ਪੰਜਾਬ ਸਰਕਾਰ ਨੇ ਚਲਾਨ ਕੱਟ ਕੇ ਕਮਾਏ 3 ਕਰੋੜ 45 ਲੱਖ ਰੁਪਏ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ‘ਚ ਕਰੋਨਾ ਮਹਾਮਾਰੀ ਦੇ ਚੱਲਦਿਆਂ ਪੰਜਾਬ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਦਾ ਪਾਲਣ ਕਰਦੇ ਲੋਕ ਦਿਖਾਈ ਨਹੀਂ ਦੇ ਰਹੇ। ਅਜਿਹੇ ਲੋਕ ਥਾਂ-ਥਾਂ ਥੁੱਕ ਰਹੇ ਹਨ ਅਤੇ ਮਾਸਕ ਵੀ ਨਹੀਂ ਪਾ ਰਹੇ ਹਨ। ਸੂਬੇ …
Read More »Daily Archives: June 12, 2020
ਸੁਮੇਧ ਸੈਣੀ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਹੁਕਮ
ਪੀੜਤ ਪਰਿਵਾਰ ਦਾ ਨਿਆਂ-ਪ੍ਰਣਾਲੀ ਤੋਂ ਭਰੋਸਾ ਉੱਠਣਾ ਸ਼ੁਰੂ ਮੁਹਾਲੀ/ਬਿਊਰੋ ਨਿਊਜ਼ ਪੰਜਾਬ ਦੇ ਸਾਬਕਾ ਆਈਏਐੱਸ ਅਧਿਕਾਰੀ ਦੇ ਪੁੱਤਰ ਅਤੇ ਸਿਟਕੋ ਦੇ ਜੂਨੀਅਰ ਇੰਜਨੀਅਰ (ਜੇਈ) ਬਲਵੰਤ ਸਿੰਘ ਮੁਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਦੇ ਮਾਮਲੇ ਵਿੱਚ ਪੀੜਤ ਪਰਿਵਾਰ ਦਾ ਨਿਆਂ-ਪ੍ਰਣਾਲੀ ਤੋਂ ਭਰੋਸਾ ਉੱਠਣਾ ਸ਼ੁਰੂ ਹੋ ਗਿਆ ਹੈ। ਪੀੜਤ ਪਰਿਵਾਰ ਵੱਲੋਂ ਸ਼ਿਕਾਇਤਕਰਤਾ …
Read More »ਸ਼੍ਰੋਮਣੀ ਅਕਾਲੀ ਦਲ ਵਲੋਂ ਕੋਰ ਕਮੇਟੀ ਦਾ ਐਲਾਨ
ਜਗਮੀਤ ਬਰਾੜ ਨੂੰ ਕੋਰ ਕਮੇਟੀ ‘ਚ ਕੀਤਾ ਸ਼ਾਮਲ ਤੇ ਮਜੀਠੀਆ ਦੇ ਚਹੇਤੇ ਬੰਟੀ ਰੋਮਾਣਾ ਨੂੰ ਯੂਥ ਅਕਾਲੀ ਦਲ ਦਾ ਬਣਾਇਆ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਮਿਲੀ ਇਸਤਰੀ ਅਕਾਲੀ ਦਲ ਦੇ ਪ੍ਰਧਾਨ ਦੀ ਕੁਰਸੀ ਚੰਡੀਗੜ੍ਹ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਹਿਮ ਐਲਾਨ ਕਰਦੇ ਹੋਏ ਪਾਰਟੀ ਦੀ …
Read More »ਪ੍ਰਸ਼ਾਂਤ ਕਿਸ਼ੋਰ ਦੀਆਂ ਦੁਬਾਰਾ ਸੇਵਾਵਾਂ ਲੈਣਾ ਪੰਜਾਬ ਸਰਕਾਰ ਲਈ ਬਣਿਆ ਬੁਝਾਰਤ
ਪੰਜਾਬ ਵਿਚ ਕੰਮ ਕਰਨ ਤੋਂ ਖੇਸਲ ਵੱਟ ਰਹੇ ਹਨ ਪ੍ਰਸ਼ਾਂਤ ਚੰਡੀਗੜ੍ਹ/ਬਿਊਰੋ ਨਿਊਜ਼ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੋਣ ਮਾਹਿਰ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਦੁਬਾਰਾ ਲੈਣ ਦਾ ਮਾਮਲਾ ਰਾਜ ਦੇ ਸਿਆਸੀ ਹਲਕਿਆਂ ਲਈ ਇਕ ਵੱਡੀ ਬੁਝਾਰਤ ਬਣ ਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ …
Read More »ਡਾ: ਓਬਰਾਏ ਦੇ ਯਤਨਾਂ ਸਦਕਾ 9 ਨੌਜਵਾਨ ਆਪਣੇ ਘਰੀਂ ਪੁੱਜੇ
ਆਪਣੀ ਨੇਕ ਕਮਾਈ ‘ਚੋਂ ਓਬਰਾਏ ਨੇ ਖਰਚੇ ਲੱਖਾਂ ਰੁਪਏ ਪਟਿਆਲਾ/ਬਿਊਰੋ ਨਿਊਜ਼ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ.ਐੱਸ.ਪੀ.ਸਿੰਘ ਓਬਰਾਏ ਵਲੋਂ ਆਪਣੀ ਨੇਕ ਕਮਾਈ ਵਿਚੋਂ ਲੱਖਾਂ ਰੁਪਏ ਬਲੱਡ ਮਨੀ ਦੇ ਰੂਪ ਵਿਚ ਖ਼ਰਚ ਕਰਕੇ ਦੁਬਈ ਅੰਦਰ ਮੌਤ ਦੇ ਮੂੰਹੋਂ ਬਚਾਏ ਗਏ 14 ਨੌਜਵਾਨਾਂ ਵਿਚੋਂ 9 ਜਣੇ ਆਪਣੇ ਘਰਾਂ ਵਿਚ ਪਹੁੰਚ …
Read More »ਲੌਕਡਾਊਨ ਦੌਰਾਨ ਕੈਪਟਨ ਨੇ ਲੋਕਾਂ ਨੂੰ ਨਹੀਂ ਦਿੱਤੀ ਕੋਈ ਰਾਹਤ : ਭਗਵੰਤ ਮਾਨ
ਭੂ ਮਾਫ਼ੀਆ ‘ਚ ਸ਼ਾਮਲ ਹਨ ਕਾਂਗੜ ਤੇ ਹਰਜੋਤ ਕਮਲ : ਹਰਪਾਲ ਚੀਮਾ ਸੰਗਰੂਰ/ਬਿਊਰੋ ਨਿਊਜ਼ ਲਾਕ ਡਾਊਨ ਕਾਰਨ ਬਹੁਤੇ ਪੰਜਾਬੀ ਵਿਅਕਤੀ ਵਿਦੇਸ਼ਾਂ ਵਿਚ ਫਸ ਗਏ, ਜਿਸ ਨੂੰ ਲੈ ਕੇ ਸਿਆਸੀ ਪਾਰਟੀਆਂ ਇਕ ਦੂਜੇ ‘ਤੇ ਇਲਜ਼ਾਮ ਲਗਾ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ …
Read More »ਬੱਸਾਂ ਰਾਹੀਂ ਪਰਵਾਸੀ ਮਜ਼ਦੂਰਾਂ ਦੀ ਪੰਜਾਬ ‘ਚ ਹੋਣ ਲੱਗੀ ਵਾਪਸੀ
ਚੰਡੀਗੜ੍ਹ : ਹੋਲੀ ਦਾ ਤਿਉਹਾਰ ਮਨਾਉਣ ਆਪਣੇ ਪਿੱਤਰੀ ਸੂਬਿਆਂ ਨੂੰ ਗਏ ਪਰਵਾਸੀ ਮਜ਼ਦੂਰ ਤਾਲਾਬੰਦੀ ਦੇ ਚਲਦੇ ਹੋਏ ਬੇਸਬਰੀ ਨਾਲ ਪੰਜਾਬ ਵਾਪਸੀ ਦੇ ਇੰਤਜ਼ਾਰ ਵਿਚ ਸਨ, ਜਿਨ੍ਹਾਂ ਵਲੋਂ ਹੁਣ ਬੱਸਾਂ ਰਾਹੀਂ ਪੰਜਾਬ ਵਾਪਸੀ ਕੀਤੀ ਜਾ ਰਹੀ ਹੈ। ਇਕੱਲੇ ਗੜ੍ਹਸ਼ੰਕਰ ਦੇ ਪਿੰਡਾਂ ਵਿਚ ਹੀ 200 ਤੋਂ ਵਧੇਰੇ ਬਿਹਾਰ ਨਾਲ ਸਬੰਧਿਤ ਪਰਵਾਸੀ ਮਜ਼ਦੂਰਾਂ …
Read More »ਕੁਵੈਤ ‘ਚ ਫਸੇ ਸੈਂਕੜੇ ਪੰਜਾਬੀ ਵਤਨ ਵਾਪਸੀ ਲਈ ਲੱਗੇ ਤਰਸਣ
ਪਾਸਪੋਰਟ ਮੰਗਦੇ ਹਨ ਤਾਂ ਕੰਪਨੀਆਂ ਦੇ ਅਧਿਕਾਰੀ ਦਿੰਦੇ ਹਨ ਧਮਕੀਆਂ ਮਾਛੀਵਾੜਾ/ਬਿਊਰੋ ਨਿਊਜ਼ ਤਾਲਾਬੰਦੀ ਦੌਰਾਨ ਕੁਵੈਤ ਵਿਚ ਫਸੇ ਬੇਰੁਜ਼ਗਾਰ ਸੈਂਕੜੇ ਪੰਜਾਬੀ ਵਤਨ ਵਾਪਸੀ ਲਈ ਭਾਰਤੀ ਸਰਕਾਰ ਤੋਂ ਆਸ ਲਾਈ ਬੈਠੇ ਹਨ ਪਰ ਹਾਲੇ ਤੱਕ ਕਿਸੇ ਵੱਲੋਂ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਗਈ। ਹੁਣ ਉਥੇ ਇਹ ਹਾਲਾਤ ਪੈਦਾ ਹੋ ਗਏ ਹਨ …
Read More »ਪੰਜਾਬ ‘ਚ 20 ਹਜ਼ਾਰ ਵਿਅਕਤੀ ਘਰਾਂ ‘ਚ ਇਕਾਂਤਵਾਸ
ਇਕਾਂਤਵਾਸੀਆਂ ‘ਤੇ ਨਜ਼ਰ ਰੱਖਣ ਲਈ ਸਰਕਾਰ ਵੱਲੋਂ ਜੀਪੀਐੱਸ ਟਰੈਕਰ ਖਰੀਦਣ ‘ਤੇ ਵਿਚਾਰ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਸਰਕਾਰ ਕੋਵਿਡ-19 ਦੇ ਸਬੰਧ ਵਿੱਚ ਘਰਾਂ ਵਿੱਚ ਇਕਾਂਤਵਾਸ ਕੀਤੇ ਲੋਕਾਂ ‘ਤੇ ਨਜ਼ਰ ਰੱਖਣ ਲਈ ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀਪੀਐੱਸ) ਟਰੈਕਰ ਖਰੀਦਣ ‘ਤੇ ਵਿਚਾਰ ਕਰ ਰਹੀ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਘਰ ਵਿੱਚ ਇਕਾਂਤਵਾਸ ਕੀਤੇ …
Read More »ਜੀ ਟੀ ਏ ਵਿੱਚ ਆਇਆ ਤੂਫਾਨ, ਕਈ ਇਲਾਕਿਆਂ ‘ਚ ਬਿਜਲੀ ਸਪਲਾਈ ਠੱਪ
ਓਨਟਾਰੀਓ/ਬਿਊਰੋ ਨਿਊਜ਼ : ਬੀਤੀ ਰਾਤ ਦੱਖਣੀ ਓਨਟਾਰੀਓ ਵਿੱਚ ਆਏ ਤੂਫਾਨ ਤੋਂ ਬਾਅਦ ਕਈ ਰੁੱਖ ਜੜ੍ਹੋਂ ਪੁੱਟੇ ਗਏ ਤੇ ਖਿੱਤੇ ਵਿੱਚ ਕਈ ਥਾਂਵਾਂ ਉੱਤੇ ਬਿਜਲੀ ਸਪਲਾਈ ਠੱਪ ਹੋ ਗਈ। ਓਕਵੁਡ ਐਵਨਿਊ ਤੇ ਰੌਜਰਜ਼ ਰੋਡ ਉੱਤੇ ਬੀਤੀ ਰਾਤ ਪੁਲਿਸ ਨੂੰ ਧਮਾਕਿਆਂ ਦੀਆਂ ਰਿਪੋਰਟਾਂ ਵੀ ਮਿਲੀਆਂ ਪਰ ਪੁਲਿਸ ਨੇ ਆਖਿਆ ਕਿ ਇਹ ਧਮਾਕੇ …
Read More »