Breaking News
Home / 2018 / April / 06 (page 3)

Daily Archives: April 6, 2018

ਤੇਜ਼ ਹਵਾਵਾਂ ਨੇ ਓਨਟਾਰੀਓ ਦੀਆਂ ਲਵਾਈਆਂ ਬਰੇਕਾਂ

90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਝੁੱਲੇ ਝੱਖੜ ਕਾਰਨ ਕਈ ਹਾਦਸੇ ਵਾਪਰੇ, ਗੱਡੀਆਂ ਤੱਕ ਟਕਰਾਈਆਂ ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਵਿਚ ਚੱਲੀਆਂ ਤੇਜ਼ ਹਵਾਵਾਂ ਨੇ ਇਕ ਵਾਰ ਪੂਰੇ ਜਨ ਜੀਵਨ ਨੂੰ ਹੀ ਰੋਕ ਕੇ ਰੱਖ ਦਿੱਤਾ। ਲੰਘੇ ਦਿਨ 90 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਝੁੱਲੇ ਝੱਖੜ ਕਾਰਨ ਜਿੱਥੇ ਕਈ …

Read More »

ਯੂ.ਕੇ. ਵਿਚ ਜਾਸੂਸ ਤੇ ਉਸਦੀ ਧੀ ਨੂੰ ਜ਼ਹਿਰ ਦੇਣ ਦੇ ਮਾਮਲੇ ਨੇ ਫੜਿਆ ਤੂਲ

ਪਹਿਲਾਂ ਕੈਨੇਡਾ ਨੇ ਕੱਢੇ ਸਨ ਰੂਸ ਦੇ 4 ਡਿਪਲੋਮੇਟ ਹੁਣ ਰੂਸ ਨੇ ਵੀ ਕੈਨੇਡਾ ਦੇ ਚਾਰ ਡਿਪਲੋਮੇਟਾਂ ਨੂੰ ਦਿੱਤਾ ਦੇਸ਼ ਨਿਕਾਲਾ ਕੈਨੇਡਾ, ਅਮਰੀਕਾ ਤੇ ਰੂਸ ਵਿਚਾਲੇ ਤਣਾਅ ਪਹੁੰਚਿਆ ਸਿਖਰ ‘ਤੇ, ਨਾਗਰਿਕ ਚਿੰਤਾ ਵਿਚ ਟੋਰਾਂਟੋ/ਬਿਊਰੋ ਨਿਊਜ਼ : ਯੂ.ਕੇ ਵਿਚ ਸਾਬਕਾ ਜਾਸੂਸ ਅਤੇ ਉਸ ਦੀ ਧੀ ਨੂੰ ਕਥਿਤ ਤੌਰ ‘ਤੇ ਜ਼ਹਿਰ ਦੇਣ …

Read More »

ਭਾਰਤ ਦੀ ਕਿਸਾਨੀ ਦਾ ਸੰਕਟ

ਪਿਛਲੇ ਦਿਨੀਂ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਰਾਧਾਮੋਹਨ ਸਿੰਘ ਨੇ ਲੋਕ ਸਭਾ ‘ਚ ਦਿੱਤੀ ਜਾਣਕਾਰੀ ਦੌਰਾਨ ਦੱਸਿਆ ਕਿ ਦੇਸ਼ ‘ਚ ਸਾਲ 2014 ਤੋਂ 2016 ਤੱਕ ਤਿੰਨ ਸਾਲਾਂ ਦੌਰਾਨ ਕਰਜ਼ੇ, ਦੀਵਾਲੀਆਪਨ ਤੇ ਹੋਰ ਕਾਰਨਾਂ ਨਾਲ ਕਰੀਬ 36 ਹਜ਼ਾਰ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਆਤਮ-ਹੱਤਿਆ ਕੀਤੀ ਹੈ। ਇਹ ਅੰਕੜੇ ਸਾਲ 2014, 2015 …

Read More »

ਯਾਦਾਂ ਨਾਲ ਲੈ ਕੇ ਲੰਡਨ ਪਰਤੀ ਮਲਾਲਾ

ਇਸਲਾਮਾਬਾਦ/ਬਿਊਰੋ ਨਿਊਜ਼  : ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਪਾਕਿਸਤਾਨ ਤੋਂ ਯਾਦਾਂ ਨਾਲ ਲੈ ਕੇ ਸੋਮਵਾਰ ਨੂੰ ਲੰਡਨ ਪਰਤ ਗਈ। ਕਰੀਬ ਪੰਜ ਸਾਲ ਪਹਿਲਾਂ ਤਾਲਿਬਾਨ ਅੱਤਵਾਦੀਆਂ ਵੱਲੋਂ ਗੋਲ਼ੀ ਮਾਰੇ ਜਾਣ ਤੋਂ ਬਾਅਦ ਉਹ ਪਹਿਲੀ ਵਾਰ ਪਾਕਿਸਤਾਨ ਦੌਰੇ ‘ਤੇ 29 ਮਾਰਚ ਨੂੰ ਪਹੁੰਚੀ ਸੀ। ਸਿਵਲ ਏਵੀਏਸ਼ਨ ਅਧਿਕਾਰੀ ਅਕਮਲ ਕਿਆਨੀ ਨੇ ਦੱਸਿਆ ਕਿ …

Read More »

ਐਲਬਰਟਾ ‘ਚ ਬਿਨਾ ਹੈਲਮਟ ਡਰਾਈਵਿੰਗ ਕਰ ਸਕਦੇ ਹਨ ਸਿੱਖ

ਦਸਤਾਰਧਾਰੀ ਸਿੱਖਾਂ ਨੂੰ ਬਿਨਾ ਹੈਲਮਟ ਮੋਟਰਸਾਈਕਲ ਚਲਾਉਣ ਦੀ ਮਿਲੀ ਆਗਿਆ ਟੋਰਾਂਟੋ : ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਤੋਂ ਬਾਅਦ ਕੈਨੇਡਾ ਦੇ ਐਲਬਰਟਾ ‘ਚ ਸਿੱਖ ਭਾਈਚਾਰਾ ਵੱਡੀ ਗਿਣਤੀ ‘ਚ ਰਹਿੰਦਾ ਹੈ। ਹੁਣ ਇਥੇ ਦਸਤਾਰਧਾਰੀ ਸਿੱਖਾਂ ਨੂੰ ਬਿਨਾ ਹੈਲਮਟ ਮੋਟਰਸਾਈਕਲ ਚਲਾਉਣ ਦੀ ਆਗਿਆ ਮਿਲ ਗਈ ਹੈ। ਇਹ ਕਾਨੂੰਨ ਅਪ੍ਰੈਲ ਤੋਂ ਲਾਗੂ ਹੋ ਗਿਆ …

Read More »

ਵਾਸ਼ਿੰਗਟਨ ਵਿਖੇ ਨੈਸ਼ਨਲ ਸਿੱਖ ਡੇ ਪਰੇਡ 7 ਅਪ੍ਰੈਲ ਨੂੰ

ਨਿਊਯਾਰਕ : ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਪੰਥਕ ਜੱਥੇਬੰਦੀਆਂ ਵੱਲੋਂ ਬਣਾਈ ਸਾਂਝੀ ਸੰਸਥਾ, ਸਿੱਖ ਕੋਆਰਡੀਨੇਸ਼ਨ ਕਮੇਟੀ, ਈਸਟ ਕੋਸਟ (ਯੂ.ਐਸ.ਏ.) ਵੱਲੋਂ 7 ਅਪ੍ਰੈਲ, 2018, ਦਿਨ ਸ਼ਨਿੱਚਰਵਾਰ ਨੂੰ ਸਿੱਖ ਡੇਅ ਪਰੇਡ (ਸਿੱਖ ਫ਼ਰੀਡਮ ਮਾਰਚ) ਕੱਢਣਾ ਉਲੀਕੀਆ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀ.ਸੀ., ਪਾਰਲੀਮੈਂਟ ਦੇ ਸਾਹਮਣੇ ਵਿਸਾਖੀ ਨੂੰ ਸਮਰਪਿਤ ਸਿੱਖ ਡੇਅ ਪਰੇਡ ਗੁਰੂ ਗ੍ਰੰਥ …

Read More »

ਗੁਰੂ ਨਾਨਕ ਗੁਰਦੁਆਰਾ 10 ਅਹਿਮ ਧਾਰਮਿਕ ਸਥਾਨਾਂ ‘ਚ ਸ਼ਾਮਲ

ਲੰਡਨ : ਇੰਗਲੈਂਡ ਦੇ ਸਿਖਰਲੇ ਦਸ ਮਹੱਤਵਪੂਰਨ ਧਾਰਮਿਕ ਸਥਾਨਾਂ ਦੀ ਲਿਸਟ ਵਿੱਚ ਯੂਕੇ ਵਿੱਚ ਸਥਿਤ ਸਭ ਤੋਂ ਵੱਡੇ ਗੁਰਦੁਆਰੇ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ। ਬਰਮਿੰਘਮ ਮੇਲ ਦੀ ਰਿਪੋਰਟ ਅਨੁਸਾਰ ਸਮਿਥਵਿਕ ਵਿੱਚ ਸਥਿਤ ਗੁਰੂ ਨਾਨਕ ਗੁਰਦੁਆਰੇ ਨੂੰ ਸਟੋਨਹੈਂਜ ਅਤੇ ਕੈਂਟਰਬਰੀ ਕੈਥੇਡਰਲ ਜਿਹੇ ਸਥਲਾਂ …

Read More »

ਦੁਬਈ ‘ਚ ਪਾਕਿਸਤਾਨੀਆਂ ‘ਤੇ ਭਰੋਸਾ ਕਰਨ ਤੋਂ ਪੁਲਿਸ ਅਫਸਰ ਨੇ ਕੀਤਾ ਇਨਕਾਰ

ਸਿਰਫ ਭਾਰਤੀਆਂ ਨੂੰ ਨੌਕਰੀ ਦੇਣ ਦੀ ਕਹੀ ਗੱਲ ਨਵੀਂ ਦਿੱਲੀ/ਬਿਊਰੋ ਨਿਊਜ਼ : ਦੁਬਈ ਜਨਰਲ ਸਕਿਉਰਿਟੀ ਦੇ ਮੁਖੀ ਫਾਹੀ ਖਲਫਾਨ ਨੇ ਟਵੀਟ ਕੀਤਾ ਕਿ ਭਾਰਤੀਆਂ ਵਿਚ ਅਨੁਸ਼ਾਸਨ ਹੈ, ਜਦਕਿ ਪਾਕਿ ਨਾਗਰਿਕਾਂ ਵਿਚ ਦੇਸ਼ ਧ੍ਰੋਹ, ਅਪਰਾਧ ਅਤੇ ਤਸਕਰੀ ਚਰਮ ਸੀਮਾ ‘ਤੇ ਹੈ। ਉਨ•ਾਂ ਲਿਖਿਆ ਕਿ ਖਾੜੀ ਦੇਸ਼ਾਂ ਲਈ ਪਾਕਿਸਤਾਨ ਦੇ ਲੋਕ ਗੰਭੀਰ ਖਤਰਾ …

Read More »

ਅਮਰੀਕਾ ‘ਚ ਐੱਚ-1ਬੀ ਵੀਜ਼ਾ ਲਈ ਬਿਨੈ ਪ੍ਰਕਿਰਿਆ ਸ਼ੁਰੂ

ਟਰੰਪ ਪ੍ਰਸ਼ਾਸਨ ਸਖ਼ਤੀ ਨਾਲ ਕਰੇਗਾ ਜਾਂਚ, ਮਾਮੂਲੀ ਗ਼ਲਤੀ ਵੀ ਨਹੀਂ ਹੋਵੇਗੀ ਸਵੀਕਾਰ ਵਾਸ਼ਿੰਗਟਨ : ਅਮਰੀਕਾ ‘ਚ ਐੱਚ-1ਬੀ ਵੀਜ਼ਾ ਲਈ ਬਿਨੈ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਭਾਰਤੀ ਪੇਸ਼ੇਵਰਾਂ ਵਿਚ ਹਰਮਨ ਪਿਆਰੇ ਇਸ ਵਰਕ ਵੀਜ਼ਾ ਦੀਆਂ ਅਰਜ਼ੀਆਂ ਦੀ ਇਸ ਵਾਰ ਟਰੰਪ ਪ੍ਰਸ਼ਾਸਨ ਸਖ਼ਤ ਜਾਂਚ ਕਰੇਗਾ। ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂਐੱਸਸੀਆਈਐੱਸ) ਨੇ …

Read More »

ਚੱਪੜਚਿੜੀ ਜੰਗੀ ਯਾਦਗਾਰ ਨੂੰ ਹਾਲੇ ਤੱਕ ਨਹੀਂ ਜੁੜੀਆਂ ਲਿਫਟਾਂ 328 ਫੁੱਟ ਉਚਾ ਹੈ ਫਤਹਿ ਮੀਨਾਰ

ਮੁਹਾਲੀ : ਇੱਥੋਂ ਨੇੜਲੇ ਇਤਿਹਾਸਕ ਨਗਰ ਚੱਪੜਚਿੜੀ (ਸੈਕਟਰ-91) ਵਿੱਚ ਉਸਾਰੀ ਗਈ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੰਗੀ ਯਾਦਗਾਰ (ਫਤਹਿ ਮੀਨਾਰ) ਦੇ ਉਦਘਾਟਨ ਮਗਰੋਂ ਸੱਤ ਸਾਲ  ਲੰਘ ਜਾਣ ਦੇ ਬਾਵਜੂਦ ਅਜੇ ਤਾਈਂ 328 ਫੁੱਟ ਉੱਚੇ ਫਤਹਿ ਮੀਨਾਰ ਨੂੰ ਲਿਫ਼ਟ ਨਹੀਂ ਜੁੜੀ। ਇਸ ਕਾਰਨ ਇੱਥੇ ਨਤਮਸਤਕ ਹੋਣ ਆਉਂਦੇ …

Read More »