ਜਦੋਂ ਘਰ ‘ਚ ਕਮਾਉਣ ਵਾਲਾ ਕੋਈ ਨਹੀਂ ਬਚਿਆ ਤਾਂ ਬੇਟੀ ਨੇ ਸੰਭਾਲੀ ਖੇਤੀ
ਮੁਕਤਸਰ : ਪਿੰਡ ਜਗਤ ਸਿੰਘ ਵਾਲਾ ਦੀ ਹਰਜਿੰਦਰ ਕੌਰ ਅਤੇ ਉਨ੍ਹਾਂ ਦੀ ਮਾਂ ਮੁਖਤਿਆਰ ਕੌਰ ਦੀ ਕਹਾਣੀ ਅਲੱਗ ਹੀ ਹੈ। ਹਰਜਿੰਦਰ ਕੌਰ 5ਵੀਂ ਕਲਾਸ ‘ਚ ਪੜ੍ਹਦੀ ਸੀ ਜਦੋਂ ਉਨ੍ਹਾਂ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਉਸ ਤੋਂ ਬਾਅਦ ਵੱਡੇ ਭਰਾ ਜਗਸੀਰ ਸਿੰਘ ਦੀ ਟੀਬੀ ਨਾਲ ਅਤੇ ਛੋਟੇ ਭਰਾ ਮੋਹਨ ਸਿੰਘ ਦੀ ਸੜਕ ਹਾਦਸੇ ‘ਚ ਮੌਤ ਹੋ ਗਈ। ਘਰ ‘ਚ ਮੁਖਤਿਆਰ ਕੌਰ ਅਤੇ ਉਨ੍ਹਾਂ ਦੀਆਂ ਦੋ ਬੇਟੀਆਂ ਸਿਮਰਜੀਤ ਅਤੇ ਹਰਜਿੰਦਰ ਕੌਰ ਹੀ ਸਨ। ਅਜਿਹੇ ‘ਚ ਮੁਖਤਿਆਰ ਕੌਰ ਨੇ ਬੇਟੀਆਂ ਨੂੰ ਬੇਟਿਆਂ ਦੀ ਤਰ੍ਹਾਂ ਪਾਲਿਆ। ਵੱਡੀ ਬੇਟੀ ਸਿਮਰਜੀਤ ਦਾ ਵਿਆਹ ਕੀਤਾ। ਘਰ ਦੀ ਜ਼ਿੰਮੇਵਾਰੀ ਹਰਜਿੰਦਰ ਕੌਰ ਨੇ ਉਠਾਈ। ਹਰਜਿੰਦਰ ਨੇ 10+2 ਪਾਸ ਕੀਤੀ, ਹੁਣ ਹਰਜਿੰਦਰ ਕੌਰ ਪ੍ਰਾਈਵੇਟ ਬੀਏ ਕਰ ਰਹੀ ਹੈ। ਹਰਜਿੰਦਰ ਨੇ ਘਰ ਦੀ 6 ਏਕੜ ਜ਼ਮੀਨ ਨੂੰ ਖੁਦ ਹੀ ਸੰਭਾਲਿਆ। ਮਾਂ ਨੇ ਵੀ ਸਾਥ ਦਿੱਤਾ। ਕਈ ਵਾਰ ਹਨ੍ਹੇਰੇ ‘ਚ ਖੇਤਾਂ ‘ਚ ਜਾਣਾ ਪੈਂਦਾ ਹੈ ਤਾਂ ਮਾਂ ਨਾਲ ਜਾਂਦੀ ਹੈ।
24 ਸਾਲ ਦੀ ਹਰਜਿੰਦਰ ਖੇਤੀ ਦਾ ਪੂਰਾ ਕੰਮ ਕਰ ਲੈਂਦੀ ਹੈ। ਹਰਜਿੰਦਰ ਖੁਦ ਹੀ ਟਰੈਕਟਰ ਚਲਾਉਂਦੀ ਹੈ। ਫਸਲ ਦੇ ਪੱਕਣ ਤੋਂ ਲੈ ਕੇ ਮੰਡੀ ‘ਚ ਵੇਚਣ ਤੱਕ ਦਾ ਪੂਰਾ ਕੰਮ ਉਹ ਖੁਦ ਹੀ ਕਰਦੀ ਹੈ। ਇਥੋਂ ਤੱਕ ਕਿ ਆੜ੍ਹਤ ਵੀ ਉਸ ਦੇ ਨਾਂ ‘ਤੇ ਹੀ ਚਲਦੀ ਹੈ। ਹਰਜਿੰਦਰ ਕੌਰ ਦੱਸਦੀ ਹੈ ਕਿ ਜੇਕਰ ਲੜਕੀਆਂ ਖੁਦ ਲੜਕਿਆਂ ਦੀ ਤਰ੍ਹਾਂ ਕੰਮ ਕਰਨ ਤਾਂ ਸਮਾਜ ‘ਚੋਂ ਬਹੁਤ ਕੁਰੀਤੀਆਂ ਖਤਮ ਹੋ ਸਕਦੀਆਂ ਹਨ।
ਨੌਜਵਾਨ ਪੀੜ੍ਹੀ ਜੇਕਰ ਮਿਹਨਤ ਕਰੇ ਤਾਂ ਨਸ਼ਿਆਂ ਤੋਂ ਬਚ ਸਕਦੀ ਹੈ : ਹਰਜਿੰਦਰ ਕੌਰ
ਹਰਜਿੰਦਰ ਕੌਰ ਦੇ ਅਨੁਸਾਰ ਜੇਕਰ ਨੌਜਵਾਨ ਲੜਕੇ-ਲੜਕੀਆਂ ਮਿਹਨਤ ਕਰਨ ਤਾਂ ਉਹ ਨਸ਼ੇ ਵਰਗੀ ਸਮਾਜਿਕ ਬਿਮਾਰੀ ਤੋਂ ਬਚ ਸਕਦੇ ਹਨ ਅਤੇ ਸਮਾਜ ਨੂੰ ਗਰਕ ਹੋਣ ਤੋਂ ਬਚਾਅ ਸਕਦੇ ਹਨ। ਮਾਪਿਆਂ ਨੂੰ ਵੀ ਲੜਕੇ-ਲੜਕੀ’ਚ ਕੋਈ ਫਰਕ ਨਹੀਂ ਕਰਨਾ ਚਾਹੀਦਾ। ਘਰ ਵਿਚ ਲੜਕੇ ਅਤੇ ਲੜਕੀ ਦੀ ਇੱਤਜ਼ ਬਰਾਬਰ ਹੋਣੀ ਚਾਹੀਦੀ ਹੈ। ਲੜਕੀਆਂ ਨੂੰ ਵੀ ਡਰ ਕੇ ਨਹੀਂ ਬਲਕਿ ਡਟ ਕੇ ਸਮਾਜ ਦਾ ਸਾਹਮਣਾ ਕਰਨਾ ਚਾਹੀਦਾ ਹੈ।
Home / ਪੰਜਾਬ / 6 ਏਕੜ ‘ਚ ਖੇਤੀ ਕਰਦੀ ਹੈ ਹਰਜਿੰਦਰ ਕੌਰ, ਪਿਤਾ ਤੇ ਦੋ ਭਰਾਵਾਂ ਦੀ ਮੌਤ ਤੋਂ ਬਾਅਦ ਨਹੀਂ ਛੱਡਿਆ ਹੌਸਲਾ
Check Also
ਨਸ਼ਿਆਂ ਖਿਲਾਫ ਰਾਜਪਾਲ ਗੁਲਾਬ ਚੰਦ ਕਟਾਰੀਆ ਦਾ ਪੈਦਲ ਮਾਰਚ ਅੰਮਿ੍ਰਤਸਰ ਪੁੱਜਾ
ਰਾਜਪਾਲ ਨੇ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਸਹਿਯੋਗ ਮੰਗਿਆ ਅੰਮਿ੍ਰਤਸਰ/ਬਿਊਰੋ ਨਿਊਜ਼ ਪੰਜਾਬ ਦੇ ਰਾਜਪਾਲ …