Breaking News
Home / ਪੰਜਾਬ (page 1251)

ਪੰਜਾਬ

ਪੰਜਾਬ

ਪਰਮਰਾਜ ਉਮਰਾਨੰਗਲ ਨੂੰ ਹਾਈਕੋਰਟ ਵਲੋਂ ਨੋਟਿਸ

ਉਮਰਾਨੰਗਲ ਨੂੰ ਰਾਹਤ ਦਿੱਤੇ ਜਾਣ ਖਿਲਾਫ ਪੰਜਾਬ ਸਰਕਾਰ ਫਿਰ ਪਹੁੰਚੀ ਅਦਾਲਤ ਚੰਡੀਗੜ੍ਹ/ਬਿਊਰੋ ਨਿਊਜ਼ : ਬੇਅਦਬੀ ਤੇ ਗੋਲੀਕਾਂਡ ਮਾਮਲੇ ਵਿਚ ਘਿਰੇ ਮੁਅੱਤਲ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਉਮਰਾਨੰਗਲ ਦੀ ਬਲੈਂਕਟ ਬੇਲ ਸਬੰਧੀ ਪੰਜਾਬ ਸਰਕਾਰ ਨੇ ਹਾਈਕੋਰਟ ਵਿਚ ਅਰਜ਼ੀ ਦਾਇਰ ਕੀਤੀ ਸੀ। …

Read More »

ਕਾਮਰੇਡ ਬਲਵੰਤ ਸਿੰਘ ਦਾ ਦਿਹਾਂਤ

ਕੈਪਟਨ ਅਮਰਿੰਦਰ ਸਿੰਘ ਸਮੇਤ ਕਈ ਆਗੂਆਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ ਚੰਡੀਗੜ੍ਹ/ਬਿਊਰੋ ਨਿਊਜ਼ : ਸੀ.ਪੀ.ਆਈ. (ਐਮ) ਦੇ ਸਾਬਕਾ ਸੂਬਾ ਜਨਰਲ ਸਕੱਤਰ ਅਤੇ ਰਾਜਪੁਰਾ ਵਿਧਾਨ ਸਭਾ ਹਲਕੇ ਤੋਂ ਸਾਬਕਾ ਵਿਧਾਇਕ ਕਾਮਰੇਡ ਬਲਵੰਤ ਸਿੰਘ ਦਾ ਅੱਜ ਚੰਡੀਗੜ੍ਹ ਵਿਚ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਕਰੀਬ 82 ਸਾਲ ਸੀ। ਕਾਮਰੇਡ ਬਲਵੰਤ ਪੰਜਾਬ ਦੇ …

Read More »

ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਇਕੱਲਿਆਂ ਲੜੇਗਾ ਲੋਕ ਸਭਾ ਚੋਣਾਂ

ਅਕਾਲੀ ਦਲ ਟਕਸਾਲੀ ਦਾ ‘ਆਪ’ ਤੇ ਖਹਿਰਾ ਨਾਲ ਨਹੀਂ ਹੋਵੇਗਾ ਸਮਝੌਤਾ : ਸੇਖਵਾਂ ਲੁਧਿਆਣਾ/ਬਿਊਰੋ ਨਿਊਜ਼ : ਪਹਿਲਾਂ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਤੇ ਫਿਰ ਆਮ ਆਦਮੀ ਪਾਰਟੀ ਨਾਲ ਗੱਠਜੋੜ ਦੀਆਂ ਗੱਲਾਂ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਲੁਧਿਆਣਾ ਵਿੱਚ ਐਲਾਨ ਕੀਤਾ ਕਿ ਉਹ ਲੋਕ ਸਭਾ ਚੋਣਾਂ ਕਿਸੇ ਦੇ ਨਾਲ ਨਹੀਂ ਬਲਕਿ …

Read More »

ਬਾਗੀ ਵਿਧਾਇਕਾਂ ਨੂੰ ਮਨਾਉਣ ਵਿਚ ਅਸਫਲ ਰਹੀ ‘ਆਪ’

ਖਹਿਰਾ ਤੇ ਮਾਸਟਰ ਬਲਦੇਵ ਸਿੰਘ ਨੇ ਚੋਣ ਲੜਨ ਦਾ ਕੀਤਾ ਐਲਾਨ, ਪਰ ਨਾਜ਼ਰ ਸਿੰਘ ਮਾਨਸ਼ਾਹੀਆ, ਕੰਵਰ ਸੰਧੂ, ਪਿਰਮਲ ਸਿੰਘ ਖਾਲਸਾ, ਜਗਤਾਰ ਹਿੱਸੋਵਾਲ ਤੇ ਜਗਤਾਰ ਸਿੰਘ ਕਮਾਲੂ ਹਾਲੇ ਤੱਕ ਵਿਚ ਵਿਚਾਲੇ ਚੰਡੀਗੜ੍ਹ/ਬਿਊਰੋ ਨਿਊਜ਼ : ਆਮ ਆਦਮੀ ਪਾਰਟੀ (ਆਪ) ਦੀ ਲੀਡਰਸ਼ਿਪ ਆਪਣਿਆਂ (ਪਾਰਟੀ ਵਿਚੋਂ ਬਾਗ਼ੀ ਹੋਏ ਵਿਧਾਇਕਾਂ) ਨੂੰ ਪਲੋਸ ਕੇ ਪਾਰਟੀ ਵਿਚ …

Read More »

ਬਾਜਵਾ ਬਣ ਸਕਦੇ ਹਨ ਭਾਜਪਾਈ, ਗੁਰਦਾਸਪੁਰ ਤੋਂ ਚੋਣ ਲੜਨ ਦੀ ਚਰਚਾ

ਅੰਮ੍ਰਿਤਸਰ ਸੀਟ ਲਈ ਹਰਭਜਨ ਸਿੰਘ ਅਤੇ ਸੰਨੀ ਦਿਓਲ ਦੇ ਨਾਵਾਂ ‘ਤੇ ਵੀ ਹੋਈ ਵਿਚਾਰ ਸ਼ਤਰੂਘਨ ਸਿਨ੍ਹਾ ਨੇ ਵੀ ਦਿੱਤਾ ਸੰਕੇਤ ਕਿ ਕਾਂਗਰਸ ਵੱਲ ਜਾ ਸਕਦਾ ਹਾਂ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਨਵੀਆਂ ਤੋਂ ਨਵੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਇਕ ਨਵੀਂ ਚਰਚਾ ਇਹ ਵੀ ਸਾਹਮਣੇ …

Read More »

ਮਨਤਾਰ ਸਿੰਘ ਬਰਾੜ ਨੂੰ ਫਰੀਦਕੋਟ ਦੀ ਅਦਾਲਤ ਨੇ ਦਿੱਤਾ ਝਟਕਾ

ਕੋਟਕਪੂਰਾ ਗੋਲੀਕਾਂਡ ਮਾਮਲੇ ‘ਚ ਅਗਾਊਂ ਜ਼ਮਾਨਤ ਦੀ ਅਰਜ਼ੀ ਰੱਦ ਫ਼ਰੀਦਕੋਟ/ਬਿਊਰੋ ਨਿਊਜ਼ ਅਕਾਲੀ ਦਲ ਦੀ ਸਰਕਾਰ ਵਿਚ ਸੰਸਦੀ ਸਕੱਤਰ ਰਹੇ ਮਨਤਾਰ ਸਿੰਘ ਬਰਾੜ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਫਰੀਦਕੋਟ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ। ਮਨਤਾਰ ਬਰਾੜ ਖਿਲਾਫ ਵੀ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਵਿਚ ਕੇਸ ਦਰਜ ਹੋਇਆ ਹੈ। ਪੰਜਾਬ …

Read More »

ਸ਼੍ਰੀ ਆਨੰਦਪੁਰ ਸਾਹਿਬ ਵਿਚ ਹੋਲੇ ਮੁਹੱਲੇ ਦੀ ਹੋਈ ਸ਼ੁਰੂਆਤ

ਸ਼੍ਰੋਮਣੀ ਕਮੇਟੀ ਅਤੇ ਨਿਹੰਗ ਸਿੰਘ ਜਥੇਬੰਦੀਆਂ ਵੱਖਰੇ-ਵੱਖਰੇ ਤੌਰ ‘ਤੇ ਮਨਾਉਣੀਆਂ ਹੋਲਾ ਮਹੱਲਾ ਸ੍ਰੀ ਆਨੰਦਪੁਰ ਸਾਹਿਬ/ਬਿਊਰੋ ਨਿਊਜ਼ ਸ਼੍ਰੀ ਆਨੰਦਪੁਰ ਸਾਹਿਬ ਵਿਚ ਹੋਲੇ ਮੁਹੱਲੇ ਦੀ ਅੱਜ ਤੋਂ ਸ਼ੁਰੂਆਤ ਹੋ ਗਈ। ਇਸ ਦੌਰਾਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਰੱਖੇ ਗਏ, ਜਿਨ੍ਹਾਂ ਦੇ ਭੋਗ 21 ਮਾਰਚ ਨੂੰ ਪਾਏ ਜਾਣਗੇ। ਵੱਡੀ ਗਿਣਤੀ …

Read More »

ਸ਼ਹੀਦ ਜਵਾਨ ਕਰਮਜੀਤ ਸਿੰਘ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ

ਸਸਕਾਰ ਮੌਕੇ ਹਾਜ਼ਰ ਹੋਏ ਹਰੇਕ ਵਿਅਕਤੀ ਦੀ ਅੱਖ ਹੋਈ ਨਮ ਮੋਗਾ/ਬਿਊਰੋ ਨਿਊਜ਼ ਜੰਮੂ ਕਸ਼ਮੀਰ ਦੇ ਰਜੌਰੀ ਜ਼ਿਲ੍ਹੇ ਵਿਚ ਲੰਘੇ ਕੱਲ੍ਹ ਸ਼ਹੀਦ ਹੋਏ ਫੌਜੀ ਜਵਾਨ ਕਰਮਜੀਤ ਸਿੰਘ ਦਾ ਉਸਦੇ ਮੋਗਾ ਜ਼ਿਲ੍ਹੇ ਵਿਚ ਪੈਂਦੇ ਜੱਦੀ ਪਿੰਡ ਜਨੇਰ ਵਿਚ ਪੂਰੇ ਸਰਕਾਰੀ ਸਨਮਾਨਾਂ ਨਾਲ ਸਰਕਾਰ ਕਰ ਦਿੱਤਾ ਗਿਆ। ਫੌਜੀ ਜਵਾਨ ਕਰਮਜੀਤ ਸਿੰਘ ਰਾਜੌਰੀ ਜ਼ਿਲ੍ਹੇ …

Read More »

ਬਰਨਾਲਾ ਪੁਲਿਸ ਨੇ ਫੜਿਆ ਖਤਰਨਾਕ ਗੈਂਗਸਟਰ ਹਰਦੀਪ ਸਿੰਘ ਦੀਪਾ

ਇਕਬਾਲ ਅਫਰੀਦੀ ਵੀ ਆਇਆ ਜਲੰਧਰ ਪੁਲਿਸ ਦੇ ਅੜਿੱਕੇ ਬਰਨਾਲਾ/ਬਿਊਰੋ ਨਿਊਜ਼ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦ ਪੁਲਿਸ ਨੇ ਨਾਕਾਬੰਦੀ ਦੌਰਾਨ ਵੱਖ-ਵੱਖ ਮਾਮਲਿਆਂ ਵਿਚ ਨਾਮਜ਼ਦ ਗੈਂਗਸਟਰ ਹਰਦੀਪ ਸਿੰਘ ਉਰਫ਼ ਦੀਪਾ ਨੂੰ ਹਥਿਆਰਾਂ ਸਮੇਤ ਕਾਬੂ ਕਰ ਲਿਆ।ਪ੍ਰੈੱਸ ਕਾਨਫ਼ਰੰਸ ਦੌਰਾਨ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਅਤੇ ਐਸ ਐਸ ਪੀ …

Read More »

ਅਕਾਲੀ ਦਲ ਦੀ ਟਿਕਟ ‘ਤੇ ਉਮੀਦਵਾਰ ਚੋਣ ਲੜਨ ਤੋਂ ਵੱਟਣ ਲੱਗੇ ਪਾਸਾ

ਪਰਮਿੰਦਰ ਢੀਂਡਸਾ ਨੇ ਵੀ ਸੰਗਰੂਰ ਤੋਂ ਚੋਣ ਲੜਨ ਤੋਂ ਕੀਤਾ ਇਨਕਾਰ ਸੰਗਰੂਰ/ਬਿਊਰੋ ਨਿਊਜ਼ ਜਿਉਂ ਜਿਉਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਤਾਂ ਸ਼੍ਰੋਮਣੀ ਅਕਾਲੀ ਦਲ ਲਈ ਸਿਰਦਰਦੀ ਵਧਦੀ ਜਾ ਰਹੀ ਹੈ ਕਿਉਂਕਿ ਅਕਾਲੀ ਦਲ ਦੀ ਟਿਕਟ ‘ਤੇ ਉਮੀਦਵਾਰ ਚੋਣ ਲੜਨ ਤੋਂ ਪਾਸਾ ਵੱਟਣ ਲੱਗ ਪਏ ਹਨ। ਸੰਗਰੂਰ ਲੋਕ ਸਭਾ …

Read More »