Breaking News
Home / ਜੀ.ਟੀ.ਏ. ਨਿਊਜ਼ (page 87)

ਜੀ.ਟੀ.ਏ. ਨਿਊਜ਼

ਹਾਊਸ ਆਫ ਕਾਮਨਜ਼ ਦੀ ਸੀਟ ਤੋਂ ਫਿਨਲੇ ਨੇ ਦਿੱਤਾ ਅਸਤੀਫਾ

ਓਟਵਾ/ਬਿਊਰੋ ਨਿਊਜ਼ : ਪਿਛਲੇ ਲੰਮੇਂ ਸਮੇਂ ਤੋਂ ਕੰਸਰਵੇਟਿਵ ਐਮਪੀ ਡਾਇਐਨ ਫਿਨਲੇ ਨੇ ਹਾਊਸ ਆਫ ਕਾਮਨਜ਼ ਵਿੱਚ ਆਪਣੀ ਸੀਟ ਤੋਂ ਅਸਤੀਫਾ ਦੇ ਦਿੱਤਾ ਹੈ। ਫਿਨਲੇ ਨੇ ਪਿਛਲੀਆਂ ਗਰਮੀਆਂ ਵਿੱਚ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਦੁਬਾਰਾ ਚੋਣਾਂ ਵਿੱਚ ਹਿੱਸਾ ਨਹੀਂ ਲੈਣਾ ਚਾਹੁੰਦੀ। ਉਨ੍ਹਾਂ ਹਾਊਸ ਆਫ ਕਾਮਨਜ਼ ਵਿੱਚ ਆਖਿਆ ਕਿ …

Read More »

ਪ੍ਰਧਾਨ ਮੰਤਰੀ ਨੇ ਪਾਬੰਦੀਆਂ ਦਾ ਵਿਰੋਧ ਕਰ ਰਹੇ ਗਰੁੱਪਾਂ ਵਿੱਚ ਸ਼ਾਮਲ ਲੋਕਾਂ ਨੂੰ ਕਿਹਾ

ਮੁਜ਼ਾਹਰੇ ਕਰਨ ਨਾਲ ਕਰੋਨਾ ਹੋਰ ਜ਼ਿਆਦਾ ਫੈਲੇਗਾ : ਟਰੂਡੋ ਓਟਵਾ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਦੇ ਚਲਦਿਆਂ ਪਬਲਿਕ ਹੈਲਥ ਵੱਲੋਂ ਲਾਈਆਂ ਗਈਆਂ ਪਾਬੰਦੀਆਂ ਦਾ ਵਿਰੋਧ ਕਰ ਰਹੇ ਗਰੁੱਪਾਂ ਵਿੱਚ ਸ਼ਾਮਲ ਲੋਕਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਖਿਆ ਕਿ ਅਜਿਹੇ ਮੁਜਾਹਰੇ ਕਰਨ ਨਾਲ ਉਲਟ ਅਸਰ ਪਵੇਗਾ। ਪੱਤਰਕਾਰਾਂ ਨਾਲ ਗੱਲਬਾਤ …

Read More »

‘ਕੈਨੇਡੀਅਨ ਜਲਦ ਹੀ ਦੇਸ਼ ਤੋਂ ਬਾਹਰ ਕਰ ਸਕਣਗੇ ਯਾਤਰਾ’

ਓਟਵਾ/ਬਿਊਰੋ ਨਿਊਜ਼ : ਕਰੋਨਾ ਮਹਾਂਮਾਰੀ ਕਾਰਨ ਦੂਜੇ ਦੇਸ਼ਾਂ ‘ਚ ਜਾਣ ‘ਤੇ ਲੱਗੀਆਂ ਪਾਬੰਦੀਆਂ ਸਬੰਧੀ ਜਸਟਿਨ ਟਰੂਡੋ ਨੇ ਆਖਿਆ ਕਿ ਗਰਮੀਆਂ ਤੱਕ ਕੈਨੇਡੀਅਨਜ਼ ਦੇਸ਼ ਤੋਂ ਬਾਹਰ ਟਰੈਵਲ ਕਰ ਸਕਣਗੇ। ਉਨ੍ਹਾਂ ਇਹ ਵੀ ਆਖਿਆ ਕਿ ਉਹ ਹੋਰਨਾਂ ਦੇਸ਼ਾਂ ਨਾਲ ਤਾਲਮੇਲ ਕਰਕੇ ਉਹ ਦਸਤਾਵੇਜ਼ ਮੁਹੱਈਆ ਕਰਵਾਉਣਗੇ ਜਿਹੜੇ ਉਨ੍ਹਾਂ ਨੂੰ ਚਾਹੀਦੇ ਹੋਣਗੇ। ਇਨ੍ਹਾਂ ਵਿੱਚ …

Read More »

ਕੰਮ ਵਾਲੀ ਥਾਂ ਉੱਤੇ ਹੀ ਵਰਕਰਜ਼ ਨੂੰ ਕੀਤਾ ਜਾਵੇਗਾ ਵੈਕਸੀਨੇਟ

ਬਰੈਂਪਟਨ : ਪੀਲ ਰੀਜਨ ਵਿੱਚ ਕੰਮ ਵਾਲੀਆਂ ਥਾਂਵਾਂ ਉੱਤੇ ਵੈਕਸੀਨੇਸਨ ਦਾ ਸਿਲਸਿਲਾ ਬਰੈਂਪਟਨ ਤੇ ਬੋਲਟਨ ਸਥਿਤ ਐਮੇਜੌਨ ਪਲਾਂਟਸ ਵਿੱਚ ਸ਼ੁਰੂ ਕੀਤਾ ਗਿਆ। ਵਾਇਰਸ ਕਾਰਨ ਆਊਟਬ੍ਰੇਕ ਹੋਣ ਕਾਰਨ ਇਨ੍ਹਾਂ ਦੋਵਾਂ ਫੈਸਿਲਿਟੀਜ ਨੂੰ ਅੰਸ਼ਕ ਤੌਰ ਉੱਤੇ ਬੰਦ ਰੱਖਿਆ ਗਿਆ। ਪੀਲ ਮੈਡੀਕਲ ਆਫੀਸਰ ਆਫ ਹੈਲਥ ਡਾ. ਲਾਅਰੈਂਸ ਲੋਹ ਦਾ ਕਹਿਣਾ ਹੈ ਕਿ ਸਿੱਧੇ …

Read More »

ਵਿਦੇਸ਼ੀ ਵਿਦਿਆਰਥੀ ਆਨਲਾਈਨ ਪੜ੍ਹਾਈ ਕਰਨ : ਮਾਰਕੋ ਮੈਂਡੀਚੀਨੋ

ਕਿਹਾ – ਕਰੋਨਾ ਦੇ ਦੌਰ ‘ਚ ਇਹ ਸਮਾਂ ਸਫਰ ਕਰਨ ਦਾ ਨਹੀਂ ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਂਡੀਚੀਨੋ ਨੇ ਕਿਹਾ ਕਿ ਕਰੋਨਾ ਵਾਇਰਸ ਦੀ ਸਥਿਤੀ ਨੂੰ ਦੇਖਦੇ ਹੋਏ ਇਹ ਸਮਾਂ ਸਫ਼ਰ ਕਰਨ ਦਾ ਨਹੀਂ ਹੈ, ਜਿਸ ਕਰਕੇ ਕੈਨੇਡਾ ਦੇ ਵਿੱਦਿਅਕ ਅਦਾਰਿਆਂ ‘ਚ ਦਾਖਲਾ ਲੈਣ ਵਾਲੇ ਵਿਦੇਸ਼ੀ ਵਿਦਿਆਰਥੀ …

Read More »

ਓਨਟਾਰੀਓ ਸਰਕਾਰ ਵੱਲੋਂ ਪੇਡ ਸਿੱਕ ਲੀਵ ਪ੍ਰੋਗਰਾਮ ਦਾ ਐਲਾਨ

ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਦੀ ਪ੍ਰੋਗਰੈਸਿਵ ਕੰਜਰਵੇਟਿਵ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਆਪਣਾ ਪੇਡ ਸਿੱਕ ਲੀਵ ਪ੍ਰੋਗਰਾਮ ਲਿਆਵੇਗੀ। ਲੇਬਰ ਮੰਤਰੀ ਮੌਂਟੀ ਮੈਕਨੌਟਨ ਤੇ ਵਿੱਤ ਮੰਤਰੀ ਪੀਟਰ ਬੈਥਲੇਨਫਾਲਵੀ ਨੇ ਇਸ ਪ੍ਰੋਗਰਾਮ ਦਾ ਐਲਾਨ ਕੀਤਾ। ਇਸ ਨੂੰ ਓਨਟਾਰੀਓ ਕੋਵਿਡ-19 ਵਰਕਰ ਇਨਕਮ ਪ੍ਰੋਟੈਕਸ਼ਨ ਬੈਨੇਫਿਟ ਦਾ ਨਾਂ ਦਿੱਤਾ ਗਿਆ। ਜੇ ਇਹ ਬਿੱਲ …

Read More »

ਵਿਰੋਧੀ ਧਿਰ ਵੱਲੋਂ ਫੋਰਡ ਸਰਕਾਰ ਦੇ ਪੇਡ ਸਿੱਕ ਲੀਵ ਪ੍ਰੋਗਰਾਮ ਦੀ ਨੁਕਤਾਚੀਨੀ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਦੇ ਕੋਵਿਡ-19 ਸਿੱਕ ਲੀਵ ਪਲੈਨ ਦੀ ਵਿਰੋਧੀ ਧਿਰਾਂ ਦੇ ਮੈਂਬਰਾਂ ਵੱਲੋਂ ਸਖਤ ਨੁਕਤਾਚੀਨੀ ਕੀਤੀ ਜਾ ਰਹੀ ਹੈ। ਜੇ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਯੋਗ ਵਰਕਰਜ਼ ਨੂੰ ਤਿੰਨ ਦਿਨ ਦੀ ਪੇਡ ਛੁੱਟੀ ਮਿਲੇਗੀ ਤੇ 1000 ਡਾਲਰ ਹਫਤੇ ਦੇ ਨੇੜੇ ਤੇੜੇ ਰਕਮ ਵੀ ਮਿਲੇਗੀ। ਐਨਡੀਪੀ ਆਗੂ …

Read More »

ਉਨਟਾਰੀਓ ‘ਚ ਕਰੋਨਾ ਵਾਇਰਸ ਨਾਲ ਨਿਪਟਣ ਲਈ ਫੌਜ ਦੀ ਲਈ ਜਾਵੇਗੀ ਸਹਾਇਤਾ

ਟੋਰਾਂਟੋ/ਸਤਪਾਲ ਸਿੰਘ ਜੌਹਲ ਕੈਨੇਡਾ ਦੇ ਅਬਾਦੀ ਪੱਖੋਂ ਸਭ ਤੋਂ ਵੱਡੇ ਪ੍ਰਾਂਤ ‘ਚ ਕਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨਾਲ ਨਿਪਟਣ ਲਈ ਕੇਂਦਰ ਸਰਕਾਰ ਵਲੋਂ ਫੌਜ ਦਾ ਮੈਡੀਕਲ ਸਟਾਫ਼ ਅਤੇ ਰੈਡ ਕਰਾਸ ਦੇ ਵਰਕਰ ਭੇਜੇ ਜਾ ਰਹੇ ਹਨ। ਫ਼ੌਜ ਦੀ ਮਦਦ ਵਾਸਤੇ ਉਨਟਾਰੀਓ ਸਰਕਾਰ ਵਲੋਂ ਕੈਨੇਡਾ ਦੀ ਸਰਕਾਰ ਨੂੰ ਬੇਨਤੀ ਭੇਜੀ …

Read More »

ਐਨ.ਡੀ.ਪੀ. ਦੇ ਸਮਰਥਨ ਨਾਲ ਟਰੂਡੋ ਸਰਕਾਰ ਨੇ ਭਰੋਸੇ ਦਾ ਵੋਟ ਜਿੱਤਿਆ

ਟੋਰਾਂਟੋ/ਬਿਊਰੋ ਨਿਊਜ਼ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਘੱਟ ਗਿਣਤੀ ਫੈਡਰਲ ਸਰਕਾਰ ਇਕ ਵਾਰ ਫੇਰ ਹਾਊਸ ਆਫ ਕਾਮਨਜ਼ ਵਿਚ ਭਰੋਸੇ ਦਾ ਵੋਟ ਹਾਸਲ ਕਰਨ ਵਿਚ ਸਫਲ ਹੋ ਗਈ ਹੈ। ਟਰੂਡੋ ਸਰਕਾਰ ਬਚਾਉਣ ਲਈ ਐਨ.ਡੀ.ਪੀ. ਆਗੂ ਜਗਮੀਤ ਸਿੰਘ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਮਹਾਂਮਾਰੀ ਦੇ ਇਸ ਸੰਕਟਮਈ …

Read More »

ਕੈਨੇਡਾ ਤੋਂ ਚੱਲ ਰਿਹਾ ਵਿਸ਼ਵ ਪੱਧਰੀ ਡਰੱਗ ਰੈਕਟ ਆਇਆ ਪਕੜ ‘ਚ

25 ਪੰਜਾਬੀਆਂ ਸਣੇ 30 ਗ੍ਰਿਫ਼ਤਾਰ – ਡਰੱਗ ਦੇ ਨਾਲ ਹਥਿਆਰ ਵੀ ਬਰਾਮਦ ਟੋਰਾਂਟੋ/ਬਿਊਰੋ ਨਿਊਜ਼ ਇੱਕ ਭਾਰਤੀ-ਕੈਨੇਡੀਅਨ ਡਰੱਗ ਰੈਕਟ ਦਾ ਪਰਦਾਫਾਸ਼ ਹੋਇਆ ਹੈ, ਜਿਸ ‘ਚ 25 ਪੰਜਾਬੀਆਂ ਸਮੇਤ 30 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿਚ ਡਰੱਗ ਸਮੱਗਲਰਾਂ ਦੇ ਅਮਰੀਕਾ ਤੇ ਭਾਰਤ ‘ਚ ਵੀ ਸੰਪਰਕ ਦੱਸੇ ਜਾ ਰਹੇ ਹਨ। ਇਨ੍ਹਾਂ …

Read More »