Breaking News
Home / 2018 (page 180)

Yearly Archives: 2018

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 15 ਪੰਜਾਬੀਆਂ ਸਮੇਤ 100 ਬਣਾਏ ਬੰਧਕ,3 ਦੀ ਮੌਤ ਟਰੈਵਲ ਏਜੰਟਾਂ ਦੀ ਖੇਡ : ਫਰਜੀ ਟਰੈਵਲ ਏਜੰਟਾਂ ਦੇ ਗਿਰੋਹ ਨੇ ਬੇਂਗਲੁਰੂ ਕੋਲ ਜੰਗਲਾਂ ‘ਚ ਰੱਖੇ ਹਨ ਨੌਜਵਾਨ, ਜਾਨ ਬਚਾ ਕੇ ਪਹੁੰਚੇ ਬਰਨਾਲਾ ਦੇ ਗੁਰਪ੍ਰੀਤ ਨੇ ਪੁਲਿਸ ਨੂੰ ਸੁਣਾਈ ਦਾਸਤਾਂ ਬਰਨਾਲਾ : ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਫਰਜੀ ਟਰੈਵਲ ਏਜੰਟਾਂ ਨੇ 15 ਪੰਜਾਬੀਆਂ ਸਮੇਤ 100 ਤੋਂ ਜ਼ਿਆਦਾ ਨੌਜਵਾਨਾਂ ਨੂੰ ਬੇਂਗਲੁਰੂ ਦੇ ਕੋਲ ਜੰਗਲ ‘ਚ ਬੰਧਕ ਬਣਾ ਲਿਆ ਹੈ। ਉਨ੍ਹਾਂ ਤੋਂ ਗੰਨ ਪੁਆਇੰਟ ‘ਤੇ ਘਰ ਤੋਂ ਪੈਸੇ ਮੰਗਵਾਏ ਜਾਂਦੇ ਹਨ ਅਤੇ ਪੈਸੇ ਨਾ ਦੇਣ ਵਾਲਿਆਂ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਇਹ ਸਨਸਨੀਖੇਜ ਖੁਲਾਸਾ ਜਾਨ ਬਚਾ ਕੇ ਪਹੁੰਚੇ ਬਰਨਾਲਾ ਦੇ ਗੁਰਪ੍ਰੀਤ ਸਿੰਘ ਨੇ ਕੀਤਾ ਹੈ। ਗੁਰਪ੍ਰੀਤ ਸਿੰਘ ਦੇ ਅਨੁਸਾਰ ਤਿੰਨ ਨੌਜਵਾਨਾਂ ਦੀ ਹੱਤਿਆ ਉਸ ਦੇ ਸਾਹਮਣੇ ਕੀਤੀ ਗਈ। ਮਾਰੇ ਗਏ ਨੌਜਵਾਨਾਂ ਦੀ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ। ਬੰਧਕ ਬਣਾਏ ਗਏ ਲੋਕਾਂ ‘ਚ ਕੁਝ ਹੋਰ ਰਾਜਾਂ, ਬੰਗਲਾਦੇਸ਼ ਅਤੇ ਨੇਪਾਲ ਦੇ ਵੀ ਹਨ। ਗੁਰਪ੍ਰੀਤ ਨੇ ਦੱਸਿਆ ਕਿ ਨੌਜਵਾਨਾਂ ਨੂੰ ਅਲੱਗ ਬੰਧਕ ਬਣਾ ਕੇ ਰੱਖਿਆ ਗਿਆ ਹੈ। ਬਰਨਾਲਾ ਦੇ ਪਿੰਡ ਕਾਹਨਕੇ ਨਿਵਾਸੀ ਗੁਰਪ੍ਰੀਤ ਸਿੰਘ ਨੇ ਇਹ ਸਾਰੀ ਕਹਾਣੀ ਐਸਐਸਪੀ ਬਰਨਾਲਾ ਨੂੰ ਵੀ ਸੁਣਾਈ। ਨੌਜਵਾਨ ਦੀ ਸ਼ਿਕਾਇਤ ‘ਤੇ ਪੁਲਿਸ ਨੇ ਕੈਨੇਡਾ ਨਿਵਾਸੀ ਇਕ ਏਜੰਟ ਸਮੇਤ ਅੱਠ ਲੋਕਾਂ ‘ਤੇ ਕੇਸ ਦਰਜ ਕਰਕੇ ਦੋ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ। ਬੰਧਕ ਬਣਾਏ ਨੌਜਵਾਨਾਂ ਨੂੰ ਬਚਾਉਣ ਦੇ ਯਤਨ ਤੇਜ਼ ਕਰ ਦਿੱਤੇ ਗਏ ਹਨ। ਗੁਰਪ੍ਰੀਤ ਦੀ ਜ਼ੁਬਾਨੀ ਦਹਿਸ਼ਤ ਭਰੀ ਕਹਾਣੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਨੂੰ ਕੈਨੇਡਾ ਭੇਜਣ ਦਾ ਲਾਲਚ ਦੇ ਕੇ ਪਿੰਡ ਠੀਕਰੀਵਾਲਾ ਦੇ ਸੁਖਪ੍ਰੀਤ ਸਿੰਘ ਅਤੇ ਉਸ ਦੇ ਕੁਝ ਸਾਥੀਆਂ ਨੇ 25 ਲੱਖ ਰੁਪਏ ਲਏ ਸਨ। ਉਹ ਏਜੰਟਾਂ ਦੇ ਕਹਿਣ ‘ਤੇ ਦਸੰਬਰ ‘ਚ ਦਿੱਲੀ ਗਿਆ ਸੀ। ਉਸ ਨੂੰ ਇਕ ਮਹੀਨੇ ਤੱਕ ਦਿੱਲੀ ਘੁਮਾਇਆ ਗਿਆ ਅਤੇ ਉਸ ਨੂੰ ਆਰਾਮ ਨਾਲ ਰੱਖਿਆ ਗਿਆ। ਫਿਰ ਫਲਾਇਟ ਰਾਹੀਂ ਪਹਿਲਾਂ ਮੁੰਬਈ ਅਤੇ ਬਾਅਦ ‘ਚ ਬੇਂਗਲੁਰੂ ਲਿਜਾਇਆ ਗਿਾ। ਗਿਰੋਹ ਦੇ ਦੋ ਨੌਜਵਾਨ ਉਸ ਨੂੰ ਰਾਤ ਨੂੰ ਗੱਡੀ ‘ਚ ਬੈਠਾ ਕੇ ਬੇਂਗਲੁਰੂ ਦੇ ਕੋਲ ਜੰਗਲ ‘ਚ ਲੈ ਗਏ ਅਤੇ ਉਥੇ ਇਕ ਕਮਰੇ ‘ਚ ਕੈਦ ਕਰ ਦਿੱਤਾ। ਕਮਰੇ ‘ਚ ਲਗਭਗ 100 ਨੌਜਵਾਨ ਪਹਿਲਾਂ ਤੋਂ ਹੀ ਕੈਦ ਸਨ। ਗੰਨ ਪੁਆਇੰਟ ‘ਤੇ ਕੈਨੇਡਾ ਦੀ ਸਿਮ ਵਾਲੇ ਫੋਨ ਤੋਂ ਘਰ ‘ਤੇ ਮਾਂ ਰਣਜੀਤ ਕੌਰ ਨਾਲ ਗੱਲ ਕਰਵਾਈ। ਉਸ ਕੋਲੋਂ ਜਬਰਦਸਤੀ ਬੁਲਵਾਇਆ ਗਿਆ ਕਿ ਉਹ ਕੈਨੇਡਾ ਪਹੁੰਚ ਗਿਆ ਹੈ ਅਤੇ ਬਾਕੀ ਦਾ ਦਸ ਲੱਖ ਰੁਪਏ ਏਜੰਟ ਨੂੰ ਦੇ ਦੇਣ। ਇਸ ‘ਤੇ ਮਾਂ ਨੇ ਤੀਜੇ ਦਿਨ ਏਜੰਟ ਨੂੰ ਦਸ ਲੱਖ ਰੁਪਏ ਦੇ ਦਿੱਤੇ। 10 ਦਿਨ ਰੇਲ ਗੱਡੀ ‘ਚ ਧੱਕੇ ਖਾ ਕੇ ਪਹੁੰਚਿਆ ਘਰ : ਗੁਰਪ੍ਰੀਤ, ਇਕ ਦਿਨ ਉਸ ਨੂੰ ਤੇਜ਼ ਬੁਖਾਰ ਸੀ, ਉਹ ਬਿਨਾ ਕੱਪੜਿਆਂ ਤੋਂ ਜ਼ਮੀਨ ‘ਤੇ ਪਿਆ ਤੜਪ ਰਿਹਾ ਸੀ ਤਾਂ ਕੋਲ ਖੜ੍ਹੇ ਗਿਰੋਹ ਦੇ ਇਕ ਨੌਜਵਾਨ ਨੇ ਪੁੱਛਿਆ ਕਿ ਉਹ ਕਿੱਥੋਂ ਦਾ ਰਹਿਣ ਵਾਲਾ ਹੈ? ਮੈਂ ਕਿਹਾ ਕਿ ਮੈਂ ਪੰਜਾਬ ਦਾ ਰਹਿਣ ਵਾਲਾ ਹਾਂ। ਘਰ ‘ਚ ਮੇਰੀ ਬੁੱਢੀ ਮਾਂ ਅਤੇ ਛੋਟੀ ਭੈਣ ਹੈ। ਭੈਣ ਦੇ ਵਿਆਹ ਦੇ ਲਈ ਜ਼ਮੀਨ ਗਹਿਣੇ ਰੱਖ ਕੇ ਆਇਆ ਹਾਂ। ਉਸ ਨੂੰ ਮੇਰੇ ‘ਤੇ ਤਰਸ ਆ ਗਿਆ। ਉਸ ਨੇ ਮੈਨੂੰ ਇਕ ਸੇਬ ਦੀ ਫਾੜੀ, ਇਕ ਫਰੂਟੀ ਅਤੇ ਦਵਾਈ ਦਿੱਤੀ ਅਤੇ ਕਮਰੇ ‘ਚ ਬੰਦ ਕਰ ਦਿੱਤਾ। ਤਿਨ ਦਿਨ ਮੌਕਾ ਦੇਖ ਕੇ ਗਿਰੋਹ ਨੇ ਮੈਨੂੰ ਉਥੋਂ ਭਜਾ ਦਿੱਤਾ। ਕਿਸੇ ਤਰ੍ਹਾਂ ਜਾਨ ਬਚਾ ਕੇ ਲਗਭਗ 10 ਦਿਨ ਧੱਕੇ ਖਾ ਕੇ ਘਰ ਪਹੁੰਚਿਆ। 1 ਜੁਲਾਈ ਨੂੰ ਏਜੰਟ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ। ਬਰਨਾਲਾ ਪਹੁੰਚ ਕੇ ਏਜੰਟ ਤੋਂ 25 ਲੱਖ ਰੁਪਏ ਵਾਪਸ ਮੰਗੇ ਪ੍ਰੰਤੂ ਏਜੰਟ ਨੇ ਸਿਰਫ਼ 5 ਲੱਖ ਰੁਪਏ ਵਾਪਸ ਦਿੱਤੇ। ਪੂਰੇ ਵਾਪਸ ਨਾ ਮਿਲਣ ‘ਤੇ ਉਸ ਨੇ ਐਸਐਸਪੀ ਬਰਨਾਲਾ ਦੇ ਕੋਲ 25 ਜੁਲਾਈ ਨੂੰ ਸ਼ਿਕਾਇਤ ਦਰਜ ਕਰਵਾਈ। ਪੈਸੇ ਨਾ ਦੇਣ ‘ਤੇ ਮਾਰ ਦਿੱਤੀ ਜਾਂਦੀ ਹੈ ਗੋਲੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਨੌਜਵਾਨਾਂ ਨੂੰ ਭੁੱਖਾ ਰੱਖ ਕੇ ਉਨ੍ਹਾਂ ਨੂੰ ਕੁੱਟਿਆ ਜਾਂਦਾ। ਦਿਨ ‘ਚ ਦੋ ਵਾਰ ਕੈਮੀਕਲ ਵਾਲਾ ਪਾਣੀ ਪਿਲਾਇਆ ਜਾਂਦਾ ਹੈ। ਹਫਤੇ ‘ਚ ਸਿਰਫ਼ ਦੋ ਵਾਰ ਖਾਣੇ ਦੇ ਰੂਪ ‘ਚ ਸਿਰਫ਼ ਚਾਵਲ ਦਿੱਤੇ ਜਾਂਦੇ। ਨੌਜਵਾਨਾਂ ਨੂੰ ਗੰਨ ਪੁਆਇੰਟ ‘ਤੇ ਲੈ ਕੇ ਪਹਿਲਾਂ ਏਜੰਟ ਦੀ ਪੇਮੈਂਟ ਕਰਵਾਈ ਜਾਂਦੀ ਅਤੇ ਫਿਰ ਜਿਊਂਦਾ ਰਹਿਣ ਦੇ ਲਈ ਪੈਸੇ ਮੰਗੇ ਜਾਂਦੇ। ਪੈਸੇ ਨਾ ਦੇਣ ਵਾਲਿਆਂ ਨੂੰ ਗੋਲੀ ਮਾਰ ਕੇ ਖਾਈ ‘ਚ ਸੁੱਟ ਦਿੱਤਾ ਜਾਂਦਾ। ਉਸ ਦੇ ਸਾਹਮਣੇ ਤਿੰਨ ਨੌਜਵਾਨਾਂ ਨੂੰ ਗੋਲੀ ਮਾਰੀ ਗਈ। ਏਜੰਟ ਦੀ ਭਾਲ ‘ਚ ਛਾਪੇਮਾਰੀ, ਦੋ ਗ੍ਰਿਫ਼ਤਾਰ ਐਸਐਸਪੀ ਹਰਜੀਤ ਸਿੰਘ ਨੇ ਕਿਹਾ ਕਿ ਪੁਲਿਸ ਨੇ ਗੁਰਪ੍ਰੀਤ ਦੀ ਸ਼ਿਕਾਇਤ ਤੋਂ ਬਾਅਦ ਗੁਰਪ੍ਰੀਤ ਨਿਵਾਸੀ ਕੈਨੇਡਾ, ਰਣਜੀਤ ਸਿੰਘ ਨਿਵਾਸੀ ਮੋਗਾ, ਸੁਖਪ੍ਰੀਤ ਸਿੰਘ ਨਿਵਾਸੀ ਠੀਕਰੀਵਾਲਾ, ਸਾਗਰ ਨਿਵਾਸੀ ਅੰਮ੍ਰਿਤਸਰ, ਚੌਧਰੀ ਨਿਵਾਸੀ ਦਿੱਲੀ, ਗੁਰਪਾਲ ਨਿਵਾਸੀ ਬਰਨਾਲਾ, ਅਨਮੋਲ ਸ਼ਰਮਾ ਨਿਵਾਸੀ ਤਪਾ ਅਤੇ ਹਨੀ ਸ਼ਰਮਾ ਨਿਵਾਸੀ ਬਰਨਾਲਾ ਦੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਸਪੈਸ਼ਲ ਟੀਮ ਛਾਪੇ ਮਾਰ ਰਹੀ ਹੈ। ਰਣਜੀਤ ਅਤੇ ਸੁਖਪ੍ਰੀਤ ਨੂੰ ਫੜ ਲਿਆ ਹੈ। ਬੇਂਗਲੁਰੂ ਦੇ ਜੰਗਲ ਫਰੋਲੇਗੀ ਪੰਜਾਬ ਪੁਲਿਸ, 14 ਲੱਖ ਰੁਪਏ ਲੈ ਬਦਲਿਆ ਗੁਰਪ੍ਰੀਤ ਬਰਨਾਲਾ : ਕੈਨੇਡਾ ਲੈ ਜਾਣ ਦੇ ਨਾਂ ‘ਤੇ ਪੰਜਾਬ ਦੇ ਨੌਜਵਾਨਾਂ ਨੂੰ ਬੇਂਗਲੁਰੂ ਦੇ ਜੰਗਲ ‘ਚ ਬੰਧਕ ਬਣਾਉਣ ਦੇ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਗਿਰੋਹ ਦੇ ਚੁੰਗਲ ਤੋਂ ਬਚ ਕੇ ਬਰਨਾਲਾ ਪਹੁੰਚੇ ਗੁਰਪ੍ਰੀਤ ਸਿੰਘ ਨੇ ਪੁਲਿਸ ‘ਚ ਹਲਫਨਾਮਾ ਦੇ ਕੇ ਕਿਹਾ ਹੈ ਕਿ ਇਸ ਮਾਮਲੇ ‘ਚ ਫੜੇ ਗਏ ਪੰਜ ਆਰੋਪੀ ਨਾਲ ਉਸਦਾ ਕੋਈ ਝਗੜਾ ਨਹੀਂ ਹੈ। ਆਰੋਪੀ ਗੁਰਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਨੇ ਉਸ ਦੇ 14 ਲੱਖ ਰੁਪਏ ਵਾਪਸ ਕਰ ਦਿੱਤੇ ਹਨ। ਜ਼ਿਕਰਯੋਗ ਹ ੇਕਿ ਗੁਰਪ੍ਰੀਤ ਨੇ ਸੱਤ ਵਿਅਕਤੀਆਂ ਦੇ ਖਿਲਾਫ਼ 25 ਲੱਖ ਰੁਪਏ ਠਗ ਕੇ ਉਸ ਨੂੰ ਕੈਨੇਡਾ ਦੀ ਬਜਾਏ ਬੇਂਗਲੁਰੂ ਭੇਜਣ ਦਾ ਆਰੋਪ ਲਗਾਇਆ। ਇਸ ਤੋਂ ਬਾਅਦ ਪੁਲਿਸ ਨੇ ਆਰੋਪੀ ਸੁਖਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਬਿਆਨ ਤੋਂ ਮੁਕਰਨ ਤੋਂ ਬਾਅਦ ਸੁਖਪ੍ਰੀਤ ਸਿੰਘ ਅਤੇ ਰਣਜੀਤ ਸਿੰਘ ਨੂੰ ਜ਼ਮਾਨਤ ‘ਤੇ ਛੱਡ ਦਿੱਤਾ ਗਿਆ। ਪੀੜਤ ਨੇ ਪੰਜ ਆਰੋਪੀਆਂ ਸੁਖਪ੍ਰੀਤ ਸਿੰਘ, ਰਣਜੀਤ ਸਿੰਘ, ਗੁਰਪਾਲ ਸਿੰਘ, ਅਨਮੋਲ ਸ਼ਰਮਾਅਤੇ ਹਨੀ ਸ਼ਰਮਾ ਦੇ ਬਾਰੇ ‘ਚ ਹਲਫਨਾਮਾ ਦਿੱਤਾ। ਹਾਲਾਂਕਿ ਜ਼ਮਾਨਤ ਮਿਲਣ ਤੋਂ ਬਾਅਦ ਇਕ ਆਰੋਪੀ ਰਣਜੀਤ ਸਿੰਘ ਨੂੰ ਮੋਗਾ ਪੁਲਿਸ ਇਕ ਹੋਰ ਕੇਸ ‘ਚ ਪੁੱਛਗਿੱਛ ਦੇ ਲਈ ਨਾਲ ਲੈ ਗਈ। ਪੀੜਤ ਚਾਹੇ ਆਰੋਪਾਂ ਤੋਂ ਮੁੱਕਰ ਗਿਆ ਹੋਵੇ, ਪ੍ਰੰਤੂ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਵੀ ਆਰੋਪੀ ਨੂੰ ਬੇਗੁਨਾਹ ਸਾਬਤ ਨਹੀਂ ਕੀਤਾ ਗਿਆ ਹੈ ਕਿਉਂਕਿ ਪੀੜਤ ਇਸ ਗੱਲ ‘ਤੇ ਹੁਣ ਵੀ ਕਾਇਮ ਹੈ ਕਿ ਬੇਂਗਲੁਰੂ ‘ਚ ਪੰਜਾਬੀ ਨੌਜਵਾਨਾਂ ਨੂੰ ਬੰਧਕ ਬਣਾਇਆ ਗਿਆ ਹੈ। ਬਰਨਾਲਾ ਦੇ ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਦੀ ਵਿਸ਼ੇਸ਼ ਟੀਮ ਬੇਂਗਲੁਰੂ ਅਤੇ ਦਿੱਲੀ ਭੇਜੀ ਜਾਵੇਗੀ। ਬੇਂਗਲੁਰੂ ‘ਚ ਬੰਧਕ ਬਣਾਏ ਗਏ ਨੌਜਵਾਨਾਂ ਦੀ ਖੋਜ ‘ਚ ਸਰਚ ਅਪ੍ਰੇਸ਼ਨ ਚਲਾਇਆ ਜਾਵੇਗਾ। ਜੰਗਲ ਦੇ ਬਾਹਰ ਤਿੰਨ ਕੋਠੀਆਂ, ਇਸੇ ‘ਚ ਰਹਿੰਦੇ ਸਨ ਆਰੋਪੀ ਪੀੜਤ ਦੇ ਅਨੁਸਾਰ ਬੇਂਗਲੁਰੂ ਦੇ ਬਾਹਰ ਤਿੰਨ ਕੋਠੀਆਂ ਹਨ। ਆਰੋਪੀ ਖੁਦ ਇਨ੍ਹਾਂ ਕੋਠੀਆਂ ‘ਚ ਹੀ ਰਹਿੰਦੇ ਸਨ। ਪੀੜਤਾਂ ਦੀ ਨਿਗਰਾਨੀ ਦ ਲਈ ਕੁਝ ਮੁਸਲਮਾਨ ਵਿਅਕਤੀਆਂ ਨੂੰ ਰੱਖਿਆ ਹੋਇਆ ਹੈ। ਜਿਨ੍ਹਾਂ ਪੀੜਤਾਂ ਦੇ ਪਰਿਵਾਰ ਆਰੋਪੀਆਂ ਦੇ ਖਾਤੇ ‘ਚ ਪੈਸੇ ਪਾ ਦਿੰਦੇ ਸਨ, ਉਨ੍ਹਾਂ ਨੂੰ ਛੱਡਣ ਦੀ ਬਜਾਏ ਭੁੱਖਾ-ਪਿਆਸਾ ਰੱਖਿਆ ਜਾਂਦਾ ਸੀ। ਕਦੇ-ਕਦੇ ਕੈਨੇਡਾ ਦੇ ਸਿਮ ਕਾਰਡ ਤੋਂ ਇਕ-ਦੋ ਵਾਰ ਪਰਿਵਾਰ ਵਾਲਿਆਂ ਨਾਲ ਗੱਲ ਕਰਵਾ ਦਿੱਤੀ ਜਾਂਦੀ ਸੀ ਕਿ ਉਹ ਕੈਨੇਡਾ ‘ਚ ਠੀਕ-ਠਾਕ ਹੈ, ਜੋ ਵਿਰੋਧ ਕਰਦਾ ਸੀ, ਉਸ ਨੂੰ ਮਾਰ ਕੇ ਸੁੱਟ ਦਿੰਦੇ ਸਨ। ਪੀੜਤ ਦੇ ਅਨੁਸਾਰ ਜਦੋਂ ਉਹ ਉਥੋਂ ਛੁਟ ਕੇ ਭੱਜਿਆ ਤਾਂ ਕੁਲ ਅੱਠ ਵਿਅਕਤੀ ਬੰਦੀ ਬਣਾਏ ਹੋਏ ਸਨ। ਜੋ ਛੁਟੇ ਹਨ ਜਾਂ ਨਹੀਂ, ਇਸ ਬਾਰੇ ‘ਚ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਪੁਲਿਸ ‘ਚ ਦਿੱਤਾ ਬਿਆਨ : ਆਰੋਪੀਆਂ ਦੇ ਨਾਲ ਕੋਈ ਝਗੜਾ ਨਹੀਂ, ਦੋ ਨੂੰ ਮਿਲੀ ਜ਼ਮਾਨਤ, ਇਕ ਨੂੰ ਮੋਗਾ ਲੈ ਗਈ ਪੁਲਿਸ ਕੇਸ ਦੀ ਫਾਈਲ ਐਸਪੀ ਹੈਡਕੁਆਰਟਰ ਸ਼ਰਨਦੀਪ ਸਿੰਘ ਢਿੱਲੋਂ ਨੇ ਮੰਗਵਾ ਲਈ ਹੈ। ਉਹ ਜਾਂਚ ਕਰ ਰਹੇ ਹਨ। ਨਾਮਜ਼ਦ ਦੋ ਆਰੋਪੀਆਂ ਸਾਗਰ ਸਿੰਘ ਨਿਵਾਸੀ ਅੰਮ੍ਰਿਤਸਰ ਤੇ ਚੌਧਰੀ ਨਿਵਾਸੀ ਦਿੱਲੀ ਦੀ ਭਾਲ ਜਾਰੀ ਹੈ। ਇੰਸਪੈਕਅਰ ਮਨਜੀਤ ਸਿੰਘ ਥਾਣਾ ਰੁੜੇਕੇ ਕਲਾਂ, ਇੰਚਾਰਜ ਆਰੋਪੀ ਰਣਜੀਤ ਸਿੰਘ ਨਿਵਾਸੀ ਮੋਗਾ ‘ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਰੁਪਏ ਠੱਗਣ ਦੇ ਆਰੋਪ ‘ਚ ਪਹਿਲਾਂ ਹੀ ਤਿੰਨ ਕੇਸ ਦਰਜ ਹਨ। ਪੁਲਿਸ ਨੂੰ ਉਸਦੀ ਲੰਬੇ ਸਮੇਂ ਤੋਂ ਭਾਲ ਸੀ। ਉਸ ਤੋਂ ਪੁਛਗਿੱਛ ਜਾਰੀ ਹੈ। ਇੰਸਪੈਕਟਰ ਗੁਰਪ੍ਰੀਤ ਸਿੰਘ ਸਿਟੀ ਵਨ ਮੋਗਾ ਪੁਲਿਸ ਦੇ ਇੰਚਾਰਜ

ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 15 ਪੰਜਾਬੀਆਂ ਸਮੇਤ 100 ਬਣਾਏ ਬੰਧਕ,3 ਦੀ ਮੌਤ ਟਰੈਵਲ ਏਜੰਟਾਂ ਦੀ ਖੇਡ : ਫਰਜੀ ਟਰੈਵਲ ਏਜੰਟਾਂ ਦੇ ਗਿਰੋਹ ਨੇ ਬੇਂਗਲੁਰੂ ਕੋਲ ਜੰਗਲਾਂ ‘ਚ ਰੱਖੇ ਹਨ ਨੌਜਵਾਨ, ਜਾਨ ਬਚਾ ਕੇ ਪਹੁੰਚੇ ਬਰਨਾਲਾ ਦੇ ਗੁਰਪ੍ਰੀਤ ਨੇ ਪੁਲਿਸ ਨੂੰ ਸੁਣਾਈ ਦਾਸਤਾਂ ਬਰਨਾਲਾ : ਕੈਨੇਡਾ ਭੇਜਣ ਦਾ ਝਾਂਸਾ …

Read More »

‘ਅਸੀਸ ਮੰਚ ਟੋਰਾਂਟੋ’ ਵਲੋਂ ਬਾਬਾ ਨਜ਼ਮੀ ਤੇ ਸਯੀਦਾ ਦੀਪ ਦਾ ਸਨਮਾਨ

ਬਰੈਂਪਟਨ/ਬਿਊਰੋ ਨਿਊਜ਼ : ਪਾਕਿਸਤਾਨ ਤੋਂ ਕੈਨੇਡਾ ਫੇਰੀ ‘ਤੇ ਆਏ ਨਾਮਵਰ ਇਨਕਲਾਬੀ ਸ਼ਾਇਰ ਬਾਬਾ ਨਜਮੀ ਦਾ ‘ਅਸੀਸ ਮੰਚ ਟੋਰਾਂਟੋ’ ਵੱਲੋਂ ਪਰਮਜੀਤ ਦਿਓਲ ਦੇ ਘਰ ‘ਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਵਿੱਚ ਬਾਬਾ ਨਜਮੀ ਅਤੇ ਪੰਜਾਬੀ ਦੀ ਪ੍ਰਫੁੱਲਤਾ ਅਤੇ ਅਮਨ, ਅਤੇ ਹਿੰਦ-ਪਾਕਿ ਦੋਸਤੀ ਲਈ ਜੱਦੋ-ਜਹਿਦ ਕਰ ਰਹੀ ਸਯੀਦਾ ਦੀਪ ਦਾ ਸਨਮਾਨ ਕੀਤਾ …

Read More »

ਬਰੈਂਪਟਨ ਵਿੱਚੋਂ ਨੌਮੀਨੇਟ ਹੋਈ ਟੀਮ-ਟਰੂਡੋ ਦੀ ਪਹਿਲੀ ਮੈਂਬਰ ਸੋਨੀਆ ਸਿੱਧੂ

ਬਰੈਂਪਟਨ/ਬਿਊਰੋ ਨਿਊਜ਼ ਲੰਘੇ ਐਤਵਾਰ ਬਰੈਂਪਟਨ ਦੇ ਵਿਸ਼ਾਲ ਚਾਂਦਨੀ ਬੈਂਕੁਇਟ ਹਾਲ ਵਿਚ ਹੋਏ ਇਕ ਭਰਵੇਂ ਸਮਾਗ਼ਮ ਵਿਚ ਬਰੈਂਪਟਨ ਸਾਊਥ ਤੋਂ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੂੰ 2019 ਵਿਚ ਹੋਣ ਵਾਲੀਆਂ ਫ਼ੈੱਡਰਲ ਚੋਣਾਂ ਲਈ ਐੱਮ.ਪੀ. ਉਮੀਦਵਾਰ ਵਜੋਂ ਲਿਬਰਲ ਪਾਰਟੀ ਵੱਲੋਂ ‘ਟੀਮ ਟਰੂਡੋ’ ਲਈ ਮੁੜ ਨਾਮਜ਼ਦ ਕੀਤਾ ਗਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਸੋਨੀਆ …

Read More »

ਮਾਊਨਟੇਨਸ਼ ਸੀਨੀਅਰਜ਼ ਕਲੱਬ ਦੇ ਮੈਂਬਰਾਂ ਵਲੋਂ ਟੂਰ ਦਾ ਆਯੋਜਨ

ਬਰੈਂਪਟਨ/ਬਿਊਰੋ ਨਿਊਜ਼ : ਇਥੋਂ ਦੀ ਮਾਊਨਟੇਨਸ ਸੀਨੀਅਰਜ਼ ਕਲੱਬ ਵਲੋਂ ਆਪਣੇ 56 ਮੈਂਬਰਾਂ ਦੇ ਇੱਕ ਗਰੁੱਪ ਦਾ ਟੂਰ ਅਯੋਜਿਤ ਕੀਤਾ ਗਿਆ। ਇਹ ਟੂਰ ਗਰੇਵਨਹੁਸਟ ਅਤੇ ਮਸਕੌਕਾ ਵਿਖੇ ਉਥੋਂ ਦੀਆਂ ਖੂਬਸੂਰਤ ਝੀਲਾਂ ਦੇ ਨਜ਼ਾਰੇ ਵਿਖਾਉਣ ਲਈ ਮੈਂਬਰਾਂ ਨੂੰ ਲੈ ਜਾਇਆ ਗਿਆ। ਇਸ ਟੂਰ ਵਿੱਚ ਸਾਰੇ ਮੈਂਬਰਾਂ ਦੇ ਖਾਣ ਪੀਣ ਦਾ ਖਾਸ ਪ੍ਰਬੰਧ …

Read More »

ਰੈਡ ਵਿੱਲੋ ਕਲੱਬ ਦਾ ਸਾਲਾਨਾ ਪ੍ਰੋਗਰਾਮ ਪ੍ਰਭਾਵਸ਼ਾਲੀ ਰਿਹਾ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ 5 ਅਗਸਤ ਨੂੰ ਸਾਲਾਨਾ ਪ੍ਰੋਗਰਾਮ ਕਰਵਾਇਆ ਗਿਆ। ਦੁਪਹਿਰ 11:00 ਵਜੇ ਤੋਂ ਇਹ ਪ੍ਰੋਗਰਾਮ ਸ਼ਾਮ 6:00 ਵਜੇ ਤੱਕ ਚਲਦਾ ਰਿਹਾ। ਚਾਹ ਪਾਣੀ ਛਕਣ ਤੋਂ ਬਾਅਦ ਕੈਨੇਡਾ ਅਤੇ ਭਾਰਤ ਦੇ ਝੰਡੇ ਝੁਲਾਅ ਕੇ ਦੋਹਾਂ ਦੇਸ਼ਾਂ ਦੇ ਕੌਮੀ ਗੀਤ ਗਾਏ ਗਏ। ਇਸ …

Read More »

ਮਹਾਂਬੀਰ ਗਿੱਲ ਦੀ ਕਾਵਿ-ਪੁਸਤਕ ‘ਜ਼ਿੰਦਗੀ ਦੇ ਰੂਬਰੂ’ ਕੀਤੀ ਗਈ ਲੋਕ-ਅਰਪਿਤ

ਬਰੈਂਪਟਨ/ਡਾ. ਝੰਡ : ਮਹਾਂਬੀਰ ਸਿੰਘ ਗਿੱਲ ਦੀ ਨਵ-ਪ੍ਰਕਾਸ਼ਿਤ ਕਾਵਿ-ਪੁਸਤਕ ‘ਜ਼ਿੰਦਗੀ ਦੇ ਰੂਬਰੂ’ 23 ਮੈਰੀਟੋਨੀਆ ਸਟਰੀਟ, ਬਰੈਂਪਟਨ ਵਿਖੇ ਅਦੀਬਾਂ ਅਤੇ ਪੰਜਾਬੀ-ਪ੍ਰੇਮੀਆਂ ਦੀ ਇਕੱਤਰਤਾ ਵਿਚ ਲੋਕ-ਅਰਪਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨਗੀ-ਮੰਡਲ ਵਿਚ ਉੱਘੇ-ਚਿੰਤਕ ਬਲਰਾਜ ਚੀਮਾ, ਬਰੈਂਪਟਨ ਦੀ ਜਾਣੀ-ਪਛਾਣੀ ਸ਼ਖਸੀਅਤ ਗੁਰਨਾਮ ਸਿੰਘ ਕੈਰੋਂ, ਕਵੀ ਕਰਨ ਅਜਾਇਬ ਸਿੰਘ ਸੰਘਾ ਅਤੇ ਪੁਸਤਕ ਦੇ ਲੇਖਕ ਮਹਾਂਬੀਰ …

Read More »

ਕੈਸਲਮੋਰ ਭਾਈਚਾਰੇ ਦੇ ਬਜ਼ੁਰਗ ਅਥਲੀਟ

ਬਰੈਂਪਟਨ/ਬਿਊਰੋ ਨਿਊਜ਼ : ਉਨਟਾਰੀਓ ਹਰ ਸਾਲ ਵੱਖ ਵੱਖ ਸ਼ਹਿਰਾਂ ਵਿੱਚ ਹੋਣ ਵਾਲੀਆਂ ‘ਉਨਟਾਰੀਓ ਮਾਸਟਰਸ ਆਊਟਡੋਰ ਐਥਲੈਟਿਕਸ ਚੈਂਪੀਅਨਸ਼ਿਪ’ ਖੇਡਾਂ ਜੋ ਇਸ ਬਾਰ 28 ਅਤੇ 29 ਜੁਲਾਈ 2018 ਨੂੰ ਟੋਰਾਂਟੋ ‘ਚ ਹੋਈਆਂ, ਵਿੱਚ ਕੈਸਲਮੋਰ ਇਲਾਕੇ ਦੇ ਭਾਈਚਾਰੇ ਦਾ ਨਾਂਅ ਰੋਸ਼ਨ ਕਰਦਿਆਂ ਇਸ ਇਲਾਕੇ ਦੇ ਪਤਵੰਤਿਆਂ ਵੱਡੀਆਂ ਮੱਲਾਂ ਮਾਰੀਆਂ। ਇਨ੍ਹਾਂ ਖੇਡਾਂ ਵਿੱਚ ਜਿਨ੍ਹਾਂ …

Read More »

ਤਲਵੰਡੀ ਮੱਲੀਆਂ ਦੀ ਸਲਾਨਾ ਪਿਕਨਿਕ 12 ਅਗਸਤ ਨੂੰ

ਬਰੈਪਟਨ/ਬਿਊਰੋ ਨਿਊਜ਼ : ਹਰ ਸਾਲ ਵਾਂਗ ਮੋਗਾ ਜ਼ਿਲ੍ਹੇ ਦੇ ਪਿੰਡ ਤਲਵੰਡੀ ਮੱਲੀਆਂ ਦੀ ਸਾਲਾਨਾ ਪਿਕਨਿਕ 12 ਅਗਸਤ ਦਿਨ ਐਤਵਾਰ ਨੂੰ ਐਲਡਾਰਾਡੋ ਪਾਰਕ, 8530, ਕਰੈਡਿਟਵਿਊ ਰੋਡ, ਬਰੈਂਪਟਨ ਵਿਖੇ ਸਵੇਰ ਦੇ 11 ਵਜੇ ઠਤੋਂ ਆਥਣ ਹੋਣ ਤੱਕ ਮਨਾਈ ਜਾ ਰਹੀ ਹੈ । ਪੰਜਾਬੀ ਰਸਮੋ ਰਿਵਾਜ ਦੇ ਠੰਡੇ ਮਿੱਠੇ ਤੇ ਚਿੱਤ ਕਰਾਰਾ ਕਰਨ …

Read More »

ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ ਸਮਰ ਯੂਥ ਅਵੇਅਰਨੈੱਸ ਕੈਂਪ ਲਗਾਇਆ ਗਿਆ

ਬਰੈਂਪਟਨ/ਬਿਊਰੋ ਨਿਊਜ਼ : ਖਾਲਸਾ ਕਮਿਊਨਿਟੀ ਸਕੂਲ ਬਰੈਂਪਟਨ ਵਿਖੇ 2 ਜੁਲਾਈ, 2018 ਤੋਂ 3 ਅਗਸਤ, 2018 ਤੱਕ ਸਮਰ ਯੂਥ ਅਵੇਅਰਨੈੱਸ ਅਤੇ ਸਪੋਰਟਸ ਕੈਂਪ ਲਗਾਇਆ ਗਿਆ। ਪਹਿਲੇ ਹਫਤੇ ਵਿੱਚ ਸਪੋਰਟਸ ਕੈਂਪ ਲਗਾਇਆ ਗਿਆ ਜਿਸ ਨੇ ਵਿਦਿਆਰਥੀਆਂ ਨੂੰ ਸਰੀਰਿਕ ਅਤੇ ਮਾਨਸਿਕ ਤੌਰ ਤੇ ਮਜਬੂਤ ਕੀਤਾ ।ਇਸ ਕੈਂਪ ਦੌਰਾਨ ਇੰਗਲਿਸ਼, ਮੈਥੇਮੈਟਿਕਸ, ਆਰਟ ਅਤੇ ਕਰਾਫਟ, …

Read More »

ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੀ ਸਲਾਨਾ ਪਿਕਨਿਕ 29 ਅਗਸਤ ਨੂੰ

ਬਰੈਂਪਟਨ : ਆਹਲੂਵਾਲੀਆ ਐਸੋਸੀਏਸ਼ਨ ਆਫ਼ ਨਾਰਥ ਅਮਰੀਕਾ ਦੀ ਕਾਰਜਕਾਰਨੀ ਦੀ ਮੀਟਿੰਗ ਬੀਤੇ ਦਿਨੀਂ ਐਸੋਸੀਏਸ਼ਨ ਦੇ ਪ੍ਰਧਾਨ ਟੌਮੀ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਇਸ ਸਾਲ ਦੀ ਸਲਾਨਾ ਪਿਕਨਿਕ 29 ਅਗਸਤ ਨੂੰ ਚਿੰਗੂਆਕੂਜ਼ੀ ਪਾਰਕ ਵਿਖੇ ਸਵੇਰੇ 11.30 ਵਜੇ ਤੋਂ ਸ਼ਾਮ 5.00 ਵਜੇ ਤੱਕ ਮਨਾਈ ਜਾਏਗੀ। ਪਿਕਨਿਕ …

Read More »