, 25, 28 ਅਤੇ 30 ਅਗਸਤ ਨੂੰ ਉਡਾਨ ਚੱਲੇਗੀ। ਕੈਨੇਡਾ ਦੇ ਨਾਗਰਿਕ ਅਤੇ ਪੀ.ਆਰ. ਇਸ ਉਡਾਨ ਵਿਚ …

Read More »

ਪਰਕਸ ਵੱਲੋਂ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ : ਪੰਜਾਬੀ ਰਾਈਟਰਜ਼ ਕੋ-ਆਪਰੇਟਿਵ ਸੁਸਾਇਟੀ ਲਿਮਿਟਿਡ ਲੁਧਿਆਣਾ/ਅੰਮ੍ਰਿਤਸਰ (ਪਰਕਸ) ਵੱਲੋਂ ਪ੍ਰਿੰਸੀਪਲ ਸੇਵਾ ਸਿੰਘ ਕੌੜਾ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਡਾ. ਬਿਕਰਮ ਸਿੰਘ ਘੁੰਮਣ, ਮੀਤ ਪ੍ਰਧਾਨ ਡਾ. ਬ੍ਰਹਮਜਗਦੀਸ਼ ਸਿੰਘ, ਮੈਨੇਜਿੰਗ ਡਾਇਰੈਕਟਰ ਡਾ. ਚਰਨਜੀਤ ਸਿੰਘ ਗੁਮਟਾਲਾ, ਸਕੱਤਰ ਗੁਰਮੀਤ ਪਲਾਹੀ ਤੇ ਸੁਸਾਇਟੀ ਦੇ ਮੈਂਬਰਾਨ …

Read More »

ਕੈਨੇਡਾ ਵਿਚ ਇਮੀਗ੍ਰਾਂਟ ਵਧਣੇ ਜਾਰੀ, ਭਾਰਤ ਮੋਹਰੀ

ਟੋਰਾਂਟੋ : ਕੈਨੇਡਾ ਵਿਚ ਵਿਦੇਸ਼ਾ ਤੋਂ ਪੱਕਾ ਵੀਜ਼ਾ ਲੈ ਕੇ ਪੁੱਜਣ ਵਾਲੇ ਨਵੇਂ ਇਮੀਗ੍ਰਾਂਟਾਂ ਦੀ ਗਿਣਤੀ ਕਰੋਨਾ ਕਾਰਨ ਕੁਝ ਘਟੀ, ਪਰ ਲੰਘੇ ਮਹੀਨਿਆਂ ਤੋਂ ਇਸ ਵਿਚ ਲਗਾਤਾਰ ਵਾਧਾ ਹੋਣਾ ਜਾਰੀ ਹੈ । ਹਵਾਈ ਜਹਾਜ਼ਾਂ ਦੀ ਆਮ ਆਵਾਜਾਈ ਭਾਵੇਂ ਅਜੇ ਬੰਦ ਹੈ ਪਰ ਜਿਨ੍ਹਾਂ ਲੋਕਾਂ ਨੂੰ ਆਪਣੇ ਵੀਜ਼ਾ ਦੀ ਮਿਆਦ ਮੁੱਕਣ …

Read More »

ਦਿਸ਼ਾ ਵੱਲੋਂ ਪੰਜਾਬੀ ਅੰਤਰਰਾਸ਼ਟਰੀ ਕਵਿੱਤਰੀ ਦਰਬਾਰ 13,14 ਅਤੇ 15 ਅਗਸਤ ਨੂੰ

ਟੋਰਾਂਟੋ/ਹਰਜੀਤ ਬਾਜਵਾ ਕੈਨੇਡੀਅਨ ਪੰਜਾਬੀ ਔਰਤਾਂ ਵੱਲੋਂ ਬਣਾਈ ਸੰਸਥਾ ઑਦਿਸ਼ਾ਼ ਵੱਲੋਂ ਅੰਤਰਰਾਸ਼ਟਰੀ ਔਰਤ ਦਿਵਸ ਨੂੰ ਸਮਰਪਿਤ ‘ਕੂੰਜਾਂ ਦੀ ਕਵਿਤਾ’ ਼ਬੈਨਰ ਹੇਠ ਤਿੰਨ ਦਿਨਾਂ ਆਨ ਲਾਈਨ (ਵੀਡੀਓ ਕਾਨਫਰੰਸ ਰਾਹੀਂ) ਅੰਤਰਰਾਸ਼ਟਰੀ ਪੰਜਾਬੀ ਕਵੀ ਦਰਬਾਰ 13, 14 ਅਤੇ 15 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਡਾ. ਕੰਵਲਜੀਤ ਕੌਰ ਢਿੱਲੋਂ ਨੇ …

Read More »

ਮੋਦੀ ਅਤੇ ਇਕਬਾਲ ਸਿਹੁੰ ਦੇ ਬਿਆਨ ਦਾ ਪ੍ਰਤੀਕਰਮ ਦੇਣ ਨਾਲ ਸ਼ਾਇਦ ਸਾਰੇ ਸਿੱਖ ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਪ੍ਰਵਾਨ ਕਰ ਹੀ ਲੈਣ…

ਤਲਵਿੰਦਰ ਸਿੰਘ ਬੁੱਟਰ ਗੱਲ 1999 ਦੀ ਹੈ ਜਦੋਂ ਖ਼ਾਲਸਾ ਸਾਜਨਾ ਤ੍ਰੈਸ਼ਤਾਬਦੀ ਮਨਾਉਣ ਲਈ ਪੰਜਾਬ ਸਰਕਾਰ ਵਲੋਂ ਲਗਪਗ ਤਿੰਨ ਸੌ ਕਰੋੜ ਰੁਪਏ ਸ੍ਰੀ ਅਨੰਦਪੁਰ ਸਾਹਿਬ ਦੇ ਚਹੁੰਪੱਖੀ ਵਿਕਾਸ ਤੇ ਕਾਇਆ-ਕਲਪ ‘ਤੇ ਖਰਚ ਕੀਤੇ ਜਾ ਰਹੇ ਸਨ। ਚਾਰੇ ਪਾਸੇ ਸੜਕਾਂ, ਗਲੀਆਂ, ਮੁਹੱਲਿਆਂ, ਪਾਰਕਾਂ ਤੇ ਬਾਜ਼ਾਰਾਂ ‘ਚ ਜਗ-ਮਗ, ਜਗ-ਮਗ ਕਰਦੀਆਂ ਰੌਸ਼ਨੀਆਂ ਲੱਗ ਰਹੀਆਂ …

Read More »

ਅਮਰੀਕੀ ਰਾਸ਼ਟਰਪਤੀ ਚੋਣਾਂ

ਰੂਸ ਬਿਡੇਨ ਤੇ ਚੀਨ ਟਰੰਪ ਨੂੰ ਨਹੀਂ ਦੇਖਣਾ ਚਾਹੁੰਦਾ ਰਾਸ਼ਟਰਪਤੀ ਵਾਸ਼ਿੰਗਟਨ : ਅਮਰੀਕਾ ਵਿਚ ਨਵੰਬਰ ਮਹੀਨੇ ਰਾਸ਼ਟਰਪਤੀ ਚੋਣਾਂ ਹੋਣ ਜਾਰ ਹੀਆਂ ਹਨ। ਇਸਦੇ ਚੱਲਦਿਆਂ ਅਮਰੀਕਾ ਦੀ ਖ਼ੁਫ਼ੀਆ ਅਧਿਕਾਰੀ ਦਾ ਮੰਨਣਾ ਹੈ ਕਿ ਨਵੰਬਰ ਵਿਚ ਹੋਣ ਵਾਲੀ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਰੂਸ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਿਡੇਨ ਨੂੰ ਬਦਨਾਮ ਕਰਨ …

Read More »

ਮਹਿੰਦਾ ਰਾਜਪਕਸੇ ਚੌਥੀ ਵਾਰ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਬਣੇ

ਕੋਲੰਬੋ/ਬਿਊਰੋ ਨਿਊਜ਼ ਸ੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਮਹਿੰਦਾ ਰਾਜਪਕਸੇ ਨੇ ਇਤਿਹਾਸਕ ਬੋਧੀ ਮੰਦਰ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਸ੍ਰੀਲੰਕਾ ਪੀਪਲਜ਼ ਪਾਰਟੀ (ਐੱਸਐੱਲਪੀਪੀ) ਦੇ 74 ਸਾਲਾ ਨੇਤਾ ਨੂੰ ਉਨ੍ਹਾਂ ਦੇ ਛੋਟੇ ਭਰਾ ਅਤੇ ਰਾਸ਼ਟਰਪਤੀ ਗੋਟਬਾਇਆ ਰਾਜਪਕਸ਼ੇ ਨੇ ਕੇਲਾਨੀਆ ਦੇ ਪਵਿੱਤਰ ਰਾਜਮਹਾ ਵਿਹਾਰਿਆ ਵਿਖੇ ਨੌਵੀਂ ਸੰਸਦ ਲਈ ਅਹੁਦੇ ਦੀ ਸਹੁੰ …

Read More »

ਸਿੰਧ ਜਲ ਸੰਧੀ ਸਬੰਧੀ ਭਾਰਤ ਨੇ ਪਾਕਿਸਤਾਨ ਨੂੰ ਦਿੱਤਾ ਸੁਝਾਅ

ਪਾਣੀ ਦੇ ਮੁੱਦੇ ‘ਤੇ ਗੱਲਬਾਤ ਵੀਡੀਓ ਕਾਨਫਰੰਸਿੰਗ ਰਾਹੀਂ ਹੋਵੇ : ਭਾਰਤ ਪਾਕਿ ਦਾ ਕਹਿਣਾ – ਗੱਲਬਾਤ ਅਟਾਰੀ ਚੈਕ ਪੋਸਟ ‘ਤੇ ਕੀਤੀ ਜਾਵੇ ਨਵੀਂ ਦਿੱਲੀ : ਭਾਰਤ ਨੇ ਪਾਕਿਸਤਾਨ ਨੂੰ ਸੁਝਾਅ ਦਿੱਤਾ ਹੈ ਕਿ ਸਿੰਧ ਜਲ ਸੰਧੀ ਤਹਿਤ ਪਾਣੀ ਦੇ ਮੁੱਦੇ ਸਬੰਧੀ ਗੱਲਬਾਤ ਕਰੋਨਾ ਮਹਾਮਾਰੀ ਦੇ ਮੱਦੇਨਜ਼ਰ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ …

Read More »

ਪਾਕਿ ‘ਚ 193 ਪਾਇਲਟਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਅੰਮ੍ਰਿਤਸਰ/ਬਿਊਰੋ ਨਿਊਜ਼ ਪਾਕਿਸਤਾਨ ਵਿਚ ਫ਼ਰਜ਼ੀ ਲਾਇਸੈਂਸ ਘੁਟਾਲੇ ‘ਚ 193 ਪਾਇਲਟਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿ ਵਿਚ 263 ਪਾਇਲਟਾਂ ਦੀ ਜਾਂਚ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਕਤ ਪਾਇਲਟਾਂ ਨੂੰ ਜਾਅਲੀ ਲਾਇਸੈਂਸ ਹੋਣ ਦੇ ਸ਼ੱਕ ਵਿਚ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ। ਪਾਕਿਸਤਾਨ ਵਿਚ ਪਾਇਲਟ …

Read More »

ਤਾਲਾਬੰਦੀ ਦੌਰਾਨ ਪਾਕਿ ‘ਚ ਫਸੇ 83 ਭਾਰਤੀ ਵਤਨ ਪਰਤੇ

ਕਰੋਨਾ ਕਾਰਨ 6 ਮਹੀਨਿਆਂ ਤੋਂ ਪਾਕਿਸਤਾਨ ਵਿਚ ਫਸ ਗਏ ਸਨ ਯਾਤਰੀ ਅਟਾਰੀ/ਬਿਊਰੋ ਨਿਊਜ਼ ਕਰੋਨਾ ਵਾਇਰਸ ਦੇ ਚੱਲਦਿਆਂ ਤਾਲਾਬੰਦੀ ਦੌਰਾਨ ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਵਿਚ ਫਸੇ 83 ਭਾਰਤੀ ਯਾਤਰੀ ਵਾਹਗਾ-ਅਟਾਰੀ ਸਰਹੱਦ ਰਸਤੇ ਵਤਨ ਪਹੁੰਚ ਗਏ। ਪਾਕਿਸਤਾਨ ਤੋਂ ਵਤਨ ਪਰਤੇ ਭਾਰਤੀ ਯਾਤਰੀ ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਦਿੱਲੀ, ਗੁਜਰਾਤ, ਪੰਜਾਬ, ਰਾਜਸਥਾਨ ਅਤੇ ਮਹਾਰਾਸ਼ਟਰ, ਮੱਧ …

Read More »