ਅੰਮ੍ਰਿਤਸਰ ਸੀਟ ਲਈ ਹਰਭਜਨ ਸਿੰਘ ਅਤੇ ਸੰਨੀ ਦਿਓਲ ਦੇ ਨਾਵਾਂ ‘ਤੇ ਵੀ ਹੋਈ ਵਿਚਾਰ
ਸ਼ਤਰੂਘਨ ਸਿਨ੍ਹਾ ਨੇ ਵੀ ਦਿੱਤਾ ਸੰਕੇਤ ਕਿ ਕਾਂਗਰਸ ਵੱਲ ਜਾ ਸਕਦਾ ਹਾਂ
ਚੰਡੀਗੜ੍ਹ/ਬਿਊਰੋ ਨਿਊਜ਼
ਲੋਕ ਸਭਾ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਨਵੀਆਂ ਤੋਂ ਨਵੀਆਂ ਚਰਚਾਵਾਂ ਸਾਹਮਣੇ ਆ ਰਹੀਆਂ ਹਨ। ਹੁਣ ਇਕ ਨਵੀਂ ਚਰਚਾ ਇਹ ਵੀ ਸਾਹਮਣੇ ਆਈ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਦੀ ਟਿਕਟ ‘ਤੇ ਪ੍ਰਤਾਪ ਸਿੰਘ ਬਾਜਵਾ ਚੋਣ ਲੜ ਸਕਦੇ ਹਨ। ਧਿਆਨ ਰਹੇ ਕਿ ਬਾਜਵਾ ਕਾਂਗਰਸ ਪਾਰਟੀ ਵਲੋਂ ਸੰਸਦ ਮੈਂਬਰ ਹਨ। ਲੰਘੇ ਕੱਲ੍ਹ ਚੰਡੀਗੜ੍ਹ ਵਿਚ ਭਾਜਪਾ ਦੀ ਹੋਈ ਮੀਟਿੰਗ ਵਿਚ ਅੰਮ੍ਰਿਤਸਰ ਸੀਟ ਲਈ ਹਰਭਜਨ ਸਿੰਘ, ਸੰਨੀ ਦਿਓਲ ਤੇ ਪੂਨਮ ਢਿੱਲੋਂ ਦੇ ਨਾਵਾਂ ‘ਤੇ ਚਰਚਾ ਕੀਤੀ ਗਈ ਸੀ। ਅਕਾਲੀ-ਭਾਜਪਾ ਗਠਜੋੜ ਤਹਿਤ ਭਾਜਪਾ ਦੇ ਹਿੱਸੇ ਤਿੰਨ ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਆਉਂਦੀਆਂ ਹਨ। ਪਾਰਟੀ ਸੂਤਰਾਂ ਨੇ ਖੁਲਾਸਾ ਕੀਤਾ ਕਿ ਕਾਂਗਰਸੀ ਲੀਡਰਸ਼ਿਪ ਤੋਂ ਨਰਾਜ਼ ਪ੍ਰਤਾਪ ਸਿੰਘ ਬਾਜਵਾ ਨੇ ਪਰਦੇ ਨਾਲ ਹੀ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ‘ਤੇ ਚੋਣ ਲੜਨ ਲਈ ਦਾਅਵੇਦਾਰੀ ਪੇਸ਼ ਕੀਤੀ ਹੈ।
ਦੂਜੇ ਪਾਸੇ ਸ਼ਤਰੂਘਨ ਸਿਨ੍ਹਾ ਨੇ ਵੀ ਆਖਿਆ ਕਿ ਮੈਂ ਚੋਣ ਪਟਨਾ ਤੋਂ ਹੀ ਲੜਾਂਗਾ, ਪਰ ਭਾਰਤੀ ਜਨਤਾ ਪਾਰਟੀ ਉਥੋਂ ਰਵੀਸ਼ੰਕਰ ਪ੍ਰਸਾਦ ਨੂੰ ਟਿਕਟ ਦੇਣ ਦਾ ਮਨ ਬਣਾ ਚੁੱਕੀ ਹੈ। ਅਜਿਹੇ ਵਿਚ ਸ਼ਤਰੂਘਨ ਸਿਨ੍ਹਾ ਨੇ ਸ਼ਾਇਰਾਨਾ ਅੰਦਾਜ਼ ਵਿਚ ਟਵੀਟ ਕੀਤਾ, ”ਮੁਹੱਬਤ ਕਰਨ ਵਾਲੇ ਕਮ ਨਾ ਹੋਂਗੇ, ਲੇਕਿਨ ਤੇਰੀ ਮਹਿਫਲ ਨੇ ਹਮ ਨਾ ਹੋਂਗੇ।” ਚਰਚੇ ਹਨ ਕਿ ਸਿਨ੍ਹਾ ਕਾਂਗਰਸ ਦੀ ਟਿਕਟ ‘ਤੇ ਪਟਨਾ ਤੋਂ ਚੋਣ ਲੜ ਸਕਦੇ ਹਨ।
Check Also
ਮਹਾਰਾਸ਼ਟਰ ’ਚ ਭਾਜਪਾ ਗੱਠਜੋੜ ਦੀ ਅਤੇ ਝਾਰਖੰਡ ’ਚ ਇੰਡੀਆ ਗੱਠਜੋੜ ਸਰਕਾਰ ਬਣਨਾ ਤੈਅ
ਏਕਨਾਥ ਛਿੰਦੇ ਬੋਲੇ ਤਿੰਨੋਂ ਪਾਰਟੀਆਂ ਦੀ ਸਲਾਹ ਨਾਲ ਬਣੇਗਾ ਅਗਲਾ ਮੁੱਖ ਮੰਤਰੀ ਮੁੰਬਈ/ਬਿਊਰੋ ਨਿਊਜ਼ : …