ਤਿੰਨ ਅਧਿਕਾਰੀਆਂ ਵਿਚੋਂ ਕਿਸੇ ਨੂੰ ਲਗਾਇਆ ਜਾਵੇਗਾ ਡੀਜੀਪੀ ਚੰਡੀਗੜ੍ਹ : ਪੰਜਾਬ ਦੇ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਭਵਿੱਖ ‘ਤੇ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਨੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਸੁਪਰੀਮ ਕੋਰਟ ਨੇ ਡੀਜੀਪੀ ਦੀ ਨਿਯੁਕਤੀ ਲਈ ਸੂਬਾ ਸਰਕਾਰ ਨੂੰ ਤਾਜ਼ਾ ਹਦਾਇਤਾਂ ਦਿੱਤੀਆਂ ਹਨ, ਜਿਸ ਤਹਿਤ ਯੂਪੀਐੱਸਸੀ ਵੱਲੋਂ ਡੀਜੀਪੀ ਦੀ …
Read More »Daily Archives: July 6, 2018
ਪਠਾਨਕੋਟ ‘ਚ ਰੇਲਵੇ ਦੇ ਸਟੇਸ਼ਨ ਮਾਸਟਰ ਨੂੰ ਮਿਲਿਆ ਧਮਕੀ ਭਰਿਆ ਪੱਤਰ
ਕਈ ਰੇਲਵੇ ਸਟੇਸ਼ਨਾਂ ‘ਤੇ ਬੰਬ ਧਮਾਕੇ ਕਰਨ ਦੀ ਦਿੱਤੀ ਧਮਕੀ ਪਠਾਨਕੋਟ/ਬਿਊਰੋ ਨਿਊਜ਼ : ਪਠਾਨਕੋਟ ਦੇ ਭੜੋਲੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਨੂੰ ਪਠਾਨਕੋਟ, ਅੰਮ੍ਰਿਤਸਰ ਤੇ ਫਿਰੋਜ਼ਪੁਰ ਰੇਲਵੇ ਸਟੇਸ਼ਨਾਂ ਦੇ ਨਾਲ-ਨਾਲ ਹੋਰ ਵੀ ਵੱਡੇ ਸਟੇਸ਼ਨਾਂ ‘ਤੇ ਬੰਬ ਧਮਾਕਿਆਂ ਦੀ ਧਮਕੀ ਵਾਲਾ ਪੱਤਰ ਮਿਲਿਆ ਹੈ। ਇਸ ਤੋਂ ਇਲਾਵਾ ਪੱਤਰ ਵਿੱਚ ਅਮਰਨਾਥ ਯਾਤਰੀਆਂ …
Read More »ਪੰਜਾਬ ਦੇ ਪਾਣੀ ਵਿਚ ਖਤਰਨਾਕ ਤੱਤ ਸ਼ਾਮਲ
ਹਰੇਕ ਜ਼ਿਲ੍ਹੇ ਦੇ ਵੱਡੀ ਗਿਣਤੀ ਪਿੰਡਾਂ ਦਾ ਪਾਣੀ ਹੋਇਆ ਜ਼ਹਿਰੀਲਾ ਪਟਿਆਲਾ/ਬਿਊਰੋ ਨਿਊਜ਼ : ਪੰਜਾਬ ਦੇ ਹਰੇਕ ਜ਼ਿਲ੍ਹੇ ਦੇ ਵੱਡੀ ਗਿਣਤੀ ਪਿੰਡਾਂ ਦਾ ਪੀਣ ਵਾਲਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ। ਇਸ ਪਾਣੀ ਵਿੱਚ ਯੂਰੇਨੀਅਮ, ਆਰਸੈਨਿਕ, ਸਿੱਕਾ, ਐਲੂਮੀਨੀਅਮ, ਫਲੋਰਾਈਡ, ਸਿਲੇਨੀਅਮ ਤੇ ਨਿੱਕਲ ਵਰਗੇ ਖ਼ਤਰਨਾਕ ਤੱਤ ਸ਼ਾਮਲ ਹਨ। ਇਹ ਰਿਪੋਰਟ ਜਲ ਸਪਲਾਈ ਤੇ …
Read More »ਰਣਜੀਤ ਸਿੰਘ ਕਮਿਸ਼ਨ ਨੇ ਬੇਅਦਬੀ ਮਾਮਲਿਆਂ ਸਬੰਧੀ ਅੰਤਿਮ ਜਾਂਚ ਰਿਪੋਰਟ ਦਾ ਸੈੱਟ ਮੁੱਖ ਮੰਤਰੀ ਨੂੰ ਸੌਂਪਿਆ
ਕੈਪਟਨ ਨੇ ਇਹ ਰਿਪੋਰਟ ਗ੍ਰਹਿ ਸਕੱਤਰ ਅਤੇ ਐਡਵੋਕੇਟ ਜਨਰਲ ਨੂੰ ਭੇਜੀ ਚੰਡੀਗੜ੍ਹ : ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਨੇ ਬਰਗਾੜੀ ਦੀ ਬੇਅਦਬੀ ਘਟਨਾ ਅਤੇ ਬਹਿਬਲ ਕਲਾਂ ਦੀ ਗੋਲੀਬਾਰੀ ਘਟਨਾ ਸਮੇਤ ਕੁਝ ਹੋਰ ਮਾਮਲਿਆਂ ਦੀ ਜਾਂਚ ਸਬੰਧੀ ਆਪਣੀ ਅੰਤਿਮ ਰਿਪੋਰਟ ਦਾ ਪਹਿਲਾ ਸੈੱਟ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪ ਦਿੱਤਾ …
Read More »6 ਏਕੜ ‘ਚ ਖੇਤੀ ਕਰਦੀ ਹੈ ਹਰਜਿੰਦਰ ਕੌਰ, ਪਿਤਾ ਤੇ ਦੋ ਭਰਾਵਾਂ ਦੀ ਮੌਤ ਤੋਂ ਬਾਅਦ ਨਹੀਂ ਛੱਡਿਆ ਹੌਸਲਾ
ਜਦੋਂ ਘਰ ‘ਚ ਕਮਾਉਣ ਵਾਲਾ ਕੋਈ ਨਹੀਂ ਬਚਿਆ ਤਾਂ ਬੇਟੀ ਨੇ ਸੰਭਾਲੀ ਖੇਤੀ ਮੁਕਤਸਰ : ਪਿੰਡ ਜਗਤ ਸਿੰਘ ਵਾਲਾ ਦੀ ਹਰਜਿੰਦਰ ਕੌਰ ਅਤੇ ਉਨ੍ਹਾਂ ਦੀ ਮਾਂ ਮੁਖਤਿਆਰ ਕੌਰ ਦੀ ਕਹਾਣੀ ਅਲੱਗ ਹੀ ਹੈ। ਹਰਜਿੰਦਰ ਕੌਰ 5ਵੀਂ ਕਲਾਸ ‘ਚ ਪੜ੍ਹਦੀ ਸੀ ਜਦੋਂ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। …
Read More »ਸ੍ਰੀ ਦਰਬਾਰ ਸਾਹਿਬ ਵਿਚ ਅਖੰਡ ਪਾਠ ਸਾਹਿਬ ਲਈ 8 ਸਾਲ ਦਾ ਇੰਤਜ਼ਾਰ ਵੀ ਘੱਟ ਨਹੀਂ ਕਰ ਸਕਦਾ ਸ਼ਰਧਾਲੂਆਂ ਦੀ ਸ਼ਰਧਾ ਨੂੰ
ਜਿਸ ਨੇ ਅੱਜ ਬੁਕਿੰਗ ਕਰਵਾਈ ਹੈ, ਉਸ ਦਾ ਨੰਬਰ 2026 ‘ਚ ਆਏਗਾ, ਦੁੱਖ ਭੰਜਨੀ ਬੇਰੀ ਦੇ ਗੁਰਦੁਆਰਾ ਸਾਹਿਬ ‘ਚ ਪਾਠ ਲਈ ਵੇਟਿੰਗ ਸਭ ਤੋਂ ਲੰਬੀ ਅੰਮ੍ਰਿਤਸਰ : ਸਿੱਖਾਂ ਦੇ ਸਭ ਤੋਂ ਵੱਡੇ ਧਾਰਮਿਕ ਅਸਥਾਨ ਸ੍ਰੀ ਦਰਬਾਰ ਸਾਹਿਬ ‘ਚ ਇਕ ਪਾਸੇ ਜਿੱਥੇ ਦੁਨੀਆ ਭਰ ਤੋਂ ਲੱਖਾਂ ਸ਼ਰਧਾਲੂ ਰੋਜ਼ਾਨਾ ਮੱਥਾ ਟੇਕਣ ਲਈ …
Read More »ਹਾਈਕੋਰਟ ਦੇ ਚੀਫ਼ ਜਸਟਿਸ ਨੇ ਹਰਿਮੰਦਰ ਸਾਹਿਬ ਟੇਕਿਆ ਮੱਥਾ
ਪਾਲਕੀ ਸਾਹਿਬ ਦੀ ਕੀਤੀ ਸੇਵਾ ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵ-ਨਿਯੁਕਤ ਚੀਫ਼ ਜਸਟਿਸ ਕ੍ਰਿਸ਼ਨ ਮੁਰਾਰੀ ਤੇ ਉਨ੍ਹਾਂ ਦੀ ਪਤਨੀ ਰੂਪਮ ਸ੍ਰੀਵਾਸਤਵ ਐਤਵਾਰ ਨੂੰ ਹਰਿਮੰਦਰ ਸਾਹਿਬ ਨਤਮਸਤਕ ਹੋਏ। ਉਨ੍ਹਾਂ ਪਾਲਕੀ ਸਾਹਿਬ ਦੀ ਸੇਵਾ ਵੀ ਕੀਤੀ ਤੇ ਸੰਗਤ ਨਾਲ ਬੈਠ ਕੇ ਹੁਕਮਨਾਮਾ ਸਰਵਣ ਕੀਤਾ। ਪਾਲਕੀ ਸਾਹਿਬ ਦੀ ਸੇਵਾ ਵੇਲੇ …
Read More »ਕ੍ਰਿਕਟਰ ਹਰਮਨਪ੍ਰੀਤ ਕੋਲੋਂ ਖੁੱਸ ਸਕਦਾ ਡੀਐਸਪੀ ਦਾ ਅਹੁਦਾ
ਜਾਅਲੀ ਨਿਕਲੀ ਗ੍ਰੈਜੂਏਸ਼ਨ ਦੀ ਡਿਗਰੀ ਚੰਡੀਗੜ੍ਹ/ਬਿਊਰੋ ਨਿਊਜ਼ : ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਅਤੇ ਅਰਜੁਨ ਐਵਾਰਡ ਨਾਲ ਸਨਮਾਨਿਤ ਹਰਮਨਪ੍ਰੀਤ ਕੌਰ ਨੂੰ ਡੀ. ਐੱਸ. ਪੀ. ਦੀ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ। ਪੁਲਿਸ ਜਾਂਚ ਵਿਚ ਉਸ ਦੀ ਗ੍ਰੈਜੂਏਸ਼ਨ ਦੀ ਡਿਗਰੀ ਫਰਜ਼ੀ ਪਾਈ ਗਈ ਹੈ। ਪੰਜਾਬ ਦੇ ਮੋਗਾ ਜ਼ਿਲ੍ਹੇ ਦੀ …
Read More »ਬਠਿੰਡਾ ਵਿਚ ਕਤਲ ਦੀ ਦਿਲ ਦਹਿਲਾਉਣ ਵਾਲੀ ਵਾਰਦਾਤ
ਨਹਾਉਣ ਤੋਂ ਨਾਂਹ ਕੀਤੀ ਤਾਂ ਮਾਂ ਨੇ 6 ਸਾਲ ਦੇ ਬੱਚੇ ਦੇ ਮੂੰਹ ‘ਚ ਤੌਲੀਆ ਤੁੰਨਿਆ, 24 ਵਾਰ ਮਾਰੀ ਕਿਰਚ ਬਠਿੰਡਾ/ਬਿਊਰੋ ਨਿਊਜ਼ : ਭਾਈ ਮਤੀਦਾਸ ਨਗਰ ਵਿਚ ਐਤਵਾਰ ਸਵੇਰੇ ਇਕ ਮਹਿਲਾ ਨੇ ਆਪਣੇ 6 ਸਾਲ ਦੇ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਨਹਾਉਣ ਤੋਂ ਮਨਾ ਕਰ ਰਹੇ ਬੱਚੇ ‘ਤੇ …
Read More »ਕਦੀ ਵਿਕਾਸ ‘ਚ ਨੰਬਰ ਵਨ ਪੰਜਾਬ, ਹੁਣ ਡਰੱਗ ‘ਚ ਅੱਵਲ : ਹਾਈਕੋਰਟ
ਮੁੱਖ ਮੰਤਰੀ ਨੇ ਅਦਾਲਤ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਐਨਡੀਪੀਐਸ ਨਾਲ ਜੁੜੇ ਮਾਮਲਿਆਂ ‘ਜ ਤੇਜ਼ੀ ਨਾਲ ਕਾਰਵਾਈ ਕਰੇਗੀ ਕੈਪਟਨ ਅਮਰਿੰਦਰ ਸਿੰਘ ਪਹੁੰਚੇ ਸਨ ਚੋਣਾਂ ਦੇ ਮਾਮਲਿਆਂ ਵਿਚ ਬਿਆਨ ਦਰਜ ਕਰਵਾਉਣ, ਚਰਚਾ ਨਸ਼ੇ ‘ਤੇ ਛਿੜ ਗਈ ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿਚ ਨਸ਼ੇ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਬੁੱਧਵਾਰ ਨੂੰ ਮੁੱਖ …
Read More »